Harjiwan Dhaliwal

Harjiwan Dhaliwal Honesty is best policy ������

02/12/2025

ਅੱਜਕਲ੍ਹ ਲੋਕਾਂ ਨੂੰ ਅੱਗੇ ਵਧਣ ਦੀ ਚਾਹਤ ਐਨੀਂ ਆ ਕਿ ਉਹ ਆਪਣੇ ਤੋਂ ਛੋਟੇ ਲੋਕਾਂ ਦਾ ਹੱਥ ਫੜਨ 🫴 ਨਾਲੋਂ ਵੱਡੇ ਲੋਕਾਂ ਦੇ ਪੈਰ🤤ਚੱਟਣਾਂ ਤੇ ਛਿੱਟੇ💦ਮਾਰਨਾ ਵੱਧ ਪਸੰਦ ਕਰਦੇ ਨੇ✅

01/12/2025

ਤੁਹਾਡਾ ਕੀ ਕਹਿਣਾ ਇਸ ਬਾਰੇ😊😊😊

ਮੋਬਾਈਲ ਨੰਬਰਾਂ ਦੀ ਖੋਜ ਅਤੇ ਪਹਿਲਾ ਮੋਬਾਈਲ ਨੰਬਰ ਕਿਵੇਂ ਮਿਲਿਆ, ਇਸਦੀ ਪੂਰੀ ਜਾਣਕਾਰੀ ਹੈ।1️⃣ ਮੋਬਾਈਲ ਨੰਬਰ ਦੀ ਖੋਜ ਦਾ ਇਤਿਹਾਸਮੋਬਾਈਲ ਨੰਬਰ...
30/11/2025

ਮੋਬਾਈਲ ਨੰਬਰਾਂ ਦੀ ਖੋਜ ਅਤੇ ਪਹਿਲਾ ਮੋਬਾਈਲ ਨੰਬਰ ਕਿਵੇਂ ਮਿਲਿਆ, ਇਸਦੀ ਪੂਰੀ ਜਾਣਕਾਰੀ ਹੈ।

1️⃣ ਮੋਬਾਈਲ ਨੰਬਰ ਦੀ ਖੋਜ ਦਾ ਇਤਿਹਾਸ

ਮੋਬਾਈਲ ਨੰਬਰ ਟੈਲੀਫੋਨ ਨੰਬਰ ਤੋਂ ਉਤਪੰਨ ਹੋਇਆ।

ਪਹਿਲਾਂ ਟੈਲੀਫੋਨ ਸਿਰਫ ਲੈਂਡਲਾਈਨ ਤੇ ਕੰਮ ਕਰਦਾ ਸੀ, ਜਿਸਦਾ ਨੰਬਰ ਸਥਾਨਕ ਕੇਂਦਰ ਦੇ ਨਾਲ ਜੋੜਿਆ ਜਾਂਦਾ।

ਜਦੋਂ ਮੋਬਾਈਲ ਫੋਨ ਆਇਆ, ਤਾਂ ਹਰ ਉਪਭੋਗਤਾ ਲਈ ਵੱਖਰਾ ਨੰਬਰ ਜਰੂਰੀ ਸੀ, ਤਾਂ ਕਿ ਟਾਵਰ ਤੋਂ ਸਿਗਨਲ ਮੋਬਾਈਲ ਤਕ ਪਹੁੰਚ ਸਕੇ।

ਇਸ ਲਈ ਮੋਬਾਈਲ ਨੰਬਰ ਸਿਸਟਮ ਬਣਾਇਆ ਗਿਆ, ਜੋ ਹਰੇਕ ਦੇਸ਼ ਦੇ ਕੋਡ, ਸਟੀਟ/ਰੇਜਨ ਕੋਡ, ਅਤੇ ਯੂਜ਼ਰ ਕੋਡ ਤੋਂ ਬਣਦਾ ਹੈ।

ਮੋਬਾਈਲ ਨੰਬਰ ਇੱਕ ਸਥਿਰ ਨੰਬਰ ਹੁੰਦਾ ਹੈ ਜੋ ਸਿਰਫ ਉਸ ਨੈਟਵਰਕ ਤੇ ਕੰਮ ਕਰਦਾ ਹੈ।
ਸਧਾਰਣ ਸ਼ਬਦਾਂ ਵਿੱਚ: ਜਿਵੇਂ ਲੈਂਡਲਾਈਨ ਦੇ ਨੰਬਰ ਸਿਰਫ ਘਰ ਲਈ ਹੁੰਦੇ, ਐਵੇਂ ਮੋਬਾਈਲ ਨੰਬਰ ਮੋਬਾਈਲ ਲਈ।

