NewsChit

NewsChit NewsChit Is True , Authentic , Fast News Network .

ਜ਼ਿਲ੍ਹਾ ਗੁਰਦਾਸਪੁਰ ਵਿੱਚ 31 ਮਈ ਨੂੰ ਰਾਤ 8:00 ਵਜੇ ਤੋਂ 8:30 ਵਜੇ ਤੱਕ ਹੋਵੇਗਾ ਬਲੈਕ ਆਊਟਜ਼ਿਲ੍ਹਾ ਪ੍ਰਸ਼ਾਸਨ ਵੱਲੋਂ 31 ਮਈ ਨੂੰ ਸ਼ਾਮ 6:00 ਵਜੇ...
30/05/2025

ਜ਼ਿਲ੍ਹਾ ਗੁਰਦਾਸਪੁਰ ਵਿੱਚ 31 ਮਈ ਨੂੰ ਰਾਤ 8:00 ਵਜੇ ਤੋਂ 8:30 ਵਜੇ ਤੱਕ ਹੋਵੇਗਾ ਬਲੈਕ ਆਊਟ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 31 ਮਈ ਨੂੰ ਸ਼ਾਮ 6:00 ਵਜੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਕੀਤੀ ਜਾਵੇਗੀ ਮੌਕ ਡਰਿੱਲ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਫਵਾਹਾਂ ਤੋਂ ਬਚਣ ਅਤੇ ਸਹਿਯੋਗ ਦੀ ਕੀਤੀ ਅਪੀਲ

ਗੁਰਦਾਸਪੁਰ, 30 ਮਈ :- ਕਮਲ ਕੁਮਾਰ

ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ `ਓਪਰੇਸ਼ਨ ਸ਼ੀਲਡ` ਤਹਿਤ ਦਿੱਤੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 31 ਮਈ ਨੂੰ ਰਾਤ 8:00 ਵਜੇ ਤੋਂ 8:30 ਵਜੇ ਤੱਕ ਜ਼ਿਲ੍ਹੇ ਭਰ ਵਿਚ ਬਲੈਕ ਆਊਟ ਦੀ ਮੋਕ ਡਰਿੱਲ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਮੋਕ ਡਰਿੱਲ ਇਕ ਰੂਟੀਨ ਅਭਿਆਸ ਹੈ, ਜਿਸ ਦਾ ਉਦੇਸ਼ ਨਾਗਰਿਕ ਸੁਰੱਖਿਆ (ਸਿਵਲ ਡਿਫੈਂਸ) ਦੀਆਂ ਤਿਆਰੀਆਂ ਨੂੰ ਜਾਚਣਾ ਅਤੇ ਮਜ਼ਬੂਤ ਕਰਨਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਓਪਰੇਸ਼ਨ ਸ਼ੀਲਡ ਤਹਿਤ ਹੋਣ ਵਾਲੀ ਮੌਕ ਡਰਿੱਲ ਨੂੰ ਕਾਮਯਾਬ ਕਰਨ ਐੱਸ.ਡੀ.ਐੱਮ. ਦੀਨਾਨਗਰ ਸ. ਜਸਪਿੰਦਰ ਸਿੰਘ, ਆਈ.ਏ.ਐੱਸ. ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਭ ਤੋਂ ਪਹਿਲਾਂ 31 ਮਈ ਨੂੰ ਸ਼ਾਮ 6:00 ਵਜੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਸੰਕਟਕਾਲੀਨ ਸਥਿਤੀ ਸਬੰਧੀ ਅਭਿਆਸ ਕੀਤਾ ਜਾਵੇਗਾ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ, ਪੰਜਾਬ ਹੋਮਗਾਰਡ, ਸਿਵਲ ਡਿਫੈਂਸ ਵਲੰਟੀਅਰ, ਐੱਨ.ਸੀ.ਸੀ. ਕੈਡਿਟਸ, ਸਿਹਤ ਵਿਭਾਗ, ਫਾਇਰ ਬ੍ਰਿਗੇਡ ਅਤੇ ਪੁਲਿਸ ਵਿਭਾਗ ਵੱਲੋਂ ਭਾਗ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਉਪਰੰਤ 31 ਮਈ 2025 ਨੂੰ ਰਾਤ 8:00 ਵਜੇ ਪੂਰੇ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਚ ਸਾਇਰਨ ਵਜਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਮੌਕ ਡਰਿੱਲ ਸ਼ੁਰੂ ਹੋਣ ਦਾ ਸੰਕੇਤ ਮਿਲੇਗਾ। ਇਸ ਉਪਰੰਤ ਰਾਤ 8:00 ਵਜੇ ਤੋਂ ਲੈ ਕੇ 8:30 ਵਜੇ ਤੱਕ ਪੂਰੇ ਜ਼ਿਲ੍ਹੇ ਵਿੱਚ ਪੂਰਨ ਬਲੈਕਆਉਟ ਰਹੇਗਾ। ਉਨ੍ਹਾਂ ਦੱਸਿਆ ਕਿ ਇਸੇ ਹੀ ਸਮੇਂ ਦੌਰਾਨ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਵਸਨੀਕ ਵੀ ਵਲੰਟੀਅਰ ਤੌਰ `ਤੇ ਪੂਰਨ ਬਲੈਕ ਆਊਟ ਰੱਖਣਗੇ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮੌਕ ਡਰਿੱਲ ਮਹਿਜ਼ ਇਕ ਪੂਰਵ ਨਿਯੋਜਿਤ ਅਭਿਆਸ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਉਣ ਅਤੇ ਨਾ ਹੀ ਘਬਰਾਉਣ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਮੌਕ ਡਰਿੱਲ ਵਿਚ ਸਹਿਯੋਗ ਕਰਦੇ ਹੋਏ ਸ਼ਾਂਤੀਪੂਰਨ ਢੰਗ ਨਾਲ ਹਿੱਸਾ ਲੈਣਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਲੈਕ ਆਊਟ ਦੇ ਸਮੇਂ ਦੌਰਾਨ ਘਰਾਂ ਦੇ ਇਨਵਰਟਰ ਤੇ ਜਨਰੇਟਰ ਬੰਦ ਰੱਖੇ ਜਾਣ। ਜੇਕਰ ਕਿਸੇ ਜ਼ਰੂਰੀ ਕਾਰਨ ਕਰਕੇ ਇਨ੍ਹਾਂ ਨੂੰ ਚਾਲੂ ਰੱਖਣਾ ਪਵੇ, ਤਾਂ ਯਕੀਨੀ ਬਣਾਉਣ ਕਿ ਲਾਈਟ ਦੀ ਰੌਸ਼ਨੀ ਖਿੜਕੀ ਜਾਂ ਦਰਵਾਜ਼ੇ ਤੋਂ ਬਾਹਰ ਨਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੋਲਰ ਲਾਈਟਾਂ, ਸੀ.ਸੀ.ਟੀ.ਵੀ ਦੀਆਂ ਲਾਈਟਾਂ ਅਤੇ ਕਮਰਸ਼ੀਅਲ ਸਾਈਨ ਬੋਰਡਾਂ ਦੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ।

ਉਨ੍ਹਾਂ ਵਪਾਰ ਮੰਡਲ, ਦੁਕਾਨਦਾਰਾਂ, ਬੈਂਕਾਂ, ਏ.ਟੀ.ਐਮ ਕੇਂਦਰਾਂ ਅਤੇ ਮੋਬਾਇਲ ਟਾਵਰ ਓਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੌਰਾਨ ਸਾਰੇ ਬਾਹਰੀ ਅਤੇ ਆਟੋਮੈਟਿਕ ਲਾਈਟਿੰਗ ਸਿਸਟਮ ਬੰਦ ਰੱਖਣ ਤਾਂ ਜੋ ਪੂਰਨ ਹਨੇਰਾ ਯਕੀਨੀ ਬਣਾਇਆ ਜਾ ਸਕੇ। ਇਸੇ ਦੌਰਾਨ ਹੀ ਉਨ੍ਹਾਂ ਹਸਪਤਾਲਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਲਾਈਟਾਂ ਬੰਦ ਕਰਨਾ ਸੰਭਵ ਨਾ ਹੋਵੇ ਤਾਂ ਖਿੜਕੀਆਂ ਤੇ ਰੌਸ਼ਨਦਾਨਾਂ ਨੂੰ ਪਰਦਿਆਂ ਅਤੇ ਬਲੈਕ ਪੇਪਰ ਨਾਲ ਪੂਰੀ ਤਰ੍ਹਾਂ ਕਵਰ ਕੀਤਾ ਜਾਵੇ ਤਾਂ ਜੋ ਰੌਸ਼ਨੀ ਦੀ ਇੱਕ ਵੀ ਕਿਰਨ ਬਾਹਰ ਨਾ ਆਵੇ।

ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਦੇ ਨਾਲ-ਨਾਲ ਜ਼ਿਲ੍ਹੇ ਦੇ ਸਮਾਜਿਕ ਸੰਗਠਨ, ਸਵੈ-ਸੇਵੀ ਸੰਸਥਾਵਾਂ ਜਿਨ੍ਹਾਂ ਨੇ ਪਹਿਲਾਂ ਵੀ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਹੈ, ਉਨ੍ਹਾਂ ਨੂੰ ਇਸ ਵਾਰ ਵੀ ਮੋਹਰੀ ਹਿੱਸੇਦਾਰੀ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਕ ਡਰਿੱਲ ਦੌਰਾਨ ਸਾਰੇ ਸਬੰਧਤ ਵਿਭਾਗਾਂ ਨੂੰ ਮੁਸਤੈਦ ਰਹਿਣਾ ਹੋਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰਸਥਿਤੀ ਨਾਲ ਨਿਪਟਣ ਨੂੰ ਯਕੀਨੀ ਬਣਾਇਆ ਜਾ ਸਕੇ।



fans

ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਨੇ ਵਾਲੀਬਾਲ 'ਚ ਪਹਿਲਾ ਸਥਾਨ ਹਾਸਿਲ ਕਰਕੇ ਮਾਰੀਆਂ ਮੱਲਾਂਸ੍ਰੀ ਆਨੰਦਪੁਰ ਸਾਹਿਬ , ੨੭ ਮਾਰਚ :-...
28/05/2025

ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਨੇ ਵਾਲੀਬਾਲ 'ਚ ਪਹਿਲਾ ਸਥਾਨ ਹਾਸਿਲ ਕਰਕੇ ਮਾਰੀਆਂ ਮੱਲਾਂ

ਸ੍ਰੀ ਆਨੰਦਪੁਰ ਸਾਹਿਬ , ੨੭ ਮਾਰਚ :- ਕਮਲ ਕੁਮਾਰ

ਪ੍ਰਿੰਸੀਪਲ ਡਾ. ਅਸ਼ਵਨੀ ਕਾਂਸਰਾ ਜੀ ਦੀ ਅਗਵਾਈ ਹੇਠ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਸਕੂਲ ਗੇਮਜ਼ ਐਂਡ ਐਕਟੀਵਿਟੀ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਈ ਗਈ ਨੈਸ਼ਨਲ ਲੈਵਲ ਚੈਂਪੀਅਨਸ਼ਿਪ ਵਿੱਚ ਵਾਲੀਬਾਲ ਅੰਡਰ-17 ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਹ ਸਕੂਲ ਲਈ ਬੜੇ ਹੀ ਮਾਣ ਵਾਲੀ ਗੱਲ ਹੈ।

ਵਾਲੀਬਾਲ ਅੰਡਰ-17 ਮੁਕਾਬਲੇ ਵਿੱਚ ਕੁੱਲ 14 ਟੀਮਾਂ ਨੇ ਹਿੱਸਾ ਲਿਆ। ਬੇਰਿੰਗ ਕਾਲਜੀਏਟ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਪਹਿਲਾ ਮੈਚ ਸ੍ਰੀ ਆਨੰਦਪੁਰ ਸਾਹਿਬ ਦੀ ਟੀਮ ਨੂੰ 3-0 ਨਾਲ ਹਰਾਇਆ। ਆਪਣੇ ਦੂਸਰੇ ਮੈਚ ਵਿੱਚ ਉਨ੍ਹਾਂ ਨੇ ਹਰਿਆਣਾ ਦੀ ਟੀਮ ਨੂੰ ਵੀ 3-0 ਨਾਲ ਮਾਤ ਦਿੱਤੀ।

ਫਾਈਨਲ ਮੁਕਾਬਲੇ ਵਿੱਚ ਬੇਰਿੰਗ ਕਾਲਜੀਏਟ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨਾਲ ਭਿੜਦਿਆਂ ਹੋਇਆਂ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਅੰਮ੍ਰਿਤਸਰ ਦੀ ਟੀਮ ਨੂੰ ਵੀ 3-0 ਨਾਲ ਹਰਾ ਕੇ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕੀਤਾ।
ਜੇਤੂ ਟੀਮ ਵਿੱਚ ਆਨੰਦ, ਹਰਜੋਤ, ਸੁਮਿਤ, ਯੁਵਰਾਜ, ਪੰਥਪ੍ਰੀਤ ਅਤੇ ਪ੍ਰਭਾਤ ਵਰਗੇ ਖਿਡਾਰੀ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀ ਸ਼ਾਨਦਾਰ ਖੇਡ ਨਾਲ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਟੀਮ ਕੋਚ ਸ. ਗੁਰਜੀਤ ਸਿੰਘ ਵੀ ਹਾਜ਼ਰ ਸਨ।

ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸਕੂਲ ਪਹੁੰਚਣ 'ਤੇ ਪ੍ਰਿੰਸੀਪਲ ਡਾ. ਅਸ਼ਵਨੀ ਕਾਂਸਰਾ ਜੀ ਅਤੇ ਸਮੂਹ ਸਟਾਫ ਵੱਲੋਂ ਖਿਡਾਰੀਆਂ ਅਤੇ ਕੋਚ ਸਾਹਿਬ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਵੀ ਕੀਤਾ ਗਿਆ। ਪ੍ਰਿੰਸੀਪਲ ਜੀ ਨੇ ਖਿਡਾਰੀਆਂ ਨੂੰ ਭਵਿੱਖ ਵਿੱਚ ਹੋਰ ਖੇਡਾਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।

10/05/2025

Emergency Alert 🚨

Blackout Siren 🚨

City :- Batala ( District Gurdaspur )

Date :- 10 May 2025

Time :- 10:00 AM

07/05/2025

*ਭਾਰਤ ਨੇ ਸ਼ੁਰੂ ਕੀਤਾ ‘ਓਪਰੇਸ਼ਨ ਸਿੰਦੂਰ’; ਪਾਕਿਸਤਾਨ ਅਤੇ ਪਾਕਿਸਤਾਨ ਅਧੀਨ ਜੰਮੂ-ਕਸ਼ਮੀਰ ਵਿੱਚ 9 ਆਤੰਕੀ ਠਿਕਾਣਿਆਂ ’ਤੇ ਸਟੀਕ ਹਮਲੇ*

*07 ਮਈ 2025 | ਸਰੋਤ: ਰੱਖਿਆ ਮੰਤਰਾਲਾ, ਭਾਰਤ ਸਰਕਾਰ*

ਭਾਰਤੀ ਸੁਰੱਖਿਆ ਬਲਾਂ ਨੇ ਅੱਧੀ ਰਾਤ ਤੋਂ ਬਾਅਦ ‘ਓਪਰੇਸ਼ਨ ਸਿੰਦੂਰ’ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਅਧੀਨ ਜੰਮੂ-ਕਸ਼ਮੀਰ ਵਿੱਚ ਸਥਿਤ ਆਤੰਕੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਟੀਕ ਹਮਲੇ ਕੀਤੇ ਹਨ। ਇਹ ਉਹ ਥਾਵਾਂ ਹਨ ਜਿਥੋਂ ਭਾਰਤ ਵਿਰੁੱਧ ਆਤੰਕੀ ਹਮਲਿਆਂ ਦੀ ਯੋਜਨਾ ਬਣਾਈ ਜਾਂਦੀ ਸੀ ਅਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ।

ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਆਧਿਕਾਰਿਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਕੁੱਲ 9 ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੰਤਰਾਲੇ ਨੇ ਦੱਸਿਆ ਹੈ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਕੇਂਦਰਿਤ, ਮਿਆਰੀ ਅਤੇ ਗੈਰ-ਉਕਸਾਉਣ ਵਾਲੀ ਸੀ।

ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਪਾਕਿਸਤਾਨੀ ਫੌਜੀ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਭਾਰਤ ਨੇ ਨਿਸ਼ਾਨਿਆਂ ਦੀ ਚੋਣ ਅਤੇ ਹਮਲੇ ਦੇ ਢੰਗ ਵਿੱਚ ਪੂਰਾ ਸੰਯਮ ਅਤੇ ਜ਼ਿੰਮੇਵਾਰੀ ਦਰਸਾਈ ਹੈ।

