Mehal Kalan

Mehal Kalan Mehal Kalan Mehal Kalan is situated on Ludhiana Bathinda highway between Raikot and Barnala City. This village is about 20kms. from Barnala and about 15kms.

from Raikot.

✔ Verified Official Page
✔ Facebook Certified

If we deeply look into the history of this village we come to know that this village was established by the famous Jatt Sikh Clan Chahal and then other clans also settled here. This village was named Mehal (which is known as Palace in English) because this village had old Forts and Palaces which were constructed by old Maharaja's of Raik

ot Constituency. The main thing which you will find interesting in this village is that people live here in brotherhood. A very alive example of this is that this village has only one Gurudawara. Otherwise, you can find many Gurudawar's or other religious places in one village which shows that how our people have divided religion according to their Clans and Castes. According to religious angle, this village has One Gurudawara on the name of Guru Hargobind Sahib, One Shiv Mandir, One Nanaksar Thaath, and one Mosque which clearly represents that people from all religions live here in peace. If we see from an Educational point of view this village has Government Primary School, Government Senior Secondary School, Baba Gandha Singh Public School, Gurpreet Holly Heart Public School, and Akal Academy Baru Sahib are there we can refer to. This village also has one Primary Health Centre and one Veterinary Hospital. There are various assembly points for Senior Citizens where they can gather and share their thoughts. The population of this village is around 12000 and about 5000 people legally hold the right to Vote.

ਪਿੰਡਾਂ ਵਿਚੋਂ ਪਿੰਡ ਸੁਣੀਂਦਾ ,"ਮਹਿਲ ਕਲਾਂ" ਨੇ ਕਹਿੰਦੇ,
ਓਸ ਪਿੰਡ ਦੇ ਇਕ ਚੋਬਰ ਦੇ ਗੀਤ ਗੁੰਜਦੇ ਰਹਿੰਦੇ,
ਰਹਿੰਦਾ ਵਿਚ ਉਹ ਸ਼ਹਿਰ ਬਠਿੰਡੇ, ਲੋਕ "ਟਿਵਾਣਾ" ਕਹਿੰਦੇ,
ਨੀ ਹੱਸ ਕੇ ਬੋਲ ਕੁੜੇ, ਰੋਅਬ ਯਾਰ ਨਾ ਸਹਿੰਦੇ,
ਨੀ ਹੱਸ ਕੇ ਬੋਲ ਕੁੜੇ...

ਆਪ ਜੀ ਨੂੰ ਦੁਖੀ ਹਿਰਦੇ ਨਾਲ ਸੂਚਿਤ ਕਰਦੇ ਹਾਂ ਕਿ ਮ੍ਰਿਤਕ ਲਾਈਨਮੈਨ ਗੁਰਪ੍ਰੀਤ ਸਿੰਘ ਮਠਾੜੂ ਨਮਿਤ ਭੋਗ ਤੇ ਅੰਤਿਮ ਅਰਦਾਸ 3 ਜੂਨ, ਦਿਨ ਮੰਗਲਵਾਰ...
02/06/2025

ਆਪ ਜੀ ਨੂੰ ਦੁਖੀ ਹਿਰਦੇ ਨਾਲ ਸੂਚਿਤ ਕਰਦੇ ਹਾਂ ਕਿ ਮ੍ਰਿਤਕ ਲਾਈਨਮੈਨ ਗੁਰਪ੍ਰੀਤ ਸਿੰਘ ਮਠਾੜੂ ਨਮਿਤ ਭੋਗ ਤੇ ਅੰਤਿਮ ਅਰਦਾਸ 3 ਜੂਨ, ਦਿਨ ਮੰਗਲਵਾਰ ਨੂੰ 1 ਵਜੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ (ਬਰਨਾਲਾ) ਵਿਖੇ ਹੋਵੇਗੀ। ਪਰਿਵਾਰ ਵੱਲੋਂ ਆਪ ਸਭ ਨੂੰ ਇਸ ਮੌਕੇ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ਜੀ।

ਪੰਜਾਬੀ ਦੀ ਸਿਆਸਤ ਦੇ ਬਾਬਾ ਬੋਹੜ ਸ. ਸੁਖਦੇਵ ਸਿੰਘ ਢੀਂਡਸਾ ਨਹੀਂ ਰਹੇ....
28/05/2025

ਪੰਜਾਬੀ ਦੀ ਸਿਆਸਤ ਦੇ ਬਾਬਾ ਬੋਹੜ ਸ. ਸੁਖਦੇਵ ਸਿੰਘ ਢੀਂਡਸਾ ਨਹੀਂ ਰਹੇ....

