03/05/2024
ਮਜ਼ਦੂਰ ਦਿਵਸ ਮੌਕੇ ਪੰਜਾਬੀ ਭਵਨ ਲੁਧਿਆਣਾ ਵਿਖੇ ਪਲਸ ਮੰਚ ਦੀ 41ਵੀਂ ਨਾਟਕਾਂ ਅਤੇ ਗੀਤਾਂ ਭਰੀ ਰਾਤ ਦੌਰਾਨ ਪੰਜਾਬੀ ਦੀ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੇ ਜੀਵਨ 'ਤੇ ਆਧਾਰਿਤ ਨਾਟਕ "ਰਾਹਾਂ ਵਿਚ ਅੰਗਿਆਰ ਬੜੇ ਸੀ" ਦੇਖਿਆ...ਬਾ-ਕਮਾਲ ਪੇਸ਼ਕਾਰੀ, ਅਦਾਕਾਰੀ ਦਾ ਸਿਖਰ...ਨਾਟਕ ਖ਼ਤਮ ਹੁੰਦਿਆ ਮਹੌਲ ਭਾਵੁਕ ਹੋ ਗਿਆ ਅਤੇ ਪੰਡਾਲ 'ਚ ਮੌਜੂਦ ਵੱਡੀ ਗਿਣਤੀ 'ਚ ਲੋਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਅਤੇ ਅਦਕਾਰਾ ਨੂਰ ਕਮਲ ਦਾ ਸਨਮਾਨ ਕੀਤਾ।