Barnala Alert

Barnala Alert Follow 24/7/365 News

प्राचीन श्री हनुमान मन्दिर बरनेवाला धनौला,जिला, बरनाला {पंजाब}
01/09/2026

प्राचीन श्री हनुमान मन्दिर बरनेवाला धनौला,जिला, बरनाला {पंजाब}

ਮਾਨ ਸਰਕਾਰ ਦੇ ਮਿਸ਼ਨ ਕਲੀਨ ਪੰਜਾਬ ਦਾ ਦੂਜਾ ਪੜਾਅ - ਬਰਨਾਲਾਆਮ ਆਦਮੀ ਪਾਰਟੀ ਵਲੰਟੀਅਰਾਂ ਨੇ ਬਰਨਾਲਾ ਵਿਖੇ ਮਿਸ਼ਨ ਕਲੀਨ ਪੰਜਾਬ ਦੇ ਤੀਜੇ ਦਿਨ ਸ...
31/08/2026

ਮਾਨ ਸਰਕਾਰ ਦੇ ਮਿਸ਼ਨ ਕਲੀਨ ਪੰਜਾਬ ਦਾ ਦੂਜਾ ਪੜਾਅ - ਬਰਨਾਲਾ

ਆਮ ਆਦਮੀ ਪਾਰਟੀ ਵਲੰਟੀਅਰਾਂ ਨੇ ਬਰਨਾਲਾ ਵਿਖੇ ਮਿਸ਼ਨ ਕਲੀਨ ਪੰਜਾਬ ਦੇ ਤੀਜੇ ਦਿਨ ਸਫ਼ਾਈ ਕਾਰਜ ਜਾਰੀ ਰੱਖੇ। ਉਨ੍ਹਾਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਲਈ ਜਾਗਰੂਕ ਕੀਤਾ ਅਤੇ ਮਾਨ ਸਰਕਾਰ ਦੀ ਇਸ ਵਿਸ਼ੇਸ਼ 10 ਰੋਜ਼ਾ ਸਫ਼ਾਈ ਮੁਹਿੰਮ ਦਾ ਹਿੱਸਾ ਬਣਨ ਦਾ ਵੀ ਸੱਦਾ ਦਿੱਤਾ।

31/08/2026

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਪਹਿਲੀ ਸਤੰਬਰ ਨੂੰ*ਜ਼ਿਲ੍ਹਾ ਵਾਸੀਆਂ ਨੂੰ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ...
31/08/2026

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਪਹਿਲੀ ਸਤੰਬਰ ਨੂੰ

*ਜ਼ਿਲ੍ਹਾ ਵਾਸੀਆਂ ਨੂੰ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ
Government of Punjab
CMO Punjab

*ਸਬਜ਼ੀ ਮੰਡੀ ਬਰਨਾਲਾ ਨੇੜੇ ਨਾਕਾਬੰਦੀ ਦੌਰਾਨ 45 ਪੇਟੀਆਂ ਸ਼ਰਾਬ ਬਰਾਮਦ**ਗਰਚਾ ਰੋਡ 'ਤੇ ਨਾਕੇ ਦੌਰਾਨ 20 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ**ਆਬਕ...
30/08/2026

*ਸਬਜ਼ੀ ਮੰਡੀ ਬਰਨਾਲਾ ਨੇੜੇ ਨਾਕਾਬੰਦੀ ਦੌਰਾਨ 45 ਪੇਟੀਆਂ ਸ਼ਰਾਬ ਬਰਾਮਦ*

*ਗਰਚਾ ਰੋਡ 'ਤੇ ਨਾਕੇ ਦੌਰਾਨ 20 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ*

*ਆਬਕਾਰੀ ਵਿਭਾਗ ਵਲੋਂ ਬਰਨਾਲਾ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਕਾਰਵਾਈ*

ਬਰਨਾਲਾ: ਆਬਕਾਰੀ ਵਿਭਾਗ ਵੱਲੋਂ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਡੀ.ਸੀ. (ਐਕਸਾਈਜ਼) ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਏ.ਸੀ. (ਐਕਸਾਈਜ਼) ਸੰਗਰੂਰ ਅਤੇ ਈ.ਓ. ਬਰਨਾਲਾ ਦੀ ਨਿਗਰਾਨੀ ਹੇਠ ਐਕਸਾਈਜ਼ ਇੰਸਪੈਕਟਰ ਦੇਵਿੰਦਰ ਸਿੰਘ ਦੀ ਅਗਵਾਈ ਵਿੱਚ ਆਬਕਾਰੀ ਪੁਲਿਸ ਟੀਮ ਅਤੇ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਸਬਜ਼ੀ ਮੰਡੀ ਬਰਨਾਲਾ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਚੰਡੀਗੜ੍ਹ ਵਿੱਚ ਵਿਕਰੀ ਲਈ ਲਿਜਾਈ ਜਾ ਰਹੀ ਸ਼ਰਾਬ ਦੇ 45 ਡੱਬੇ ਬਰਾਮਦ ਕੀਤੇ ਗਏ। ਇਸ ਸਬੰਧੀ ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ ਅਤੇ ਇਕਬਾਲ ਸਿੰਘ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ। ਮੁਲਜ਼ਮਾਂ ਕੋਲੋਂ ਕਰੂਜ਼ ਕਾਰ ਨੰਬਰ PB-10-DF-1125 ਵੀ ਬਰਾਮਦ ਕੀਤੀ ਗਈ।
ਇਸ ਮਾਮਲੇ ਸਬੰਧੀ ਐੱਫ.ਆਈ.ਆਰ. ਨੰਬਰ 428/26 ਮਿਤੀ 27.08.2026 ਥਾਣਾ ਸਿਟੀ-1 ਬਰਨਾਲਾ ਵਿਖੇ ਦਰਜ ਕੀਤੀ ਗਈ ਹੈ।
ਆਬਕਾਰੀ ਇੰਸਪੈਕਟਰ ਦਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਓਹਨਾਂ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਅਤੇ ਵਿਕਰੀ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ।
ਓਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ CIA ਸਟਾਫ਼ ਦੇ ਸਹਿਯੋਗ ਨਾਲ ਗਰਚਾ ਰੋਡ ਵਿਖੇ ਨਾਕਾਬੰਦੀ ਦੌਰਾਨ ਇੱਕ XUV ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਗੱਡੀ ਵਿੱਚੋਂ ਸ਼ਰਾਬ ਦੀਆਂ 20 ਪੇਟੀਆਂ ਬਰਾਮਦ ਕੀਤੀਆਂ ਗਈਆਂ। ਮੌਕੇ ’ਤੇ ਹੀ ਮੁਲਜ਼ਮ ਗੁਰਪਿਆਰ ਸਿੰਘ ਅਤੇ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਰਾਬ ਦੀਆਂ ਬੋਤਲਾਂ ਤੋਂ ਟਰੈਕ ਅਤੇ ਟ੍ਰੇਸ ਸਟਿੱਕਰ ਅਤੇ ਬੈਚ ਨੰਬਰ ਫਾੜੇ ਹੋਏ ਸਨ। ਮੁਲਜ਼ਮਾਂ ਖ਼ਿਲਾਫ਼ FIR ਨੰਬਰ 414 ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

*ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਜ਼ਿਲ੍ਹਾ ਜੇਲ੍ਹ 'ਚ ਰੇਡੀਓ ਉਜਾਲਾ" ਰਾਹੀਂ ਨਿਵੇਕਲੀ ਪਹਿਲ**ਭੈਣਾਂ ਨੇ ਭਰਾਵਾਂ ਨੂੰ ਦਿੱਤੇ ਸੁਨੇਹੇ, ਸਮਰਪਿਤ ...
29/08/2026

*ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਜ਼ਿਲ੍ਹਾ ਜੇਲ੍ਹ 'ਚ ਰੇਡੀਓ ਉਜਾਲਾ" ਰਾਹੀਂ ਨਿਵੇਕਲੀ ਪਹਿਲ*

*ਭੈਣਾਂ ਨੇ ਭਰਾਵਾਂ ਨੂੰ ਦਿੱਤੇ ਸੁਨੇਹੇ, ਸਮਰਪਿਤ ਕੀਤੇ ਉਸਾਰੂ ਗੀਤ*

*ਜੇਲ੍ਹ ਬੰਦੀਆਂ ਨੇ ਰੇਡੀਓ ਜੌਕੀ ਵਜੋਂ ਦਿਖਾਇਆ ਆਪਣਾ ਹੁਨਰ, ਉਸਾਰੂ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਕੀਤਾ ਪ੍ਰਸਾਰਿਤ*

*ਜੇਲ੍ਹ ਬੰਦੀਆਂ ਨੂੰ ਰੇਡੀਓ ਉਜਾਲਾ ਰਾਹੀਂ ਮੁਹਈਆ ਕਰਾਇਆ ਜਾ ਰਿਹਾ ਹੈ ਨਵਾਂ ਪਲੈਟਫਾਰਮ: ਜੇਲ੍ਹ ਸੁਪਰਡੈਂਟ*

