20/07/2026
ਜਿਉਂਦੇ ਵਸਦੇ ਰਹੋ ਪੜੋ ਸਾਰੇ ਆਪਣੇ ਬੱਚਿਆਂ ਨੂੰ ਵੀ ਦੱਸੋ ਪਿੰਡਾਂ ਦੀ ਕਹਾਣੀ
1. ਪਿੰਡਾਂ ਵਿੱਚੋਂ ਰੂੜੀਆਂ ਦਾ ਘੱਟ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
2. ਪਿੰਡਾਂ ਵਿੱਚ ਛੱਪੜਾਂ ਦਾ ਗੰਦੇ ਪਾਣੀ ਵਾਲੇ ਸੀਵਰੇਜਾਂ ਵਿੱਚ ਬਦਲ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
3. ਪਿੰਡਾਂ ਵਿੱਚੋਂ ਰੌਣਕ ਦਾ ਘਟ ਜਾਣਾ ਤੇ ਤਿਉਹਾਰਾਂ ਦਾ ਉਨਾਂ ਚਾਅ ਨਾ ਰਹਿਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
4. ਸਾਡੇ ਪਿੰਡਾਂ ਦੇ ਨਿਆਣਿਆਂ ਦਾ ਬਹੁਤ ਪੋਲੇ ਤੇ ਸੋਹਲ ਹੋ ਜਾਣਾ ਤੇ ਉਹਨਾਂ ਦੀਆਂ ਆਵਾਜ਼ਾਂ ਵਿੱਚੋਂ ਉੱਚਾਪਣ ਤੇ ਗੜਸ਼ ਦਾ ਘੱਟ ਜਾਣਾ, ਹਿੰਦੀ ਟੱਚ ਵਿੱਚ ਬੋਲਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
5. ਸ਼ਹਿਰਾਂ ਵਾਂਗੂੰ ਪਿੰਡਾਂ ਵਿੱਚ ਵੀ ਬੰਦੇ ਨੂੰ ਇਕੱਲਾਪਣ ਮਹਿਸੂਸ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
6. ਪਿੰਡਾਂ ਵਿੱਚ ਅਮਲੀਆਂ ਦਾ ਘੱਟ ਜਾਣਾ ਤੇ ਨਸ਼ੇੜੀਆਂ ਦਾ ਵੱਧ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
7. ਪਿੰਡਾਂ ਵਿੱਚ ਘਰਾਂ ਦੇ ਤਿੰਨ ਦਰਵਾਜਿਆਂ ਦਾ ਬੰਦ ਹੋਣਾ ਪਹਿਲਾਂ ਮੇਨ ਗੇਟ ਇਸ ਲਈ ਕੋਈ ਚੀਜ਼ ਚੱਕ ਕੇ ਨਾ ਲੈ ਜਾਵੇ,ਦੂਜਾ ਕੋਠੀ ਦਾ ਮੇਨ ਗੇਟ ਤੇ ਤੀਜਾ ਏ ਸੀ ਕਰਕੇ ਕਮਰੇ ਦਾ ਦਰਵਾਜ਼ਾ ਵੀ ਬੰਦ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
8. ਪਿੰਡਾਂ ਵਿੱਚ ਬਹੁਤੇ ਮਾਂ ਬਾਪ ਦੁਆਰਾ ਇਕ ਇਕ ਬੱਚਾ ਹੀ ਪੈਦਾ ਕਰਨਾ ਬਹੁਤ ਚਿੰਤਾ ਦਾ ਵਿਸ਼ਾ ਹੈ।
9. ਪਿੰਡਾਂ ਦੀ ਕਿਸਾਨੀ ਵਿੱਚ ਦੋ ਫਸਲਾਂ ਨੂੰ ਹੀ ਪਹਿਲ ਦੇਣੀ ਬਹੁਤ ਚਿੰਤਾ ਦਾ ਵਿਸ਼ਾ ਹੈ।
10. ਪਿੰਡਾਂ ਵਿੱਚ ਹਰੇਕ ਬੰਦੇ ਦਾ ਬੁੱਧੀ ਜੀਵੀ ਬਣਨਾ ਉਸ ਵਿੱਚ ਮੈਂ ਵੀ ਆਉਂਦਾ ਹਾਂ ਬਹੁਤ ਚਿੰਤਾ ਦਾ ਵਿਸ਼ਾ ਹੈ।
11. ਪਿੰਡਾਂ ਵਿੱਚ ਚੰਗੇ ਘਰਾਂ ਦੇ ਮੁੰਡਿਆਂ ਨੂੰ ਰਿਸ਼ਤਿਆਂ ਦਾ ਨਾਂ ਹੋਣਾ ਤੇ ਵਿਆਹ ਪੱਖੋਂ ਅੜ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
12. ਪਿੰਡਾਂ ਵਾਲੀਆਂ ਕੁੜੀਆਂ ਦੀ ਵੀ ਘਰ ਦੇ ਕੰਮਾਂ ਵਿੱਚ ਤੇ ਚੁੱਲੇ ਚੌਂਕੇ ਦੇ ਕੰਮਾਂ ਵਿੱਚ ਦਿਲਚਸਪੀ ਦਾ ਘੱਟ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
13. ਪਿੰਡਾਂ ਦੇ ਨੌਜਵਾਨਾਂ ਦਾ ਖੇਤਾਂ ਵਿੱਚ ਇਕੱਠੇ ਹੋ ਕੇ ਨਾ ਬੈਠਣਾ ਤੇ ਮੋਟਰ ਕਮਰਿਆਂ ਦਾ ਨਿੱਕੇ ਨਿੱਕੇ ਗੁਸਲਖਾਨਿਆਂ ਵਿੱਚ ਤਬਦੀਲ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
14.ਬਾਕੀ ਕਦੇ ਫੇਰ ,
ਧੰਨਵਾਦ ਜਿਉਂਦੇ ਵਸਦੇ ਰਹੋ