Taalif Parkashan

Taalif Parkashan Contact information, map and directions, contact form, opening hours, services, ratings, photos, videos and announcements from Taalif Parkashan, Publisher, Aggarsain Chowk, Near Civil Hospital, Barnala.

05/08/2026

ਚਮਚੇ

ਢਿੱਡੀਂ ਪੀੜਾਂ ਪਾਉਂਦੇ ਚਮਚੇ ।
ਰੋਂਦਿਆਂ ਤਾਈਂ ਹਸਾਉਂਦੇ ਚਮਚੇ ।

ਇਹ ਨਾ ਹੁੰਦੇ, ਹੱਡ ਹਰਾਮੀ,
ਮਾਲਕ ਦਾ ਗੁਣ ਗਾਉਂਦੇ ਚਮਚੇ ।

ਝੂਠੀ ਮੂਠੀ ਦੱਸ ਹਮਦਰਦੀ,
ਰੁੱਸਿਆ ਖ਼ਸਮ ਮਨਾਉਂਦੇ ਚਮਚੇ ।

ਉਸਦੀ ਗੁੱਡੀ ਅਸਮਾਨੇ ਚੜ੍ਹਦੀ,
ਜਿਸ ਨੂੰ ਫੂਕ ਛਕਾਉਂਦੇ ਚਮਚੇ ।

ਹਰ ਕੋਈ ਆਪਣੀ ਸੋਭਾ ਚਾਹੁੰਦਾ,
ਹਰ ਇੱਕ ਦੇ ਤਾਈਂ ਭਾਉਂਦੇ ਚਮਚੇ ।

ਉੱਡਦੀ ਚਿੜੀ ਦੇ ਫੰਘ ਗਿਣ ਦਿੰਦੇ,
ਗਗਨ ਨੂੰ ਟਾਕੀ ਲਾਉਂਦੇ ਚਮਚੇ ।

ਪਹਿਲਾਂ ਅਗਲੇ ਦਾ ਮਨ ਜਿੱਤਦੇ,
ਆਪਣੀ ਫੇਰ ਸੁਣਾਉਂਦੇ ਚਮਚੇ ।

ਮਤਲਬ ਕੱਢਿਆ ਖਿਸਕੂ ਹੋ ਗਏ,
ਮਗਰੋਂ ਠੁੱਠ ਵਿਖਾਉਂਦੇ ਚਮਚੇ ।

ਕਈ ਤਾਂ ਇਸ ਵਿੱਚ ਹੱਦ ਕਰ ਦਿੰਦੇ,
ਕਈ ਤਾਂ ਡੰਗ ਟਪਾਉਂਦੇ ਚਮਚੇ ।
- ਪ੍ਰੀਤਮ ਸਿੰਘ ਰਾਹੀ

 #ਦੁਖਦਾਈ_ਖ਼ਬਰਮਾਲਵਿੰਦਰ ਸ਼ਾਇਰ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੇ ਜਾਣ ਨਾਲ ਸਾਨੂੰ ਨਾ...
29/07/2026

#ਦੁਖਦਾਈ_ਖ਼ਬਰ
ਮਾਲਵਿੰਦਰ ਸ਼ਾਇਰ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੇ ਜਾਣ ਨਾਲ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨਾਲ ਬਿਤਾਏ ਪਲ਼ ਸਾਡੀਆਂ ਯਾਦਾਂ ਵਿੱਚ ਵਸੇ ਰਹਿਣਗੇ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਪਰਿਵਾਰਿਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।😥

ਖੂਨ ਦੇ ਰਿਸ਼ਤੇ ਕਾਤਿਲ ਹੋ ਗਏ ਲੁੱਟਦੇ ਦਿਨ ਦਿਹਾੜੇ ਜੇ ਖੂਨ ਦੀ ਹੋਲੀ ਬੰਦ ਨਾ ਹੋਈ, ਪੈ ਨਾ ਜਾਣ ਉਜਾੜੇ।ਸੋਚ ਮੇਰੀ ਨੂੰ ਨੀਂਦ ਨਾ ਆਵੇ ਜਾਗੇ ਉਹ ...
01/07/2026