ਇਹ ਖ਼ਬਰ ਬੜੇ ਦੁੱਖ ਨਾਲ ਸਾਂਝੀ ਕਰ ਰਹੇ ਹਾਂ, ਕਿ ਸਥਾਨਕ ਕਸਬੇ ਨਾਲ ਸਬੰਧਤ ਇੱਕ ਨੌਜਵਾਨ ਲਾਈਨਮੈਨ ਗੁਰਪ੍ਰੀਤ ਸਿੰਘ (34) ਪੁੱਤਰ ਗੁਰਜੰਟ ਸਿੰਘ ਵ...
24/05/2025

ਇਹ ਖ਼ਬਰ ਬੜੇ ਦੁੱਖ ਨਾਲ ਸਾਂਝੀ ਕਰ ਰਹੇ ਹਾਂ, ਕਿ ਸਥਾਨਕ ਕਸਬੇ ਨਾਲ ਸਬੰਧਤ ਇੱਕ ਨੌਜਵਾਨ ਲਾਈਨਮੈਨ ਗੁਰਪ੍ਰੀਤ ਸਿੰਘ (34) ਪੁੱਤਰ ਗੁਰਜੰਟ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਪਾਵਰਕਾਮ ਗਰਿੱਡ ਮਹਿਲ ਕਲਾਂ ਵਿਖੇ ਤਾਇਨਾਤ ਸੀ, ਦੁਪਹਿਰ 1 ਵਜੇ ਇਕ ਸ਼ਿਕਾਇਤ 'ਤੇ ਘਰੇਲੂ ਬਿਜਲੀ ਸਪਲਾਈ ਠੀਕ ਕਰਨ ਲਈ ਆਪਣੇ ਸਾਥੀ ਸਮੇਤ ਗਿਆ ਸੀ। ਜਿੱਥੇ ਅਚਾਨਕ ਤੇਜ ਲੱਗਣ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਇਕਲੌਤਾ ਭਰਾ ਸੀ, ਜਿਸ ਦਾ ਅਜੇ 5 ਮਹੀਨੇ ਪਹਿਲਾ ਵਿਆਹ ਹੋਇਆ ਸੀ। ਅੱਜ ਥੋੜਾ ਸਮਾਂ ਪਹਿਲਾਂ ਗੁਰਪ੍ਰੀਤ ਸਿੰਘ ਨੇ ਪਰਿਵਾਰ ਸਮੇਤ ਜੱਦੀ ਪਿੰਡ ਛੀਨੀਵਾਲ ਕਲਾਂ ਤੋਂ ਆ ਕੇ ਮਹਿਲ ਕਲਾਂ ਨੂੰ ਪੱਕੇ ਤੌਰ ਤੇ ਆਪਣਾ ਰਹਿਣ ਬਸੇਰਾ ਬਣਾ ਲਿਆ ਸੀ।

ਅਸੀਂ ਨੌਜਵਾਨ ਗੁਰਪ੍ਰੀਤ ਸਿੰਘ ਦੀ ਬੇਵਕਤੀ ਮੌਤ ਤੇ ਪਰਿਵਾਰ ਨਾਲ ਦਿਲੀਂ ਹਮਦਰਦੀ ਪ੍ਰਗਟ ਕਰਦੇ ਹਾਂ।

ਕਸਬਾ ਮਹਿਲ ਕਲਾਂ ਵਿਖੇ ਸਫਲਤਾ ਪੂਰਵਕ ਚੱਲ ਰਹੇ ਇੱਕ ਬਿਜ਼ਨੈਸ ਲਈ ਅਕਾਊਂਟਿੰਗ ਦੇ ਕੰਮ ਵਾਸਤੇ ਪੜੀ-ਲਿਖੀ ਲੜਕੀ ਦੀ ਲੋੜ ਹੈ। ਤਨਖਾਹ ਵਧੀਆ...ਯੋਗਤ...
22/05/2025

ਕਸਬਾ ਮਹਿਲ ਕਲਾਂ ਵਿਖੇ ਸਫਲਤਾ ਪੂਰਵਕ ਚੱਲ ਰਹੇ ਇੱਕ ਬਿਜ਼ਨੈਸ ਲਈ ਅਕਾਊਂਟਿੰਗ ਦੇ ਕੰਮ ਵਾਸਤੇ ਪੜੀ-ਲਿਖੀ ਲੜਕੀ ਦੀ ਲੋੜ ਹੈ। ਤਨਖਾਹ ਵਧੀਆ...ਯੋਗਤਾ ਅਨੁਸਾਰ ਦਿੱਤੀ ਜਾਊਗੀ। ਇਸ ਲਈ ਚਾਹਵਾਨ ਹੁਣੇ ਹੀ ਸੰਪਰਕ ਕਰੋ।

