20/02/2023
ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਨੱਥੂਵਾਲਾ ਪੁਲਸ ਚੌਂਕੀ ਦਾ ਕੀਤਾ ਉਦਘਾਟਨ
ਪੁਲਸ ਚੌਂਕੀ ਦੀ ਇਮਾਰਤ ਦੀ ਉਸਾਰੀ ’ਚ ਸਹਿਯੋਗ ਕਰਨ ਵਾਲੀਆਂ ਸਖਸ਼ੀਅਤਾਂ ਦਾ ਕੀਤਾ ਧੰਨਵਾਦ
ਬਾਘਾ ਪੁਰਾਣਾ, 20 ਫਰਵਰੀ (ਸੰਦੀਪ #ਦੀਪੀ) ਥਾਣਾ ਬਾਘਾ ਪੁਰਾਣਾ ਅਧੀਨ ਪੈਂਦੀ ਪੁਲਸ ਚੌਂਕੀ ਦੀ ਨਵੀਂ ਇਮਾਰਤ ਦਾ ਉਦਘਾਟਨ ਜ਼ਿਲਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਪੁਲਸ ਚੌਂਕੀ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਜ਼ਿਲਾ ਪੁਲਸ ਮੁਖੀ ਦੇ ਨਾਲ ਡੀ.ਅੈਸ. ਪੀ ਬਾਘਾ ਪੁਰਾਣਾ ਜਸਜਯੋਤ ਸਿੰਘ, ਥਾਣਾ ਬਾਘਾ ਪੁਰਾਣਾ ਦੇ ਮੁਖੀ ਜਤਿੰਦਰ ਸਿੰਘ, ਨੱਥੂਵਾਲਾ ਗਰਬੀ ਪੁਲਸ ਚੌਂਕੀ ਦੇ ਇੰਚਾਰਜ਼ ਸਹਾਇਕ ਥਾਣੇਦਾਰ ਸਿਕੰਦਰ ਸਿੰਘ ਵੀ ਹਾਜ਼ਰ ਸਨ। ਉਦਘਾਟਨੀ ਸਮਾਰੋਹ ਦੌਰਾਨ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਦਾਨੀ ਵੀਰਾਂ ਦਾ ਧੰਨਵਾਦ ਕਰਦੇ ਹਨ, ਜਿੰਨ੍ਹਾਂ ਨੇ ਪੁਲਸ ਨੂੰ ਸਹਿਯੋਗ ਦੇ ਕੇ ਇਸ ਇਮਾਰਤ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਨ ਕਿ ਇਲਾਕੇ ਦੀ ਪਬਲਿਕ ਨੇ ਆਪਣੇ ਵਾਸਤੇ ਪੁਲਸ ਨੂੰ ਸਹਿਯੋਗ ਦਿੱਤਾ ਹੈ। ਇਸ ਮੌਕੇ ਸਰਪੰਚ ਗੁਰਮੇਲ ਸਿੰਘ ਨੇ ਜਿੱਥੇ ਆਏ ਹੋਏ ਅਫਸਰ ਸਾਹਿਬਾਨਾਂ ਦਾ ਧੰਨਵਾਦ ਕੀਤਾ, ਉੱਥੇ ਹੀ ਕਿਹਾ ਕਿ ਉਨ੍ਹਾਂ ਦੀ ਪਹਿਲੀ ਸਰਪੰਚੀ ਸਮੇਂ ਹੀ ਚੌਂਕੀ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਦੂਸਰੀ ਸਰਪੰਚੀ ਦੀ ਪਾਰੀ ਸਮੇਂ ਚੌਕੀ ਦੀ ਇਮਾਰਤ ਮੁਕੰਮਲ ਹੋਈ ਹੈ, ਜੋ ਉਨ੍ਹਾਂ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਮੇਜਰ ਸਿੰਘ ਹਰੀਏਵਾਲਾ, ਗੁਰਤੇਜ ਸਿੰਘ, ਜੈਲਦਾਰ ਗੁਰਪ੍ਰੀਤ ਸਿੰਘ, ਕਪਤਾਨ ਸਿੰਘ ਲੰਗੇਆਣਾ ਆਪ ਆਗੂ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਖਾਲਸਾ, ਮਨਦੀਪ ਸਿੰਘ ਮਾਹਲਾ, ਬਿਕਰਮਜੀਤ ਵਿੱਕੀ, ਸੋਨੀ ਮਾੜੀ ਮੁਸਤਫਾ, ਗੁਰਪ੍ਰੀਤ ਲਧਾਈਕੇ, ਮਾਨ ਕੋਟਲਾ, ਬਲਾਕ ਪ੍ਰਧਾਨ ਪ੍ਰੇਮ ਸਿੰਘ ਬਾਠ, ਗੁਰਪ੍ਰੀਤ ਸਿੰਘ ਮਾਹਲਾ ਖੁਰਦ, ਸੂਬਾਖਾਨ ਵੱਡਾਘਰ, ਜੱਗਾ ਡੇਮਰੂ ਖੁਰਦ, ਗੋਰਾ ਬਰਾੜ ਵੱਡਾਘਰ ਆਦਿ ਤੋਂ ਇਲਾਵਾ ਚੌਂਕੀ ਦਾ ਸਟਾਫ, ਪਤਵੰਤੇ, ਪੰਚ, ਸਰਪੰਚ ਹਾਜ਼ਰ ਸਨ।