Barnala Live

Barnala Live ਬਰਨਾਲਾ ਲਾਇਵ ਤੁਹਾਡੀ ਸੇਵਾ ਦੇ ਵਿੱਚ ਹਾਜਿਰ

27/07/2025

ਪਿੰਡ ਨਿਆਲ ਨੇੜੇ ਪਾਤੜਾਂ ਦੇ ਰਹਿਣ ਵਾਲੇ 2ਸਕੇ ਭਰਾਵਾਂ ਵੱਲੋਂ ਸ਼ੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਖੁਦ/ਕੁਸ਼ੀ ਕੀਤੀ ਹੈ ਜੋ ਕਿ ਡਰਾਈਵਰੀ ਦਾ ਕੰਮ ਕਰਦੇ ਸੀ ।65 ਹਾਜ਼ਰ ਦੀ ਚੌਰੀ ਦੇ ਇਲਜ਼ਾਮ ਤੋ ਦੁਖੀ ਹੋ ਕੇ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ । ਪੰਜਾਬ ਵਿੱਚ ਅਜਿਹੀ ਘਟਨਾ ਦਾ ਹੋਣਾ ਬਹੁਤ ਮੰਦਭਾਗਾ ਹੈ । ਕਿਸਾਨ ਮਜ਼ਦੂਰ ਏਕਤਾ ਦਾ ਸੁਨੇਹਾ ਦੇਣ ਵਾਲੀਆਂ ਯੂਨੀਅਨਾਂ ਨੂੰ ਅਜਿਹੀਆਂ ਘਟਨਾਵਾਂ ਵੱਲ ਧਿਆਨ ਦੇਣ ਦੀ ਜਰੂਰਤ ਹੈ ।

27/07/2025

1 ਜੰਗਲ ਲਗਾਉਣ , ਪੇੜ ਪੋਦਿਆਂ ਦੀ ਸਾਂਭ ਸੰਭਾਲ ਕਰਨ ਵਾਲੀਆਂ ?
2 ਬੇਸਹਾਰਾ ਲੋਕਾਂ ਨੂੰ ਸਹਾਰਾ ਦੇਣ ਵਾਲੀਆਂ ?
3 ਸਾਫ ਸਫਾਈ ਵੱਲ ਧਿਆਨ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ?
4 ਉਹ ਜੋ ਜਾਨਵਰਾਂ , ਪੰਛੀਆਂ ਨੂੰ ਬਚਾਉਣਲਈ ਚੰਗੇ ਉਪਰਾਲੇ
ਕਰਦੀਆ ਹੋਣ ?
5ਜਿੰਨਾਂ ਨੇ ਬਿਨਾਂ ਕਿਸੇ ਰਾਜਨੀਤਿਕ ਲਾਭ ਤੋ ਸ਼ਹਿਰ ਦੀ ਦਿਕ ਨੂੰ ਸੁੰਦਰ
ਬਣਾਉਣ ਲਈ ਉਪਰਾਲੇ ਕੀਤੇ ਹੋਣ ?
ਸ਼ਹਿਰ ਵਿੱਚ ਅਜਿਹੀਆਂ ਸੰਸਥਾਵਾਂ ਹਨ ? ਜੇ ਹਨ ਤਾਂ ਸਪੰਰਕ ਨੰਬਰ ਦਿਓ ਤਾਂ ਜੋ ਤੁਹਾਡੇ ਨਾਲ ਲੋ ਜੁੜ ਸਕਣ ।

ਨਸ਼ੇ ਦੀ ਡੋਜ਼ ਵੱਧ ਲੈਣ ਕਾਰਨ ਮਹਿਲ ਕਲਾਂ ਦੇ ਪਿੰਡ ਚੰਨਣਵਾਲ ਨੌਜਵਾਨ ਦੀ ਮੌ/ਤ ।
27/07/2025

ਨਸ਼ੇ ਦੀ ਡੋਜ਼ ਵੱਧ ਲੈਣ ਕਾਰਨ ਮਹਿਲ ਕਲਾਂ ਦੇ ਪਿੰਡ ਚੰਨਣਵਾਲ ਨੌਜਵਾਨ ਦੀ ਮੌ/ਤ ।

ਸ਼ਹਿਰ ਵਿੱਚ ਨਵੀਆਂ ਬਣ ਰਹੀਆਂ ਬਿਲਡਿੰਗਾਂ ਦੇ ਬਨੇਰੇ ਗਲੀਆਂ / ਸੜਕਾਂ ਵੱਲ ਵੱਧ ਕਿਉਂ ਰਹੇ ਨੇ ? ਇਸ ਵੱਲ ਮਿਉਂਸਪਲ ਕਾਰਪੋਰੇਸ਼ਨ ਦਾ ਧਿਆਨ ਕਿਉਂ ...
25/07/2025

ਸ਼ਹਿਰ ਵਿੱਚ ਨਵੀਆਂ ਬਣ ਰਹੀਆਂ ਬਿਲਡਿੰਗਾਂ ਦੇ ਬਨੇਰੇ ਗਲੀਆਂ / ਸੜਕਾਂ ਵੱਲ ਵੱਧ ਕਿਉਂ ਰਹੇ ਨੇ ? ਇਸ ਵੱਲ ਮਿਉਂਸਪਲ ਕਾਰਪੋਰੇਸ਼ਨ ਦਾ ਧਿਆਨ ਕਿਉਂ ਨਹੀ ?

ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵਲੋ ਵੱਖ ਵੱ...
25/07/2025

ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵਲੋ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਦਾ ਗਠਨ ਕਰਕੇ ਸਤਵੀਰ ਸਿੰਘ PPS ਉਪ ਕਪਤਾਨ ਪੁਲਿਸ ਸਬ-ਡਵੀਜਨ ਬਰਨਾਲਾ ਦੀ ਅਗਵਾਈ ਵਿੱਚ ਸਾਂਝੇ ਤੋਰ ਤੇ ਸਬ-ਡਵੀਜਨ ਬਰਨਾਲਾ ਅਧੀਨ ਪੈਂਦੇ ਵੱਖ ਵੱਖ ਹੋਟਲਾਂ ਦੀ ਬਰੀਕੀ ਨਾਲ ਅਚਨਚੇਤ ਚੈਕਿੰਗ ਕਰਵਾਈ ਗਈ, ਚੈਕਿੰਗ ਦੋਰਾਨ CLU, ਬਿਲਡਿੰਗ ਪਲੈਨ, ਅਤੇ ਫਾਇਰ ਸੇਫਟੀ ਸਬੰਧੀ NOC ਆਦਿ ਦਸਤਾਵੇਜ ਚੈੱਕ ਕੀਤੇ ਗਏ ।
ਹੇਠ ਲਿਖੇ ਹੋਟਲ, ਜਿੰਨਾ ਦੇ ਪ੍ਰਬੰਧਕ ਕੋਈ ਵੀ ਦਸਤਾਵੇਜ ਪੇਸ ਨਹੀ ਕਰ ਸਕੇ, ਜਿੰਨਾ ਹੋਟਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਵਾਇਆ ਗਿਆ ਹੈ। ਜਿੰਨਾ ਹੋਟਲਾਂ ਦੇ ਪ੍ਰਬੰਧਕਾਂ ਨੂੰ ਦਫਤਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵਿਖੇ ਚਾਰਾਜੋਈ ਕਰਨ ਦਾ ਆਦੇਸ ਦਿੱਤਾ ਗਿਆ ਹੈ।
1. ਹੋਟਲ ਵੀਵਾਨ ਨੇੜੇ ਜੀ-ਮਾਲ ਬਠਿੰਡਾ ਬਾਈਪਾਸ ਬਰਨਾਲਾ।
2. ਹੋਟਲ ਗਰੇਸ ਐਂਡ ਰੈਸਟੋਰੈਂਟ ਨੇੜੇ ਜਿਲਾ ਜੇਲ ਬਰਨਾਲਾ।
3. ਹੋਟਲ ਵਲਿੰਗਟਨ ਨੇੜੇ ਤਰਕਸੀਲ ਚੋਂਕ ਬਰਨਾਲਾ।
4. ਹੋਟਲ ਡਾਇਮੰਡ ਰਾਏਕੋਟ ਰੋਡ ਬਰਨਾਲਾ।
5. ਹੋਟਲ ਸਿਮਰ ਨੇੜੇ ਆਈ.ਟੀ.ਆਈ ਚੋਂਕ ਬਰਨਾਲਾ।
6. ਹੋਟਲ ਮਿਲਨ ਨੇੜੇ ਆਈ.ਟੀ.ਆਈ ਚੋਂਕ ਬਰਨਾਲਾ।
7. ਹੋਟਲ ਕਨੇਡਾ ਨੇੜੇ ਆਈ.ਟੀ.ਆਈ ਚੋਂਕ ਬਰਨਾਲਾ।
8. ਹੋਟਲ ਸਨਬੀਮਜ ਸਾਹਮਣੇ VRC ਮਾਲ ਨੇੜੇ ਦਾਣਾ ਮੰਡੀ ਬਰਨਾਲਾ। 9. ਹੋਟਲ ਟੇਸਟੀ ਟੱਚ ਨੇੜੇ ਫਰਵਾਹੀ ਚੂੰਗੀ ਬਰਨਾਲਾ।
10.ਹੋਟਲ A23 ਨੇੜੇ ਤਰਕਸੀਲ ਚੋਂਕ ਬਰਨਾਲਾ।
11.ਹੋਟਲ ਰੋਇਲ ਸਿਟੀ ਨੇੜੇ ਅਧਾਰ ਪੁਲ ਹੰਡਿਆਇਆ ਰੋਡ ਬਰਨਾਲਾ।
ਚੈਕਿੰਗ ਕੀਤੀ ਹੈ ਵਧੀਆ ਗੱਲ ਹੈ ਲੇਕਿਨ ਬਿਲਡਿੰਗਾਂ ਬਣ ਗਈਆਂ ਇੰਨੇ ਸਮੇਂ ਤੋ ਚੱਲ ਵੀ ਰਹੀਆਂ ਫਿਰ ਉਦੋ ਪ੍ਰਸ਼ਾਸਨ ਕਿੱਥੇ ਹੁੰਦਾਂ ?

ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ ਲੋਕਾਂ ਵੱਲੋ ਨੈਸ਼ਨਲ ਹਾਈਵੇ ਤੇ ਆਪਣੇ ਪੱਧਰ ਤੇ ਰੱਖੇ ਕੱਟ ।
23/07/2025

ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ ਲੋਕਾਂ ਵੱਲੋ ਨੈਸ਼ਨਲ ਹਾਈਵੇ ਤੇ ਆਪਣੇ ਪੱਧਰ ਤੇ ਰੱਖੇ ਕੱਟ ।

ਕਾਵੜ ਲੈ ਕੇ ਜਾਣ ਵਾਲਾ ਕ੍ਰਿਸ਼ਨਾ ਬਣ ਗਿਆ ਡੁੱਬਦੇ ਹੋਏ ਲੋਕਾਂ ਲਈ ਰੱਬ ।
23/07/2025

ਕਾਵੜ ਲੈ ਕੇ ਜਾਣ ਵਾਲਾ ਕ੍ਰਿਸ਼ਨਾ ਬਣ ਗਿਆ ਡੁੱਬਦੇ ਹੋਏ ਲੋਕਾਂ ਲਈ ਰੱਬ ।

ਜ਼ਿਲ੍ਹੇ ਨੂੰ ਬਾਲ ਭੀਖ ਮੁਕਤ ਕਰਨ ਲਈ ਵਿਸ਼ੇਸ਼ ਚੈਕਿੰਗ ਮੁਹਿੰਮਜ਼ਿਲ੍ਹਾ ਪੱਧਰੀ ਟਾਸਕ ਫੋਰਸ ਸਰਗਰਮ, ਬੱਚਿਆਂ ਦਾ ਕੀਤਾ ਜਾਵੇਗਾ ਪੁਨਰਵਾਸਭੀਖ ਮੰਗਵ...
21/07/2025