ਮਹਿਲ ਕਲਾਂ ਇਲਾਕੇ ਦੇ ਮਸ਼ਹੂਰ ਹਲਵਾਈ ਆਤਮਾ ਸਿੰਘ (ਪੱਪੂ ਹਲਵਾਈ) ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਇਸ ਦੁਖਦਾਈ ਮੌਕੇ 'ਤੇ ਹਲਕਾ ਆਪ ਵਿਧਾ...
22/05/2025

ਮਹਿਲ ਕਲਾਂ ਇਲਾਕੇ ਦੇ ਮਸ਼ਹੂਰ ਹਲਵਾਈ ਆਤਮਾ ਸਿੰਘ (ਪੱਪੂ ਹਲਵਾਈ) ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਇਸ ਦੁਖਦਾਈ ਮੌਕੇ 'ਤੇ ਹਲਕਾ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਭਾਜਪਾ ਆਗੂ ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕਾ, ਕੋਆਰਡੀਨੇਟਰ ਗੁਰਮੇਲ ਸਿੰਘ ਮੌੜ, ਸੰਤਾ ਸਿੰਘ ਰਾਹਲ ਯਾਦਗਾਰੀ ਚੇਅਰਮੈਨ ਰਾਜਾ ਰਾਹਲ ਕਨੇਡਾ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਮਾਨ ਦਲ ਦੇ ਹਲਕਾ ਇੰਚਾਰਜ ਭਾਈ ਗੁਰਜੰਟ ਸਿੰਘ ਕੱਟੂ, ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਭਾਈ ਜਗਸੀਰ ਸਿੰਘ ਖ਼ਾਲਸਾ, ਕਬੱਡੀ ਕੁਮੈਂਟੇਟਰ ਲੱਖਾ ਖ਼ਿਆਲੀ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਅਰੁਣ ਕੁਮਾਰ ਬਾਂਸਲ, ਪ੍ਰੋਡਿਊਸਰ ਗੁਰਸੇਵਕ ਸਿੰਘ ਢਿਲੋਂ ਆਦਿ ਆਗੂਆਂ ਤੋਂ ਇਲਾਵਾ ਪ੍ਰੈੱਸ ਕਲੱਬ ਮਹਿਲ ਕਲਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਆਤਮਾ ਸਿੰਘ ਅਖੰਡ ਪਾਠ ਸਾਹਿਬ ਜੀ ਦੇ ਭੋਗ, ਅੰਤਿਮ ਅਰਦਾਸ 23 ਸ਼ੁੱਕਰਵਾਰ ਨੂੰ 1 ਵਜੇ ਮਈ ਦਿਨ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ (ਬਰਨਾਲਾ) ਵਿਖੇ ਹੋਵੇਗੀ।

ਮਹਿਲਕਲਾਂ ਇਲਾਕੇ ਦੇ ਨਾਮਵਰ ਹਲਵਾਈ ਆਤਮਾ ਸਿੰਘ ਪੱਪੂ ਹਲਵਾਈ  ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ...
22/05/2025

ਮਹਿਲਕਲਾਂ ਇਲਾਕੇ ਦੇ ਨਾਮਵਰ ਹਲਵਾਈ ਆਤਮਾ ਸਿੰਘ ਪੱਪੂ ਹਲਵਾਈ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 23 ਮਈ 2025, ਦਿਨ ਸ਼ੁੱਕਰਵਾਰ ਨੂੰ 1 ਵਜੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਪਾਏ ਜਾਣਗੇ। ਪਰਿਵਾਰ ਵੱਲੋਂ ਆਪ ਜੀ ਨੂੰ ਇਸ ਮੌਕੇ ਪਹੁੰਚਣ ਲਈ ਸਨੇਮਰ ਬੇਨਤੀ ਕੀਤੀ ਜਾਂਦੀ ਹੈ ਜੀ।

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਨੇ ਅਹਿਮ ਨਿਯੁਕਤੀ ਕਰਦਿਆਂ ਵਿਧਾਨ ਸਭਾ ਹਲਕਾ ਮਹਿਲ ਕ...
20/05/2025