ਮੰਤਰਾਲੇ ਨੇ ਦੱਸਿਆ ਕਿ ਇਹ ਕਦਮ ਪਹਲਗਾਮ ਵਿੱਚ ਹੋਏ ਨਿਰਦਈ ਆਤੰਕੀ ਹਮਲੇ ਦੇ ਤੁਰੰਤ ਬਾਅਦ ਚੁੱਕਿਆ ਗਿਆ ਹੈ, ਜਿਸ ਵਿੱਚ 25 ਭਾਰਤੀ ਨਾਗਰਿਕਾਂ ਅਤੇ ਇੱਕ ਨੇਪਾਲੀ ਨਾਗਰਿਕ ਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ।

ਰੱਖਿਆ ਮੰਤਰਾਲੇ ਨੇ ਇਹ ਵੀ ਦੁਹਰਾਇਆ ਕਿ ਭਾਰਤੀ ਸੁਰੱਖਿਆ ਬਲ ਇਸ ਵਾਅਦੇ ਉੱਤੇ ਕਾਇਮ ਹਨ ਕਿ ਇਸ ਕਿਰੂਰ ਹਮਲੇ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਜ਼ਰੂਰ ਮਿਲੇਗੀ।

‘ਓਪਰੇਸ਼ਨ ਸਿੰਦੂਰ’ ਸਬੰਧੀ ਵਿਸਥਾਰਪੂਰਕ ਜਾਣਕਾਰੀ ਅੱਜ ਦੇਰ ਸ਼ਾਮ ਇੱਕ ਪ੍ਰੈੱਸ ਬਰੀਫਿੰਗ ਰਾਹੀਂ ਦਿੱਤੀ ਜਾਵੇਗੀ।

ਕੱਲ ਰਾਤ 9:00 ਤੋਂ 9:30 ਵਜੇ ਤੱਕ ਗੁਰਦਾਸਪੁਰ ਤੇ ਬਟਾਲਾ ਸ਼ਹਿਰ ਵਿੱਚ ਹੋਵੇਗਾ ਬਲੈਕ ਆਊਟ: ਡਿਪਟੀ ਕਮਿਸ਼ਨਰਕਿਹਾ, ਇਹ ਇੱਕ ਅਭਿਆਸ ਹੈ, ਡਰਨ ਦੀ ਜਰ...
06/05/2025

ਕੱਲ ਰਾਤ 9:00 ਤੋਂ 9:30 ਵਜੇ ਤੱਕ ਗੁਰਦਾਸਪੁਰ ਤੇ ਬਟਾਲਾ ਸ਼ਹਿਰ ਵਿੱਚ ਹੋਵੇਗਾ ਬਲੈਕ ਆਊਟ: ਡਿਪਟੀ ਕਮਿਸ਼ਨਰ

ਕਿਹਾ, ਇਹ ਇੱਕ ਅਭਿਆਸ ਹੈ, ਡਰਨ ਦੀ ਜਰੂਰਤ ਨਹੀਂ

ਗੁਰਦਾਸਪੁਰ, 6 ਮਈ :- ਕਮਲ ਕੁਮਾਰ

ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਮੱਦੇ ਨਜ਼ਰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ 7 ਮਈ ਨੂੰ ਰਾਤ 9:00 ਵਜੇ ਤੋਂ 9:30 ਵਜੇ ਤੱਕ ਗੁਰਦਾਸਪੁਰ ਤੇ ਬਟਾਲਾ ਸ਼ਹਿਰਾਂ ਵਿੱਚ ਬਲੈਕ ਆਉਟ ਦਾ ਅਭਿਆਸ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਕੱਲ 7 ਮਈ ਨੂੰ ਰਾਤ 9:00 ਵਜੇ ਬਟਾਲਾ ਤੇ ਗੁਰਦਾਸਪੁਰ ਸ਼ਹਿਰਾਂ ਵਿੱਚ ਸਾਇਰਨ ਵਜੇਗਾ ਅਤੇ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਬਲੈਕ ਆਊਟ ਦੀ ਸਮਾਪਤੀ ਅੱਧੇ ਘੰਟੇ ਬਾਅਦ ਰਾਤ 9:30 ਸਾਇਰਨ ਵੱਜਣ ਨਾਲ ਹੋਵੇਗੀ। ਉਨਾਂ ਦੱਸਿਆ ਕਿ ਬਲੈਕ ਆਊਟ ਦੌਰਾਨ ਸਾਰੇ ਸ਼ਹਿਰ ਦੀ ਲਾਈਟ ਬੰਦ ਰਹੇਗੀ ਅਤੇ ਸ਼ਹਿਰ ਦੀ ਜਨਤਾ ਨੂੰ ਵੀ ਇਹ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ ਤੇ ਆਪਣੇ ਆਪ ਚਲਦੀ ਹੈ, ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ, ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ।

ਇਸ ਸਮੇਂ ਦੌਰਾਨ ਸੜਕ ਉੱਪਰ ਆਵਾਜਾਈ ਤੋ ਵੀ ਪਰਹੇਜ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਹੈ, ਇਹ ਸਿਰਫ਼ ਇੱਕ ਅਭਿਆਸ ਹੈ। ਉਨ੍ਹਾਂ ਜਨਤਾ ਨੂੰ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਸੇਫ ਹਿਊਮਨ ਲਾਈਫ ਵੈਲਫੇਅਰ ਸੋਸਾਇਟੀ ਸਮਾਜ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਹੈ :- ਅਮ੍ਰਿਤ ਕਲਸੀ, ਗੌਤਮ ਸੇਠ ਗੁੱਡੂ250 ਤੋਂ ਵੱਧ ਲੋਕਾਂ ਨੇ ਮੁਫ਼ਤ...
27/04/2025

ਸੇਫ ਹਿਊਮਨ ਲਾਈਫ ਵੈਲਫੇਅਰ ਸੋਸਾਇਟੀ ਸਮਾਜ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਹੈ :- ਅਮ੍ਰਿਤ ਕਲਸੀ, ਗੌਤਮ ਸੇਠ ਗੁੱਡੂ

250 ਤੋਂ ਵੱਧ ਲੋਕਾਂ ਨੇ ਮੁਫ਼ਤ ਦਵਾਈਆਂ ਅਤੇ ਮੁਫ਼ਤ ਮੈਡੀਕਲ ਟੈਸਟ ਕਰਵਾਏ।

ਬਟਾਲਾ , 27 ਅਪ੍ਰੈਲ :- ਕਮਲ ਕੁਮਾਰ

ਸੇਫ ਹਿਊਮਨ ਲਾਈਫ ਵੈਲਫੇਅਰ ਸੋਸਾਇਟੀ (ਰਜਿ:) ਵਲੋਂ "ਮਿਸ਼ਨ ਲਕਸ਼" ਦੇ ਤਹਿਤ ਵੇਦ ਮੰਦਰ ਠਠਿਆਰੀ ਗੇਟ 'ਚ ਇਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਐਮ.ਡੀ. ਮੈਡੀਸਿਨ ਡਾ. ਸੁਖਦੀਪ ਸਿੰਘ ਭਾਗੋਵਾਲੀਆ ਅਤੇ ਐਮ.ਬੀ.ਬੀ.ਐਸ. ਡਾ. ਕਮਲਜੀਤ ਸਹਗਲ ਨੇ 250 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ, ਜਿਸ ਵਿੱਚ ਦਿਲ ਦੇ ਰੋਗ, ਸ਼ੂਗਰ, ਬੀ.ਪੀ., ਜਨਾਨਾ ਰੋਗ ਅਤੇ ਹੋਰ ਰੋਗਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਅਤੇ ਮੁਫ਼ਤ ਮੈਡੀਕਲ ਟੈਸਟ ਕਰਵਾਏ ਗਏ।

