Punjab Barnala latest News

Punjab Barnala latest News ਸਾਡਾ ਮਕਸਦ ਸ਼ਹਿਰ ਦੀ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਅਤੇ ਕਮੈਂਟ ਕਰਕੇ ਵੀਡੀਓ ਵਧੀਆ ਲੱਗਦੀ ਹੈ ਤਾਂ ਅੱਗੇ ਸ਼ੇਅਰ ਕਰੋ

08/07/2025

ਕੇਵਲ ਸਿੰਘ ਢਿੱਲੋਂ (ਭਾਜਪਾ ਸੀਨੀਅਰ ਆਗੂ ਪੰਜਾਬ)

07/07/2025

Bhagwan jagannath rath yaatra 🙏

06/07/2025

ਖੰਨਾ ਨਾਕੇ ਤੋਂ ਲਾਈਵ ਹੋਇਆ ਪੁਲਿਸ ਮੁਲਾਜ਼ਮ ਡੀਜੀਪੀ ਪੰਜਾਬ ਨੂੰ ਕੀਤੀ ਅਪੀਲ।

ਮਿਸ਼ਨ ਇੱਕ ਜੱਜ, ਇੱਕ ਰੁੱਖ ਮੁਹਿੰਮ ਤਹਿਤ ਜੂਡੀਸ਼ੀਅਲ ਅਫਸਰਾਂ ਵੱਲੋਂ ਜੂਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਲਗਾਏ ਬੂਟੇ ਬਰਨਾਲਾ, 5 ਜੁਲਾਈ ( ਨਿਰਮਲ ਕੁ...
05/07/2025

ਮਿਸ਼ਨ ਇੱਕ ਜੱਜ, ਇੱਕ ਰੁੱਖ ਮੁਹਿੰਮ ਤਹਿਤ ਜੂਡੀਸ਼ੀਅਲ ਅਫਸਰਾਂ ਵੱਲੋਂ ਜੂਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਲਗਾਏ ਬੂਟੇ

ਬਰਨਾਲਾ, 5 ਜੁਲਾਈ ( ਨਿਰਮਲ ਕੁਮਾਰ)

ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਜੀਆਂ ਦੀਆਂ ਹਦਾਇਤਾਂ ਦੀ ਪਾਲਣਾ ਅਤੇ ਮਾਨਯੋਗ ਸ਼੍ਰੀ ਬੀ. ਬੀ. ਐਸ. ਤੇਜੀ, ਜ਼ਿਲ੍ਹਾ ਅਤੇ ਸੈਸਨ ਜੱਜ਼ — ਕਮ— ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਮਦਨ ਲਾਲ , ਸੀ.ਜੇ.ਐਮ ਕਮੑ ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀਆਂ ਦੀ ਅਗਵਾਈ ਹੇਠ ਅੱਜ ਮਿਸ਼ਨ ਇੱਕ ਜੱਜ, ਇੱਕ ਰੁੱਖ ਮੁਹਿੰਮ ਤਹਿਤ ਜੂਡੀਸ਼ੀਅਲ ਕੋਰਟ ਕੰਪਲੈਕਸ, ਬਰਨਾਲਾ ਵਿਖੇ ਵੱਖ ਵੱਖ ਤਰਾਂ ਦੇ ਬੂਟੇ ਲਗਾਏ ਗਏ।

ਇਸ ਮੌਕੇ ਸ਼੍ਰੀ ਬੀ.ਬੀ.ਐਸ. ਤੇਜੀ ਜ਼ਿਲ੍ਹਾ ਅਤੇ ਸੈਸ਼ਨ ਜੱਜ — ਕਮ — ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਅਤੇ ਸਾਰੇ ਜੂਡੀਸ਼ੀਅਲ ਅਫਸਰਾਂ, ਪ੍ਰਧਾਨ, ਵਾਇਸ ਪ੍ਰਧਾਨ ਅਤੇ ਸੈਕਟਰੀ, ਬਾਰ ਐਸੋਸੀਏਅਨ, ਬਰਨਾਲਾ ਵੱਲੋਂ ਬੂਟੇ ਲਗਾਉਣ ਤੋਂ ਬਾਅਦ ਬੂਟਿਆਂ ਦੇ ਬਚਾਅ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਦੀ ਦੇਖਭਾਲ ਅਤੇ ਪਾਲਣ ਪੋਸ਼ਣ ਕਰਨ ਦਾ ਪ੍ਰਣ ਲਿਆ ।