ਖੂਨ ਦੇ ਰਿਸ਼ਤੇ ਕਾਤਿਲ ਹੋ ਗਏ ਲੁੱਟਦੇ ਦਿਨ ਦਿਹਾੜੇ ਜੇ ਖੂਨ ਦੀ ਹੋਲੀ ਬੰਦ ਨਾ ਹੋਈ, ਪੈ ਨਾ ਜਾਣ ਉਜਾੜੇ।

ਸੋਚ ਮੇਰੀ ਨੂੰ ਨੀਂਦ ਨਾ ਆਵੇ ਜਾਗੇ ਉਹ ਹਰ ਵੇਲੇ ਵਿਰਸੇ ਦੀ ਤੰਦ ਟੁੱਟਣ ਲੱਗੀ ਪੀੜ ਕਾਲਜਾ ਪਾੜੇ।

ਕਿਹੋ ਜਹੀ ਅੱਗ ਨੇ ਫੇਰਾ ਪਾਇਆ ਦੇਖੇ ਨਾ ਪੱਤ ਡਾਲੀ ਕਿਹੜੇ ਵੰਸ਼ ਤੋਂ ਪੈਦਾ ਹੋਈ ਹੈ ਬਿਰਖਾਂ ਨੂੰ ਝੱਟ ਸਾੜੇ।

ਸ਼ਹਿਰ ਬੋਲਦਾ ਗੂੰਗਾ ਜਾਪੇ ਗਲੀ ਚੁਰਾਹੇ ਖੜ ਕੇ ਦੇਖ ਹਰ ਕੋਈ ਭੁੱਖਾ, ਨੰਗਾ, ਬੇ-ਘਰ ਕੱਢਦਾ ਫਿਰਦਾ ਹਾੜੇ।

ਐਸੀ ਸਾਜਿਸ਼ ਕੀਤੀ ਕਿਸਨੇ ਪਤਾ ਲਗਾਓ ਯਾਰੋ ਰਾਹ ਜਾਂਦੇ ਉਹ ਬਾਹੋਂ ਫੜ ਕੇ ਲਿਜਾ ਸੂਲੀ 'ਤੇ ਚਾੜੇ।

ਜਿਨ੍ਹਾਂ ਉੱਤੇ ਗੁੱਸਾ ਤੇਰਾ ਉਹ ਸੀ ਤੇਰੇ ਆਪਣੇ ਲੋਕ ਨਾਜ਼ੁਕ ਜਏ ਘਾਹ ਦੇ ਡਾਲ ਕਿਉਂ ਪੈਰਾਂ ਹੇਠ ਲਤਾੜੇ।

ਮੰਗਵਾਉਣ ਲਈ ਸੰਪਰਕ
ਤਾਲਿਫ਼ ਪ੍ਰਕਾਸ਼ਨ ਬਰਨਾਲਾ
99884-40812
250/-

27/06/2026

ਪਵਨ ਗਿੱਲਾਂਵਾਲੇ ਦਾ ਗ਼ਜ਼ਲ ਦੀਵਾਨ 'ਕਣੀਆਂ ਦੀ ਗੁਫ਼ਤਗੂ'