ਇਸ ਮੌਕੇ 'ਤੇ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਨਾਲ ਵਿਜਯ ਪਹਲਵਾਨ, ਯੂਥ ਨੇਤਾ ਅਮ੍ਰਿਤ ਕਲਸੀ ਅਤੇ ਯੂਥ ਨੇਤਾ ਗੌਤਮ ਸੇਠ ਨੇ ਵੀ ਕੈਂਪ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਸੋਸਾਇਟੀ ਦੇ ਚੇਅਰਮੈਨ ਹਨੀ ਮਹਾਜਨ, ਪ੍ਰਧਾਨ ਲੱਕੀ ਸ਼ਰਮਾ, ਉਪ ਪ੍ਰਧਾਨ ਵਿਕਕੀ ਭੰਡਾਰੀ, ਰਜਤ ਭੰਡਾਰੀ, ਸੈਕਰੇਟਰੀ ਪੰਕਜ ਅਗਰਵਾਲ, ਜਨਰਲ ਸੈਕਰੇਟਰੀ ਆਸ਼ੀਸ਼ ਮਹਾਜਨ, ਜੌਇੰਟ ਸੈਕਰੇਟਰੀ ਵਿਨੋਦ ਛੱਡਾ, ਕੈਸ਼ੀਅਰ ਰਾਕੇਸ਼ ਅਗਰਵਾਲ, ਪ੍ਰੋਜੈਕਟ ਇੰਚਾਰਜ ਗੌਰਵ ਸਹਗਲ, ਵਿਕਾਸ ਅਗਰਵਾਲ, ਵਿਕਾਸ ਸ਼ਰਮਾ, ਸਾਹਿਲ ਗੋਯਲ, ਵਰੁਣ, ਕੁਣਾਲ, ਨਰੇਸ਼ ਗੋਯਲ, ਮਹੇਸ਼, ਗੌਰਵ, ਪਰਾਗ ਅਗਰਵਾਲ, ਲਖਨ, ਹਰਿਸ਼, ਵਿਕ੍ਰਮਜੀਤ, ਬਲੱਡ ਇੰਚਾਰਜ ਮੋਹਿਤ, ਗੋਪਾਲ ਬੰਸਲ, ਮੈਡੀਕਲ ਇੰਚਾਰਜ ਲਵ ਸ਼ਰਮਾ, ਲੋਬੀਆ, ਕੁਣਾਲ ਸ਼ਰਮਾ, ਦੀਪਕ, ਜਤਿਨ ਅਤੇ ਕਮਲਜੀਤ ਮੌਜੂਦ ਸਨ।

ਬੇਰਿੰਗ ਕਾਲਜ ਵਿੱਚ ਨਸ਼ਾ ਮੁਕਤੀ ਪ੍ਰੋਗਰਾਮ ਆਯੋਜਿਤਬਟਾਲਾ ,  4 ਅਪ੍ਰੈਲ :- ਕਮਲ ਕੁਮਾਰ                 ਮਾਝੇ ਦੇ ਸਰਵ ਪ੍ਰਸਿੱਧ ਬੇਰਿੰਗ ਯੂਨ...
04/04/2025

ਬੇਰਿੰਗ ਕਾਲਜ ਵਿੱਚ ਨਸ਼ਾ ਮੁਕਤੀ ਪ੍ਰੋਗਰਾਮ ਆਯੋਜਿਤ

ਬਟਾਲਾ , 4 ਅਪ੍ਰੈਲ :- ਕਮਲ ਕੁਮਾਰ

ਮਾਝੇ ਦੇ ਸਰਵ ਪ੍ਰਸਿੱਧ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ, ਬਟਾਲਾ ਵਿਚ ਅੱਜ ਕਾਲਜ ਦੇ 'ਨਸ਼ਾ ਛੁਡਾਊ ਸੈੱਲ' ਨੇ ਕਾਰਜਕਾਰੀ ਪ੍ਰਿੰਸੀਪਲ ਡਾ. ਅਸ਼ਵਨੀ ਕਾਂਸਰਾ ਅਤੇ ਕਾਲਜ ਦੇ 'ਨਸ਼ਾ ਛੁਡਾਊ ਸੈਲ' ਦੇ ਇੰਚਾਰਜ ਡਾ. ਰਾਜਨ ਚੌਧਰੀ ਦੀ ਅਗਵਾਈ ਹੇਠ, 'ਨਸ਼ਾ ਮੁਕਤੀ' ਵਿਸ਼ੇ 'ਤੇ 'ਐਕਸਟੈਂਸ਼ਨ ਲੈਕਚਰਜ਼' ਦਾ ਆਯੋਜਨ ਕੀਤਾ ਗਿਆ ।

ਇਸ ਤੋਂ ਇਲਾਵਾ ਇਹ ਬੇਰਿੰਗ ਕਾਲਜ ਦੇ 'ਐਂਟੀ ਰੈਗਿੰਗ ਸੈਲ' , 'ਐਨ. ਐਨ. ਐਸ. ਯੂਨਿਟ' ਅਤੇ ਵਾਇਸ ਆਫ ਬਟਾਲਾ ਨਾਂ ਦੀ ਐਨ. ਜੀ. ਓ. ਜੋ ਸਮਾਜ ਵਿੱਚੋਂ ਇਸ ਸਮੱਸਿਆ ਨੂੰ ਖਤਮ ਕਰਨ ਲਈ ਸਮਰਪਿਤ ਹੋ ਕੇ ਕੰਮ ਕਰ ਰਹੀ ਹੈ, ਦਾ ਸਾਂਝਾ ਯਤਨ ਸੀ।