ਜ਼ਿਲ੍ਹੇ ਨੂੰ ਬਾਲ ਭੀਖ ਮੁਕਤ ਕਰਨ ਲਈ ਵਿਸ਼ੇਸ਼ ਚੈਕਿੰਗ ਮੁਹਿੰਮ

ਜ਼ਿਲ੍ਹਾ ਪੱਧਰੀ ਟਾਸਕ ਫੋਰਸ ਸਰਗਰਮ, ਬੱਚਿਆਂ ਦਾ ਕੀਤਾ ਜਾਵੇਗਾ ਪੁਨਰਵਾਸ
ਭੀਖ ਮੰਗਵਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਬਰਨਾਲਾ, 21 ਜੁਲਾਈ
ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਟੀਮ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਵਿਸ਼ੇਸ਼ ਚੈਕਿੰਗ ਕੀਤੀ, ਜਿਸ ਦੌਰਾਨ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਸ਼ਹਿਰ ਦੇ ਵੱਖ-ਵੱਖ ਦੇ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ ਗਈ।
ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੱਚਿਆਂ ਦੇ ਭੀਖ ਮੰਗਣ ਤੋਂ ਰੋਕਣ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਹ ਟੀਮ ਪੁਲਿਸ ਅਤੇ ਹੋਰ ਵੱਖ -ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨਾਲ ਮਿਲ ਕੇ ਲਗਾਤਾਰ ਚੈਕਿੰਗ ਕੀਤੀ ਰਹੀ ਹੈ।
ਓਨ੍ਹਾਂ ਕਿਹਾ ਕਿ ਭੀਖ ਮੰਗਣ ਵਾਲੇ ਬੱਚਿਆਂ ਨੂੰ ਇਸ ਪਾਸਿਓਂ ਹਟਾ ਕੇ ਉਨ੍ਹਾਂ ਦਾ ਪੁਨਰਵਾਸ ਕੀਤਾ ਜਾਵੇਗਾ। ਅਜਿਹੇ ਮਾਪੇ ਜੋ ਬੱਚਿਆਂ ਤੋਂ ਬਾਲ ਮਜ਼ਦੂਰੀ ਜਾਂ ਬਾਲ ਭਿੱਖਿਆ ਕਰਵਾ ਰਹੇ ਹਨ, ਉਨ੍ਹਾਂ ਬੱਚਿਆਂ ਦੇ ਡੀ.ਐਨ.ਏ. ਟੈਸਟ ਕਰਵਾਏ ਜਾਣਗੇ ਕਿਉਂਕਿ ਅਕਸਰ ਵੇਖਣ ਵਿਚ ਆਇਆ ਹੈ ਕਿ ਦੂਸਰੇ ਰਾਜਾਂ ਤੋਂ ਆਏ ਬੱਚੇ ਭੀਖ ਮੰਗਦੇ ਹਨ ਅਤੇ ਕਈ ਵਾਰ ਉਨ੍ਹਾਂ ਨਾਲ ਮਾਪੇ ਬਣਕੇ ਘੁੰਮ ਰਹੇ ਵਿਅਕਤੀ ਉਨ੍ਹਾਂ ਦੇ ਅਸਲ ਮਾਪੇ ਨਹੀਂ ਹੁੰਦੇ ਅਤੇ ਜਾਂਚ ਦੌਰਾਨ ਕਈ ਬੱਚੇ ਕਿਤੇ ਨਾ ਕਿਤੇ ਚੋਰੀ ਕੀਤੇ ਨਿਕਲਦੇ ਹਨ।
ਉਪਰੋਕਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਕਚਹਿਰੀ ਚੌਂਕ, ਰੇਲਵੇ ਸਟੇਸ਼ਨ, ਬੱਸ ਸਟੈਂਡ, ਮੇਨ ਬਜ਼ਾਰ ਅਤੇ ਤਪਾ, ਧੌਨਲਾ ਦੇ ਬਾਜ਼ਾਰ ਵਿਚ ਚੈਕਿੰਗ ਕਰਕੇ ਉਨ੍ਹਾਂ ‘ਤੇ ਤਿਖੀ ਨਜ਼ਰ ਰੱਖੀ ਜਾ ਰਹੀ ਹੈ। ਚੈਕਿੰਗ ਦੇ ਦੌਰਾਨ 3 ਬੱਚੇ ਭੀਖ ਮੰਗਦੇ ਪਾਏ ਗਏ, ਜਿਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿੱਥੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਵੱਲੋਂ ਓਨ੍ਹਾਂ ਦੇ ਬੱਚੇ ਹੋਣ ਸਬੰਧੀ ਦਸਤਾਵੇਜ਼ ਪੇਸ਼ ਕਰਨ ਉਪਰੰਤ ਬੱਚਿਆਂ ਨੂੰ ਮਾਪਿਆਂ ਦੇ ਸਪੁਰਦ ਕੀਤਾ ਗਿਆ।