ਇਸ ਮੌਕੇ ਮਾਨਯੋਗ ਸ਼੍ਰੀ ਬੀ.ਬੀ.ਐਸ.ਤੇਜੀ, ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ, ਸ੍ਰੀ ਰਾਕੇਸ਼ ਗੁਪਤਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ਼੍ਰੀ ਬਿਕਰਮਜੀਤ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ਼੍ਰੀ ਦੀਪਕ ਚੌਧਰੀ, ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ, ਬਰਨਾਲਾ, ਸ਼੍ਰੀ ਮਦਨ ਲਾਲ, ਸੀ.ਜੇ. ਐਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ, ਸ਼੍ਰੀ ਮੁਨੀਸ਼ ਗਰਗ, ਸਿਵਲ ਜੱਜ ( ਸੀਨੀਅਰ ਡਿਵੀਜ਼ਨ) ਮਿਸ ਸੋਨਾਲੀ ਸਿੰਘ, ਸੀ.ਜੇ.ਐਮ, ਸ਼੍ਰੀ ਸੁਧੀਕ ਕੁਮਾਰ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜ਼ਨ), ਸ਼੍ਰੀ ਅਨੁਪਮ ਗੁਪਤਾ ਸਿਵਲ ਜੱਜ਼ (ਜੁਨੀਅਰ ਡਿਵੀਜ਼ਨ) ਮਿਸ ਨਿਹਾਰੀਕਾ ਸਿੰਗਲਾ , ਸਿਵਲ ਜੱਜ ( ਜੂਨੀਅਰ ਡੀਵੀਜ਼ਨ), ਸ਼੍ਰੀ ਅਭਿਸ਼ੇਕ ਪਾਠਕ, ਸਿਵਲ ਜੱਜ ( ਜੂਨੀਅਰ ਡੀਵੀਜ਼ਨ), ਮਿਸ ਗਿਤਾਂਸ਼ੂ, ਸਿਵਲ ਜੱਜ ( ਜੂਨੀਅਰ ਡੀਵੀਜ਼ਨ), ਪ੍ਰਧਾਨ ਬਾਰ ਐਸੋਸੀਏਅਨ, ਬਰਨਾਲਾ ਸ਼੍ਰੀ ਪੰਕਜ ਬਾਂਸਲ, ਸ਼੍ਰੀ ਤਲਵਿੰਦਰ ਸਿੰਘ ਮਸੌਨ, ਵਾਈਸ ਪ੍ਰਧਾਨ, ਬਾਰ ਐਸੋਸੀਏਸ਼ਨ, ਬਰਨਾਲਾ, ਸ਼੍ਰੀ ਕਰਨਵੀਰ ਸਿੰਘ ਮਾਨ, ਸੈਕਟਰੀ, ਬਾਰ ਐਸੋਸੀਏਅਨ, ਬਰਨਾਲਾ ਵੱਲੋਂ ਬੂਟੇ ਲਗਾਏ ਗਏ।

ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ਼ — ਕਮ —ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ਼੍ਰੀ ਬੀ.ਬੀ.ਐਸ. ਤੇਜੀ ਜੀਆਂ ਵੱਲੋਂ ਹਰਾ ਭਰਾ ਵਾਤਾਵਰਣ ਬਣਾਈ ਰੱਖਣ, ਲੋਕਾਂ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਅਤੇ ਸਾਫ਼ ਹਵਾ ਅਤੇ ਆਕਸੀਜਨ ਪ੍ਰਦਾਨ ਕਰਨ ਲਈ ਰੁੱਖ ਲਗਾਉਣ ਦੀ ਮਹੱਤਤਾ 'ਤੇ ਚਾਨਣਾ ਪਾਇਆ।

04/07/2025

ਫਲਾਇੰਗ ਫੈਦਰ ਦੇ ਮੈਨੇਜਰ ਅਤੇ ਨੌਜਵਾਨ ਨੇ ਵਿੱਚ ਹੋਈ ਲੜਾਈ' ਭਾਨਾ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਮਾਰ ਰਹੇ ਨੇ ਲਗਾਤਾਰ ਠੱਗੀ।

ਵਿਜੀਲੈਂਸ ਬਿਊਰੋ ਪੰਜਾਬ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ  ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਚੰਡੀਗੜ੍ਹ, 4 ਜੁਲਾਈ: ਨਿਰਮਲ ਕ...
04/07/2025

