03/09/2025
ਹੁਣ ਤੱਕ ਦੇ ਅੰਦਾਜ਼ੇ ਮੁਤਾਬਕ ਪੰਜਾਬ ਦੀ ਤਿੰਨ ਹਜ਼ਾਰ ਕਰੋੜ ਦੀ ਫ਼ਸਲ ਖਤਮ ਹੋ ਚੁੱਕੀ ਹੈ। ਸੈਂਕੜੇ ਘਰ ਢਹਿ ਚੁੱਕੇ। 32 ਲੋਕ ਮਰੇ ਨੇ। 500 ਦੇ ਕਰੀਬ ਪਸ਼ੂ ਮਰ ਚੁੱਕੇ। 4 ਲੋਕ ਲਾਪਤਾ ਨੇ। ਹੜ੍ਹ ਪੂਰੇ ਪੰਜਾਬ ’ਚ ਫੈਲ ਚੁੱਕਾ। ਪਾਣੀ ਲੱਥਣ ਦੀ ਥਾਂ ਹੋਰ ਚੜ੍ਹ ਰਿਹਾ। ਚਾਰ ਘੰਟੇ ਸੌਂ ਕੇ ਉੱਠੀਏ ਤਾਂ ਖ਼ਬਰ ਮਿਲਦੀ ਫ਼ਲਾਣੇ ਜ਼ਿਲ੍ਹੇ ਦੇ ਸੈਂਕੜੇ ਹੋਰ ਪਿੰਡ ਡੁੱਬ ਗਏ। ਰੋਣਾ ਝੱਲਿਆ ਨਹੀਂ ਜਾਂਦਾ। ਮਨ ਕੁਰਲਾਉਂਦਾ। ਪੰਜਾਬੀ ਪੰਜਾਬੀ ਦੀ ਬਾਂਹ ਫੜੀ ਬੈਠੇ।
ਸ਼ਾਇਦ ਪੰਜਾਬ ਦੀ ਪ੍ਰੀਖਿਆ ਲਈ ਜਾ ਰਹੀ। ਇਹ ਕਿੰਨਾ ਚਿਰ ਕੱਢਦਾ, ਕਿੰਨਾ ਚਿਰ ਤੈਰਨ ਦੀ ਕੋਸ਼ਿਸ਼ ਕਰਦਾ, ਕਦੋਂ ਸਾਹ ਛੱਡਦਾ।
ਪਰ ਅੰਦਾਜ਼ੇ ਗ਼ਲਤ ਹੋਣਗੇ। ਪੰਜਾਬੀ ਪੰਜਾਬ ਨੂੰ ਮਰਨ ਨਹੀਂ ਦੇਣਗੇ। ਇਹ ਸਬਰ ਨਾਲ ਚੱਲਣਗੇ। ਆਪਣੇ, ਬੇਗਾਨੇ ਦਾ ਫ਼ਰਕ ਸਮਝਣਗੇ। ਪੈਰਾਂ ਸਿਰ ਹੋਣਗੇ। ਜ਼ਿੰਦਾਬਾਦ ਰਹਿਣਗੇ।
ਆਸ ਹੈ। ਅਰਦਾਸ ਵੀ।
- ਸਵਰਨ ਸਿੰਘ ਟਹਿਣਾ