ਪੰਜਾਬ ਦੇ ਮਾਲਵਾ ਇਲਾਕੇ ਤੋਂ ਕੈਨੇਡਾ ਜਾ ਵਸਿਆ ਪਵਨ ਗਿੱਲਾਂਵਾਲਾ ਇੱਕ ਸਰਬਾਂਗੀ ਸਾਹਿਤਕਾਰ ਹੈ। ਉਸ ਨੇ ਅੱਧੀ ਦਰਜਨ ਕਾਵਿ-ਸੰਗ੍ਰਹਿ, ਦੋ ਸੰਗ੍ਰਹਿ, ਦੋ ਨਾਵਲ, ਇੱਕ ਕਹਾਣੀ-ਸੰਗ੍ਰਹਿ, ਇੱਕ ਦੋਹਾ ਸੰਗ੍ਰਹਿ ਅਤੇ ਚਾਰ ਸਾਂਝੇ ਕਾਵਿ ਸੰਗ੍ਰਹਿਆਂ ਦਾ ਸੰਪਾਦਨ ਕੀਤਾ ਹੈ। ਤਿੰਨ ਦਹਾਕਿਆਂ ਤੋਂ ਸਾਹਿਤ ਰਚ ਰਹੇ ਪਵਨ ਗਿੱਲਾਂਵਾਲੇ ਦੀ 'ਕਣੀਆਂ ਦੀ ਗੁਫ਼ਤਗੂ' ਪਹਿਲੀ ਗ਼ਜ਼ਲਾਂ ਦੀ ਪੁਸਤਕ ਹੈ। ਇਸ ਵਿੱਚ ਉਸਦੀਆਂ 122 ਗ਼ਜ਼ਲਾਂ ਹਨ।
ਗ਼ਜ਼ਲ ਸ਼ਬਦ ਅਰਬੀ ਜ਼ੁਬਾਨ ਦਾ ਹੈ। ਇਸਦੀ ਇਕਾਈ ਇੱਕ ਦੋ ਤੁਕਾਂ ਸ਼ਿਅਰ ਹੁੰਦਾ ਹੈ। ਇੱਕ ਤੁਕ ਨੂੰ 'ਮਿਸਰਾ' ਕਿਹਾ ਜਾਂਦਾ ਹੈ। ਪਹਿਲੇ ਸ਼ਿਅਰ ਨੂੰ 'ਮਤਲਾ' ਅਤੇ ਅੰਤਿਮ ਸ਼ਿਅਰ ਨੂੰ 'ਮਕਤਾ' ਕਿਹਾ ਜਾਂਦਾ ਹੈ। ਇਹ ਇੱਕ ਹੀ 'ਬਹਿਰ' ਅਤੇ 'ਵਜ਼ਨ' ਅਨੁਸਾਰ ਲਿਖੇ ਸ਼ਿਅਰਾਂ ਦਾ ਸਮੂਹ ਹੁੰਦਾ ਹੈ। ਸ਼ਿਅਰਾਂ ਦੀ ਗਿਣਤੀ ਵੱਧ ਘੱਟ ਹੋ ਜਾਂਦੀ ਹੈ। ਕਾਫ਼ੀਏ ਰਦੀਫ਼ ਦੀ ਬੰਦਸ਼ ਵਿੱਚ ਸ਼ਿਅਰ ਰਚੇ ਜਾਂਦੇ ਹਨ। ਆਮ ਤੌਰ 'ਤੇ ਹਰ ਸ਼ਿਅਰ ਦਾ ਵਿਸ਼ਾ ਵੱਖਰਾ ਹੁੰਦਾ ਹੈ।
ਪੰਜਾਬੀ ਵਿੱਚ ਗ਼ਜ਼ਲ ਦਾ ਆਰੰਭ ਮੁਹੰਮਦ ਬਖ਼ਸ਼ ਰਚੇ ਕਿੱਸਾ 'ਸੈਫ਼ੁਲ ਮਲੂਕ' (1864 ਈ.) ਤੋਂ ਮੰਨਿਆ ਜਾਂਦਾ ਹੈ। ਮੌਲਾ ਬਖ਼ਸ਼ ਕੁਸ਼ਤਾ ਦੇ 1903 ਈ. ਵਿੱਚ ਪ੍ਰਕਾਸ਼ਿਤ ਦੀਵਾਨ 'ਦੀਵਾਨਿ-ਕੁਸ਼ਤਾ' ਨੂੰ ਮੁਢਲਾ ਯਤਨ ਕਿਹਾ ਗਿਆਹੈ।
ਗ਼ਜ਼ਲ ਕਾਵਿ-ਜਗਤ ਦੀ ਉਹ ਨਾਜ਼ੁਕ ਵਿਧਾ ਹੈ, ਜਿਸ ਨੂੰ 'ਪਿਆਰੀ ਨਾਲ ਗੱਲਾਂ ਕਰਨਾ' ਕਿਹਾ ਜਾਂਦਾ ਹੈ, ਪਰ ਪੰਜਾਬੀ ਗ਼ਜ਼ਲ ਨੇ ਪਿਆਰ-ਮੁਹੱਬਤ ਦੀਆਂ ਵਲਗਣਾਂ ਤੋਂ ਬਾਹਰ ਨਿੱਕਲ ਕੇ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਮਾਨਸਿਕਤਾ ਦੇ ਡੂੰਘੇ ਰਹੱਸਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ। ਪਵਨ ਦੀਆਂ ਇਹ ਗ਼ਜ਼ਲਾਂ ਇਸੇ ਪਰੰਪਰਾ ਨੂੰ ਅੱਗੇ ਤੋਰਦੀਆਂ ਹਨ। ਗ਼ਜ਼ਲ ਲਿਖਣਾ ਸਿਰਫ਼ ਕਾਫ਼ੀਏ ਅਤੇ ਰਦੀਫ਼ ਦੇ ਸ਼ਬਦਾਂ ਨੂੰ ਜੋੜਨਾ ਨਹੀਂ, ਸਗੋਂ ਆਪਣੀ ਰੂਹ ਨੂੰ ਸ਼ਬਦਾਂ ਦੀ ਭੱਠੀ ਵਿੱਚ ਤਪਾਉਣਾ ਹੈ।