2️⃣ ਦੁਨੀਆਂ ਦਾ ਪਹਿਲਾ ਮੋਬਾਈਲ ਨੰਬਰ

ਪਹਿਲਾ ਮੋਬਾਈਲ ਕਾਲ 3 ਅਪ੍ਰੈਲ 1973 ਨੂੰ ਮਾਰਟਿਨ ਕੁਪਰ (Martin Cooper) ਨੇ Motorola ਕੰਪਨੀ ਵਿੱਚ ਕੀਤਾ।

ਇਹ ਕਾਲ Motorola DynaTAC ਨਾਲ ਸੀ।

ਇਸ ਪਹਿਲੀ ਕਾਲ ਦਾ ਮੋਬਾਈਲ ਨੰਬਰ ਇੱਕ ਵਿਆਪਾਰੀ ਟੈਸਟ ਨੰਬਰ ਸੀ ਜੋ Motorola ਕੰਪਨੀ ਨੇ ਵਰਤਿਆ।

ਅਸਲ ਮੋਬਾਈਲ ਨੰਬਰ ਲੋਕਾਂ ਨੂੰ 1980 ਦੀਆਂ ਸ਼ੁਰੂਆਤਾਂ ਵਿੱਚ ਮਿਲੇ, ਜਦੋਂ ਮੋਬਾਈਲ ਸੇਵਾ ਵਪਾਰਿਕ ਹੋਈ।

ਪਹਿਲਾ ਵਪਾਰਿਕ ਮੋਬਾਈਲ ਨੰਬਰ ਐਮਰੀਕਾ (US) ਵਿੱਚ 1983–1984 ਦੇ ਆਲੇ-ਦੁਆਲੇ ਜਾਰੀ ਹੋਇਆ।

3️⃣ ਮੋਬਾਈਲ ਨੰਬਰ ਦੇ ਅੰਗ (ਆਮ ਤੌਰ ਤੇ)
ਮੋਬਾਈਲ ਨੰਬਰ ਮੁੱਖ ਤੌਰ ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ:
1. ਕੰਟਰੀ ਕੋਡ (+91 ਭਾਰਤ ਲਈ)
2. ਏਰੀਆ / ਨੈੱਟਵਰਕ ਕੋਡ (ਜਿਵੇਂ 98x, 97x)
3. ਯੂਜ਼ਰ ਨੰਬਰ (ਅਲੱਗ ਵਰਗਾ ਨੰਬਰ ਜੋ ਹਰ ਮੋਬਾਈਲ ਲਈ ਵਿਲੱਖਣ ਹੈ)

ਇਹ ਹੈ ਧਰਮ ਇਹ ਹੈ ਇਨਸਾਨੀਅਤ।ਮੁਸਲਿਮ ਪੱਤਰਕਾਰ ਵੀਰ ਅਰਫ਼ਜ਼ ਅਹਿਮਦ ਦਾ ਘਰ ਕਸ਼ਮੀਰ ਵਿਚ ਸਰਕਾਰ ਨੇ ਢਾਹ ਦਿੱਤਾ ਤਾਂ ਗੁਆਂਢੀ ਹਿੰਦੂ ਵੀਰ ਕੁਲਦੀਪ...
29/11/2025

ਇਹ ਹੈ ਧਰਮ ਇਹ ਹੈ ਇਨਸਾਨੀਅਤ।
ਮੁਸਲਿਮ ਪੱਤਰਕਾਰ ਵੀਰ ਅਰਫ਼ਜ਼ ਅਹਿਮਦ ਦਾ ਘਰ ਕਸ਼ਮੀਰ ਵਿਚ ਸਰਕਾਰ ਨੇ ਢਾਹ ਦਿੱਤਾ ਤਾਂ ਗੁਆਂਢੀ ਹਿੰਦੂ ਵੀਰ ਕੁਲਦੀਪ ਸ਼ਰਮਾ ਨੇ ਆਪਣੀ ਧੀ ਨੂੰ ਕਿਹਾ ਲਿਆ ਪੁੱਤ ਜ਼ਮੀਨ ਦੇ ਕਾਗਜ਼ ਤੇ 5 ਮਰਲੇ ਦਾ ਪਲਾਟ ਗਿਫ਼ਟ ਕਰਤਾ ਤੇ ਕਿਹਾ ਕੋਈ ਨਾ ਵੀਰ ਘਰ ਵੀ ਮੈਂ ਹੀ ਬਣਾ ਕੇ ਦੇ ਦਵਾਂਗਾ ।।

