19/03/2016
#ਫਿੱਟ_ਲਾਹਨਤ
ਵੈਸੇ ਤਾ ਘੱਟ ਵਧ ਹੀ ਕਲਮ ਨੂੰ ਕਸ਼ਟ ਦਈਦਾ ਆਪਾ ਕਿਉਕਿ ਮੈ ਨੀ ਮੰਨਦਾ ਆਪਾ ਕਿਸੇ ਨੂੰ ਲਿਖ ਕੇ ਸੁਧਾਰ ਸਕਦੇ ਆ,ਪਰ ਕਈ ਵਾਰ ਰੋਹ ਐਨਾ ਵਧ ਜਾਂਦਾ ਦਿਲ ਵਿਚ,ਬਿਨਾ ਲਿਖੇ ਰਹਿ ਨੀ ਹੁੰਦਾ, ਪਿਛਲੇ 15 ਦਿਨਾ ਵਿਚ ਹੋਈਆ ਤਿੰਨ ਘਟਨਾਵਾ ਨੇ ਕਾਫੀ ਪ੍ਰੇਸ਼ਾਨ ਕੀਤਾ ਮੈਨੂੰ,ਜਿਆਦਾ ਫਿਕਰ ਦੀ ਗੱਲ ਇਹ ਸੀ ਕੇ ਤਿੰਨੋ ਘਟਨਾਵਾ ਸਿਰਫ ਇਕੋ ਜਿਲੇ ਨਾਲ ਸੰਬਧਿਤ ਆ।ਗੁਰਦਾਸਪੁਰ ਦੇ ਬਟਾਲਾ ਸ਼ਹਿਰ ਵਿਚ ਪਿਛਲੇ ਦਿਨੀ ਇਕ ਵਿਆਹ ਵਿਚ ਛੇੜਛਾੜ ਦਾ ਵਿਰੋਧ ਕਰ ਰਹੀ ਔਰਤ ਨੂੰ ਪੈਲੈਸ ਵਿਚ ਗੋਲੀ ਮਾਰੀ ਗਈ,ਕਲ ਬਟਾਲਾ ਦੇ ਹੀ ਕਰੀਬ ਦੇ ਇਕ ਪਿੰਡ ਵਿਚ ਆਪਣੀ ਕੁੜੀ ਦੀ ਛੇੜਛਾੜ ਦਾ ਵਿਰੋਧ ਕਰਦੇ ਬਜੁਰਗ ਨੂੰ ਪੰਜ ਗੋਲੀਆ ਮਾਰੀਆ।ਅਜ ਫੇਰ ਖਬਰਾ ਪੜਦੇ ਨੇ ਮੰਦਭਾਗੀ ਖਬਰ ਵੇਖੀ ਕੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸ਼ਹਿਰ ਵਿਚ ਅੱਠਵੀ ਕਲਾਸ ਦੀਆ 6 ਕੁੜੀਆ ਤੇ ਤੇਜਾਬ ਨਾਲ ਹਮਲਾ ਕੀਤਾ ਗਿਆ ਤੇ ਸਾਰੀਆ ਹਸਪਤਾਲ ਦਾਖਲ ਨੇ।
ਹੱਦ ਹੋ ਗਈ ਯਾਰ,ਮਾਝਾ ਪੰਜਾਬ ਦਾ ਉਹ ਸਿਰ ਜਿਸ ਨੇ ਸਦੀਆ ਤੋ ਸਭ ਤੋ ਮੁਹਰੇ ਹੋ ਕੇ ਟੱਕਰ ਲਈ ਦੁਸ਼ਮਣਾ ਨਾਲ,ਸਭ ਤੋ ਵੱਧ ਕੁਰਬਾਨੀਆ ਕੀਤੀਆ ਅਬਦਾਲੀ ਦੇ ਟੈਮ ਤੋ ਲੈ ਕੇ 84 ਦੇ ਘੱਲੂਘਾਰੇ ਤਕ।ਆਹ ਨਵੇ ਚੰਨ ਚਿਰਾਗ ਉਹਨਾ ਮਝੈਲਾ ਦਾ ਖੂਨ ਨੀ ਹੋ ਸਕਦੇ ਜਿਨਾ ਸਾਰੇ ਪੰਜਾਬ ਦੀ ਰਖਿਆ ਕੀਤੀ ਆ।ਕੁੜੀਆ ਛੇੜਨੀਆ,ਗੋਲੀਆ ਮਾਰਨੀਆ ਤੇਜਾਬ ਸੁਟਣੇ ਯਾਰ ਆਹ ਕੰਮ ਪੰਜਾਬੀਆ ਦੇ ਤਾ ਹੋ ਨੀ ਸਕਦੇ,ਠੀਕ ਆ ਯਾਰ ਸਰਕਾਰਾ ਲੱਖ ਮਾੜੀਆ ਆ ਪਰ ਯਾਰ ਸਰਕਾਰ ਤੁਹਾਡੇ ਮੂੰਹਾ ਵਿਚ ਚਿੱਟਾ ਪਾਉਦੀ ਆ ਜਾਂ ਕਾਨਪੁਰੀਏ ਰਿਵਾਲਵਰ ਤੁਹਾਡੇ ਡੱਬਾ ਵਿਚ ਤੁੰਨ ਦੀ ਆ ਕੇ ਠੋਕ ਦਉ ਜਿਹਨੂੰ ਮਰਜੀ ਜਾ ਤੇਜਾਬ ਦੇ ਕੇ ਭੇਜਦੀ ਆ ਕੇ ਜਿਹੜੀ ਕੁੜੀ ਨਾਹ ਨੁਕਰ ਕਰਦੀ ਸਾੜ ਕੇ ਸਵਾਹ ਕਰ ਦਿਉ????
