Singla Super Fast News

Singla Super Fast News ਪੱਤਰਕਾਰ ਬਲਰਾਜ ਕੁਮਾਰ ਸਿੰਗਲਾ ਦੀ ਯਾਦ ਨੂੰ ਸਮਰਪਿਤ ਇਹ ਨਿਊਜ ਚੈਨਲ,ਜਿੱਥੇ ਹਰੇਕ ਵਰਗ ਨੂੰ ਮਿਲੇਗਾ ਇਨਸਾਫ਼

19/09/2025

ਬਾਘਾ ਪੁਰਾਣਾ ਵਿੱਚ ਹੋਇਆ ਭਿਆਨਕ ਐਕਸੀਡੈਂਟ
ਜਾਨੀ ਨੁਕਸਾਨ ਤੋਂ ਰਿਹਾ ਬਚਾਅ ਪਰ ਕਈ ਜਣੇ ਹੋਏ ਗੰਭੀਰ ਫੱਟੜ

18/09/2025

*ਬਾਘਾ ਪੁਰਾਣਾ ਹਲਕੇ ਦੇ ਕਾਂਗਰਸੀਆਂ ਦਾ ਕਲੇਸ਼ ਹੋਇਆ ਜੱਗ ਜਾਹਿਰ, ਪਾਰਟੀ ਦੇ ਕੌਮੀ ਸੈਕਟਰੀ ਕਮ ਜਿਲ੍ਹਾ ਆਬਜਰਵਰ ਹੋਏ ਧੱਕੇਸ਼ਾਹੀ ਦਾ ਸ਼ਿਕਾਰ*
*ਜਗਸੀਰ ਕਾਲੇਕੇ ਦੀ ਅਗਵਾਈ ਚ’ ਮੀਟਿੰਗ ਤੋਂ ਬਾਅਦ ਬਰਾੜ ਧੜੇ ਨੇ ਚੌਂਕ ਵਿੱਚ ਗੱਡੀਆਂ ਦੇ ਅੱਗੇ ਹੋ ਕੇ ਉਹਨਾਂ ਦੇ ਦਫਤਰ ਆਉਣ ਲਈ ਕੀਤਾ ਮਜਬੂਰ*
*ਮਾਹੌਲ ਨੂੰ ਸਥਿਰ ਬਣਾਈ ਰੱਖਣ ਲਈ ਡੀ.ਐੱਸ.ਪੀ ਤੇ ਐੱਸ.ਐੱਚ.ਓ ਪੁਲਿਸ ਪਾਰਟੀਆਂ ਸਮੇਤ ਰਹੇ ਮੌਕੇ ਤੇ ਮੌਜੂਦ*
ਬਾਘਾ ਪੁਰਾਣਾ 18 ਸਤੰਬਰ (ਬ.ਨ) ਬੀਤੇ ਕੱਲ੍ਹ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀ ਇੱਕ ਜਰੂਰੀ ਮੀਟਿੰਗ ਸਥਾਨਕ ਨਿਹਾਲ ਸਿੰਘ ਵਾਲਾ ਸੜਕ ਉੱਪਰਲੇ ਇੱਕ ਨਿੱਜੀ ਹੋਟਲ ਵਿਖੇ ਜਗਸੀਰ ਸਿੰਘ ਕਾਲੇਕੇ ਸਾਬਕਾ ਚੇਅਰਮੈਨ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਕਾਂਗਰਸ ਪਾਰਟੀ ਦੇ ਸੈਕਟਰੀ ਕਮ ਜਿਲ੍ਹਾ ਅਬਜਰਵਰ ਮੋਗਾ ਬੀ.