27/06/2023
ਸਾਢੇ ਚਾਰ ਸਾਲ ਤੁਸੀਂ ਮਨਮਾਨੀਆਂ ਕਰੋ। ਜਦੋਂ ਤੁਹਾਡੇ ਕੋਲੋਂ ਮਹਿਲ ਕਲਾਂ ਦੇ ਵਿਕਾਸ ਲਈ ਆਏ ਇਕ-ਇਕ ਪੈਸੇ ਦਾ ਹਿਸਾਬ ਮੰਗ ਲਿਆ ਜਾਂਦਾ ਹੈ ਤਾਂ ਫ਼ਿਰ ਆਹਾ ਡਰਾਮੇ ਕਰਨ ਲੱਗਜੋ।
ਇਹ ਦਫ਼ਤਰ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦਾ ਹੈ, ਜਿਸ ਦਾ ਨਿਰਮਾਣ ਗ੍ਰਾਮ ਪੰਚਾਇਤ ਮਹਿਲ ਕਲਾਂ ਵਲੋਂ ਸੰਨ 2008-2013 ਦਰਮਿਆਨ ਉਸ ਵੇਲੇ ਦੇ ਹਲਕਾ ਇੰਚਾਰਜ਼ ਗੋਬਿੰਦ ਸਿੰਘ ਕਾਂਝਲਾ ਦੇ ਯਤਨਾ ਸਦਕਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਜਾਰੀ ਹੋਈ ਗਰਾਂਟ ਨਾਲ ਕੀਤਾ ਗਿਆ ਸੀ। ਜੋ ਬਕਾਇਦਾ ਰਿਕਾਰਡ 'ਚ ਦਰਜ ਹੈ। ਇਸ ਦਫ਼ਤਰ 'ਤੇ ਖਰਚੀ ਗਈ ਸਰਕਾਰੀ ਗ੍ਰਾਂਟ ਦੇ 'ਵਰਤੋਂ ਸਰਟੀਫ਼ਿਕੇਟ' ਬਕਾਇਦਾ ਪੰਜਾਬ ਸਰਕਾਰ ਕੋਲ ਮੌਜੂਦ ਹੈ। ਇਸ ਦਫ਼ਤਰ ਨੂੰ ਕੋਈ ਵਿਅਕਤੀ ਵਿਸ਼ੇਸ਼ ਨਹੀਂ, ਬਲਕਿ ਮਹਿਲ ਕਲਾਂ ਦੀ ਵੱਕਾਰੀ ਸੰਸਥਾ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਚਲਾ ਰਹੀ ਹੈ।
ਕੱਲ੍ਹ 26 ਜੂਨ ਨੂੰ ਜਦੋਂ ਪ੍ਰੈੱਸ ਕਲੱਬ ਦੇ ਆਗੂ ਇਸ ਦਫ਼ਤਰ ਦੀ ਸਫ਼ਾਈ ਕਰ ਰਹੇ ਸਨ ਤਾਂ ਸਰਪੰਚ ਨੇ ਪਹੁੰਚ ਕੇ ਆਹਾ ਕੁਝ ਕਰਨਾ ਸ਼ੁਰੂ ਕਰ ਦਿੱਤਾ। ਜਿਸ 'ਚ ਕੋਈ ਸੱਚਾਈ ਨਹੀਂ। ਨਿਰਾ ਝੂਠ ਹੈ। ਜੇਕਰ ਕਿਸੇ ਵਿਅਕਤੀ ਨੇ ਨਿੱਜੀ ਤੌਰ 'ਤੇ ਪੰਚਾਇਤੀ ਜਗ੍ਹਾਂ 'ਤੇ ਨਜਾਇਜ਼ ਕਬਜ਼ਾ ਕੀਤਾ ਹੈ ਤਾਂ ਕੋਈ ਨਾ ਕੋਈ ਸਬੂਤ ਤਾਂ ਜ਼ਰੂਰ ਮੌਜੂਦ ਹੋਊ ਤੁਹਾਡੇ ਕੋਲ, ਜਨਤਕ ਕਰੋ? ਜੇਕਰ ਤੁਸੀਂ ਸੱਚ ਬੋਲ ਰਹੇ ਹੋ ਤਾਂ ਸਾਢੇ ਚਾਰ ਸਾਲਾਂ 'ਚ ਹੁਣ ਤੱਕ ਕਾਰਵਾਈ ਕਿਉਂ ਨੀ ਕੀਤੀ ਗਈ?
ਅੱਜ ਜਦੋਂ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਅਹੁਦੇਦਾਰ ਮੀਟਿੰਗ ਕਰ ਰਹੇ ਸਨ ਤਾਂ ਇਸ ਸਰਪੰਚ ਬਲੌਰ ਸਿੰਘ ਤੋਤੀ ਵਲੋਂ ਪਹੁੰਚ ਕੇ ਪੱਤਰਕਾਰ ਭਾਈਚਾਰੇ ਨਾਲ ਦੁਰਵਿਵਹਾਰ ਕੀਤਾ ਗਿਆ। ਜਿਸ ਸਬੰਧੀ ਲਿਖਤੀ ਸ਼ਿਕਾਇਤ ਐੱਸ.ਐੱਸ.ਪੀ. ਬਰਨਾਲਾ, ਡੀ.ਐੱਸ.ਪੀ. ਮਹਿਲ ਕਲਾਂ, ਅੇੱਸ.ਐੱਚ.ਓ. ਮਹਿਲ ਕਲਾਂ ਨੂੰ ਭੇਜੀ ਜਾ ਚੁੱਕੀ ਹੈ।
ਸਰਪੰਚ ਸਾਬ੍ਹ ! ਅਜਿਹੇ ਡਰਾਮੇ ਕਰ ਕੇ ਤੁਸੀਂ ਕੁਝ ਕੁ ਲੋਕਾਂ ਨੂੰ ਗੁੰਮਰਾਹ ਤਾਂ ਕਰ ਸਕਦੇ ਹੋ ਪਰ ਹਿਸਾਬ ਦੇਣ ਤੋਂ ਬਚ ਨਹੀਂ ਸਕਦੇ। ਝੂਠ ਦੀ ਇਹ ਦੁਕਾਨ ਹੁਣ ਨਹੀਂ ਚੱਲੇਗੀ। ਇਕ-ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ।
ਸੱਚ ਦੀ ਇਹ ਲੜਾਈ ਜਾਰੀ ਸੀ, ਜਾਰੀ ਹੈ ਅਤੇ ਸਦਾ ਜਾਰੀ ਰਹੇਗੀ।