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਨੇ ਅਹਿਮ ਨਿਯੁਕਤੀ ਕਰਦਿਆਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਲਗਾਤਾਰ ਚੌਥੀ ਵਾਰ ਵਿਸ਼ੇਸ਼ ਅਧਿਕਾਰ ਕਮੇਟੀ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਕਿ ਕਿਸੇ ਵਿਧਾਇਕ ਨੂੰ ਲਗਾਤਾਰ ਚੌਥੀ ਵਾਰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੋਵੇ। ਜ਼ਿਕਰਯੋਗ ਹੈ, ਕਿ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਪਣੇ ਪਿਛਲੇ ਤਿੰਨ ਸਾਲਾਂ ਦੇ ਕਾਰਜ ਕਾਲ ਦੌਰਾਨ ਆਪਣੀ ਸੂਝ ਬੂਝ ਅਤੇ ਲਿਆਕਤ ਦੇ ਸਦਕਾ ਪੰਜਾਬ ਰਾਜ ਵਿਧਾਇਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਕਰਨ ਅਤੇ ਅਫਸਰਸ਼ਾਹੀ ਨੂੰ ਲੋਕਾਂ ਦੀ ਸੇਵਾ ਪ੍ਰਤੀ ਜਵਾਬਦੇਹ ਦੇ ਬਣਾਉਣ ਲਈ ਵੱਖ-ਵੱਖ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਇਸ ਨਿਯੁਕਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ, ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਕਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਿਯੁਕਤੀ ਨਾਲ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਲੋਕਾਂ ਨੂੰ ਵੱਡਾ ਮਾਣ ਮਿਲਿਆ ਹੈ।

ਮਹਿਲ ਕਲਾਂ ਇਲਾਕੇ ਦੇ ਲੋਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ, ਕਿ ਕੰਗਾਰੂ ਮਾਈਗ੍ਰੇਸ਼ਨ ਅਤੇ ਐਮ.ਕੇ. ਟਾਇਰ ਐਂਡ ਵੀਲ ਦਾ ਸ਼ੁਭ ਮਹੂਰਤ 18 ਮਈ, ਐਤਵਾ...
17/05/2025

ਮਹਿਲ ਕਲਾਂ ਇਲਾਕੇ ਦੇ ਲੋਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ, ਕਿ ਕੰਗਾਰੂ ਮਾਈਗ੍ਰੇਸ਼ਨ ਅਤੇ ਐਮ.ਕੇ. ਟਾਇਰ ਐਂਡ ਵੀਲ ਦਾ ਸ਼ੁਭ ਮਹੂਰਤ 18 ਮਈ, ਐਤਵਾਰ ਨੂੰ ਹੋ ਰਿਹਾ ਹੈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਸਵੇਰੇ 10 ਵਜੇ ਪਾਏ ਜਾਣਗੇ। ਆਪ ਸਭ ਨੂੰ ਇਸ ਮੌਕੇ ਪਹੁੰਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

&

ਮਹਿਲ ਕਲਾਂ ਵਿਖੇ ਮੈਡੀਕਲ ਸਟੋਰ 'ਤੇ ਕੰਮ ਕਰਨ ਵਾਸਤੇ ਲੜਕੇ ਦੀ ਤੁਰੰਤ ਜ਼ਰੂਰਤ ਹੈ। ਸੰਪਰਕ : 99145-65135---
15/05/2025

ਮਹਿਲ ਕਲਾਂ ਵਿਖੇ ਮੈਡੀਕਲ ਸਟੋਰ 'ਤੇ ਕੰਮ ਕਰਨ ਵਾਸਤੇ ਲੜਕੇ ਦੀ ਤੁਰੰਤ ਜ਼ਰੂਰਤ ਹੈ। ਸੰਪਰਕ : 99145-65135
---

15/05/2025

ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਪੰਜ ਮੈਂਬਰੀ ਕਮੇਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਚਲਾਈ ਗਈ ਭਰਤੀ ਮੁਹਿੰਮ ਦੀਆਂ ਕਾਪੀਆਂ ਦੇਣ ਲਈ ਅਤੇ ਵਿਚਾਰ ਸਾਂਝੇ ਕਰਨ ਲਈ ਗੁਰੂਦੁਆਰਾ ਸਾਹਿਬ ਛੇਵੀ ਪਾਤਸ਼ਾਹੀ (ਮਹਿਲ ਕਲਾ) ਵਿਖੇ ਮਿਤੀ 15/5/25 ਸਵੇਰੇ 10:30 ਵਜੇ ਸ. ਪਰਮਿੰਦਰ ਸਿੰਘ ਢੀਂਡਸਾ (ਸਾਬਕਾ ਮੰਤਰੀ.ਪੰਜਾਬ), ਭਰਤੀ ਕਮੇਟੀ ਮੈਂਬਰ ਜਥੇਦਾਰ ਇਕਬਾਲ ਸਿੰਘ ਝੂੰਦਾ, ਸਾਬਕਾ ਪ੍ਰਧਾਨ ਐਸ. ਜੀ. ਪੀ. ਸੀ. ਜਥੇਦਾਰ ਗੋਬਿੰਦ ਸਿੰਘ ਲੌਗੋਵਾਲ ਅਤੇ ਸ. ਗਗਨਜੀਤ ਸਿੰਘ ਬਰਨਾਲਾ ਪਹੁੰਚ ਰਹੇ ਹਨ। ਕਮੇਟੀ ਵੱਲੋਂ ਸਾਰੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ 'ਚ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਵਾਸੀ ਧਨੌਲਾ ਨੇ ਸੂਬੇ ਭਰ ਵਿ...
14/05/2025