ਪੀ ਸਿੰਘ ਤੋਂ ਇਲਾਵਾ ਆਬਜਰਵਰ ਮਨਜੀਤ ਸਿੰਘ ਹੰਬੜਾ, ਤੇ ਗੁਰਭੇਜ ਸਿੰਘ ਟਿੱਬੀ ਵੀ ਉਚੇਚੇ ਤੌਰ ਤੇ ਉਹਨਾਂ ਨਾਲ ਪਹੁੰਚੇ। ਇਸ ਦੌਰਾਨ ਪਾਰਟੀ ਵਲੋਂ ਨਵੇਂ ਸੰਗਠਨ ਨੂੰ ਲੈ ਕੇ ਕੀਤੀਆ ਜਾ ਰਹੀਆਂ ਤਿਆਰੀਆਂ ਦੇ ਤਹਿਤ ਵਰਕਰਾਂ ਤੋਂ ਪੁੱਛ-ਗਿੱਛ ਕੀਤੀ ਗਈ। ਇਸ ਮੀਟਿੰਗ ਵਿੱਚ ਕਾਂਗਰਸ ਕਮੇਟੀ ਜਿਲ੍ਹਾ ਮੋਗਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੋਂ ਇਲਾਵਾ ਬਾਘਾ ਪੁਰਾਣਾ ਹਲਕੇ ਦੇ ਸੀਨੀਅਰ ਆਗੂ ਗੁਰਬਚਨ ਸਿੰਘ ਬਰਾੜ ਤੇ ਹੋਰ ਬਲਾਕ ਪ੍ਰਧਾਨ, ਸਰਪੰਚ, ਪੰਚ ਤੇ ਆਗੂ ਸਾਹਿਬਾਨ ਵਰਰਕਾਂ ਸਮੇਤ ਵੱਡੇ ਪੱਧਰ ਤੇ ਸ਼ਾਮਿਲ ਹੋਏ। ਇਸ ਦੌਰਾਨ ਸਭ ਤੋਂ ਵੱਡਾ ਭੁਚਾਲ ਉਸ ਸਮੇਂ ਆਇਆ ਜਦੋਂ ਦਰਸ਼ਨ ਸਿੰਘ ਬਰਾੜ ਸਾਬਕਾ ਵਿਧਾਇਕ ਦੇ ਵਰਕਰਾਂ ਵਲੋਂ ਕੌਮੀ ਸੈਕਟਰੀ ਬੀ.ਪੀ ਸਿੰਘ ਤੇ ਸਾਥੀਆਂ ਨੂੰ ਨਿਹਾਲ ਸਿੰਘ ਵਾਲਾ ਸੜਕ ਉੱਪਰਲੇ ਮਹਾਰਾਜਾ ਅਗਰਸੈਨ ਚੌਂਕ ਕੋਲ ਰੋਕ ਕੇ ਬਰਾੜ ਦੇ ਦਫਤਰ ਪਹੁੰਚਣ ਲਈ ਮਜਬੂਰ ਕੀਤਾ ਗਿਆ। ਬਰਾੜ ਧੜ੍ਹੇ ਦੀ ਧੱਕੇਸ਼ਾਹੀ ਬੀ.ਪੀ ਸਿੰਘ ਨੂੰ ਆਖਿਰ ਉਹਨਾਂ ਦੇ ਦਫਤਰ ਵੱਲ ਲਿਜਾਣ ਵਿੱਚ ਸਫਲ ਜਰੂਰ ਹੋਈ ਪਰ ਹਲਕੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲ੍ਹਾਂ ਦਾ ਬਜਾਰ ਪੁਰੀ ਤਰ੍ਹਾਂ ਗਰਮ ਹੈ। ਜੇਕਰ ਪੂਰੀ ਕਹਾਣੀ ਦੀ ਗੱਲਬਾਤ ਕਰੀਏ ਤਾਂ ਕੁਝ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੂਸਾਰ ਇਹ ਸਾਹਮਣੇ ਆਇਆ ਹੈ ਕਿ ਬੀਤੇ ਦੋ-ਤਿੰਨ ਦਿਨ ਪਹਿਲਾ ਮੋਗਾ ਵਿਖੇ ਇੱਕ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਵੀ ਸ਼ਾਮਿਲ ਹੋਏ ਸਨ। ਇਸ ਮੀਟਿੰਗ ਦੌਰਾਨ ਹੀ ਬਾਘਾ ਪੁਰਾਣਾ ਵਿੱਚ ਮੀਟਿੰਗ ਤਹਿ ਹੋਈ ਸੀ ਜੋ ਕਿ ਬੀਤੇ ਕੱਲ੍ਹ ਜਗਸੀਰ ਸਿੰਘ ਗਿੱਲ ਕਾਲੇਕੇ ਸਾਬਕਾ ਚੇਅਰਮੈਨ ਦੀ ਦੇਖ ਰੇਖ ਹੇਠ ਹੋਈ, ਜਿਸ ਵਿੱਚ ਜਿਲ੍ਹੇ ਨਾਲ ਸੰਬੰਧਿਤ ਪ੍ਰਮੁੱਖ ਅਹੁਦੇਦਾਰ ਸ਼ਾਮਿਲ ਹੋਏ ਅਤੇ ਪਾਰਟੀ ਦੇ ਸੈਕਟਰੀ ਬੀ.