ਬਟਾਲਾ ਦੇ ਐਸ. ਐਸ. ਪੀ. ਸ਼੍ਰੀ ਸੁਹੇਲ ਕਾਸਿਮ ਮੀਰ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬ ਸਰਕਾਰ ਦੁਆਰਾ ਇਨ੍ਹੀਂ ਦਿਨੀਂ ਜੰਗੀ ਪਦਰ ਤੇ ਸ਼ੁਰੂ ਕੀਤੀ ਗਏ ਮੁਹਿੰਮ ਬਾਰੇ ਦਿੱਤੇ ਗਏ ਭੱਰਭਾਵਸ਼ਾਲੀ ਭਾਸ਼ਣ ਵਿੱਚ ਵਿਦਿਆਰਥੀਆਂ ਅਤੇ ਕਾਲਜ ਪ੍ਰੋਫ਼ੈਸਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਉਨ੍ਹਾਂ ਦੱਸਿਆ ਕਿ ਨਸ਼ਾ, ਤਸਕਰੀ ਅਤੇ ਤਸਕਰਾਂ ਬਾਰੇ ਕੋਈ ਵੀ ਜਾਣਕਾਰੀ ਸਰਕਾਰ ਨੂੰ ਕਿਸੇ ਵੀ ਸਮੇਂ ਦਿੱਤੀ ਜਾ ਸਕਦੀ ਹੈ ਅਤੇ ਸੂਚਨਾ ਦੇਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਡਾ. ਬਰਿੰਦਰ ਸਿੰਘ (ਐਮ. ਡੀ. ਮਨੋਚਕਿਤਸਾ ਅਤੇ ਸਾਬਕਾ ਇੰਚਾਰਜ, ਨਸ਼ਾ ਮੁਕਤੀ ਕੇਂਦਰ, ਬਟਾਲਾ) ਨੇ 'ਮਲਟੀਮੀਡੀਆ ਪ੍ਰੋਜੈਕਟਰ' ਦੀ ਮਦਦ ਨਾਲ ਦਿੱਤੇ ਗਏ ਇੱਕ 'ਐਕਸਟੈਂਸ਼ਨ ਲੈਕਚਰ' ਵਿੱਚ ਉਨ੍ਹਾਂ ਸਾਰੇ ਉਪਾਵਾਂ ਦਾ ਵੇਰਵਾ ਦਿੱਤਾ, ਜੋ ਅਸੀਂ ਇਕੱਠੇ ਆਪਣੇ ਰਾਜ ਨੂੰ ਨਸ਼ਾ-ਮੁਕਤ ਰਾਜ ਬਣਾਉਣ ਲਈ ਚੁੱਕ ਸਕੀਏ। ਉਨ੍ਹਾਂ ਦੱਸਿਆ ਕਿ ਇਸ ਬੁਰਾਈ ਨੂੰ ਸਮਾਜ, ਪਰਿਵਾਰਾਂ, ਅਧਿਆਪਕਾਂ, ਦੋਸਤਾਂ-ਮਿੱਤਰਾਂ, ਸ਼ੁਭਚਿੰਤਕਾਂ, ਮਨੋ-ਚਿਕਿਤਸਕਾਂ, ਕੌਂਸਲਰਾਂ ਅਤੇ ਸਮਾਜ ਸੇਵੀਆਂ ਦੀਆਂ ਸਾਂਝੀ ਕੋਸ਼ਿਸ਼ਾਂ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ।
ਇਸਤੋਂ ਬਾਅਦ ਡਾ. ਲਖਬੀਰ ਸਿੰਘ ਭਾਗੋਵਾਲੀਆ ( ਦੇ ਪ੍ਰਧਾਨ,) ਅਤੇ ਪ੍ਰੋ. ਜਸਬੀਰ ਸਿੰਘ (ਸੰਯੁਕਤ ਸਕੱਤਰ, ਵੌਇਸ ਆਫ਼ ਬਟਾਲਾ) ਨੇ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਿਤ ਕਰਦਿਆਂ ਆਪਣੀ ਸੰਸਥਾ ਵਲੌਂ ਇਸ ਸਮੱਸਿਆ ਨੂੰ ਦੂਰ ਕਰਨ ਵਿੱਚ ਲੋੜ ਅਨੁਸਾਰ ਯੋਗਦਾਨ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਬੇਰਿੰਗ ਕਾਲਜ ਦੇ ਵਿਦਿਆਰਥੀਆਂ ਨੇ 'ਪੋਸਟਰ ਮੇਕਿੰਗ' ਅਤੇ 'ਸਲੋਗਨ ਰਾਈਟਿੰਗ' ਰਾਹੀਂ ਸਮਾਜ ਨੂੰ ਹਰ ਤਰ੍ਹਾਂ ਦੇ ਨਸ਼ੇ ਤੋਂ ਮੁਕਤ ਇੱਕ ਸਿਹਤਮੰਦ ਪੰਜਾਬ ਬਣਾਉਣ ਲਈ ਇੱਕ ਚੰਗਾ ਸੰਦੇਸ਼ ਦਿੱਤਾ।
ਨਸ਼ਾ ਮੁਕਤੀ ਵਿਸੇ ਉੱਤੇ ਕਰਵਾਜ਼ੇ ਗਏ।
ਨਸ਼ਾ-ਮੁਕਤੀ ਵਿਸ਼ੇ ਤੇ ਹੀ ਹੋਏ 'ਪੋਸਟਰ ਮੇਕਿੰਗ ਮੁਕਾਬਲੇ' ਵਿੱਚ ਧਰਮਪ੍ਰੀਤ ਕੋਰ ਨੂੰ ਪਹਿਲਾ ਸਥਾਨ, ਕੋਮਲਪ੍ਰੀਤ ਕੋਰ ਨੇ ਦੂਸਰਾ ਸਥਾਨ ਅਤੇ ਅਰਸ਼ਪ੍ਰੀਤ ਕੋਰ ਨੇ ਤੀਜਾ ਸਥਾਨ ਹਾਸਿਲ ਕੀਤਾ । ਇਸ ਪ੍ਰਤੀਯੋਗਤਾ ਦੇ ਜੱਜ ਡਾ. ਜੇ. ਪੀ ਸਿੰਘ ( ਮੁੱਖੀ, ਜ਼ੂਲੋਜੀ ਵਿਭਾਗ) ਪ੍ਰੋ. ਨੀਰਜ ਕੁਮਾਰ ਸ਼ਰਮਾ (ਮੁੱਖੀ, ਫਿਲਾਸਫੀ ਵਿਤਾਗ) ਰਹੇ।
ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਵਿੰਦਰ ਕੌਰ, ਦੂਜਾ ਸਬਾਨ ਸ਼ਾਦਮਾ ਸਦੀਕੀ, ਤੀਜਾ ਸਥਾਨ ਗਗਨਦੀਪ ਕੋਰ ਅਤੇ ਗੁਰਮਿੰਦਰ ਕੌਰ ਨੇ (ਸਾਂਝੇ ਰੂਪ ਚ) ਪ੍ਰਾਪਤ ਕੀਤਾ। ਇਸ ਪ੍ਰਤੀਯੋਗਤਾ ਦੇ ਜੱਜ ਪ੍ਰੋ. ਮਨਦੀਪ ਬੇਦੀ (ਬੋਟਨੀ ਵਿਭਾਗ), ਡਾ. ਅੰਜੂ ਪੁਰੀ (ਜ਼ੁਲੋਜੀ ਵਿਭਾਗ) ये ) ਅਤੇ ਅਸ਼ਵਨੀ ਕੁਮਾਰ ( ਕੰਪਿਉਟਰ ਵਿਭਾਗ) ਰਹੇ ।
ਪ੍ਰੋਗਰਾਮ ਵਿੱਚ ਵਿਦਿਆਰਥੀਆ ਨੂੰ ਉਤਸਾਹਿਤ ਕਰਨ ਲਈ ਨਸ਼ਾਮੋਰੀ ਦੇ ਵਿਰੁੱਧ, ਮੇਹਿਰੀਨ ਨੇ ਆਪਣੀ ਸਵੈ-ਲਿਖਤ ਕਵਿੱਤਾ ਅਤੇ ਪ੍ਰਿੰਸ ਅੱਟਵਾਲ ਨੇ ਨਸ਼ਿਆ ਵਰੁੱਧ ਆਪਣਾ ਜੱਜਬਾਨੀ ਗੀਤ ਪੇਸ਼ ਕੀਤਾ।
ਬੇਰਿੰਗ ਕਾਲਜ ਦੇ ਨਸ਼ਾ ਮੁਕਤੀ ਸੈਲ ਦੇ ਵਿਦਿਆਰਥੀ ਔਹਦੇਦਾਰਾ ਜਿੰਨਾ ਵਿੱਚ ਸ਼ਾਦਮਾ ਸਦੀਕੀ (ਪ੍ਰਧਾਨ) ਸਬਰੀਨਾ ਮੈਥੀਊ (ਉਪ ਪ੍ਰਧਾਨ), ਕਨੀਸ਼ਕਾ ਸ਼ਰਮਾ ( ਸਕੱਤਰ) (ਗੁਰਵਿੰਦਰ ਕੋਰ), (ਸਹਿ: ਸਕੱਤਰ) ਅਤੇ ਅੰਕਸਾ ( ਖਜ਼ਾਨਚੀ), ਪਰਮਿੰਦਰ ( ਸਹਿ ਖਜ਼ਾਨਚੀ) ਨੂੰ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਨਸ਼ਾ ਮੁਕਤੀ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਜੋਗਿੰਦਰ ਅੰਗੂਰਾਲਾ ( ਕੌਮੀ ਪ੍ਰਧਾਨ, ਮਜਬੂਤ ਰਾਸ਼ਟਰ ਸੰਗਠਨ), ਸਰਦਾਰ ਹਰਦੀਪ ਸਿੰਘ ਬਾਜਵਾ, ਮਾਸਟਰ ਜੋਗਿੰਦਰ ਸਿੰਘ ਦਾ ਵਿਸ਼ੇਸ਼ ਹੱਥ ਰਿਹਾ।
ਇਸ ਮੋਕੇ ਬਟਾਲਾ ਦੇ ਐਸ. ਐਸ. ਪੀ. ਸਮੇਤ ਸਾਰੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸਿਪਲ, ਬੁਲਾਰਿਆਂ, ਮਹਿਮਾਨਾਂ, ਅਧਿਆਪਕਾਂ ਸਮੇਤ ਸਾਰੇ ਵਿਦਿਆਰਥੀਆਂ ਨੇ ਨਸ਼ਿਆਂ ਦੇ ਵਿਰੁੱਧ ਜੰਗ ਕਰਨ ਲਈ ਆਪਣੇ-ਆਪਣੇਂ ਸਜੇ ਹੱਥ ਸਾਮ੍ਹਣੇ ਕਰ ਕੇ ਸ਼ਪਥ ਵੀ ਲਈ।
ਅੰਤ ਵਿੱਚ ਬੇਰਿੰਗ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਸ਼ਵਨੀ ਕਾਂਸਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਵਿਧਾਇਕ ਸ਼ੈਰੀ ਕਲਸੀ ਦੀ ਮੌਜੂਦਗੀ ਵਿੱਚ ਮਾਰਕਿਟ ਕਮੇਟੀ ਬਟਾਲਾ ਦੇ ਨਵ-ਨਿਯੁਕਤ ਚੇਅਰਮੈਨ ਮਾਨਿਕ ਮਹਿਤਾ ਦੀ ਤਾਜ਼ਪੋਸ਼ੀ ਸਮਾਗਮ ਨੇ ਧਾਰਿਆ ਰੈਲੀ ਦਾ ਰ...
29/03/2025