ਬਰਨਾਲਾ, 29 ਅਗਸਤ
ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਪ੍ਰਸ਼ਾਸਨ ਵਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ "ਰੇਡੀਓ ਉਜਾਲਾ" ਰਾਹੀਂ ਨਿਵੇਕਲੀ ਪਹਿਲਕਦਮੀ ਕੀਤੀ ਗਈ ਜਿਸ ਤਹਿਤ "ਰੇਡੀਓ ਉਜਾਲਾ" ਦੇ ਪੂਰੇ ਦਿਨ ਦੇ ਪ੍ਰੋਗਰਾਮ ਭੈਣਾਂ - ਭਰਾਵਾਂ ਦੇ ਸਨੇਹ ਨੂੰ ਸਮਰਪਿਤ ਕੀਤੇ ਗਏ।
ਇਸ ਮੌਕੇ ਕਮਿਊਨਿਟੀ ਰੇਡੀਓ ਉਜਾਲਾ ਰਾਹੀਂ ਸਵੇਰ ਦੇ ਪ੍ਰੋਗਰਾਮ ਦੀ ਸ਼ੁਰੂਆਤ ਖੁਦ ਜੇਲ੍ਹ ਸੁਪਰਡੈਂਟ (ਏ ਆਈ ਜੀ) ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕੀਤੀ। ਓਹਨਾਂ ਜਿੱਥੇ ਰੱਖੜੀ ਦੇ ਤਿਉਹਾਰ ਦੇ ਇਤਿਹਾਸ ਦਾ ਜ਼ਿਕਰ ਕੀਤਾ, ਓਥੇ ਸਾਰੇ ਬੰਦੀਆਂ ਅਤੇ ਓਹਨਾਂ ਦੇ ਪਰਿਵਾਰਾਂ ਨੂੰ ਰੱਖੜੀ ਦੀ ਮੁਬਾਰਕਬਾਦ ਦਿੰਦੇ ਹੋਏ ਰਿਸ਼ਤਿਆਂ ਦੀ ਤੰਦਾਂ ਅਤੇ ਪਰਿਵਾਰਕ ਸਾਂਝ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ।
ਇਸ ਮਗਰੋਂ ਜੇਲ੍ਹ ਬੰਦੀਆਂ ਦੀਆਂ ਭੈਣਾਂ ਵਲੋਂ ਆਪਣੇ ਭਰਾਵਾਂ ਨੂੰ ਜਿੱਥੇ ਰੱਖੜੀ ਬੰਨ੍ਹੀ ਗਈ, ਓਥੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਆਪਣੇ ਭਰਾਵਾਂ ਨੂੰ ਉਸਾਰੂ ਗੀਤ ਵੀ ਸਮਰਪਿਤ ਕੀਤੇ ਜਿਸ ਨਾਲ ਇਸ ਵਾਰ ਰੱਖੜੀ ਦਾ ਤਿਉਹਾਰ ਖਾਸ ਬਣ ਗਿਆ।
ਇਸ ਮੌਕੇ ਜੇਲ੍ਹ ਸੁਪਰਡੈਂਟ ਸ੍ਰੀ ਨੰਦਗੜ੍ਹ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ ਬੰਦੀਆਂ ਵਿਚੋਂ ਹੀ ਰੇਡੀਓ ਜੌਕੀ ਤਿਆਰ ਕੀਤੇ ਜਾ ਰਹੇ ਹਨ ਅਤੇ ਓਹਨਾਂ ਨੂੰ ਉਸਾਰੂ ਪ੍ਰੋਗਰਾਮਾਂ ਦਾ ਪੂਰੇ ਦਿਨ ਦੀ ਸਮਾਂ ਸਾਰਨੀ ਅਤੇ ਸਿਖਲਾਈ ਦਿੱਤੀ ਜਾਂਦੀ ਹੈ। ਓਹਨਾਂ ਦੱਸਿਆ ਕਿ ਰੱਖੜੀ ਮੌਕੇ ਵੀ ਜੇਲ੍ਹ ਬੰਦੀ (ਜਿਨ੍ਹਾਂ ਕੋਲ ਰੇਡੀਓ ਦਾ ਲੰਬਾ ਤਜਰਬਾ ਹੈ) ਵਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਹੋਰ ਬੰਦੀਆਂ ਨੂੰ ਵੀ ਰੇਡੀਓ ਜੌਕੀ ਵਜੋਂ ਸਿਖਲਾਈ ਦਿੱਤੀ ਜਾ ਰਹੀ ਹੈ। ਓਹਨਾਂ ਦੱਸਿਆ ਕਿ ਰੋਜ਼ਾਨਾ ਦੇ ਪ੍ਰੋਗਰਾਮਾਂ ਦੌਰਾਨ ਜਿੱਥੇ ਉਸਾਰੂ ਗੀਤ - ਸੰਗੀਤ ਚਲਾਇਆ ਜਾਂਦਾ ਹੈ, ਓਥੇ ਨਸ਼ਿਆਂ ਵਿਰੁੱਧ ਪ੍ਰੋਗਰਾਮ ਵਿਸ਼ੇਸ਼ ਪ੍ਰੋਗਰਾਮ ਵੀ ਚਲਾਇਆ ਜਾਂਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚ ਜੁਲਾਈ 2026 ਵਿਚ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਵਲੋਂ ਕਰੀਬ ਸਾਢੇ 3 ਲੱਖ ਦੀ ਲਾਗਤ ਨਾਲ "ਰੇਡੀਓ ਸਟੇਸ਼ਨ" ਤਿਆਰ ਕਰਕੇ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਾ ਮਕਸਦ ਕੈਦੀਆਂ ਦੀ ਮਾਨਸਿਕ ਸਿਹਤ ਵਿੱਚ "ਉਜਾਲਾ" ਲਿਆਉਣਾ ਅਤੇ ਓਹਨਾਂ ਦੀ ਜੀਵਨਸ਼ੈਲੀ ਨੂੰ ਬਿਹਤਰ ਬਣਾ ਕੇ ਓਹਨਾਂ ਨੂੰ ਚੰਗੇ ਨਾਗਰਿਕ ਬਣਾਉਣਾ ਹੈ।
ਓਹਨਾਂ ਦੱਸਿਆ ਕਿ ਇਸ ਰੇਡੀਓ ਸੇਵਾ ਰਾਹੀਂ ਬੰਦੀਆਂ ਨੂੰ ਅੱਗੇ ਆ ਕੇ ਪ੍ਰੋਗਰਾਮ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਜਿਸ ਨਾਲ ਓਹਨਾਂ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਉਂਦੀ ਹੈ ਅਤੇ ਉਹ ਦੂਜਿਆਂ ਲਈ ਵੀ ਪ੍ਰੇਰਨਾਸਰੋਤ ਬਣਦੇ ਹਨ।
ਇਸ ਮੌਕੇ ਆਪਣੇ ਭਰਾ ਨੂੰ ਜੇਲ੍ਹ ਵਿਚ ਰੱਖੜੀ ਬੰਨ੍ਹਣ ਆਈ ਬੇਅੰਤ ਕੌਰ ਵਾਸੀ ਬਰਨਾਲਾ ਨੇ ਜੇਲ ਪ੍ਰਸ਼ਾਸਨ ਵਲੋਂ ਰੱਖੜੀ ਮੌਕੇ ਕੀਤੇ ਪ੍ਰਬੰਧਾਂ ਅਤੇ ਰੇਡੀਓ ਉਜਾਲਾ ਰਾਹੀਂ ਭਰਾਵਾਂ ਨੂੰ ਗੀਤ ਸਮਰਪਿਤ ਕਰਨ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਿਪਟੀ ਸੁਪਰਡੈਂਟ ( ਜੇਲ੍ਹ) ਸ੍ਰੀ ਵਿਕਾਸ ਸ਼ਰਮਾ ਨੇ ਕਿਹਾ ਕਿ ਰੇਡੀਓ ਉਜਾਲਾ ਰਾਹੀਂ ਉਸਾਰੂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਰੋਜ਼ਾਨਾ ਪੱਧਰ ਉੱਤੇ ਪ੍ਰਸਾਰਿਤ ਕੀਤੇ ਜਾਣਗੇ ਤਾਂ ਜੋ ਜ਼ਿਲ੍ਹਾ ਜੇਲ੍ਹ ਵਿਚ ਉਸਾਰੂ ਮਾਹੌਲ ਬਰਕਰਾਰ ਰੱਖਿਆ ਜਾ ਸਕੇ।