ਪੀ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ, ਜਿੰਨ੍ਹਾ ਨੇ ਖੁੱਲ੍ਹਾ ਸਮਾਂ ਕੱਢਦਿਆਂ ਵਰਕਰਾਂ ਨਾਲ ਵਿਚਾਰਾਂ ਕਰਨ ਤੋਂ ਬਾਅਦ ਆਪਣੇ ਵਿਚਾਰ ਵੀ ਸਾਂਝੇ ਕੀਤੇ। ਮੀਟਿੰਗ ਉਪਰੰਤ ਦਰਸ਼ਨ ਸਿੰਘ ਬਰਾੜ ਧੜੇ ਦੇ ਸਮਰਥਕ ਉਹਨਾਂ ਨੂੰ ਜਬਰਦਸਤੀ ਆਪਣੇ ਵੱਲ ਲਿਜਾਣ ਵਿੱਚ ਬੇਸ਼ੱਕ ਕਾਮਯਾਬ ਹੋਏ ਸਨ ਪਰ ਲੋਕਾਂ ਮੁਤਾਬਿਕ ਇਹ ਗੱਲ ਭਵਿੱਖ ਵਿੱਚ ਉਹਨਾਂ ਦੇ ਉਲਟ ਵੀ ਜਾ ਸਕਦੀ ਹੈ। ਪਤਾ ਇਹ ਵੀ ਲੱਗਿਆ ਹੈ ਕਿ ਬੀ.ਪੀ ਸਿੰਘ ਨਾਲ ਫੋਨ ਉੱਪਰ ਹੋਈ ਗੱਲਬਾਤ ਦੌਰਾਨ ਉਹਨਾਂ ਅਗਲੇ ਦਿਨਾਂ ਵਿੱਚ ਮੀਟਿੰਗ ਦਰਸ਼ਨ ਸਿੰਘ ਬਰਾੜ ਦੇ ਸਮਰਥਕਾਂ ਨਾਲ ਕਰਨ ਲਈ ਕਿਹਾ ਸੀ ਪਰ ਉਹਨਾਂ ਇਸ ਗੱਲ ਨੂੰ ਨਾ ਮਨਜੂਰ ਕਰਦਿਆਂ ਨਾਲੋਂ-ਨਾਲ ਜਾਂ ਇਕੱਠਿਆਂ ਦੀ ਮੀਟਿੰਗ ਕਰਨ ਲਈ ਹੀ ਕਿਹਾ ਗਿਆ। ਜੇਕਰ ਇਹਨਾਂ ਹਲਾਤਾਂ ਨੂੰ ਸਿਆਸੀ ਜੋੜ-ਤੋੜ ਦੇ ਨਜਰੀਏ ਨਾਲ ਦੇਖਿਆ ਜਾਵੇ ਤਾਂ ਪਾਰਟੀ ਦਾ ਹਲਕੇ ਵਿੱਚ ਨੁਕਸਾਨ ਹੋਣਾ ਲਗਭਗ ਤਹਿ ਹੈ ਅਤੇ ਵਿਰੋਧੀ ਧਿਰਾਂ ਇਸ ਦਾ ਫਾਇਦਾ ਉਠਾਉਣਗੀਆ ਅਤੇ ਬਾਘਾ ਪੁਰਾਣਾ ਹਲਕੇ ਵਿੱਚ ਹੁਣ ਕਾਂਗਰਸੀਆਂ ਦਾ ਕਾਟੋ-ਕਲੇਸ਼ ਹੁਣ ਸੱਤਵੇਂ ਆਸਮਾਨ ਨੂੰ ਛੂਹ ਰਿਹਾ ਹੈ, ਜੇਕਰ ਪਾਰਟੀ ਇਸਨੂੰ ਨਜਰ ਅੰਦਾਜ ਕਰੇਗੀ ਤਾਂ ਇੱਥੋਂ ਵੱਡਾ ਨੁਕਸਾਨ ਹੋਣ ਤੋਂ ਕੋਈ ਬਚਾਅ ਨਹੀਂ ਸਕੇਗਾ।

17/09/2025

ਇਹ ਵੀਡੀਓ ਦੇਖ ਕੇ ਤੁਹਾਡਾ ਵੀ ਦਿਲ ਪਸੀਜ ਜਾਵੇਗਾ, ਰੱਬ ਨਾਲ ਕਰੋਂਗੇ ਸ਼ਿਕਵਾ
ਦਾਨੀ ਭਰਾਵਾਂ ਦੀ ਨਹੀਂ ਕੋਈ ਥੋੜ, ਹੁਣ ਅੱਗੇ ਦੇਖੋ ਕੌਣ ਆਵੇਗਾ
ਬੀਬੀ ਦੇ ਬੋਲ ਝਿੰਝੋੜ ਦੇਣਗੇ ਹਰ ਇੱਕ ਦਾ ਦਿਲ

17/09/2025

ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਦਫਤਰ ਪਹੁੰਚੇ ਬਿਨਾਂ ਮੁੜਨ ਤੋਂ ਅਸਮਰੱਥ ਹੋਏ ਪਾਰਟੀ ਵਲੋਂ ਲਗਾਏ ਗਏ ਜਿਲਾ ਅਬਜਰਵਰ ਬੀ.ਪੀ ਸਿੰਘ

69ਵੇਂ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲਿਆਂ ਚ' ਮੋਗਾ ਜ਼ਿਲ੍ਹੇ ਵਿੱਚੋਂ ਪੰਜਾਬ ਕੋ-ਐਜੂਕੇਸ਼ਨ ਸਕੂਲ ਦੀਆਂ ਲੜਕੀਆਂ ਨੇ ਜਿੱਤਿਆ ਗੋਲਡ ਮੈਡਲ- ਮਹਿਤ...
17/09/2025

69ਵੇਂ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲਿਆਂ ਚ' ਮੋਗਾ ਜ਼ਿਲ੍ਹੇ ਵਿੱਚੋਂ ਪੰਜਾਬ ਕੋ-ਐਜੂਕੇਸ਼ਨ ਸਕੂਲ ਦੀਆਂ ਲੜਕੀਆਂ ਨੇ ਜਿੱਤਿਆ ਗੋਲਡ ਮੈਡਲ- ਮਹਿਤਾ