ਇਸ ਪੁਸਤਕ ਵਿੱਚ ਸ਼ਾਮਿਲ ਹਰ ਸ਼ੇਅਰ ਇੱਕ ਅਜਿਹਾ ਚਾਨਣ-ਮੁਨਾਰਾ ਹੈ, ਜੋ ਪਾਠਕ ਨੂੰ ਹਨੇਰੇ ਵਿੱਚ ਰਾਹ ਦਿਖਾਉਣ ਦੀ ਸਮਰੱਥਾ ਰੱਖਦਾ ਹੈ।
ਕਿਸਮਤ ਨੂੰ ਦੋਸ਼ ਦੇ ਕੇ, ਕੀ ਮਿਲੇਗਾ 'ਪਵਨ',
ਕਿਉਂਕਿ ਬਿਨਾਂ ਮਿਹਨਤ ਦੇ, ਚਮਕਦਾ ਸਿਤਾਰਾ ਨਹੀਂ ਹੁੰਦਾ।
(ਪੰਨਾ-35)
--੦--
ਮਿਟਾਉਣਾ ਪੈਂਦਾ ਹੈ ਪਹਿਲਾਂ, ਆਪਣੀ ਹੀ ਹਉਮੈ ਨੂੰ,
ਕਿਉਂਕਿ ਹੰਕਾਰ ਦੇ ਘਰ ਵਿੱਚ, ਕਦੇ ਭਗਵਾਨ ਨਹੀਂ ਹੁੰਦਾ।
(ਪੰਨਾ-44)
ਪਵਨ ਨੇ ਗ਼ਜ਼ਲ ਦੇ ਤਕਨੀਕੀ ਅਨੁਸ਼ਾਸਨ (ਬਹਿਰ-ਵਜ਼ਨ) ਨੂੰ ਬਰਕਰਾਰ ਰੱਖਦਿਆਂ, ਜਜ਼ਬਾਤਾਂ ਦੇ ਵੇਗ ਨੂੰ ਕਿਤੇ ਵੀ ਰੁਕਣ ਨਹੀਂ ਦਿੱਤਾ। ਇਹ ਗ਼ਜ਼ਲਾਂ ਪੜ੍ਹਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਕਿਸੇ ਸ਼ਾਂਤ ਵਗਦੇ ਦਰਿਆ ਦੇ ਕੰਢੇ ਬੈਠੇ ਹੋਈਏ, ਜਿੱਥੇ ਪਾਣੀ ਦੀ ਹਰ ਲਹਿਰ ਇੱਕ ਨਵੀਂ ਕਹਾਣੀ ਸੁਣਾ ਰਹੀ ਹੈ।
ਪਵਨ ਦੀ ਗ਼ਜ਼ਲਕਾਰੀ ਦਾ ਸਭ ਤੋਂ ਮਜ਼ਬੂਤ ਪੱਖ ਉਹਨਾਂ ਦੀ ਸਮਾਜਿਕ ਚੇਤਨਾ ਹੈ। ਉਹਨਾਂ ਨੇ ਸਿਰਫ਼ ਫੁੱਲਾਂ ਅਤੇ ਤਿਤਲੀਆਂ ਦੀ ਗੱਲ ਨਹੀਂ ਕੀਤੀ, ਸਗੋਂ ਸਮਾਜ ਦੇ ਉਹਨਾਂ ਕੌੜੇ ਸੱਚਾਂ ਨੂੰ ਵੀ ਬਿਆਨ ਕੀਤਾ ਹੈ, ਜਿਨ੍ਹਾਂ ਤੋਂ ਅਸੀਂ ਅਕਸਰ ਅੱਖਾਂ ਫੇਰ ਲੈਂਦੇ ਹਾਂ। ਉਹਨਾਂ ਦੀਆਂ ਗ਼ਜ਼ਲਾਂ ਵਿੱਚ ਗ਼ਰੀਬੀ ਦਾ ਦਰਦ, ਸਿਸਟਮ ਦੀਆਂ ਬੇਇਨਸਾਫ਼ੀਆਂ ਅਤੇ ਰਿਸ਼ਤਿਆਂ ਵਿੱਚ ਆਈ ਤਿੜਕਣ ਸਾਫ਼ ਦਿਖਾਈ ਦਿੰਦੀ ਹੈ। ਵਿਦੇਸ਼ੀ ਧਰਤੀ 'ਤੇ ਬੈਠ ਕੇ ਜਦੋਂ ਕੋਈ ਸ਼ਾਇਰ ਪੰਜਾਬੀ ਵਿੱਚ ਗ਼ਜ਼ਲ ਲਿਖਦਾ ਹੈ ਤਾਂ ਉਸ ਵਿੱਚ 'ਪਰਵਾਸ' ਦੀ ਇੱਕ ਅਣਕਹੀ ਪੀੜ ਆਪਣੇ-ਆਪ ਸ਼ਾਮਲ ਹੋ ਜਾਂਦੀ ਹੈ। ਪਵਨ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਪਰਦੇਸ ਵਿੱਚ ਹੰਢਾਈ ਗਈ ਇਕੱਲਤਾ, ਵਤਨ ਦੀ ਮਿੱਟੀ ਦਾ ਹੇਰਵਾ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਤੜਪ ਨੂੰ ਬਹੁਤ ਖ਼ੂਬਸੂਰਤੀ ਨਾਲ ਚਿਤਰਿਆ ਹੈ। ਉਹਨਾਂ ਦੇ ਸ਼ੇਅਰਾਂ ਵਿੱਚ ਇੱਕ ਪਾਸੇ ਜੇਕਰ ਆਧੁਨਿਕਤਾ ਦਾ ਰੰਗ ਹੈ, ਤਾਂ ਦੂਜੇ ਪਾਸੇ ਪੰਜਾਬੀ ਸੱਭਿਆਚਾਰ ਦੀ ਮੌਲਿਕਤਾ ਅਤੇ ਸਾਦਗੀ ਵੀ ਮੌਜੂਦ ਹੈ।
ਕਿਸੇ ਵੀ ਗ਼ਜ਼ਲਗੋ ਦੀ ਸਫ਼ਲਤਾ ਉਸ ਦੇ ਅੰਦਾਜ਼-ਏ-ਬਿਆਂ 'ਤੇ ਨਿਰਭਰ ਕਰਦੀ ਹੈ। ਪਵਨ ਕੋਲ ਸ਼ਬਦਾਂ ਦਾ ਇੱਕ ਅਜਿਹਾ ਭੰਡਾਰ ਹੈ, ਜੋ ਬਹੁਤ ਸਰਲ ਹੁੰਦਿਆਂ ਵੀ ਡੂੰਘੀ ਚੋਟ ਕਰਦਾ ਹੈ। ਉਹਨਾਂ ਨੇ ਪ੍ਰਤੀਕਾਂ ਅਤੇ ਬਿੰਬਾਂ ਦੀ ਵਰਤੋਂ ਬਹੁਤ ਸੁਚੱਜੇ ਢੰਗ ਨਾਲ ਕੀਤੀ ਹੈ।
ਜੇ ਜਜ਼ਬਾ ਹੋਵੇ ਅੰਦਰ, ਤਾਂ ਪੱਥਰ ਵੀ ਪਿਘਲ ਜਾਂਦੇ ਨੇ,
ਪਰ ਬਿਨਾਂ ਹੌਸਲੇ ਦੇ, ਕੋਈ ਵੀ ਤਦਬੀਰ ਨਹੀਂ ਹੁੰਦੀ।
(ਪੰਨਾ-50)
--੦--
ਮੈਂ ਵੇਖਿਆ ਹੈ ਗੂੰਜਦਿਆਂ, ਉਹਨਾਂ ਖ਼ਾਲੀ ਭਾਂਡਿਆਂ ਨੂੰ,
ਪਰ ਭਰੇ ਹੋਏ ਘੜੇ ਦਾ, ਕਦੇ ਵੀ ਸ਼ੋਰ ਨਹੀਂ ਹੁੰਦਾ।
(ਪੰਨਾ-78)
ਗ਼ਜ਼ਲਾਂ ਦਾ ਇਹ ਸੰਗ੍ਰਹਿ ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਇੱਕ ਮੀਲ-ਪੱਥਰ ਸਾਬਿਤ ਹੋਵੇਗਾ।
ਇਹ ਪੁਸਤਕ ਸਿਰਫ਼ ਪੜ੍ਹਨ ਲਈ ਨਹੀਂ, ਸਗੋਂ ਮਹਿਸੂਸ ਕਰਨ ਲਈ ਹੈ। ਇਹ ਉਹਨਾਂ ਨਵੇਂ ਲਿਖਾਰੀਆਂ ਲਈ ਇੱਕ ਪਾਠ-ਪੁਸਤਕ ਦਾ ਕੰਮ ਕਰੇਗੀ, ਜੋ ਗ਼ਜ਼ਲ ਦੀ ਵਿਧਾ ਨੂੰ ਸਿੱਖਣਾ ਚਾਹੁੰਦੇ ਹਨ। ਪਵਨ ਨੇ ਇਸ ਸੰਗ੍ਰਹਿ ਰਾਹੀਂ ਇਹ ਸੁਨੇਹਾ ਦਿੱਤਾ ਹੈ ਕਿ ਸ਼ਾਇਰੀ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਮਨੁੱਖੀ ਮਨ ਨੂੰ ਜਗਾਉਣ ਅਤੇ ਬਿਹਤਰ ਸਮਾਜ ਦੀ ਸਿਰਜਣਾ ਕਰਨ ਦਾ ਇੱਕ ਹਥਿਆਰ ਹੈ।
ਜੇ ਹੌਸਲਾ ਹੋਵੇ ਸੀਨੇ 'ਚ, ਤਾਂ ਰਾਹ ਖ਼ੁਦ ਬਣਦੇ ਨੇ,
ਕਿਉਂਕਿ ਜਜ਼ਬੇ ਦੀ ਅੱਗ, ਕਦੇ ਵੀ ਬਿਨ-ਪਛਾਣੀ ਨਹੀਂ ਹੁੰਦੀ।
(ਪੰਨਾ-55)