ਇਸ ਮੌਕੇ ਟੀਮ ਮੈਂਬਰਾਂ ਨੇ ਦੱਸਿਆ ਕਿ ਜੇਕਰ ਕਿਤੇ ਕੋਈ ਵੀ ਅਜਿਹਾ ਬੱਚਾ ਮਿਲਦਾ ਹੈ ਤਾਂ ਮਾਪਿਆਂ ਅਤੇ ਬੱਚਿਆਂ ਦੀ ਕਾਉਂਸਲਿੰਗ ਕਰਕੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਿਆ ਜਾਂਦਾ ਹੈ। ਹੁਣ ਤੱਕ ਬਹੁਤ ਸਾਰੇ ਬੱਚਿਆਂ ਨੂੰ ਚਾਈਲਡ ਬੈਗਿੰਗ ਤੋਂ ਹਟਾ ਕੇ ਸਕੂਲ ਵਿਚ ਦਾਖਲ ਕਰਵਾਏ ਜਾ ਚੁੱਕੇ ਨੇ ਅਤੇ ਸਮੇ ਸਮੇਂ ‘ਤੇ ਉਨ੍ਹਾਂ ਨੂੰ ਸਕੂਲ ਜਾ ਕੇ ਚੈੱਕ ਵੀ ਕੀਤਾ ਜਾਂਦਾ ਹੈ।
ਜੇਕਰ ਕਿਸੇ ਨੂੰ ਇਹ ਲਗਦਾ ਹੈ ਕਿ ਬੱਚੇ ਦੇ ਮਾਪੇ ਉਸਨੂੰ ਸੰਭਾਲਣ ਵਿਚ ਅਸਮਰੱਥ ਹਨ ਤਾਂ ਉਸ ਬੱਚੇ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਬਾਲ ਘਰ੍ਹਾਂ ਵਿਚ ਭੇਜ ਦਿੱਤਾ ਜਾਂਦਾ ਹੈ ਜਿਥੇ ਕਿ ਬੱਚੇ ਦੀ ਮੁਕੰਮਲ ਸੁਰੱਖਿਆ ਅਤੇ ਉਸਦੇ ਖਾਣ-ਪੀਣ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਹ ਚੈਕਿੰਗਾਂ ਭਵਿੱਖ ਵਿਚ ਲਗਾਤਾਰ ਜਾਰੀ ਰਹਿਣਗੀਆਂ।
ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਕਿਉਂਕਿ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਮਾਪੇ ਇਸ ਲਈ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ ਕਿਉਂਕਿ ਉਨ੍ਹਾਂ ਦੇ ਬੱਚੇ ਭੀਖ ਮੰਗ ਕੇ ਚੰਗੇ ਪੈਸੇ ਇਕਠੇ ਕਰਕੇ ਲਿਆਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਭੀਖ ਮੰਗਵਾਉਣ ਦੇ ਦੋਸ਼ ਵਿਚ ਜੇ.ਜੇ.ਐਕਟ 2025 ਤਹਿਤ ਕੇਸ ਦਰਜ ਕੀਤਾ ਜਾਵੇਗਾ।
ਜੇਕਰ ਕੋਈ ਬੱਚਾ ਭੀਖ ਮੰਗਦਾ ਦਿਖਾਈ ਦਿੰਦਾ ਹੈ ਤਾਂ ਤੁਰੰਤ ਵਿਭਾਗ ਨੂੰ ਸੁਚਿਤ ਕਰੋ । ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ । ਚੈਕਿੰਗ ਦੌਰਾਨ ਟੀਮ ਵਿੱਚ ਬਾਲ ਸੁਰੱਖਿਆ ਅਫ਼ਸਰ ਅਮਨਦੀਪ ਗੌਤਮ, ਰੁਪਿੰਦਰ ਸਿੰਘ, ਪ੍ਰਿਤਪਾਲ ਕੌਰ, ਲੱਖ ਸਿੰਘ, ਬਲਵਿੰਦਰ ਸਿੰਘ, ਸਿੱਖਿਆ ਵਿਭਾਗ ਤੋਂ ਨੀਰਜ ਕੁਮਾਰ, ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਤੋਂ ਕੁਲਦੀਪ ਸਿੰਘ ਸ਼ਾਮਲ ਸਨ।