ਬਾਘਾ ਪੁਰਾਣਾ 17 ਸਤੰਬਰ (ਬਿਉਰੋ) ਮੋਗਾ ਜ਼ਿਲ੍ਹੇ ਦੀ ਨਾਮਵਰ ਵਿਦਿਅਕ ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਜੋ ਕਿ ਸੰਸਥਾ ਦੇ ਬਾਨੀ ਪ੍ਰਿੰਸੀਪਲ ਗੁਰਦੇਵ ਸਿੰਘ, ਡਾਇਰੈਕਟਰ ਤੇ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਯੋਗ ਅਤੇ ਸੁਚੱਜੀ ਰਹਿਨੁਮਾਈ ਵਿੱਚ ਨਿਤ ਨਵੇਂ ਮੁਕਾਮ ਹਾਸਿਲ ਕਰ ਰਹੀ ਹੈ, ਦੀਆਂ ਵਿਦਿਆਰਥਣਾਂ ਨੇ ਪੜ੍ਹਾਈ ਦੇ ਨਾਲ-ਨਾਲ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲਿਆ (ਅੰਡਰ-19) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਮਾਣਮੱਤੀ ਪ੍ਰਾਪਤੀ ਦਰਜ਼ ਕਰਕੇ ਨਾਮਣਾ ਖੱਟਿਆ ਹੈ ਅਤੇ ਆਪਣਾ ਤੇ ਮਾਪਿਆਂ ਦਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ, ਸਕੱਤਰ ਰਿਸ਼ੀ ਮਨਚੰਦਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਕ ਕ੍ਰਿਕਟ ਮੁਕਾਬਲਾ ਗਿਆਨ ਜੋਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਵਿਖੇ ਹੋਇਆ। ਜਿਸ ਵਿੱਚ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਦੀ (ਅੰਡਰ-19) ਟੀਮ ਦੀਆਂ ਲੜਕੀਆਂ ਦਾ ਸੈਮੀ-ਫਾਈਨਲ ਮੁਕਾਬਲਾ ਮੋਗਾ ਜੋਨ ਨਾਲ ਹੋਇਆ। ਜਿਸ ਵਿੱਚ ਪੰਜਾਬ ਕੋ-ਐਜੂਕੇਸ਼ਨ ਸਕੂਲ ਦੀਆਂ ਖਿਡਾਰਨਾਂ ਨੇ ਫਾਈਨਲ ਵਿੱਚ ਜੀ.ਟੀ.ਬੀ ਗੜ ਰੋਡੇ ਦੀਆਂ ਲੜਕੀਆਂ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਖਿਡਾਰਨਾਂ ਨੇ 10 ਓਵਰਾਂ ਵਿੱਚ 104 ਰਨ ਬਣਾਏ। ਇਸ ਟੀਮ ਵਿੱਚ ਸ਼ਨਾਇਆ ਮਹਿਤਾ (ਕਪਤਾਨ), ਮਨਮੀਤ ਕੌਰ, ਅੰਕੁਸ਼, ਹਰਲੀਨ ਕੌਰ, ਦਰੋਪਤੀ, ਹਰਮਨਪ੍ਰੀਤ ਕੌਰ, ਕਮਲਪ੍ਰੀਤ ਕੌਰ, ਜੈਸਮੀਨ ਕੌਰ, ਖੁਸ਼ਪ੍ਰੀਤ ਕੌਰ, ਮਨਵੀਰ ਕੌਰ, ਸੁਖਮਨਦੀਪ ਕੌਰ, ਕੋਮਲਪ੍ਰੀਤ ਕੌਰ, ਸ਼ਰੁਤੀ ਮਹਿਤਾ ਅਤੇ ਜੈਸਮੀਨ ਕੌਰ ਨੇ ਆਪਣੇ ਪ੍ਰਤੀਭਾ ਦਾ ਲੋਹਾ ਮਨਵਾਇਆ। ਇਸ ਖੁਸ਼ੀ ਦੇ ਮੌਕੇ ਤੇ ਸੰਸਥਾ ਦੇ ਬਾਨੀ ਪ੍ਰਿੰਸੀਪਲ ਗੁਰਦੇਵ ਸਿੰਘ ਅਤੇ ਡਾਇਰੈਕਟਰ ਤੇ ਪ੍ਰਿੰਸੀਪਲ ਸੰਦੀਪ ਮਹਿਤਾ ਵਲੋਂ ਕ੍ਰਿਕਟ ਟੀਮ ਦੀ ਹਰੇਕ ਖਿਡਾਰਨ ਨੂੰ ਗੋਲਡ ਮੈਡਲ ਅਤੇ 1100 ਰੁਪਏ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕੋਚ ਲਵਪ੍ਰੀਤ ਸਿੰਘ (ਵਿੱਕੀ), ਨਵਨੀਤ ਸਿੰਘ ਅਤੇ ਮੈਡਮ ਗੁਰਦੀਪ ਕੌਰ ਡੀ.ਪੀ.ਈ. ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸ਼ੁਭ ਮੌਕੇ ਤੇ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਖਿਡਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਲੜਕੀਆਂ ਨੂੰ ਵੀ ਜੀਵਨ ਵਿੱਚ ਇਸੇ ਤਰ੍ਹਾਂ ਹੀ ਅੱਗੇ ਵੱਧ ਕੇ ਉੱਚੀਆਂ ਪ੍ਰਾਪਤੀਆਂ ਹਾਸਿਲ ਕਰਦੇ ਰਹਿਣਾ ਚਾਹੀਦਾ ਹੈ। ਡਾਇਰੈਕਟਰ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੜਕੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਵਿੱਚ ਸਕੂਲ ਦੇ ਅਧਿਆਪਕਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦਾ ਵੀ ਯੋਗਦਾਨ ਹੈ। ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਇਸ ਖੇਤਰ ਵਿੱਚ ਅੱਗੇ ਜਾਣ ਦਾ ਮੌਕਾ ਦਿੱਤਾ ਹੈ। ਇਸ ਮੌਕੇ ਬਾਘਾ ਪੁਰਾਣਾ ਦੇ ਜੋਨ ਸਕੱਤਰ ਸੁਖਚੈਨ ਸਿੰਘ, ਵਿੱਤ ਸਕੱਤਰ ਮੈਡਮ ਸਿਮਰਨਪਾਲ ਕੌਰ, ਬੀ.ਐਮ ਸਰਦਾਰ ਕੁਲਜੀਤ ਸਿੰਘ, ਡੀ.ਪੀ.ਈ ਜਗਵੀਰ ਸਿੰਘ ਬਰਾੜ, ਡੀ.ਪੀ.ਈ ਸੁਰਿੰਦਰ ਸਿੰਘ, ਪੀ.ਟੀ.ਆਈ ਬਲਜਿੰਦਰ ਸਿੰਘ ਅਤੇ ਕੋਚ ਬੇਅੰਤ ਸਿੰਘ ਨੇ ਸਮੁੱਚੀ ਮੈਨੇਜ਼ਮੈਂਟ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ, ਕੋਆਰਡੀਨੇਟਰ ਮੁਕੇਸ਼ ਅਰੋੜਾ, ਮੈਡਮ ਖੁਸ਼ਪ੍ਰੀਤ ਕੌਰ, ਕੋਆਰਡੀਨੇਟਰ ਮੈਡਮ ਦੀਪਕਾ ਮਨਚੰਦਾ, ਡੀ.ਪੀ.ਈ ਬਲਰਾਜ ਸਿੰਘ ਅਤੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਿਰ ਸੀ।

17/09/2025

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਹਾੜਾ ਬਾਘਾ ਪੁਰਾਣਾ ਦੇ ਵਰਕਰਾਂ ਵਲੋਂ ਕੁਝ ਇਸ ਤਰ੍ਹਾਂ ਮਨਾਇਆ ਗਿਆ

15/09/2025

ਬਾਘਾ ਪੁਰਾਣਾ ਹਲਕੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਮੜਿਆ ਸੈਲਾਬ
ਸਿਮਰਨਜੀਤ ਸਿੰਘ ਮਾਨ ਸਮੇਤ ਪਹੁੰਚੀਆਂ ਨਾਮਵਾਰ ਸ਼ਖਸ਼ੀਅਤਾਂ

14/09/2025

ਬਾਘਾ ਪੁਰਾਣਾ ਹਲਕੇ ਦੇ ਇੱਕ ਪਿੰਡ ਵਿੱਚ ਗ੍ਰੰਥੀ ਸਿੰਘ ਦੀ ਪੱਗ ਲੱਥਣ ਨੂੰ ਲੈ ਕੇ ਵਧਿਆ ਵਿਵਾਦ, ਗਰਮ ਹੋਇਆ ਮਾਹੌਲ

11/09/2025

ਬਾਘਾ ਪੁਰਾਣਾ ਐਸ.ਡੀ.ਐਮ ਦਫਤਰ ਅੱਗੇ ਭਾਰਤ ਮਾਲਾ ਰੋਡ ਨਾਲ ਸੰਬੰਧਿਤ ਮਸਲੇ ਨੂੰ ਲੈ ਕੇ ਕਿਸਾਨਾਂ ਨੇ ਲਗਾਇਆ ਧਰਨਾ

10/09/2025

ਬਾਘਾ ਪੁਰਾਣਾ ਵਿੱਚ ਬਿਨਾਂ ਮਨਜ਼ੂਰੀ ਤੋਂ ਦੁਕਾਨਦਾਰ ਪੱਟ ਰਹੇ ਨੇ ਆਪਣੀ ਮਰਜ਼ੀ ਨਾਲ ਗਲੀਆਂ
ਦੁਕਾਨਦਾਰ ਨੇ ਕੌਂਸਲ ਮੁਲਾਜਮਾਂ ਤੇ ਨਾ ਕੌਂਸਲਰ ਦੀ ਮੰਨੀ ਸ਼ਰਮ, ਖੋਇਆ ਆਪਾ
ਕੀ ਨਗਰ ਕੌਂਸਲ ਕਰੇਗੀ ਠੋਸ ਕਾਰਵਾਈ ਜਾਂ ਟਪਾਇਆ ਜਾਵੇਗਾ ਟਾਇਮ

09/09/2025

ਧਰਮਕੋਟ ਪੁਲਿਸ ਨੂੰ ਨਸ਼ਿਆ ਦੇ ਮਾਮਲੇ ਵਿੱਚ ਮਿਲੀ ਵੱਡੀ ਕਾਮਯਾਬੀ

DSP ਜਸਵਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ

08/09/2025

ਮੰਤਰੀਆਂ ਤੇ ਹੋਰਨਾਂ ਨੁਮਾਇੰਦਿਆਂ ਦੇ ਬੋਲਾਂ ਨੂੰ ਟਿੱਚ ਜਾਣ ਰਹੇ ਨੇ ਬਾਘਾ ਪੁਰਾਣਾ ਹਲਕੇ ਦੇ ਦੁਕਾਨਦਾਰ

200 ਰੁਪਏ ਮੰਗ ਕੇ ਲਿਆਇਆ ਗਰੀਬ ਬੰਦਾ, ਦੁਕਾਨਦਾਰ ਨੇ ਵਧੀਆ ਤਰਪਾਲ ਦੇ ਪੈਸੇ ਲੈ ਕੇ ਦਿੱਤੀ ਨਰਮ

Address

Nehru Mandi
Bagha Purana
142038

Alerts

Be the first to know and let us send you an email when Singla Super Fast News posts news and promotions. Your email address will not be used for any other purpose, and you can unsubscribe at any time.

Contact The Business

Send a message to Singla Super Fast News:

Share