ਵਿਧਾਇਕ ਸ਼ੈਰੀ ਕਲਸੀ ਦੀ ਮੌਜੂਦਗੀ ਵਿੱਚ ਮਾਰਕਿਟ ਕਮੇਟੀ ਬਟਾਲਾ ਦੇ ਨਵ-ਨਿਯੁਕਤ ਚੇਅਰਮੈਨ ਮਾਨਿਕ ਮਹਿਤਾ ਦੀ ਤਾਜ਼ਪੋਸ਼ੀ ਸਮਾਗਮ ਨੇ ਧਾਰਿਆ ਰੈਲੀ ਦਾ ਰੂਪ

ਇਮਾਨਦਾਰੀ, ਮਿਹਨਤ ਅਤੇ ਵਫਾਦਾਰੀ ਨਾਲ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਮਾਣ ਸਤਿਕਾਰ ਦੇਣ ਲਈ ਪਾਰਟੀ ਵਚਨਬੱਧ-ਵਿਧਾਇਕ ਸ਼ੈਰੀ ਕਲਸੀ

ਬਟਾਲਾ, 29 ਮਾਰਚ ( ਕਮਲ ਕੁਮਾਰ )

ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਮੌਜੂਦਗੀ ਵਿੱਚ ਮਾਰਕਿਟ ਕਮੇਟੀ ਬਟਾਲਾ ਦੇ ਨਵ-ਨਿਯੁਕਤ ਚੇਅਰਮੈਨ ਮਾਨਿਕ ਮਹਿਤਾ ਨੇ ਅਹੁਦਾ ਸੰਭਾਲਿਆ। ਅੱਜ ਇਸ ਮੌਕੇ ਕਰਵਾਏ ਤਾਜਪੋਸ਼ੀ ਸਮਾਗਮ ਨੇ ਇੱਕ ਵੱਡੀ ਰੈਲੀ ਦਾ ਰੂਪ ਧਾਰ ਲਿਆ ਤੇ ਪਾਰਟੀ ਦੇ ਵਲੰਟੀਅਰਾਂ, ਪੰਚਾਂ-ਸਰਪੰਚਾਂ, ਵਰਕਰਾਂ ਤੇ ਆਗੂਆਂ ਤੇ ਬਟਾਲਾ ਸ਼ਹਿਰ ਦੀਆਂ ਵੱਖ-ਵੱਖ ਸਖਸ਼ੀਅਤਾਂ ਨੇ ਸਮਾਗਮ ਵਿੱਚ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਮੌਕੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ ਗਈ।

ਇਸ ਮੌਕੇ ਕਰਵਾਏ ਸਮਾਗਮ ਵਿੱਚ ਵਿਧਾਇਕ ਸ਼ੈਰੀ ਕਲਸੀ ਨੇ ਨਵ ਨਿਯੁਕਤ ਚੇਅਰਮੈਨ ਮਾਨਿਕ ਮਹਿਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਪਾਰਟੀ ਵਿੱਚ ਇਮਾਨਦਾਰੀ, ਮਿਹਨਤ ਅਤੇ ਵਫਾਦਾਰੀ ਨਾਲ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਮਾਣ ਸਤਿਕਾਰ ਦੇ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪਾਰਟੀ ਵਲੰਟੀਅਰਾਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਲਗਨ ਅਨੁਸਾਰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਅਤੇ ਲੋਕ ਭਲਾਈ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਵਿੱਚ ਹਰੇਕ ਵਰਗ ਦੇ ਹਿੱਤ ਵਿੱਚ ਵੱਡੇ ਐਲਾਨ ਕੀਤੇ ਗਏ ਹਨ, ਜਿਸ ਨਾਲ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਬਜਟ ਵਿੱਚ ਸਿਹਤ, ਸਿੱਖਿਆ,ਉਦਯੋਗ, ਖੇਤੀਬਾੜੀ ਅਤੇ ਬਿਜਲੀ ਆਦਿ ਖੇਤਰਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਕਦਮ ਉਠਾਏ ਗਏ ਹਨ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਖੇਤਰਾਂ ਵਿੱਚ ਲੋਕਹਿੱਤ ਵਿੱਚ ਕਾਰਜ ਕੀਤੇ ਹਨ ਅਤੇ ਜੇਕਰ ਇਕੱਲੇ ਬਿਜਲੀ ਦੀ ਗੱਲ ਕਰੀਏ ਤਾਂ ਸਰਕਾਰ ਵਲੋਂ 600 ਯੂਨਿਟ ਬਿਜਲੀ ਮਾਫ ਕੀਤੀ ਗਈ ਹੈ ਅਤੇ 90 ਫੀਸਦ ਘਰਾਂ ਦੇ ਬਿੱਲ ਜ਼ੀਰੋ ਆ ਰਹੇ ਹਨ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਅਕਸਰ ਬਿਜਲੀ ਦੀ ਸਪਲਾਈ ਬੰਦ ਰਹਿੰਦੀ ਸੀ ਪਰ ਹੁਣ ਨਿਰਵਿਘਨ ਸੂਬਾ ਵਾਸੀਆਂ ਨੂੰ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।

ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਦੇ ਮੰਤਵ ਤਹਿਤ ’ਸਕੂਲ ਆਫ ਐਂਮੀਨਸ’ ਖੋਲ੍ਹੇ ਗਏ ਹਨ ਅਤੇ ਸੂਬੇ ਭਰ ਅੰਦਰ ਮਾਪੇ-ਵਿਦਿਆਰਥੀਆਂ ਮਿਲਣੀਆਂ ਕਰਵਾਈਆਂ ਗਈਆਂ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੁਦ ਸਰਕਾਰੀ ਸਕੂਲਾਂ ਵਿੱਚ ਜਾ ਕੇ ਬੱਚਿਆਂ ਅਤੇ ਮਾਪਿਆਂ ਨੂੰ ਮਿਲੇ ਹਨ।

ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਉਨਾਂ ਦੀਆਂ ਸੰਪੰਤੀ ਕੁਰਕ ਕੀਤੀਆਂ ਜਾ ਰਹੀਆਂ ਹਨ ਅਤੇ ਨਸ਼ੇ ਵਿਰੁੱਧ ਸਰਕਾਰ ਦੀ ਜ਼ੀਰੋ ਟਾਲਰੈਂਸ ਹੈ। ਉਨਾਂ ਕਿਹਾ ਕਿ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਸਾਰਿਆਂ ਦੇ ਸਹਿਯੋਗ ਨਾਲ ਸਮਾਜਿਕ ਬੁਰਾਈ ਨਸ਼ੇ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇਗਾ, ਜਿਸ ਲਈ ਸਰਕਾਰ ਵਚਨਬੱਧ ਹੈ।

ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਹਲਕੇ ਬਟਾਲਾ ਅੰਦਰ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਅੰਦਰ ਵੱਖ-ਵੱਖ ਵਿਕਾਸ ਕਾਰਜ ਕਰਵਾਏ ਗਏ ਹਨ। ਟਰੈਫਿਕ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਪਾਉਣ ਦੇ ਮੰਤਵ ਨਾਲ ਸੜਕਾਂ ਨੂੰ ਚੋੜਿਆਂ ਕਰਨ ਦੇ ਨਾਲ ਬਿਜਲੀ ਦੇ ਖੰਬਿਆਂ ਨੂੰ ਸੜਕਾਂ ਦੇ ਕਿਨਾਰਿਆਂ ਤੋਂ ਹਟਾਇਆ ਜਾ ਰਿਹਾ ਹੈ। ਸ਼ਹਿਰ ਵਿੱਚ ਖੂਬਸੂਰਤ ਪਾਰਕ ਉਸਾਰਨ ਦੇ ਨਾਲ ਚੌਂਕਾਂ ਨੂੰ ਚੌੜਿਆਂ ਕੀਤਾ ਗਿਆ ਹੈ। ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸੇਵਾਵਾਂ ਦੇਣ ਦੇ ਮੰਤਵ ਨਾਲ ਨਵਾਂ ਤਹਿਸੀਲ ਕੰਪਲੈਕਸ ਉਸਾਰਿਆ ਜਾ ਰਿਹਾ ਹੈ, ਜਿਸ ਨੂੰ ਬਹੁਤ ਜਲਦ ਲੋਕਾਂ ਦੇ ਸਮਰਪਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਨਵ ਨਿਯੁਕਤ ਚੇਅਰਮੈਨ ਮਾਨਿਕ ਮਹਿਤਾ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ, ਉਸਨੂੰ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਵਾਂਗਾ ਤੇ ਲੋਕ ਹਿੱਤੀ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਕੀਤਾ ਜਾਵੇਗਾ।

