
13/06/2025
ਪਿਆਰੇ ਦੋਸਤੋ, ਅੱਜ ਤੁਹਾਡੀ ਜਾਣ ਪਹਿਚਾਣ ਕਰਵਾ ਰਿਹਾਂ ਅਰਸ਼ਪ੍ਰੀਤ ਕੌਰ ਸਰੋਆ ਹੋਰਾਂ ਦੇ ਨਾਲ...ਜੋ ਕਿ ਕਿੱਤੇ ਵਜੋਂ ਤਾਂ ਅਧਿਆਪਕ ਹੈ ਪਰ ਦਿਲ ਵਿੱਚ ਉੱਠਦੇ ਵਲਵਲਿਆਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਕਵਿਤਾਵਾਂ ਵਿੱਚ ਪਰੋ ਲੈਣ ਵਾਲੀ ਇੱਕ ਵਧੀਆ ਕਲਮਕਾਰ ਵੀ ਹੈ। ਅਰਸ਼ਪ੍ਰੀਤ ਕੌਰ ਸਰੋਆ ਦੀ ਪਹਿਲੀ ਕਿਤਾਬ 'ਮੇਰਾ ਇਖ਼ਲਾਕ' ਛਪੀ ਸੀ, ਜਿਹਨੂੰ ਪੜ੍ਹਨ ਵਾਲਿਆਂ ਨੇ ਕਾਫੀ ਪਸੰਦ ਕੀਤਾ। ਕਹਿੰਦੇ ਨੇ ਕਿ ਤੁਹਾਡੇ ਕੰਮ ਨੂੰ ਜਦੋਂ ਪ੍ਰਸੰਸਾ ਮਿਲਦੀ ਹੋਵੇ ਤਾਂ ਇੱਥੇ ਵਿਅਕਤੀ ਦੀ ਜਿੰਮੇਵਾਰੀ ਹੋਰ ਵਧ ਜਾਂਦੀ ਹੈ ਕਿ ਉਹ ਉਸ ਕੰਮ ਨੂੰ ਪਹਿਲਾਂ ਨਾਲੋਂ ਵੀ ਵੱਧ ਸੂਝ-ਬੂਝ ਅਤੇ ਵਧੀਆ ਤਰੀਕੇ ਨਾਲ ਕਰੇ। ਆਪਣੇ ਕੰਮ ਵਿੱਚ ਨਿਖ਼ਾਰ ਲਿਆਵੇ ਅਤੇ ਸਮਾਜ ਨੂੰ ਸੇਧ ਦਿੰਦੇ ਕਾਰਜ ਵੀ ਕਰੇ। ਇਹਨਾਂ ਗੱਲਾਂ 'ਤੇ ਖ਼ਰਾ ਉੱਤਰਨਾ ਸਭ ਦੇ ਵੱਸ ਨਹੀਂ ਹੁੰਦਾ, ਪ੍ਰੰਤੂ ਮੈਨੂੰ ਖ਼ੁਸ਼ੀ ਹੈ ਕਿ ਅਰਸ਼ਪ੍ਰੀਤ ਕੌਰ ਇਹਨਾਂ ਗੱਲਾਂ 'ਤੇ ਖ਼ਰਾ ਉੱਤਰਨ ਵਿੱਚ ਕਾਮਯਾਬ ਹੋਈ ਐ। ਉਸਨੇ ਆਪਣੇ ਪਾਠਕਾਂ ਦਾ ਮਾਣ ਰੱਖਿਆ ਹੈ ਅਤੇ ਇੱਕ ਚੰਗੇ ਸਿੱਖਿਆਰਥੀ ਵਾਂਗੂੰ ਵੱਡਿਆਂ ਅਤੇ ਛੋਟਿਆਂ ਦੀਆਂ ਸਲਾਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਆਪ ਨੂੰ ਹੋਰ ਵੀ ਨਿਖਾਰਿਆ ਹੈ। ਪੰਜਾਬੀ ਸਹਿਤ ਦੀ ਵੱਡੀ ਦੁਨੀਆਂ ਵਿਚ ਆਪਣੀ ਨਵੀਂ ਪੁਲਾਂਘ ਪੁੱਟਦੀ ਹੋਈ ਅਰਸ਼ਪ੍ਰੀਤ ਕੌਰ...ਆਪਣੀ ਨਵੀਂ ਕਿਤਾਬ "ਕੀ ਮੁਹੱਬਤ ਇੰਝ ਹੁੰਦੀ ਐ?" ਨੂੰ ਪਾਠਕਾਂ ਤੱਕ ਲੈ ਕੇ ਆਈ ਹੈ।