ਜੋ ਵੰਡਦਾ ਹੈ ਮੁਹੱਬਤਾਂ, ਆਪਣੀ ਝੋਲੀ ਖ਼ਾਲੀ ਕਰਕੇ,
ਉਹਦੇ ਵਰਗਾ ਜੱਗ ਤੇ, ਕੋਈ ਵੀ ਪੀਰ ਨਹੀਂ ਹੁੰਦਾ।
(ਪੰਨਾ-81)
ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬੀ ਮਾਂ-ਬੋਲੀ ਦੇ ਪਾਠਕ ਇਸ ਪੁਸਤਕ ਦਾ ਭਰਵਾਂ ਸਵਾਗਤ ਕਰਨਗੇ। ਪਵਨ ਦੀ ਇਹ ਸਾਹਿਤਕ ਤਪੱਸਿਆ ਸਫ਼ਲ ਹੋਵੇ ਅਤੇ ਉਹਨਾਂ ਦੀ ਕਲਮ ਇਸੇ ਤਰ੍ਹਾਂ ਸ਼ਬਦਾਂ ਦੇ ਮੋਤੀ ਪਰੋਂਦੀ ਰਹੇ, ਇਹੀ ਮੇਰੀ ਦੁਆ ਹੈ।
- ਤੇਜਾ ਸਿੰਘ ਤਿਲਕ
ਸੰਪਰਕ : 98766-36159