ਇਸ ਮੌਕੇ ਸੀਨੀਅਰ ਆਗੂ ਚੇਅਰਮੈਨ ਸੁਖਜਿੰਦਰ ਸਿੰਘ, ਚੇਅਰਮੈਨ ਯਸ਼ਪਾਲ ਚੌਹਾਨ, ਅੰਮ੍ਰਿਤ ਕਲਸੀ, ਸਰਪੰਚ ਤਰੁਣ ਕਲਸੀ, ਸੁਭਾਸ਼ ਮਹਿਤਾ, ਸ੍ਰੀਮਤੀ ਸੁਨੀਤਾ ਰਾਣੀ, ਬਲਬੀਰ ਸਿੰਘ ਬਿੱਟੂ, ਰਵਨੀਸ਼ ਮਹਿਤਾ, ਵਿਜੇ ਮਹਿਤਾ, ਦਿਨੇਸ਼ ਮਹਿਤਾ, ਪ੍ਰਵੀਨ ਮਹਿਤਾ, ਲੱਖਣ ਜੀ, ਸ੍ਰੀਮਤੀ ਨੇਹਾ ਜੀ, ਚੇਅਰਮੈਨ ਰਾਜੀਵ ਸ਼ਰਮਾ, ਸਾਬਕਾ ਚੇਅਰਮੈਨ ਨਰੇਸ਼ ਗੋਇਲ, ਬਲਵਿੰਦਰ ਸਿੰਘ ਮਿੰਟਾ ਤੇ ਸਤਨਾਮ ਸਿੰਘ ਐਮ.ਸੀ, ਪਿ੍ਰੰਸ ਰੰਧਾਵਾ, ਡਾਇਰੈਕਟਰ ਮਨਜੀਤ ਸਿੰਘ ਭੁੱਲਰ, ਮੈਨੇਜਰ ਅਤਰ ਸਿੰਘ, ਹਰਸੁੱਖਸਿਮਰਨਜੀਤ ਸਿੰਘ, ਪਰਮਜੀਤ ਸਿੰਘ, ਟਰੱਸਟੀ ਸੰਨੀ ਮਸੀਹ, ਵਿੱਕੀ ਚੌਹਾਨ, ਡਾ ਕੇ. ਜੇ ਸਿੰਘ, ਯੂਥ ਆਗੂ ਮਨਦੀਪ ਸਿੰਘ ਗਿੱਲ, ਗੁਰਪ੍ਰੀਤ ਸਿੰਘ ਰਾਜੂ, ਅਵਤਾਰ ਸਿੰਘ ਕਲਸੀ, ਮਾਸਟਰ ਤਿਲਕ ਰਾਜ, ਬੰਟੀ ਟਰੇਂਡਜ, ਆਸ਼ੂ ਗੋਇਲ, ਭੁਪਿੰਦਰ ਸਿੰਘ, ਮਨਜੀਤ ਸਿੰਘ ਬਮਰਾਹ, ਦਲਜੀਤ ਸਿੰਘ ਵਿੱਕੀ, ਮਨਿੰਦਰ ਹਨੀ, ਗੁਰਕ੍ਰਿਪਾਲ ਸਿੰਘ, ਗੁਰਜੀਤ ਸਿੰਘ ਸੁੰਦਰ ਨਗਰ, ਐਡਵੋਕੇਟ ਮਨਜੀਤ ਸਿੰਘ, ਜਸਬੀਰ ਸਿੰਘ ਗਿੱਲ, ਬਿਕਰਮਜੀਤ ਸਿੰਘ ਬਿੱਕਾ, ਟੋਨੀ ਗਿੱਲ, ਵਿਜੈ ਕੁਮਾਰ, ਹਰਪ੍ਰੀਤ ਸਿੰਘ ਹੈਰੀ, ਹੈਪੀ ਸਰਪੰਚ, ਕਰਨ ਸੰਧੂ, ਬਲਜਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜੂ, ਪਰਦੀਪ ਕੁਮਾਰ, ਰਜਿੰਦਰ ਕੁਮਾਰ ਜੰਬਾ, ਪਵਨ ਕੁਮਾਰ, ਮਨਿੰਦਰ ਸਿੰਘ ਹਨੀ, ਨਵਦੀਪ ਸਿੰਘ, ਮਲਕੀਤ ਸਿੰਘ, ਗਗਨ ਬਟਾਲਾ, ਮਲਕੀਤ ਸਿੰਘ, ਨਿੱਕੂ ਹੰਸਪਾਲ, ਕੁਨਾਲ ਸ਼ਰਮਾ, ਕੁਲਦੀਪ ਸਿੰਘ, ਦਵਿੰਦਰ ਸਿੰਘ, ਮੁਨੀਸ਼ ਕੁਮਾਰ ਕਾਕਾ ਆਦਿ ਮੋਜੂਦ ਸਨ।

ਬਟਾਲਾ ਇੰਪਰੂਵਮੈਂਟ ਟਰੱਸਟ ਨੂੰ ਮਿਲਿਆ ਨਵਾਂ ਚੇਅਰਮੈਨ , ਯਸ਼ਪਾਲ ਚੌਹਾਨ ਨੇ ਅਹੁਦਾ ਸੰਭਾਲਿਆ!ਬਟਾਲਾ, 20 ਮਾਰਚ – ਕਮਲ ਕੁਮਾਰ ਬਟਾਲਾ 'ਚ ਰਾਜਨੀਤਿ...
20/03/2025

ਬਟਾਲਾ ਇੰਪਰੂਵਮੈਂਟ ਟਰੱਸਟ ਨੂੰ ਮਿਲਿਆ ਨਵਾਂ ਚੇਅਰਮੈਨ , ਯਸ਼ਪਾਲ ਚੌਹਾਨ ਨੇ ਅਹੁਦਾ ਸੰਭਾਲਿਆ!

ਬਟਾਲਾ, 20 ਮਾਰਚ – ਕਮਲ ਕੁਮਾਰ

ਬਟਾਲਾ 'ਚ ਰਾਜਨੀਤਿਕ ਹਲਚਲ ਹੋਈ ਤੇਜ਼! ਬਟਾਲਾ ਇੰਪਰੂਵਮੈਂਟ ਟਰੱਸਟ ਨੂੰ ਅੱਜ ਨਵਾਂ ਚੇਅਰਮੈਨ ਮਿਲ ਗਿਆ। ਯਸ਼ਪਾਲ ਚੌਹਾਨ ਨੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਹਾਜ਼ਰੀ 'ਚ ਅਹੁਦਾ ਸੰਭਾਲ ਲਿਆ। ਵਿਧਾਇਕ ਗੁਰਦੀਪ ਸਿੰਘ ਰੰਧਾਵਾ (ਡੇਰਾ ਬਾਬਾ ਨਾਨਕ) ਵੀ ਮੌਜੂਦ ਸਨ।

"ਬਟਾਲਾ ਬਣੇਗਾ ਖੂਬਸੂਰਤ!" – ਯਸ਼ਪਾਲ ਚੌਹਾਨ ਦੀ ਵੱਡੀ ਗੱਲ

ਨਵੇਂ ਚੇਅਰਮੈਨ ਯਸ਼ਪਾਲ ਚੌਹਾਨ ਨੇ ਅਹੁਦਾ ਸੰਭਾਲਦਿਆਂ ਵੱਡੇ ਵਾਅਦੇ ਕਰ ਦਿੱਤੇ ਹਨ । ਉਨ੍ਹਾਂ ਕਿਹਾ, "ਬਟਾਲਾ ਦੀ ਸੋਭਾ ਵਧਾਵਾਂਗੇ , ਸੌਂਹ ਹੈ ਮੇਰੀ!" ਉਨ੍ਹਾਂ ਨੇ ਦੱਸਿਆ ਕਿ ਸ਼ਹਿਰ 'ਚ ਪਾਰਕ ਬਣਾਵਾਂਗੇ, ਚੌਂਕ ਚੌੜੇ ਹੋਣਗੇ, ਸੜਕਾਂ ਸੁੰਦਰ ਬਣਾਈਆਂ ਜਾਣਗੀਆਂ।

"ਆਮ ਆਦਮੀ ਪਾਰਟੀ ਵਲੰਟੀਅਰਾਂ ਨੂੰ ਦੇਵੇਗੀ ਮਾਣ-ਸਤਿਕਾਰ" – ਵਿਧਾਇਕ ਸ਼ੈਰੀ ਕਲਸੀ

ਇਸ ਮੌਕੇ ਸ਼ੈਰੀ ਕਲਸੀ ਨੇ ਆਪਣੀ ਪਾਰਟੀ ਦੀ ਵੱਡੀ ਗੱਲ ਦੱਸਦਿਆਂ ਕਿਹਾ, "ਆਪ ਪਾਰਟੀ ਨਹੀਂ, ਇੱਕ ਪਰਿਵਾਰ ਹੈ। ਜੋ ਵੀ ਮਿਹਨਤ ਕਰੇਗਾ, ਉਹਨੂੰ ਆਦਰ-ਸਨਮਾਨ ਮਿਲੇਗਾ।" ਉਨ੍ਹਾਂ ਕਿਹਾ ਕਿ ਪੰਜਾਬ 'ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਲੀਡਰਸ਼ਿਪ ਹੇਠ ਸਕੂਲ ਆਫ ਐਮੀਨਸ, ਮੁਹੱਲਾ ਕਲੀਨਿਕ ਤੇ 600 ਯੂਨਿਟ ਮੁਫਤ ਬਿਜਲੀ ਵਰਗੇ ਲੋਕ-ਪੱਖੀ ਕਦਮ ਚੁੱਕੇ ਜਾ ਰਹੇ ਹਨ।

ਕੌਣ-ਕੌਣ ਹੋਇਆ ਸ਼ਾਮਲ?

