29/03/2026
ਕਿਸੇ ਅਣਜਾਣ ਵਿਅਕਤੀ ਜਾਂ ਔਰਤ ਨੂੰ ਲਿਫ਼ਟ ਦੇਣ ਤੋਂ ਪਹਿਲਾਂ ਇਸ ਖ਼ਬਰ ਨੂੰ ਆਪਣੇ ਦਿਮਾਗ ਵਿਚ ਜ਼ਰੂਰ ਘੁਮਾਓ :
ਪੰਜਾਬ ਹਰਿਆਣਾ ਬਾਰਡਰ ਡੱਬਵਾਲੀ ਇਲਾਕੇ ਵਿੱਚ ਇੱਕ ਸਨਸਨੀ ਖੇਜ਼ ਖੁਲਾਸਾ ਹੋਇਆ ਹੈ ਜਿੱਥੇ ਇਕ ਚਾਰ ਪੰਜ ਮੈਂਬਰੀ ਗਿਰੋਹ, ਗਿਰੋਹ ਦੀ ਮੁੱਖ ਸਰਗਨਾ ਇੱਕ ਔਰਤ ਲੋਕਾਂ ਨੂੰ ਲਿਫਟ ਮੰਗਣ ਦੇ ਬਹਾਨੇ ਆਪਣੇ ਪ੍ਰੇਮਜਾਲ ਵਿਚ ਫਸਾ ਲੈਂਦੀ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਗਿਰੋਹ ਦੀ ਲੀਡਰ, ਜੋ ਕਿ ਮੂਲ ਰੂਪ ਵਿੱਚ ਪੰਜਾਬ ਦੀ ਰਹਿਣ ਵਾਲੀ ਹੈ, ਨੇ ਲਗਭਗ 5-7 ਸਾਲ ਪਹਿਲਾਂ ਉਸਨੇ ਲਿਫਟ ਲੈਣ ਦੇ ਬਹਾਨੇ ਬਲੈਕਮੇਲ ਕਰਕੇ ਭੋਲੇ ਭਾਲੇ ਲੋਕਾਂ ਪਾਸੋਂ ਪੈਸੇ ਵਸੂਲਣ ਦਾ ਕੰਮ ਸ਼ੁਰੂ ਕੀਤੀ ਸੀ।
ਪੁਲਿਸ ਦੇ ਅਨੁਸਾਰ, ਔਰਤ ਪਹਿਲਾਂ ਇੱਕ ਬਾਈਕ ਜਾਂ ਸਕੂਟਰ ਡਰਾਈਵਰ ਪਾਸੋਂ ਲਿਫ਼ਟ ਮੰਗਦੀ । ਫਿਰ ਉਹ ਲਿਫ਼ਟ ਦੇਣ ਵਾਲੇ ਡਰਾਈਵਰ ਨੂੰ ਰਸਤੇ ਵਿੱਚ ਆਪਣੀਆਂ ਮੋਹ ਭਰੀਆਂ ਗੱਲਾਂ ਨਾਲ ਭਰਮਾਉਂਦੀ ਸੀ ਅਤੇ ਫਿਰ ਆਪਣੇ ਸਾਥੀਆਂ ਨੂੰ ਫ਼ੋਨ ਕਰ ਦਿੰਦੀ । ਗਿਰੋਹ ਦੇ ਮੈਂਬਰ ਡਰਾਈਵਰ 'ਤੇ ਛੇੜਛਾੜ ਦਾ ਦੋਸ਼ ਲਗਾਉਂਦੇ ਸਨ ਅਤੇ ਉਸਦੇ ਖਿਲਾਫ ਪੁਲਿਸ ਕੇਸ ਦਰਜ ਕਰਨ ਦੀ ਧਮਕੀ ਦਿੰਦੇ ਸਨ। ਉਹ ਕੇਸ ਦਰਜ ਨਾ ਕਰਨ ਦੇ ਬਦਲੇ ਡਰਾਈਵਰ ਤੋਂ ਪੈਸੇ ਮੰਗਦੇ ਸਨ। ਉਹ ਕੁਝ ਤੋਂ 50,000 ਰੁਪਏ ਅਤੇ ਕੁਝ ਤੋਂ 30,000 ਰੁਪਏ ਵਸੂਲਦੇ ਸਨ।
ਡੱਬਵਾਲੀ ਸਦਰ ਪੁਲਿਸ ਸਟੇਸ਼ਨ ਨੇ ਹੁਣ ਗਿਰੋਹ ਦੇ ਸਾਰੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਡੱਬਵਾਲੀ ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਮੁਤਾਬਕ ਉਕਤ ਔਰਤ ਨੇ ਡੱਬਵਾਲੀ ਵਿੱਚ ਇੱਕ ਘਰ ਕਿਰਾਏ 'ਤੇ ਲਿਆ ਸੀ। ਇਸ ਦੌਰਾਨ, ਉਸਨੇ ਮਸੀਤਾ ਪਿੰਡ ਦੇ ਇੱਕ ਵਿਅਕਤੀ ਨੂੰ ਫਸਾਇਆ ਅਤੇ ਉਸ ਤੋਂ ਪੈਸੇ ਵਸੂਲੇ। ਡਰਾਈਵਰ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ।"
ਉਕਤ ਔਰਤ ਡੱਬਵਾਲੀ ਵਿੱਖੇ ਗੋਲ ਚੌਕ ਦੇ ਨੇੜੇ ਪੈਦਲ ਖੜ੍ਹੀ ਸੀ । ਡੱਬਵਾਲੀ ਪੁਲਿਸ ਨੂੰ ਇਸ ਬਾਰੇ ਪਤਾ ਲੱਗ ਗਿਆ। ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਟੀਮ ਨੇ ਉਸਨੂੰ ਫੜ ਲਿਆ। ਉਸਦੀ ਗ੍ਰਿਫਤਾਰੀ ਤੋਂ ਬਾਅਦ, ਪੁਲਿਸ ਪੁੱਛਗਿੱਛ ਵਿੱਚ ਕਈ ਖੁਲਾਸੇ ਹੋਏ।
ਪੁਲਿਸ ਦੇ ਅਨੁਸਾਰ ਉਕਤ 36 ਸਾਲਾ ਔਰਤ ਨੇ ਪੰਜਾਬ ਵਿੱਚ ਦੋ ਵਾਰ ਵਿਆਹ ਕਰਵਾਇਆ ਸੀ। ਉਹ ਹੁਣ ਡੱਬਵਾਲੀ ਵਿੱਚ ਵੱਖਰੀ ਰਹਿੰਦੀ ਸੀ ਅਤੇ ਪੰਜਾਬ ਦੇ ਬਠਿੰਡਾ ਦੇ ਇੱਕ ਨੌਜਵਾਨ ਨਾਲ ਸਬੰਧਾਂ ਵਿੱਚ ਸੀ। ਉਹ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਨਹੀਂ ਕਰਨਾ ਚਾਹੁੰਦੀ ਸੀ ਅਤੇ ਉਸਨੂੰ ਘਰ ਦੇ ਖਰਚਿਆਂ ਲਈ ਪੈਸੇ ਦੀ ਲੋੜ ਸੀ।
ਉਹ ਆਰਾਮ ਨਾਲ ਪੈਸੇ ਕਮਾਉਣਾ ਚਾਹੁੰਦੀ ਸੀ, ਇਸ ਲਈ ਉਸਨੇ ਪੰਜਾਬ ਵਿੱਚ ਜਾਣ-ਪਛਾਣ ਵਾਲਿਆਂ ਨਾਲ ਸੰਪਰਕ ਕਰਕੇ ਇਹ ਬਲੈਕਮੇਲਿੰਗ ਗਤੀਵਿਧੀ ਸ਼ੁਰੂ ਕਰ ਦਿੱਤੀ।
ਪੁਲਿਸ ਪੁੱਛਗਿੱਛ ਦੌਰਾਨ ਔਰਤ ਨੇ ਸਿਰਸਾ ਵਿੱਚ ਉਕਤ ਤੋਂ ਬਿਨਾਂ ਕਿਸੇ ਹੋਰ ਅਪਰਾਧ ਦਾ ਅਜੇ ਤੱਕ ਕਬੂਲਨਾਮਾ ਨਹੀਂ ਕੀਤਾ ।