ਵਿਜੀਲੈਂਸ ਬਿਊਰੋ ਪੰਜਾਬ

11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਚੰਡੀਗੜ੍ਹ, 4 ਜੁਲਾਈ: ਨਿਰਮਲ ਕੁਮਾਰ
ਭ੍ਰਿਸ਼ਟਾਚਾਰ ਵਿਰੁੱਧ ਕੀਤੀ ਜਾ ਰਹੀ ਆਪਣੀ ਲਗਾਤਾਰ ਕਾਰਵਾਈ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਜਿ਼ਲ੍ਹਾ ਬਰਨਾਲਾ ਦੇ ਨਗਰ ਕੌਂਸਲ ਧਨੌਲਾ ਵਿਖੇ ਤਾਇਨਾਤ ਲੇਖਾਕਾਰ ਦੀਪਕ ਸੇਤੀਆ ਨੂੰ 11,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਗ੍ਰਿਫ਼ਤਾਰ ਕੀਤਾ ਹੈ।

ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਧਨੌਲਾ ਕਸਬੇ ਦੇ ਵਸਨੀਕ ਇੱਕ ਠੇਕੇਦਾਰ ਦੀ ਸਿ਼ਕਾਇਤ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸਿ਼ਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਮੁਲਜ਼ਮ ਨੇ 2,21,402 ਰੁਪਏ ਦੇ ਉਸਦੇ ਬਕਾਇਆ ਭੁਗਤਾਨ ਚੈੱਕ ਦੀ ਕਲੀਅਰੈਂਸ ਕਰਾਉਣ ਬਦਲੇ 11000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

ਬੁਲਾਰੇ ਨੇ ਦੱਸਿਆ ਕਿ ਸਿ਼ਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿ਼ਕਾਇਤਕਰਤਾ ਤੋਂ 11000 ਰੁਪਏ ਰਿਸ਼ਵਤ ਲੈਂਦੇ ਹੋਏ ਦੀਪਕ ਸੇਤੀਆ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਮੌਕੇ ਤੋਂ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ ਗਈ ਹੈ।

ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਕੇਸ ਸਬੰਧੀ ਹੋਰ ਜਾਂਚ ਪ੍ਰਕਿਰਿਆ ਅਧੀਨ ਹੈ।

ਵਿਜੀਲੈਂਸ ਬਿਊਰੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਇਹ ਗ੍ਰਿਫ਼ਤਾਰੀ ਭ੍ਰਿਸ਼ਟਾਚਾਰ ਵਿਰੁੱਧ ਸਾਡੀ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਉਜਾਗਰ ਕਰਦੀ ਹੈ। ਅਸੀਂ ਹਰ ਪੱਧਰ ਤੇ ਬੇਨਿਯਮੀਆਂ ਨੂੰ ਜੜ੍ਹੋਂ ਪੁੱਟਣ ਅਤੇ ਲੋਕਾਂ ਲਈ ਜਵਾਬਦੇਹੀ ਯਕੀਨੀ ਬਣਾਉਣ ਲਈ ਵਚਨਬੱਧ ਹਾਂ’’।

ਵਿਜੀਲੈਂਸ ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਹੈਲਪਲਾਈਨ ਰਾਹੀਂ ਭ੍ਰਿਸ਼ਟਾਚਾਰ ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਕਰਨ ਤਾਂ ਜੋ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ।

03/07/2025

ਮਾਨ ਸਰਕਾਰ ਵੱਲੋਂ ਜੋ ਮੁਹਿਮ ਚਲਾਏ ਗਏ ਆ ਯੁੱਧ ਨਸ਼ਾ ਵਿਰੁੱਧ ਅੱਜ ਧਨੌਲਾ ਵਿਖੇ ਨਸ਼ਿਆਂ ਖਿਲਾਫ ਸੰਪਰਕ ਮੀਟਿੰਗ ਕੀਤੀ ਗਈ।

ਬਾਈ ਜੀ ਜੇ ਤੁਹਾਨੂੰ ਇਹ ਔਰਤ ਬਾਰੇ ਪਤਾ ਲੱਗਦਾ ਹੈ ਤਾਂ ਨੀਚੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ।
02/07/2025

ਬਾਈ ਜੀ ਜੇ ਤੁਹਾਨੂੰ ਇਹ ਔਰਤ ਬਾਰੇ ਪਤਾ ਲੱਗਦਾ ਹੈ ਤਾਂ ਨੀਚੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ।

02/07/2025

Address

Barnala
148101

Opening Hours

9am - 5pm

Alerts

Be the first to know and let us send you an email when Punjab Barnala latest News posts news and promotions. Your email address will not be used for any other purpose, and you can unsubscribe at any time.

Contact The Business

Send a message to Punjab Barnala latest News:

Share