ਇਸ ਸਮਾਗਮ ਵਿੱਚ ਸੀਨੀਅਰ ਆਗੂ, ਸਰਪੰਚ, ਚੇਅਰਮੈਨ, ਡਾਕਟਰ, ਐਡਵੋਕੇਟ, ਵਪਾਰੀ ਤੇ ਯੂਥ ਆਗੂ ਸਮੇਤ ਲੰਮਾ-ਚੌੜਾ ਲਿਸਟ ਮੌਜੂਦ ਸੀ।

"ਇਹ ਸਿਰਫ ਸ਼ੁਰੂਆਤ ਹੈ!"

ਵਿਧਾਇਕ ਸ਼ੈਰੀ ਕਲਸੀ ਨੇ ਅਖੀਰ 'ਚ ਬਟਾਲਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਹ ਸਿਰਫ ਸ਼ੁਰੂਆਤ ਹੈ, ਬਟਾਲਾ ਚਮਕੇਗਾ!

‘ਯੁੱਧ ਨਸ਼ਿਆਂ ਵਿਰੁੱਧ: ਬਟਾਲਾ ਪੁਲਿਸ ਨੇ ਨਸ਼ਾ ਤਸਕਰ ਦੀ ਕੋਠੀ ਢਾਹੀ!"ਨਸ਼ਾ ਤਸਕਰਾਂ ਲਈ ਕੋਈ ਥਾਂ ਨਹੀਂ!" – ਐਸ.ਐਸ.ਪੀ ਸੁਹੇਲ ਕਾਸਿਮ ਮੀਰਬਟਾਲਾ, ...
20/03/2025

‘ਯੁੱਧ ਨਸ਼ਿਆਂ ਵਿਰੁੱਧ: ਬਟਾਲਾ ਪੁਲਿਸ ਨੇ ਨਸ਼ਾ ਤਸਕਰ ਦੀ ਕੋਠੀ ਢਾਹੀ!

"ਨਸ਼ਾ ਤਸਕਰਾਂ ਲਈ ਕੋਈ ਥਾਂ ਨਹੀਂ!" – ਐਸ.ਐਸ.ਪੀ ਸੁਹੇਲ ਕਾਸਿਮ ਮੀਰ

ਬਟਾਲਾ, 20 ਮਾਰਚ – ਕਮਲ ਕੁਮਾਰ

ਪੰਜਾਬ 'ਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਅੱਜ ਬਟਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਜੀਵਨ ਕੁਮਾਰ ਦੀ ਕੋਠੀ ਜੇ.ਸੀ.ਬੀ ਮਸ਼ੀਨਾਂ ਨਾਲ ਢਾਹ ਦਿੱਤੀ!

"ਜਿਹੜਾ ਵੀ ਨਸ਼ਾ ਤਸਕਰੀ ਕਰੇਗਾ, ਉਹ ਸਜ਼ਾ ਭੁਗਤੇਗਾ!" – ਇਹ ਗੱਲ ਬਟਾਲਾ ਦੇ ਐਸ.ਐਸ.ਪੀ ਸੁਹੇਲ ਕਾਸਿਮ ਮੀਰ ਨੇ ਸਾਫ਼ ਕਹੀ। ਉਨ੍ਹਾਂ ਦੱਸਿਆ ਕਿ ਜੀਵਨ ਕੁਮਾਰ ਉੱਤੇ ਐਨ.ਡੀ.ਪੀ.ਐਸ ਐਕਟ ਤਹਿਤ ਤਿੰਨ ਪਰਚੇ ਦਰਜ ਹਨ। ਇਹ ਲੰਮੇ ਸਮੇਂ ਤੋਂ ਨਸ਼ਿਆਂ ਦੀ ਤਸਕਰੀ ਕਰਦਾ ਆ ਰਿਹਾ ਸੀ।

ਪੁਲਿਸ ਨੇ **ਗਾਂਧੀ ਨਗਰ ਕੈਂਪ 'ਚ ਵਾਕਿਆ ਇਸ ਨਸ਼ਾ ਤਸਕਰ ਦੀ ਲਕਜ਼ਰੀ ਕੋਠੀ ਨੂੰ ਜੇ.ਸੀ.ਬੀ. ਮਸ਼ੀਨਾਂ ਨਾਲ "ਮਿੱਟੀ ਨਾਲ ਵਟਾ" ਦਿੱਤਾ!

ਨਸ਼ਾ ਤਸਕਰਾਂ ਲਈ ਵੱਡੀ ਚੇਤਾਵਨੀ!

ਐਸ.ਐਸ.ਪੀ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ "ਜੇ ਕੋਈ ਨਸ਼ਿਆਂ ਦੇ ਗਲਤ ਧੰਦੇ 'ਚ ਲੱਗਾ ਹੋਇਆ ਹੈ, ਤਾਂ ਤਿਆਰ ਰਹੋ – ਜਾ ਤਾਂ ਨਸ਼ਾ ਛੱਡੋ, ਜਾਂ ਪੰਜਾਬ ਛੱਡੋ!"

ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ ਗੌਰਵ ਯਾਦਵ ਦੀ ਸਖ਼ਤ ਹਦਾਇਤ 'ਤੇ ਕੀਤੀ ਗਈ।

"ਸਾਡੇ ਬੱਚਿਆਂ, ਸਾਡੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ!" – ਐਸ.ਐਸ.ਪੀ ਨੇ ਦੱਸਿਆ।

ਇਸ ਮੌਕੇ 'ਤੇ ਡੀ.ਐਸ.ਪੀ ਤੇਜਿੰਦਰਪਾਲ ਸਿੰਘ ਗੁਰਾਇਆ, ਡੀ.ਐਸ.ਪੀ ਹਰੀਸ਼ ਬਹਿਲ (ਨਾਰਕੋਟਿਕ ਸੈੱਲ), ਐਸ.ਐਚ.ਓਜ਼ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।

ਬਟਾਲਾ ਪੁਲਿਸ ਦਾ ਵੱਡਾ ਐਲਾਨ – "ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ!"

Market Committee ਬਟਾਲਾ ਨੂੰ ਮਿਲਿਆ ਨਵਾਂ ਚੇਅਰਮੈਨ, ਨੋਟੀਫਿਕੇਸ਼ਨ ਜਾਰੀ
15/03/2025

Market Committee ਬਟਾਲਾ ਨੂੰ ਮਿਲਿਆ ਨਵਾਂ ਚੇਅਰਮੈਨ, ਨੋਟੀਫਿਕੇਸ਼ਨ ਜਾਰੀ

IMPROVEMENT TRUST BATALA ਨੂੰ ਮਿਲਿਆ ਨਵਾਂ ਚੇਅਰਮੈਨ, ਨੋਟੀਫਿਕੇਸ਼ਨ ਜਾਰੀ
15/03/2025

IMPROVEMENT TRUST BATALA ਨੂੰ ਮਿਲਿਆ ਨਵਾਂ ਚੇਅਰਮੈਨ, ਨੋਟੀਫਿਕੇਸ਼ਨ ਜਾਰੀ

Address

Batala
143505

Alerts

Be the first to know and let us send you an email when NewsChit posts news and promotions. Your email address will not be used for any other purpose, and you can unsubscribe at any time.

Contact The Business

Send a message to NewsChit:

Share