ਬੇਸ਼ਰਮੋ ਪੰਜਾਬ ਹਜਾਰਾ ਸਾਲਾ ਤੋ ਭਾਰਤ ਦਾ ਹਿਸਾ ਸੀ,ਸਿਖਾ ਨੇ ਸਿਰਫ ਪੰਜਾਹ ਸਾਲ ਰਾਜ ਕੀਤਾ ਤੇ ਉਨਾ ਪੰਜਾਹਾ ਸਾਲਾ ਦੇ ਰਾਜ ਕਰਕੇ ਅਸੀ ਅਲਗ ਦੇਸ਼ ਮੰਗਦੇ ਆ ਕਦੇ ਸੋਚਿਆ ਕਿਉ??? ਕਿਉਕਿ ਜਿਹੜੇ ਪੰਜਾਹ ਸਾਲ ਅਸੀ ਰਾਜ ਕੀਤਾ ਉਦੋ ਸਾਡਾ ਕਿਰਦਾਰ ਬਹੁਤ ਉਚਾ ਸੀ,ਹਰੀ ਸਿੰਘ ਨਲੂਏ ਅਰਗੇ ਜਰਨੈਲ ਸਨ ਜਿਸ ਨੂੰ ਔਰਤ ਰਿਸ਼ਤਾ ਲੈ ਕੇ ਆਈ ਤੇ ਉਸ ਨੇ ਉਹਨੂੰ ਆਪਣੀ ਮਾਂ ਬਣਾ ਲਿਆ।ਜਿਹੜੀਆ ਕੁੜੀਆ ਔਰਤਾ ਨੂੰ ਅਫਗਾਨਾ ਤੋ ਛੁਡਾ ਕੇ ਲਿਆਉਦੇ ਸਨ ਉਹਨਾ ਨੂੰ ਘਰੋ ਘਰ ਸਹੀ ਸਲਾਮਤ ਪਹੁੰਚਾਉਦੇ ਸਨ,ਜਿਨਾ ਨੂੰ ਘਰਦੇ ਨੀ ਅਪਣਾਉਂਦੇ ਉਹਨਾ ਦੇ,ਉਹਨਾ ਨਾਲ ਖੁਦ ਵਿਆਹ ਕਰਾ ਕੇ ਬਰਾਬਰੀ ਦਾ ਦਰਜਾ ਦਿੰਦੇ ਰਹੇ।ਇਹਨਾ ਗੱਲਾ ਕਰਕੇ ਅਸੀ ਹਕੂਮਤ ਦੀਆ ਅੱਖਾ ਵਿਚ ਅੱਖਾ ਪਾ ਕੇ ਅਜ ਵੀ ਆਪਣਾ ਗੌਰਵਮਈ ਦੇਸ਼ ਮੰਗਦੇ ਆ।
ਪਰ ਜੇ ਹੁਣ ਪੰਜਾਬ ਵਿਚ ਤੁਹਾਡੇ ਵਰਗੇ ਮਾਨਸਿਕ ਨਾਪੁੰਸਕ ਹੀ ਜੰਮਣੇ ਆ ਤਾ ਅਸੀ ਭਾਰਤ ਅੰਦਰ ਹੀ ਠੀਕ ਆ,ਜਿਨਾ ਦੀਆ ਲੱਤਾ ਚਿਟਾ ਪੀ ਕੇ ਭਾਰ ਨੀ ਝਲਦੀਆ ਤੇ ਦਿਮਾਗ ਕੰਮ ਨੀ ਕਰਦਾ ਉਹਨਾ ਸਵਾਹ ਚਲਾਉਣੇ ਦੇਸ਼।
ਬਲਕਾਰ ਸ਼ੇਰਗਿੱਲ