ਕਿਤਾਬ "ਕੀ ਮੁਹੱਬਤ ਇੰਝ ਹੁੰਦੀ ਐ?" ਬਾਰੇ ਗੱਲ ਕਰਾਂ ਤਾਂ ਇਹਦੇ ਵਿੱਚ ਕਈ ਵੱਖੋ-ਵੱਖ ਵਿਸ਼ਿਆਂ ਬਾਰੇ ਅਰਸ਼ਪ੍ਰੀਤ ਆਪਣੀ ਗੱਲ ਰੱਖਦੀ ਹੈ। ਮੁਹੱਬਤ, ਮਰਦਾਂ ਅਤੇ ਔਰਤਾਂ ਦੇ ਜਜ਼ਬਾਤ,ਦੁਨੀਆਦਾਰੀ ਅਤੇ ਹਕੀਕੀ ਗੱਲਾਂ ਨੂੰ ਇਸ ਕਿਤਾਬ ਵਿਚ ਬਹੁਤ ਸੋਹਣੇ ਤਰੀਕੇ ਨਾਲ਼ ਕਲਮਬੱਧ ਕੀਤਾ ਹੈ। ਕਿਤਾਬ ਵਿਚਲੀਆਂ ਕਵਿਤਾਵਾਂ ਅਤੇ ਸ਼ਾਇਰੀ ਪੜ੍ਹ ਕੇ ਤੁਹਾਨੂੰ ਲੱਗਦਾ ਕਿ ਹੈ ਕਾਲਪਨਿਕ ਦੁਨੀਆਂ ਤੋਂ ਉੱਪਰ ਉੱਠ ਕੇ ਸੱਚਾਈ ਨੂੰ ਲਿਖਣ ਦੀ ਹਿੰਮਤ ਕੀਤੀ ਹੈ ਏਸ ਕਿਤਾਬ ਅੰਦਰ। ਕਿਤਾਬ ਨੂੰ ਪੜ੍ਹਦਿਆਂ ਤੁਹਾਨੂੰ ਬਹੁਤ ਚੀਜ਼ਾਂ ਖ਼ੁਦ ਨਾਲ Relate ਕਰਦੀਆਂ ਮਿਲਣਗੀਆਂ। ਮੈਂ ਅਰਸ਼ਪ੍ਰੀਤ ਦੀ ਲੇਖਣੀ ਵਿੱਚ ਉਸਦੀ ਪਹਿਲੀ ਕਿਤਾਬ ਤੋਂ ਲੈ ਕੇ ਹੁਣ ਤੱਕ ਬਹੁਤ ਸੁਧਾਰ ਦੇਖਿਆ ਹੈ। ਕਿਤਾਬ ਦੀਆਂ ਲਿਖਤਾਂ ਵਾਂਗ ਕਿਤਾਬ ਦਾ ਸਰਵਰਕ ਵੀ ਬਹੁਤ ਸੋਹਣਾ ਬਣਿਆ ਹੈ ਅਤੇ ਸਾਡੀ ਸਾਰੀ ਟੀਮ ਸਮੇਤ ਦੋਸਤਾਂ ਨੂੰ ਹੁਣ ਤੱਕ ਬਹੁਤ ਪਸੰਦ ਆਇਆ ਹੈ। ਖੁਸ਼ੀ ਦੀ ਗੱਲ ਹੈ ਕਿ ਕਿਤਾਬ ਬਰਕਤ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਹੋਈ ਹੈ।
ਕਿਤਾਬ ਛਪ ਕੇ ਤੁਹਾਡੇ ਹੱਥਾਂ ਵਿਚ ਆਉਣ ਲਈ ਤਿਆਰ ਹੈ। ਕਿਤਾਬ ਪੜ੍ਹ ਕੇ ਵੀ ਆਪਣੇ ਵਿਚਾਰ ਜ਼ਰੂਰ ਦਿਉ ਸਾਰੇ ਦੋਸਤ।
ਤੁਹਾਡੇ ਸਭ ਦੇ ਪਿਆਰ ਅਤੇ ਸਾਥ ਨਾਲ ਤੁਹਾਡੀ ਪ੍ਰਤੀਕਿਰਿਆ ਦੀ ਉਡੀਕ ਵਿੱਚ...
-ਪ੍ਰਕਾਸ਼ਕ
ਕਿਤਾਬ ਮੰਗਵਾਉਣ ਲਈ ਆਪਣਾ ਐਡਰੈੱਸ ਸਾਨੂੰ ਭੇਜ ਸਕਦੇ ਹੋ।
9814801831