"ਗੈਂ/ਗਸਟਰਾਂ" ਦੀਆਂ "ਜੈਕਟਾਂ" ਵਰਗੀਆਂ "ਜੈਕਟਾਂ" "ਵੇਚਣ ਵਾਲਿਆਂ" ਤੇ "ਰਾਜਸਥਾਨ ਪੁਲਿਸ" ਨੇ ਕੀਤੇ ਤਕੜੇ "ਪਰਚੇ ਦਰਜ"। ਰਾਜਸਥਾਨ ਦੇ "ਕੋਟਪੁਤਲ...
28/11/2025

"ਗੈਂ/ਗਸਟਰਾਂ" ਦੀਆਂ "ਜੈਕਟਾਂ" ਵਰਗੀਆਂ "ਜੈਕਟਾਂ" "ਵੇਚਣ ਵਾਲਿਆਂ" ਤੇ "ਰਾਜਸਥਾਨ ਪੁਲਿਸ" ਨੇ ਕੀਤੇ ਤਕੜੇ "ਪਰਚੇ ਦਰਜ"।
ਰਾਜਸਥਾਨ ਦੇ "ਕੋਟਪੁਤਲੀ" ਦੀ "ਪੁਲਿਸ" ਨੇ ਇਸ ਗੈਂ/ਗਸਟਰ ਦੀ "ਜੈਕਟ ਵਰਗੀਆਂ" ਜੈਕਟਾਂ "ਵੇਚਣ ਵਾਲਿਆਂ" ਨੂੰ "ਗ੍ਰਿਫਤਾਰ" ਕਰ ਲਿਆ ਹੈ। ਇਹ ਬੰਦਾ "ਜੈਕਟਾਂ ਉੱਪਰ ਗੈਂ/ਗਸਟਰ ਦਾ ਨਾਮ" ਲਿਖ ਲਿਖ ਕੇ "ਜੈਕਟਾ ਵੇਚਦਾ" ਸੀ। ਰਾਜਸਥਾਨ ਪੁਲਿਸ ਦਾ "ਕਹਿਣਾ" ਹੈ ਕਿ "ਅਜਿਹਾ ਕਰਨ ਨਾਲ" ਸਾਡੀ "ਨਵੀਂ ਪੀੜੀ" ਇਹਨਾਂ ਗੈਂ/ਗਸਟਰਾਂ ਨੂੰ "ਆਪਣਾ ਹੀਰੋ" ਮੰਨਣ ਲੱਗ ਜਾਵੇਗੀ।ਤੇ ਇਹ ਬੰਦਾ "ਜਾਣ-ਬੁੱਝ" ਕੇ ਸਾਡੇ "ਯੂਥ" ਵਿੱਚ ਇਹਨਾਂ "ਖਤ/ਰਨਾਕ ਬੰਦਿਆਂ" ਦੀ "ਪੂਰੀ ਹਵਾ" ਬਣਾ ਰਿਹਾ ਸੀ। ਰਾਜਸਥਾਨ ਪੁਲਿਸ ਕਹਿੰਦੀ "ਹਿਸਾਬ ਲਾ ਲਿਓ ਜੇ ਅਸੀਂ ਕੋਈ ਅਜਿਹਾ ਦੁਬਾਰਾ ਕਰਦਾ ਫੜ ਲਿਆ ਤਾਂ UAPA ਵਰਗੀਆਂ ਧਾਰਾ ਦੇ ਅੰਦਰ ਸਾਰੀ ਉਮਰ ਲਈ ਜੇਲ ਵਿੱਚ ਸੁੱਟ ਦਿਆਂਗੇ"। ਤੁਹਾਨੂੰ ਰਾਜਸਥਾਨ ਪੁਲਿਸ ਦੀ ਇਹ "ਕਾਰਵਾਈ" ਕਿਸ ਤਰ੍ਹਾਂ ਲੱਗੀ ?

