15/09/2025
ਇਹ ਖ਼ਬਰ ਬੜ੍ਹੇ ਦੁੱਖ ਨਾਲ ਸਾਂਝੀ ਕਰ ਰਹੇ ਹਾਂ, ਕਿ ਸ਼ਨੀਵਾਰ ਨੂੰ ਸ਼ਾਮ ਸਮੇਂ ਪਿੰਡ ਨਿਹਾਲੂਵਾਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ, ਗੌਰਵ ਸਿੰਗਲਾ ਦੋਵੇਂ ਵਾਸੀ ਮਹਿਲ ਕਲਾਂ ਅਤੇ ਦਿਨੇਸ਼ ਕੁਮਾਰ ਵਾਸੀ ਅਮਲੋਹ ਆਪਣੀ ਅਲਟੋ ਕਾਰ 'ਤੇ ਸਵਾਰ ਹੋ ਕੇ ਛਪਾਰ ਮੇਲੇ ਤੋਂ ਵਾਪਸ ਪਿੰਡ ਮਹਿਲ ਕਲਾਂ ਪਰਤ ਰਹੇ ਸਨ। ਕਾਰ ਨੂੰ ਗੌਰਵ ਸਿੰਗਲਾ ਚਲਾ ਰਿਹਾ ਸੀ, ਰਾਤ 8 ਵਜੇ ਦੇ ਕਰੀਬ ਜਦੋਂ ਉਹ ਪਿੰਡ ਨਿਹਾਲੂਵਾਲ ਨੇੜੇ ਪਹੁੰਚ ਕੇ ਅੱਗੇ ਜਾਂਦੇ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਨ ਲੱਗੇ ਤਾਂ ਕਾਰ ਦਾ ਖੱਬਾ ਪਾਸਾ ਟਰਾਲੀ ਹੇਠਾਂ ਧਸ ਗਿਆ। ਜਿਸ ਕਾਰਨ ਖੱਬੀ ਸੀਟ 'ਤੇ ਬੈਠੇ ਲਖਵਿੰਦਰ ਸਿੰਘ ਅਤੇ ਪਿਛਲੇ ਪਾਸੇ ਬੈਠੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਦਿਨੇਸ਼ ਕੁਮਾਰ ਦੇ ਗੰਭੀਰ ਸੱਟਾਂ ਵੱਜੀਆਂ ਅਤੇ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਇਸ ਹਾਦਸੇ 'ਚ ਨੌਜਵਾਨ ਲਖਵਿੰਦਰ ਸਿੰਘ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦਿਨੇਸ਼ ਕੁਮਾਰ ਬੀਤੀ ਰਾਤ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਹੋਇਆ ਦਮ ਤੋੜ ਗਿਆ। ਤੀਜਾ ਨੌਜਵਾਨ ਹਾਦਸੇ 'ਚ ਵਾਲ-ਵਾਲ ਬਚ ਗਿਆ, ਪਰ ਕੁਝ ਸੱਟਾਂ ਲੱਗੀਆਂ ਹਨ।
--
ਦੋਵੇਂ ਮ੍ਰਿਤਕ ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤਰ ਸਨ, ਇਸ ਦੁੱਖਦਾਈ ਸੜਕ ਹਾਦਸੇ ਨੇ ਦੋ ਘਰਾਂ ਚਿਰਾਗ਼ ਬੁਝਾ ਦਿੱਤੇ ਹਨ। ਇਸ ਖ਼ਬਰ ਨਾਲ ਇਲਾਕੇ 'ਚ ਸੋਗ ਦੀ ਲਹਿਰ ਹੈ। ਮ੍ਰਿਤਕ ਲਖਵਿੰਦਰ ਸਿੰਘ ਦਾ ਅਜੇ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਨੇ ਕੈਨੇਡਾ ਜਾਣਾ ਸੀ।
--
ਅਸੀ ਮਹਿਲ ਕਲਾਂ ਦੀ ਤਰਫ਼ੋਂ ਨੌਜਵਾਨਾਂ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਕਿ ਉਹ ਦੋਵੇਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।