17/09/2025
69ਵੇਂ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲਿਆਂ ਵਿੱਚ ਮੋਗੇ ਜ਼ਿਲ੍ਹੇ ਵਿੱਚੋਂ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੈਂਡਰੀ ਸਕੂਲ ਦੀਆਂ ਲੜਕੀਆਂ ਨੇ ਜਿੱਤਿਆ ਗੋਲਡ ਮੈਡਲ।
ਬਾਘਾ ਪੁਰਾਣਾ 17 ਸਤੰਬਰ (ਬਲਜਿੰਦਰ ਭੱਲਾ):- ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੇ ਪ੍ਰਿੰਸੀਪਲ ਸ.ਗੁਰਦੇਵ ਸਿੰਘ, ਡਾਇਰੈਕਟਰ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਯੋਗ ਅਤੇ ਸੁਚੱਜੀ ਰਹਿਨੁਮਾਈ ਵਿੱਚ ਨਿਤ ਨਵੇਂ ਮੁਕਾਮ ਹਾਸਿਲ ਕਰ ਰਹੀ ਹੈ। ਵਿਦਿਆਰਥਣਾਂ ਨੇ ਪੜ੍ਹਾਈ ਦੇ ਨਾਲ-ਨਾਲ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ਅੰਡਰ-19 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਮਾਣਮੱਤੀ ਪ੍ਰਾਪਤੀ ਦਰਜ਼ ਕਰਕੇ ਨਾਮਣਾ ਖੱਟਿਆ ਤੇ ਆਪਣਾ ਅਤੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਗੁਰਦਿਆਲ ਸਿੰਘ, ਸਕੱਤਰ ਰਿਸ਼ੀ ਮਨਚੰਦਾ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ. ਬਲਵਿੰਦਰ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਕ ਕ੍ਰਿਕਟ ਮੁਕਾਬਲਾ ਗਿਆਨ ਜੋਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਵਿਖੇ ਹੋਇਆ। ਜਿਸ ਵਿੱਚ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਦੀ (ਅੰਡਰ 19) ਟੀਮ ਦੀਆਂ ਲੜਕੀਆਂ ਦਾ ਸੈਮੀ-ਫਾਈਨਲ ਮੁਕਾਬਲਾ ਮੋਗਾ ਜੋਨ ਨਾਲ ਹੋਇਆ। ਜਿਸ ਵਿੱਚ ਪੰਜਾਬ ਕੋ-ਐਜੂਕੇਸ਼ਨ ਸਕੂਲ ਦੀਆਂ ਖਿਡਾਰਨਾਂ ਨੇ ਫਾਈਨਲ ਵਿੱਚ ਜੀ.ਟੀ.ਬੀ ਗੜ੍ਰ ਰੋਡੇ ਦੀਆਂ ਲੜਕੀਆਂ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਖਿਡਾਰਨਾਂ ਨੇ 10 ਓਵਰਾਂ ਵਿੱਚ 104 ਰਨ ਬਣਾਏ। ਇਸ ਟੀਮ ਵਿੱਚ ਸ਼ਨਾਇਆ ਮਹਿਤਾ (ਕਪਤਾਨ), ਮਨਮੀਤ ਕੌਰ, ਅੰਕੁਸ਼, ਹਰਲੀਨ ਕੌਰ, ਦਰੋਪਤੀ, ਹਰਮਨਪ੍ਰੀਤ ਕੌਰ, ਕਮਲਪ੍ਰੀਤ ਕੌਰ, ਜੈਸਮੀਨ ਕੌਰ, ਖੁਸ਼ਪ੍ਰੀਤ ਕੌਰ, ਮਨਵੀਰ ਕੌਰ, ਸੁਖਮਨਦੀਪ ਕੌਰ, ਕੋਮਲਪ੍ਰੀਤ ਕੌਰ, ਸ਼ਰੁਤੀ ਮਹਿਤਾ ਅਤੇ ਜੈਸਮੀਨ ਕੌਰ ਨੇ ਆਪਣੇ ਪ੍ਰਤੀਭਾ ਦਾ ਲੋਹਾ ਮਨਵਾਇਆ। ਇਸ ਖੁਸ਼ੀ ਦੇ ਮੌਕੇ ਤੇ ਸੰਸਥਾ ਦੇ ਬਾਨੀ ਪ੍ਰਿੰਸੀਪਲ ਸ. ਗੁਰਦੇਵ ਸਿੰਘ ਅਤੇ ਡਾਇਰੈਕਟਰ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਵੱਲੋਂ ਕ੍ਰਿਕਟ ਟੀਮ ਦੀ ਹਰੇਕ ਖਿਡਾਰਨ ਨੂੰ ਗੋਲਡ ਮੈਡਲ ਅਤੇ 1100/- ਰੁਪਏ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕੋਚ ਲਵਪ੍ਰੀਤ ਸਿੰਘ (ਵਿੱਕੀ), ਨਵਨੀਤ ਸਿੰਘ ਅਤੇ ਮੈਡਮ ਗੁਰਦੀਪ ਕੌਰ ਡੀ.ਪੀ.ਈ. ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਸ਼ੁਭ ਮੌਕੇ ਤੇ ਪ੍ਰਿੰਸੀਪਲ ਸ. ਗੁਰਦੇਵ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਧਾਈ ਦਿੱਤੀ ਅਤੇ ਕਿਹਾ ਕਿ ਲੜਕੀਆਂ ਨੂੰ ਵੀ ਜੀਵਨ ਵਿੱਚ ਇਸੇ ਤਰ੍ਹਾਂ ਹੀ ਅੱਗੇ ਵੱਧ ਕੇ ਉੱਚੀਆਂ ਪ੍ਰਾਪਤੀਆਂ ਹਾਸਿਲ ਕਰਦੇ ਰਹਿਣਾ ਚਾਹੀਦਾ ਹੈ। ਡਾਇਰੈਕਟਰ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੜਕੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਵਿੱਚ ਸਕੂਲ ਦੇ ਅਧਿਆਪਕਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦਾ ਵੀ ਯੋਗਦਾਨ ਹੈ। ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਇਸ ਖੇਤਰ ਵਿੱਚ ਅੱਗੇ ਜਾਣ ਦਾ ਮੌਕਾ ਦਿੱਤਾ ਹੈ। ਇਸ ਮੌਕੇ ਬਾਘਾ ਪੁਰਾਣਾ ਦੇ ਜੋਨ ਸਕੱਤਰ ਸਰਦਾਰ ਸੁਖਚੈਨ ਸਿੰਘ, ਵਿੱਤ ਸਕੱਤਰ ਮੈਡਮ ਸਿਮਰਨਪਾਲ ਕੌਰ, ਬੀ.ਐਮ ਸਰਦਾਰ ਕੁਲਜੀਤ ਸਿੰਘ, ਡੀ.ਪੀ.ਈ ਸਰਦਾਰ ਜਗਵੀਰ ਸਿੰਘ ਬਰਾੜ, ਡੀ.ਪੀ.ਈ ਸਰਦਾਰ ਸੁਰਿੰਦਰ ਸਿੰਘ, ਪੀ.ਟੀ.ਆਈ ਬਲਜਿੰਦਰ ਸਿੰਘ ਅਤੇ ਕੋਚ ਬੇਅੰਤ ਸਿੰਘ ਨੇ ਸਮੁੱਚੀ ਮੈਨੇਜ਼ਮੈਂਟ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ, ਕੋਆਰਡੀਨੇਟਰ ਮੁਕੇਸ਼ ਅਰੋੜਾ, ਮੈਡਮ ਖੁਸ਼ਪ੍ਰੀਤ ਕੌਰ, ਕੋਆਰਡੀਨੇਟਰ ਮੈਡਮ ਦੀਪਕਾ ਮਨਚੰਦਾ, ਡੀ.ਪੀ.ਈ ਬਲਰਾਜ ਸਿੰਘ ਅਤੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।
ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਸੰਦੀਪ ਮਹਿਤਾ,