ਮੰਗਵਾਉਣ ਲਈ ਸੰਪਰਕ
ਤਾਲਿਫ਼ ਪ੍ਰਕਾਸ਼ਨ ਬਰਨਾਲਾ
9988440812

26/06/2026

ਕਿੱਥੇ ਗਏ ਉਹ ਮੇਲੇ?

ਮੈਂ ਅੱਜ ਫਿਰ ਪਿੰਡ ਦੀ ਉਸੇ ਸੱਥ ਵਿੱਚ ਬੈਠਾ ਹਾਂ,
ਜਿੱਥੇ ਕਦੇ ਗੱਲਾਂ ਦੀਆਂ ਪੰਡਾਂ ਖੁੱਲ੍ਹਦੀਆਂ ਸਨ।
ਹੁਣ ਉੱਥੇ ਚੁੱਪ ਹੈ,
ਪਰ ਉਹ ਚੁੱਪ ਨਹੀਂ ਜੋ ਸਕੂਨ ਦਿੰਦੀ ਹੈ,
ਸਗੋਂ ਉਹ ਚੁੱਪ... ਜੋ ਸਵਾਲ ਪੁੱਛਦੀ ਹੈ।
ਅਸੀਂ ਵੱਡੀਆਂ ਕੋਠੀਆਂ ਤਾਂ ਪਾ ਲਈਆਂ,
ਪਰ ਵਿਹੜੇ ਛੋਟੇ ਹੋ ਗਏ।
ਅਸੀਂ 'ਗਰੁੱਪ' ਤਾਂ ਬਹੁਤ ਬਣਾ ਲਏ,
ਪਰ ਇਕੱਠੇ ਬੈਠਣ ਦੇ ਬਹਾਨੇ ਗੁਆ ਲਏ।
ਹੁਣ ਖ਼ਬਰਾਂ 'ਫਾਰਵਰਡ' ਹੁੰਦੀਆਂ ਨੇ,
ਜਜ਼ਬਾਤ ਨਹੀਂ।
ਮੈਨੂੰ ਯਾਦ ਹੈ...
ਜਦੋਂ ਕਿਸੇ ਇੱਕ ਦੇ ਘਰ ਦੁੱਖ ਆਉਂਦਾ ਸੀ,
ਤਾਂ ਪੂਰੇ ਪਿੰਡ ਦੇ ਚੁੱਲ੍ਹੇ ਠੰਢੇ ਹੋ ਜਾਂਦੇ ਸਨ।
ਤੇ ਹੁਣ?
ਹੁਣ ਅਸੀਂ ਗੁਆਂਢੀ ਦੇ ਮਾਤਮ 'ਤੇ ਵੀ
ਸਿਰਫ 'ਸਟੇਟਸ' ਪਾ ਕੇ ਜ਼ਿੰਮੇਵਾਰੀ ਮੁਕਾ ਲੈਂਦੇ ਹਾਂ।
ਕਾਸ਼! ਅਸੀਂ ਫਿਰ ਤੋਂ ਉਹ ਇਨਸਾਨ ਬਣ ਸਕੀਏ,
ਜਿਨ੍ਹਾਂ ਕੋਲ਼ ਘੜੀਆਂ ਭਾਵੇਂ ਨਾ ਹੋਣ,
ਪਰ ਇੱਕ-ਦੂਜੇ ਲਈ ਵਕਤ ਭਰਪੂਰ ਹੋਵੇ।
ਕਿਉਂਕਿ ਅਖੀਰ ਵਿੱਚ...
ਸਾਡੇ ਨਾਲ ਸਾਡੀ ਤਰੱਕੀ ਨਹੀਂ,
ਸਾਡੇ ਵੱਲੋਂ ਵੰਡਿਆ ਗਿਆ ਪਿਆਰ ਹੀ ਜਾਵੇਗਾ।

ਮੰਗਵਾਉਣ ਲਈ ਸੰਪਰਕ
ਤਾਲਿਫ਼ ਪ੍ਰਕਾਸ਼ਨ ਬਰਨਾਲਾ
9988440812

Address

Aggarsain Chowk, Near Civil Hospital
Barnala
148101

Website

Alerts

Be the first to know and let us send you an email when Taalif Parkashan posts news and promotions. Your email address will not be used for any other purpose, and you can unsubscribe at any time.

Shortcuts

Share

Category