ਕੀ ਤੁਸੀਂ ਕਦੇ ਉਹ ਕਾਰਟੂਨ ਸ਼ੋ ਦੇਖਦੇ ਹੋ ਜਿਹੜੇ ਤੁਹਾਡੇ ਬੱਚੇ ਦੇਖਦੇ ਹਨ? ਜੇਕਰ ਨਹੀਂ ਦੇਖਦੇ ਤਾਂ ਜਰੂਰ ਦੇਖੋ।ਫਿਰ ਤੁਹਾਨੂੰ ਪਤਾ ਲੱਗੇਗਾ ਕਿ ...
27/11/2025

ਕੀ ਤੁਸੀਂ ਕਦੇ ਉਹ ਕਾਰਟੂਨ ਸ਼ੋ ਦੇਖਦੇ ਹੋ ਜਿਹੜੇ ਤੁਹਾਡੇ ਬੱਚੇ ਦੇਖਦੇ ਹਨ?
ਜੇਕਰ ਨਹੀਂ ਦੇਖਦੇ ਤਾਂ ਜਰੂਰ ਦੇਖੋ।
ਫਿਰ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਕਾਰਕੂਨਾਂ ਵਿੱਚ ਹਰ ਕਾਰਟੂਨ ਦੀ ਇੱਕ ਗਰਲਫਰੈਂਡ ਵੀ ਹੁੰਦੀ ਹੈ। ਉਹਨਾਂ ਵਿੱਚ ਹਿੰਸਾ ਵੀ ਦਿਖਾਈ ਜਾਂਦੀ ਹੈ। ਬੇਸ਼ੱਕ ਉਹ ਘੱਟ ਹਿੰਸਕ ਹੋਣ ਪਰ ਕਿਤੇ ਨਾ ਕਿਤੇ ਉਹ ਬੱਚਿਆਂ ਵਿੱਚ ਹਿੰਸਾ ਨੂੰ ਆਮ ਵਰਤਾਰਾ ਸਮਝਣ ਦੀ ਆਦਤ ਪਾਉਂਦੇ ਹਨ। ਬੱਚੇ ਜਿਨਾਂ ਗੱਲਾਂ ਨੂੰ ਵੇਖਦੇ ਹਨ ਉਹਨਾਂ ਨੂੰ ਆਮ ਤੇ ਠੀਕ ਸਮਝਣ ਲੱਗਦੇ ਹਨ। ਅਸੀਂ ਕਦੀ ਵੀ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਕਿ ਸਾਡਾ ਬੱਚਾ ਕੀ ਦੇਖ ਰਿਹਾ ਹੈ।
ਮਾਵਾਂ ਜਦੋਂ ਟੀਵੀ ਤੇ ਕੋਈ ਸੀਰੀਅਲ ਵੇਖਦੀਆਂ ਹਨ ਤਾਂ ਬੱਚੇ ਵੀ ਨਾਲ ਬੈਠ ਕੇ ਵੇਖਦੇ ਹਨ। ਤੁਸੀਂ ਵੇਖਦੇ ਨਹੀਂ ਤਾਂ ਇੱਧਰ ਉਧਰ ਘੁੰਮਦੇ ਹੋਏ ਸੁਣਦੇ ਜਰੂਰ ਹੋਵੋਗੇ। ਇਹ ਸਭ ਕੁਝ ਜੋ ਦਿਖਾਇਆ ਜਾ ਰਿਹਾ ਹੈ ਉਹ ਤੁਹਾਡੇ ਬੱਚੇ ਦੇ ਮਨ ਤੇ ਅਸਰ ਪਾਉਂਦਾ ਹੈ। ਤੁਹਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ।
ਹੁਣ ਜਦੋਂ ਅਧਿਆਪਕ ਨੂੰ ਵੀ ਬੱਚੇ ਨੂੰ ਮਾਰਨ ਦੀ ਇਜਾਜ਼ਤ ਨਹੀਂ, ਉੱਥੇ ਬੱਚਾ ਥੱਪੜ ਮਾਰ ਦੇਣਾ ਇੱਕ ਆਮ ਜਿਹੀ ਗੱਲ ਸਮਝਦਾ ਹੈ। ਗੁੱਸੇ ਵਿੱਚ ਤੁਹਾਡਾ ਬੱਚਾ ਆਪਣੇ ਖਿਡੌਣਿਆਂ ਨੂੰ ਕਿਸ ਤਰ੍ਹਾਂ ਸੁੱਟਦਾ ਹੈ ਇਸ ਤੋਂ ਉਸਦੇ ਵਿਹਾਰ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਨਿੱਕੀਆਂ ਨਿੱਕੀਆਂ ਗੱਲਾਂ ਉਸ ਦੇ ਸੁਭਾਅ ਦਾ ਹਿੱਸਾ ਬਣ ਜਾਣਗੀਆਂ। ਇਸੇ ਲਈ ਕਹਿੰਦੇ ਹਨ ਕਿ ਬੱਚੇ ਪਾਲਣਾ ਕੋਈ ਸੌਖਾ ਕੰਮ ਨਹੀਂ। ਜਿਸ ਕੰਮ ਵਾਲੀ ਕੋਲ ਤੁਸੀਂ ਬੱਚੇ ਨੂੰ ਛੱਡ ਕੇ ਜਾਂਦੇ ਹੋ ਜਾਂ ਜਿਸ ਨੌਕਰ ਦੇ ਹਵਾਲੇ ਤੁਸੀਂ ਬੱਚੇ ਨੂੰ ਕਰਕੇ ਜਾਂਦੇ ਹੋ ਉਹ ਤੁਹਾਡੇ ਬੱਚੇ ਨੂੰ ਕੀ ਸਿਖਾਉਂਦਾ ਹੈ ਇਸ ਵੱਲ ਵੀ ਧਿਆਨ ਦੇਣ ਦੀ ਜਰੂਰਤ ਹੈ।
ਸਿਰਫ ਨਵੀਂ ਪੀੜੀ ਨੂੰ ਦੋਸ਼ ਦੇ ਕੇ ਗੱਲ ਨਹੀਂ ਬਣਨੀ। ਸਾਨੂੰ ਵੀ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਪਵੇਗਾ। ਆਪਣੇ ਬੱਚਿਆਂ ਦੇ ਸਾਹਮਣੇ ਆਪਸ ਵਿੱਚ ਉਹੀ ਵਿਹਾਰ ਕਰੋ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਸਿੱਖੇ। ਜੇਕਰ ਤੁਸੀਂ ਬੱਚੇ ਦੇ ਸਾਹਮਣੇ ਗਾਲ ਕੱਢੋਗੇ ਤਾਂ ਉਹ ਵੀ ਯਕੀਨਨ ਗਾਲ ਕੱਢੇਗਾ। ਤੁਸੀਂ ਉਸਨੂੰ ਰੋਕ ਵੀ ਨਹੀਂ ਸਕੋਗੇ।
ਇਹ ਨਿੱਕੀਆਂ ਨਿੱਕੀਆਂ ਗੱਲਾਂ ਬਹੁਤ ਮਹੱਤਵਪੂਰਨ ਹਨ।

इन दो लोगों ने टीम इंडिया की क्या हालत कर दी है।टेस्ट मैचों में न्यूज़ीलैंड ने हमारी ज़मीन पर हमें क्लीन स्वीप किया, अब ...
26/11/2025

इन दो लोगों ने टीम इंडिया की क्या हालत कर दी है।
टेस्ट मैचों में न्यूज़ीलैंड ने हमारी ज़मीन पर हमें क्लीन स्वीप किया, अब हम साउथ अफ्रीका से टेस्ट सीरीज़ हारने की कगार पर हैं। कौन ज़िम्मेदार है, खिलाड़ी या ये दोनों जो पिछले एक साल से अपनी मनमानी कर रहे हैं?
दो ICC ट्रॉफ़ी जीतने वाले कप्तान को हटा दिया गया। रोहित, विराट, अश्विन को ज़बरदस्ती रिटायर कर दिया गया। शमी, सरफ़राज़ को टीम से बाहर का रास्ता दिखा दिया गया।
नंबर तीन की ज़रूरी जगह पर लगातार एक्सपेरिमेंट हो रहे हैं। टेस्ट मैचों में तीन ऑलराउंडर खिलाए जा रहे हैं। किसी भी खिलाड़ी की जगह पक्की नहीं है।
अगली सीरीज़ में कप्तानी कौन करेगा? शायद टीम को भी नहीं पता। किसे लगता है कि अगर वे यह सीरीज़ हार भी गए तो कोच गंभीर बने रहेंगे और क्यों?