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ 'ਚ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਵਾਸੀ ਧਨੌਲਾ ਨੇ ਸੂਬੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਨੈੱਟਬਾਲ ਕੌਮੀ ਅਤੇ ਸਟੇਟ ਖੇਡਾਂ 'ਚ ਸੋਨ ਤਗਮਾ ਜੇਤੂ ਹਰਸੀਰਤ ਨੇ ਮੈਡੀਕਲ ਗਰੁੱਪ ਵਿਚੋਂ 100 ਫੀਸਦੀ ਅੰਕਾਂ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਹਰਸੀਰਤ ਨੇ ਕਿਹਾ ਕਿ ਉਹ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ। ਓਸਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਦਾਦੀ ਜਸਵੰਤ ਕੌਰ ਅਤੇ ਅਧਿਆਪਕਾਂ ਨੂੰ ਦਿੱਤਾ। ਇਸ ਪ੍ਰਾਪਤੀ 'ਤੇ ਸੰਸਦ ਮੈਂਬਰ ਮੀਤ ਹੇਅਰ ਨੇ ਹਰਸੀਰਤ ਕੌਰ ਦੇ ਸਕੂਲ ਪੁੱਜ ਕੇ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਦਿੱਤੀ।
ਹਰਸੀਰਤ ਦੇ ਪਿਤਾ ਸਿਮਰਦੀਪ ਸਿੰਘ ਸਿੱਧੂ ਸਿੱਖਿਆ ਵਿਭਾਗ ਵਿਚ ਡੀ.ਐਮ. ਸਪੋਰਟਸ ਅਤੇ ਮਾਤਾ ਅਮਨਪ੍ਰੀਤ ਕੌਰ ਸਰਕਾਰੀ ਸਕੂਲ ਦਾਨਗੜ੍ਹ 'ਚ ਅਧਿਆਪਕਾ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ ਕਿ ਉਸਨੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।
ਖੇਡਾਂ ਅਤੇ ਪੜ੍ਹਾਈ ਦੋਵਾਂ 'ਚ ਮੋਹਰੀ ਹਰਸੀਰਤ ਹੋਰਨਾਂ ਬੱਚਿਆਂ ਲਈ ਬੜੀ ਵੱਡੀ ਮਿਸਾਲ ਹੈ। ਅਸੀਂ ਪਿੰਡ ਮਹਿਲ ਕਲਾਂ ਦੀ ਤਰਫ਼ੋਂ ਹਰਸੀਰਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਭੇਜਦੇ ਹਾਂ।

ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਮਹਿਲ ਕਲਾਂ ਦੇ ਮਸ਼ਹੂਰ ਹਲਵਾਈ ਮੰਦਰ ਸਿੰਘ ਸੰਧੂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ...
14/05/2025

ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਮਹਿਲ ਕਲਾਂ ਦੇ ਮਸ਼ਹੂਰ ਹਲਵਾਈ ਮੰਦਰ ਸਿੰਘ ਸੰਧੂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 16 ਮਈ, ਦਿਨ ਸ਼ੁੱਕਰਵਾਰ ਨੂੰ 1 ਵਜੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਂਵੀ ਮਹਿਲ ਕਲਾਂ (ਬਰਨਾਲਾ) ਵਿਖੇ ਹੋਵੇਗੀ। ਪਰਿਵਾਰ ਵਲੋਂ ਇਸ ਮੌਕੇ ਆਪ ਸਭ ਨੂੰ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ਜੀ।
---

Address

Near Bus Stand, Mehal Kalan, District Barnala
Barnala
148104

Alerts

Be the first to know and let us send you an email when Mehal Kalan posts news and promotions. Your email address will not be used for any other purpose, and you can unsubscribe at any time.

Contact The Business

Send a message to Mehal Kalan:

Share

Category