ਕੈਪਸ਼ਨ: "ਰੇਡੀਓ ਉਜਾਲਾ" ਰਾਹੀਂ ਰੱਖੜੀ ਮੌਕੇ ਬੰਦੀਆਂ ਨੂੰ ਸੁਨੇਹਾ ਦਿੰਦੇ ਹੋਏ ਜੇਲ ਸੁਪਰਡੈਂਟ ਐੱਸ ਐੱਸ ਨੰਦਗੜ੍ਹ।
Government of Punjab
CMO Punjab

 #ਮਿਸ਼ਨ ਕਲੀਨ ਪੰਜਾਬ #ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਨਗਰ ਨਿਗਮ ਬਰਨਾਲਾ ਵਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਚਹਿਰੀ ...
29/08/2026

#ਮਿਸ਼ਨ ਕਲੀਨ ਪੰਜਾਬ #
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਨਗਰ ਨਿਗਮ ਬਰਨਾਲਾ ਵਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਚਹਿਰੀ ਚੌਕ ਬਰਨਾਲਾ ਤੋਂ ਕੀਤੀ ਗਈ। ਇਸ ਮੌਕੇ ਨਗਰ ਨਿਗਮ ਦੇ ਮੇਅਰ ਹਸਨ ਭਾਰਦਵਾਜ ਅਤੇ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਆਈਏਐੱਸ ਨੇ ਦੱਸਿਆ ਕਿ ਇਹ ਵਿਸ਼ੇਸ਼ ਸਫ਼ਾਈ ਮੁਹਿੰਮ ਲਗਾਤਾਰ 10 ਦਿਨ ਚਲਾਈ ਜਾਵੇਗੀ ਜਿਸ ਦੌਰਾਨ ਵਿਆਪਕ ਪੱਧਰ ਉੱਤੇ ਸ਼ਹਿਰ ਦੀ ਸਫ਼ਾਈ ਕੀਤੀ ਜਾਵੇਗੀ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਨੇ ਬਰਨਾਲਾ ਵਾਸੀਆਂ ਨੂੰ ਮੁਹਿੰਮ ਵਿਚ ਸਹਿਯੋਗ ਦੇ ਕੇ ਸ਼ਹਿਰ ਨੂੰ ਸਾਫ - ਸੁੱਥਰਾ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਜਸਵਿੰਦਰ ਸਿੰਘ ਸੰਘੇੜਾ, ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਸ਼ਹਿਰ ਦੇ ਵੱਖ ਵੱਖ ਐਮਸੀ ਸਾਹਿਬਾਨ ਮੌਜੂਦ ਸਨ।
Government of Punjab
CMO Punjab
Harjot Singh Bains
Hasanpreet Bhardwaj

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ 1,746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜੋ ਕਿ ਯੋਗਤਾ-ਅਧਾਰਤ...
28/08/2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ 1,746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜੋ ਕਿ ਯੋਗਤਾ-ਅਧਾਰਤ ਰੁਜ਼ਗਾਰ ਪ੍ਰਦਾਨ ਕਰਨ ਦੀ ਸੂਬਾ ਸਰਕਾਰ ਦੀ ਮੁਹਿੰਮ ਵਿੱਚ ਇੱਕ ਹੋਰ ਵੱਡਾ ਕਦਮ ਹੈ।

28/08/2026

आज पवित्र छड़ी मुबारक अमरनाथ जी गुफा में पहुचने के बाद यात्रा 2026 सम्पन्न हो गयी।

26/08/2026

ਨੇਪਾਲ ਵਿੱਚ ਹੜ੍ਹਾਂ ਦੀ ਇੱਕ ਹੋਰ ਭਿਆਨਕ ਵੀਡੀਓ।
ਇਹ ਤਸਵੀਰ ਕਥਿਤ ਤੌਰ 'ਤੇ ਚੀਨ ਦੇ ਕਬਜ਼ੇ ਵਾਲੇ ਤਿੱਬਤ ਦੇ ਕਸਟਮ ਦਫ਼ਤਰ ਦੀ ਹੈ। ਇਸ ਵੀਡੀਓ ਤੋਂ ਹੜ੍ਹਾਂ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਲਗਭਗ ਪੰਜ ਮੰਜ਼ਿਲਾ ਉੱਚੀ ਇੱਕ ਇਮਾਰਤ ਤਬਾਹ ਹੋ ਗਈ।

Address

Barnala
148101

Website

Alerts

Be the first to know and let us send you an email when Barnala Alert posts news and promotions. Your email address will not be used for any other purpose, and you can unsubscribe at any time.

Shortcuts

Share