ਬਠਿੰਡਾ ਦੇ ਟੋਲ ਪਲਾਜੇ ਨਜ਼ਦੀਕ ਹੋਈ ਕਾਰ ਦੀ ਭਿਆਨਕ ਟੱਕਰ ਜਿਸ ਵਿੱਚ 4 ਵਿਦਿਆਰਥੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ ।ਜਿਸ ਵਿੱਚੋਂ 3 ਲੜਕੇ ਬਠ...
21/07/2025

ਬਠਿੰਡਾ ਦੇ ਟੋਲ ਪਲਾਜੇ ਨਜ਼ਦੀਕ ਹੋਈ ਕਾਰ ਦੀ ਭਿਆਨਕ ਟੱਕਰ ਜਿਸ ਵਿੱਚ 4 ਵਿਦਿਆਰਥੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ ।ਜਿਸ ਵਿੱਚੋਂ 3 ਲੜਕੇ ਬਠਿੰਡਾ ਜਿਲ੍ਹੇ ਦੇ ਅਤੇ ਇੱਕ ਲੜਕੀ ਬਰਨਾਲਾ ਦੇ ਪਿੰਡ ਮਹਿਤਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ।

19/07/2025

ਜਿੱਥੇ ਇੱਕ ਪਾਸੇ ਸੀ ਐਮ ਸਾਹਿਬ ਸ਼ਹਿਣਾ ਪਿੰਡ ਵਿੱਚ ਲਾਇਬਰੇਰੀ ਦਾ ਉਦਘਾਟਨ ਕਰਨ ਪਹੁੰਚੇ ਸੀ ਉੱਥੇ ਦੂਜੇ ਪਾਸੇ ਸ਼ਹਿਰ ਵਿੱਚ ਚੋਰ ਚੋਰੀਆਂ ਨੂੰ ਬੇ ਖੋਫ ਹੋ ਕੇ ਅੰਜਾਮ ਦੇਣ ਲੱਗ ਪਏ ਹਨ । Punjab Police India Barnala Police

17/07/2025

ਤਪਾ ਨਜ਼ਦੀਕ ਡਰੇਨ ਕੋਲ ਹਾਦਸੇ ਦੀ ਖਬਰ, ਬੱਕਰੀਆਂ ਭਰੀ ਪਿਕੱਅਪ ਲਕਾਰ ਨੇ ਮਾਰੀ ਪੈਦਲ ਜਾ ਰਹੇ 3 ਪਰਵਾਸੀਆਂ ਨੂੰ ਟੱਕਰ , ਦੋ ਦੀ ਮੌਤ ਦੀ ਖਬਰ ਬੱਚਾ ਜਖਮੀ ।ਕਾਰ ਦੇ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਸੰਤੁਲਨ ਗਵਾਉਣ ਕਾਰਨ ਹੋਈ ਟੱਕਰ - ਮੌਕੇ ਤੇ ਮੌਜੂਦ ਲੋਕਾ ਨੇ ਕਿਹਾ । ਪਿਕਅੱਪ ਚਾਲਕ ਗੱਡੀ ਛੱਡ ਭੱਜੇ । ਗੱਡੀ ਵਿੱਚ ਸਵਾਰ ਕੁੱਝ ਬੱਕਰੀਆਂ ਵੀ ਮਰੀਆਂ ।

17/07/2025

Address

Barnala

Telephone

+917814575000

Website

Alerts

Be the first to know and let us send you an email when Barnala Live posts news and promotions. Your email address will not be used for any other purpose, and you can unsubscribe at any time.

Share