18/09/2025
ਸਾਡਾ ਕੁਝ ਵਕਤ ਪਹਿਲਾਂ ਸਬਜ਼ੀ ਦਾ ਵਪਾਰ ਸੀ। ਇਕ ਮੁੰਡਾ ਲੇਬਰ ਵਾਲਾ ਅਕਸਰ ਮੇਰੇ ਕੋਲ ਸਵੇਰੇ 4 ਵਜੇ ਮੰਡੀ ਆ ਜਾਂਦਾ। ਐਨੀ ਚੜਦੀ ਕਲਾ ਵਾਲਾ ਕਿ ਪੁੱਛੋ ਨਾ। ਪਸੀਨੇ ਨਾਲ ਭਿੱਜਿਆ, ਥੱਕਿਆ ਟੁੱਟਿਆ ਵੀ ਹਸਦਾ ਰਹਿੰਦਾ। ਮੈਂ ਕਦੇ ਓਸ ਦੇ ਮੂੰਹੋਂ ਨਾ ਸ਼ਬਦ ਨਹੀਂ ਸੀ ਸੁਣਿਆ। ਜੌ ਵੀ ਕੰਮ ਆਖ ਦੇਣਾ , ਹੋ ਗਿਆ ਬਾਈ ਜੀ ਬਸ, ਆਖ ਕੇ ਜੁਟ ਜਾਣਾ। ਗਰਮੀ ਸਰਦੀ ਕਦੇ ਓਸ ਦੇ ਮੂੰਹੋਂ ਨਹੀਂ ਸੀ ਸੁਣਿਆ। ਹਾਂ, ਓਸ ਦੀ ਮੰਡੀ ਦੇ ਲੇਬਰ ਨਾਲ ਨਹੀਂ ਸੀ ਬਣਦੀ। ਇਹ ਨਹੀਂ ਕਿ ਉਹ ਕਿਸੇ ਨਾਲ ਲੜਾਈ ਕਰਦਾ ਸੀ ਪਰ ਦੂਰ ਰਹਿੰਦਾ ਸੀ ਸਭ ਤੋਂ। ਸਵਾਲ ਓਸ ਦੇ ਅਜੀਬ ਹੁੰਦੇ ਸੀ ਕਿ ਅਰੂਸਾ ਬਾਈ ਕਿੱਡੀ ਕੂ ਪੱਤਰਕਾਰ ਆ, ਦਰਬਾਰਾ ਸਿੰਘ ਗੁਰੂ ਕਮਾਲ ਦਾ ਮਿਹਨਤੀ ਤੇ ਸਿਰੜ ਵਾਲਾ ਬੰਦਾ, ਕਦੇ ਪੰਜਾਬ ਚ ਲਗਦੇ ਝੋਨੇ ਦਾ ਫ਼ਿਕਰ ਕਰਦਾ, ਕਦੇ ਪੰਜਾਬ ਛੱਡ ਰਹੇ ਲੋਕਾਂ ਦਾ। ਮਿਲਖਾ ਸਿੰਘ ਓਸ ਦੇ ਖੂਨ ਚ ਵਸਿਆ ਸੀ। ਹਰ ਗੱਲ ਤੇ ਮਿਲਖਾ ਸਿੰਘ ਮਿਲਖਾ ਸਿੰਘ ਕਰਦਾ ਰਹਿੰਦਾ। ਇਕ ਵਾਰ ਫਿਲਮ ਆਈ ਭਾਗ ਮਿਲਖਾ ਭਾਗ। ਮੈਨੂੰ ਕਹਿੰਦਾ ਮੈਨੂੰ ਫਿਲਮ ਦਿਖਾਓ, ਮੈਂ ਕੱਲਾ ਸਿਨੇਮੇ ਨਹੀਂ ਜਾ ਸਕਦਾ। ਜਲੰਧਰ ਚ ਓਸ ਸਭ ਤੋਂ ਮਹਿੰਗੀਆਂ ਟਿਕਟਾਂ ਲਈਆਂ ਤੇ ਪੈਸੇ ਓਸ ਨੇ ਦਿੱਤੇ। ਮੈਂ ਸੋਚਿਆ ਕਿ ਚੰਗਾ ਭਲਾ ਬੰਦਾ ਵੀ ਡੰਗ ਟਪਾਊ ਟਿਕਟ ਲੈਂਦਾ ਤੇ ਇਸ ਨੇ ਲੇਬਰ ਚ ਹੋ ਕੇ ਵੀ ਕੰਮ ਚੁੱਕ ਦਿੱਤਾ। ਫਿਲਮ ਚੱਲੀ ਜਾਵੇ ਤੇ ਉਹ ਮੁੰਡਾ ਬਾਹਾਂ ਉਲਾਰ ਉਲਾਰ ਕੇ ਚੱਕ ਦਿਆਂਗੇ ਫੱਟੇ ਚੱਕ ਦਿਆਂਗੇ ਫੱਟੇ ਆਖਦਾ ਉਤਸ਼ਾਹ ਚ ਆਈ ਜਾਵੇ। ਇਹ ਫਿਲਮ ਵੇਖਣ ਤੋਂ ਬਾਅਦ ਉਹ ਬੇਸ਼ੱਕ ਕੰਮ ਓਸ ਦਾ ਸਬਜ਼ੀ ਨਾਲ ਸਬੰਧਤ ਸੀ ਪਰ ਕਦੇ ਵੀ ਸਬਜ਼ੀ ਬਾਰੇ ਕੋਈ ਗੱਲ ਨਹੀਂ ਸੀ ਕਰਦਾ।ਮਸ਼ਰੂਮ ਓਸ ਦੀ ਖੁਰਾਕ ਸੀ ਤੇ ਨਸ਼ਾ ਨੇੜੇ ਤੇੜੇ ਵੀ ਨਹੀਂ। ਫੇਰ ਮੇਰਾ ਦੋਸਤ ਬਣ ਗਿਆ। ਇਕ ਦਿਨ ਚਿੱਟੇ ਕੱਪੜੇ ਪਾਂ ਕੇ ਆ ਗਿਆ ਕਿ ਬਾਈ 1 ਤਰੀਕ ਤੋਂ ਕੰਮ ਨਹੀਂ ਕਰਨਾ। ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਬਸਰ ਕਰਨੀ। ਓਸ ne ਦੱਸਿਆ ਕਿ 15 ਸਾਲ ਮਿਹਨਤ ਕਰਕੇ ਓਸ ਨੇ ਇਹ ਪ੍ਰਬੰਧ ਕਰ ਲਿਆ ਕਿ ਹੁਣ 50 ਹਜ਼ਾਰ ਹਰ ਮਹੀਨੇ ਬੈਠੇ ਨੂੰ ਆਵੇਗਾ ਤੇ ਓਹ ਵੀ ਇਮਾਨਦਾਰੀ ਦਾ। ਫੇਰ ਉਹ ਪਤਾ ਨਹੀਂ ਕਿੱਥੇ ਚਲਾ ਗਿਆ। ਅਚਾਨਕ ਓਸ ਦੀ ਕਾਲ ਆਈ ਕਿ ਬਾਈ ਤਿਆਰ ਰਹੋ ਖੁਸ਼ਖਬਰੀ ਲਈ। ਬੇਸ਼ੱਕ ਓਸ ਨੇ detail ਨਹੀਂ ਦੱਸੀ ਪਰ ਮੈਨੂੰ ਲਗਦਾ ਕਿ ਉਹ ਕਿਸੇ ਉੱਚੇ ਅਹੁਦੇ ਤੇ ਪੁੱਜ ਗਿਆ ਹੈ। ਮੀਤ ਮੈਂਨੂੰ ਉਮੀਦ ਹੈ ਕਿ ਤੂੰ ਲੋਕਾਂ ਵਾਸਤੇ ਮਿਸਾਲ ਬਣੇਗਾ। ਜ਼ਿੰਦਗੀ ਜ਼ਿੰਦਾਬਾਦ। ਅਜੀਤਪਾਲ ਜੀਤੀ 18/9/2025