ਏਸ ਬੰਦੇ ਦਾ ਨਾਮ ਭਰਤ ਜੈਨ ਹੈ। ਏਹ ਮੁੰਬਈ ਵਿੱਚ ਪਹਿਲਾਂ ਭੀਖ ਮੰਗਦਾ ਹੁੰਦਾ ਸੀ ਫੇਰ ਏਹਨੇ 18,000 ਭਿਖਾਰੀਆਂ ਨੂੰ ਇਕੱਠੇ ਕਰਕੇ ਉਨ੍ਹਾਂ ਦੀ ਯੂਨ...
25/11/2025

ਏਸ ਬੰਦੇ ਦਾ ਨਾਮ ਭਰਤ ਜੈਨ ਹੈ। ਏਹ ਮੁੰਬਈ ਵਿੱਚ ਪਹਿਲਾਂ ਭੀਖ ਮੰਗਦਾ ਹੁੰਦਾ ਸੀ ਫੇਰ ਏਹਨੇ 18,000 ਭਿਖਾਰੀਆਂ ਨੂੰ ਇਕੱਠੇ ਕਰਕੇ ਉਨ੍ਹਾਂ ਦੀ ਯੂਨੀਅਨ ਬਣਾ ਲਈ, ਉਨ੍ਹਾਂ ਨੂੰ ਕਹਿੰਦਾ ਕਿ ਤੁਸੀਂ ਬੇਫਿਕਰ ਹੋ ਕੇ ਸਵੇਰੇ ਤੋਂ ਲੈਕੇ ਸ਼ਾਮ ਤੱਕ ਭੀਖ ਮੰਗੋ ਥੋਡੇ ਖਾਣੇ ਦਾ ਪ੍ਰਬੰਧ ਮੈਂ ਕਰਾਂਗਾ, ਬਾਕੀ ਜੇ ਤੁਹਾਨੂੰ ਕੋਈ ਪ੍ਰਾਬਲਮ ਆਉਂਦੀ ਹੈ ਤਾਂ ਮੈਂ ਹੱਲ ਕਰਾਂਗਾ ਬਦਲੇ ਵਿੱਚ ਉਨ੍ਹਾਂ ਤੋਂ ਕਮਾਈ ਦਾ 20 ਪ੍ਰਤੀਸ਼ਤ ਹਿੱਸਾ ਲੈਂਦਾ ਸੀ।
ਏਹਦੇ ਘਰੋਂ 460 ਕਰੋੜ ਰੁਪਏ ਨਗਦ ਬਰਾਮਦ ਹੋਏ, ਏਹਦੇ ਕੋਲ 8 ਵਿਲਾਜ਼, 8 ਮਹਿੰਗੇ ਫਲੈਟ, 2 ਬੇਸ਼ਕੀਮਤੀ ਬੰਗਲੇ ਨੇ। ਹੁਣ ਏਹ ਜਦੋਂ 22 ਕਰੋੜ ਦਾ ਨਵਾਂ ਘਰ ਖ਼ਰੀਦਣ ਗਿਆ ਤਾਂ ਫੜਿਆ ਗਿਆ। ਭਰਤ ਜੈਨ IIM ਕਲਕੱਤਾ ਤੋਂ ਪੜਿਆ ਹੈ। ਏਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਅਮੀਰ ਭਿਖਾਰੀ ਹੈ। ਤੁਸੀ ਗੂਗਲ ਤੇ ਸਰਚ ਕਰਕੇ ਵੀ ਸਾਰਾ ਸੱਚ ਜਾਣ ਸਕਦੇ ਹੋ।
ਭਾਂਵੇ ਦੋ ਚਾਰ ਸੌ ਕਰੋੜ ਰੁਪਏ ਵਾਲਾ ਲੀਡਰ ਫੜਿਆ ਜਾਵੇ, ਭਾਂਵੇ ਕੋਈ ਆਈ ਏ ਐਸ ਜਾਂ ਆਈ ਪੀ ਐਸ ਅਫਸਰ ਫੜਿਆ ਜਾਵੇ ਅਤੇ ਚਾਹੇ ਕੋਈ ਭਿਖਾਰੀ ਫੜਿਆ ਜਾਵੇ ਇੱਕ ਗੱਲ ਸਾਰਿਆਂ ਵਿੱਚ ਸਾਂਝੀ ਦੇਖੀ ਹੈ ਕਿ ਇਹ ਲੋਕਾਂ ਦਾ ਸਬਰ ਖਤਮ ਹੋ ਜਾਂਦਾ ਹੈ ਬੱਸ ਹੋਰ ਪੈਸੇ ਹੋਰ ਪੈਸੇ ਦੀ ਭੁੱਖ ਵਸ ਜਾਂਦੀ ਹੈ। ਜਿਹੜਾ ਬੰਦਾ ਭੁੱਖਾ ਮਰਦਾ ਭੀਖ ਮੰਗਣੀ ਸ਼ੁਰੂ ਕਰਦਾ ਹੈ ਅਗਰ ਉਹਦੇ ਕੋਲ ਚਾਰ ਪੰਜ ਕਰੋੜ ਰੁਪਏ ਵੀ ਆ ਗਏ ਸਨ ਤਾਂ ਉਹ ਕੋਈ ਇੱਜ਼ਤਦਾਰ ਕੰਮ ਕਰਕੇ ਆਪਣੀ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦਾ ਸੀ ਪਰ ਪੈਸੇ ਦੀ ਭੁੱਖ ਵਿੱਚ ਕਰੋੜਾਂਪਤੀ ਹੋ ਕੇ ਵੀ ਉਹ ਭੀਖ ਵਰਗਾ ਘਿਨਾਉਣਾ ਕਿੱਤਾ ਨਹੀਂ ਛੱਡ ਸਕਿਆ। ਜਿੰਨੇ ਬੰਗਲੇ ਜਾਂ ਵਿਲਾਜ਼ ਉਹਨੇ ਖਰੀਦੇ ਉਨ੍ਹਾਂ ਦਾ ਕਿਰਾਇਆ ਵੀ ਲੱਖਾਂ ਵਿੱਚ ਹੋਵੇਗਾ ਉਹਦੇ ਨਾਲ ਗੁਜ਼ਾਰਾ ਵਧੀਆ ਹੋ ਸਕਦਾ ਸੀ ਪਰ ਨਹੀਂ ਖੂਹ ਦੀ ਮਿੱਟੀ ਆਖਰ ਖੂਹ ਨੂੰ ਹੀ ਲੱਗਣੀ ਸੀ ਹੁਣ ਪੁਲਿਸ ਹੱਥ ਆਏ ਪੈਸੇ ਅਤੇ ਪ੍ਰਾਪਰਟੀਆਂ ਸਭ ਜ਼ਬਤ ਹੋਣਗੀਆਂ ਅਤੇ ਹੋ ਸਕਦਾ ਏਹਨੂੰ ਕੁੱਝ ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣ। ਸਬਕ ਏਹੀ ਮਿਲਦਾ ਹੈ ਕਿ ਆਪਣੇ ਅੰਦਰ ਸਬਰ ਨੂੰ ਹਮੇਸ਼ਾ ਜਿੰਦਾ ਰੱਖੋ ਜਦੋਂ ਵੀ ਜ਼ਿੰਦਗੀ ਵਿੱਚ ਕੁੱਝ ਮਿਲੇ ਤਾਂ ਰੱਬ ਦਾ ਸ਼ੁਕਰ ਗੁਜ਼ਾਰੋ ਅਤੇ ਸਬਰ ਸੰਤੋਖ ਨਾਲ ਜਿਉਣਾ ਕਦੇ ਨਾ ਭੁੱਲੋ ਬਾਕੀ ਤੁਸੀਂ ਆਪਣੇ ਕੁਮੈਂਟਾਂ ਵਿੱਚ ਦੱਸੋ ਕਿ ਏਸ ਵਿਸ਼ੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ।

03/11/2025

Address

Barnala
148107

Alerts

Be the first to know and let us send you an email when Harjiwan Dhaliwal posts news and promotions. Your email address will not be used for any other purpose, and you can unsubscribe at any time.

Contact The Business

Send a message to Harjiwan Dhaliwal:

Share