07/12/2025
- ਬੀਤੇ 05 ਦਸੰਬਰ 2025 ਦਿਨ ਸੁੱਕਰਵਾਰ ਸਾਮ ਦੀ ਗੱਲ ਆ ਕਿ ਸਾਮ ਨੂੰ ਤਕਰੀਬਨ 6:40 ਦਾ ਸਮਾ ਸੀ,ਤਾਂ ਮੈ ਹਰਰਾਏਪੁਰ ਵਾਲੇ ਪਾਸੇ ਤੋਂ ਨਥਾਣੇ ਵੱਲ ਨੂੰ ਜਾ ਰਿਹਾ ਸੀ,ਤਾਂ ਰਸਤੇ ਚ ਪਿੰਡ ਜੰਡਾਵਾਲਾ ਦੇ ਨਜਦੀਕ ਗਊਸ਼ਾਲਾ ਤੋਂ ਥੋੜ੍ਹਾ ਅਗੇ ਜਾਕੇ ਦੇਖਿਆ ਤਾਂ ਸੜਕ ਉੱਪਰ ਇਕ ਹਾਦਸਾ ਵਾਪਰਿਆ ਹੋਇਆ ਸੀ,ਇੱਕ ਪਾਸੇ ਟਰੈਕਟਰ ਖੜ੍ਹਾ ਸੀ ਜੋ ਕਿ ਟੁੱਟ ਚੁੱਕਿਆ ਸੀ,ਅਤੇ ਇੱਕ ਪਾਸੇ ਕਾਰ ਖੜ੍ਹੀ ਸੀ ਜੋ ਕਿ ਅਗਲੇ ਪਾਸੇ ਤੋਂ ਬਿਲਕੁੱਲ ਖਤਮ ਹੋ ਚੁੱਕੀ ਸੀ,ਤਾਂ ਮੈ ਵੀ ਰੁੱਕ ਗਿਆ ਅਤੇ ਉੱਥੇ ਕੁਝ ਵਿਅਕਤੀ ਜਖਮੀ ਹਾਲਤ ਵਿੱਚ ਲੜਕੇ ਨੂੰ ਮੰਜੇ ਉੱਪਰ ਲਿਟਾ ਰਹੇ ਸਨ, ਜੋਕਿ ਕਾਰ ਨੂੰ ਚਲਾ ਰਿਹਾ ਸੀ,ਅਤੇ ਕਾਰ ਦੇ ਵਿੱਚ ਦੋ ਔਰਤਾਂ ਇੱਕ ਬਜੁਰਗ ਵਿਅਕਤੀ ਅਤੇ ਇੱਕ ਬੱਚਾ ਦਰਦ ਨਾਲ ਚੀਕਾ ਮਾਰ ਰਹੇ ਸਨ, ਉੱਥੇ ਮੌਜੂਦ ਲੋਕ ਦੱਸ ਰਹੇ ਸਨ, ਕਿ ਕੋਈ ਟਰੱਕ ਵਾਲਾ ਇਹਨਾਂ ਨੂੰ ਜੋਰਦਾਰ ਟੱਕਰ ਮਾਰ ਕੇ ਭੱਜ ਗਿਆ ਸੀ,ਚੱਲੋ ਅਸੀਂ ਉੱਥੇ ਮੋਜੂਦ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਫੱਟੜ ਹੋਏ ਪਰਿਵਾਰਕ ਮੈਬਰਾਂ ਨੂੰ ਹਾਦਸਾਗ੍ਰਸਤ ਕਾਰ ਚੋ ਬਾਹਰ ਕੱਢਿਆ ਅਤੇ ਪਿੰਡ ਦਾ ਪਤਾ ਕੀਤਾ,ਤਾਂ ਮਾਤਾ ਨੇ ਦੱਸਿਆ ਕਿ ਸਾਡਾ ਪਿੰਡ ਨਥਾਣਾ ਸਾਡੇ ਪਰਿਵਾਰ ਵਾਲਿਆ ਨੂੰ ਸੁਨੇਹਾ ਲਗਾ ਦਿਉ ਵੀ ਸਾਡਾ ਐਕਸੀ/ਡੈਟ ਹੋ ਗਿਆ, ਤਾਂ ਮੈ ਮਾਤਾ ਨੂੰ ਪੁੱਛਿਆ ਵੀ ਤੁਸੀ ਕਿੰਨ੍ਹਾ ਨੂੰ ਜਾਣਦੇ ਹੋ,ਤਾਂ ਮੈ ਬਾਈ #ਹਰਪ੍ਰੀਤਮਦੇਸੇ ਦਾ ਨਾਮ ਲਿਆ ਤਾਂ ਮਾਤਾ ਕਹਿੰਦੀ ਵੀ ਹਾ ਪੁੱਤ ਮੈ ਜਾਣਦੀ ਆ ਮੇਰੀ ਗੱਲ ਕਰਵਾ ਦੇ ਮਦੇਸੇ ਨਾਲ, ਤਾਂ ਹਰਪ੍ਰੀਤ ਨੇ ਪਰਿਵਾਰ ਦੇ ਨਾਮ ਪਤਾ ਪੁੱਛਕੇ ਨਥਾਣੇ ਪਰਿਵਾਰ ਵਾਲਿਆ ਨੂੰ ਸੁਨੇਹਾ ਦੇ ਦਿੱਤਾ ,ਤਾਂ ਇਹਨੇ ਨੂੰ #ਬਾਈਅਮਰਜੀਤਬਰਾੜ ਜੰਡਾਵਾਲਾ ਅਤੇ #ਸਰਪੰਚਜਗਸੀਰਸਿੰਘ ਜੰਡਾਵਾਲਾ ਅਤੇ ਹੋਰ ਪਿੰਡ ਵਾਸੀ ਇਹਨੇ ਨੂੰ ਉੱਥੇ ਆ ਗਏ,ਜੋ ਲੜਕਾ ਕਾਰ ਚਲਾ ਰਿਹਾ ਸੀ,ਉਸ ਦੀਆ ਲੱਤਾਂ ਉੱਪਰ ਜਿਆਦਾ ਸੱਟ ਲੱਗੀ ਹੋਈ ਸੀ,ਅਤੇ ਅਸੀ ਬਾਈ #ਅਮਰਜੀਤ ਸਿੰਘ ਬਰਾੜ ਅਤੇ ਸਰਪੰਚ #ਜਗਸੀਰ ਸਿੰਘ ਹੋਰਾ ਦੀ ਮਦਦ ਦੇ ਨਾਲ ਜਖਮੀ ਹੋਏ ਪਰਿਵਾਰ ਨੂੰ ਦੋ ਕਾਰਾਂ ਦੇ ਵਿੱਚ ਪਾਕੇ ਨਥਾਣਾ ਦੇ ਹਸਪਤਾਲ ਚ ਲੈ ਗਏ, ਅਤੇ #ਹਰਪ੍ਰੀਤ ਮਦੇਸੇ ਨੂੰ ਫੋਨ ਕੀਤਾ ਕਿ ਅਸੀਂ ਨਥਾਣਾ ਦੇ ਹਸਪਤਾਲ ਚ ਆ ਰਹੇ ਆ ਤੁਸੀ ਪਰਿਵਾਰਕ ਮੈਬਰਾਂ ਨੂੰ ਉੱਥੇ ਲੈਕੇ ਆ ਜਾਉ।
ਇਹਨੇ ਚ ਅਸੀਂ ਨਥਾਣਾ ਦੇ ਹਸਪਤਾਲ ਪਹੁੰਚ ਗਏ, ਅਤੇ ਜਖਮੀਆ ਨੂੰ ਉਤਾਰਣ ਲੱਗੇ,ਤਾਂ ਉੱਥੇ ਰਾਤ ਸਮੇ ਸਿਰਫ ਇੱਕ ਹੀ ਮੈਡਮ ਜੋ ਕਿ ਨਰਸਿੰਗ ਸਟਾਫ ਸੀ,ਉਹ ਵਿਚਾਰੀ ਜਖਮੀਆ ਦਾ ਇਲਾਜ ਕਰਨ ਲੱਗ ਗਈ, ਅਤੇ ਇਸ ਉਪਰੰਤ ਉੱਥੇ ਪਤਾ ਕਰਨ ਤੇ ਪਤਾ ਲੱਗਿਆ ਕਿ ਰਾਤ ਸਮੇ ਕੋਈ ਵੀ ਐਮਰਜੰਸੀ ਸੇਵਾਵਾਂ ਲਈ ਕੋਈ ਵੀ ਡਾਕਟਰ ਆਪਣੀ ਡਿਊਟੀ ਉੱਪਰ ਮੌਜੂਦ ਨਹੀ ਸੀ,ਪਤਾ ਲੱਗਿਆ ਕਿ ਡਾਕਟਰ ਸਾਹਿਬ ਆਨ ਕਾਲ ਡਿਊਟੀ ਤੇ ਹੁੰਦੇ ਹਨ।
ਕਿੰਨੀ ਵੱਡੀ ਹੈਰਾਨੀ ਦੀ ਗੱਲ ਆ ਕਿ ਇਹ ਨਥਾਣਾ ਦਾ ਸਰਕਾਰੀ ਹਸਪਤਾਲ ਨਾਲ ਲੱਗਦੇ ਬਹੁਤ ਸਾਰੇ ਪਿੰਡਾਂ ਨੂੰ ਸਿਹਤ ਸਹੂਲਤਾ ਪ੍ਰਦਾਨ ਕਰਦਾ ਹੈ ,ਪਰ ਰਾਤ ਸਮੇ ਇੱਥੇ ਨਰਸਿੰਗ ਸਟਾਫ ਤੋਂ ਬਿਨਾ ਕੋਈ ਵੀ ਡਾਕਟਰ ਮੋਜੂਦ ਨਹੀ ਹੁੰਦਾ? ਰਾਤ ਨੂੰ ਜਦ ਕੋਈ ਐਮਰਜੰਸੀ ਆਉਦੀ ਹੈ,ਤਾਂ ਮਰੀਜ ਨੂੰ ਇੱਥੋਂ ਰੈਫਰ ਕਰ ਦਿੱਤਾ ਜਾਦਾ ਹੈ,ਹਸਪਤਾਲ ਚ ਜਦ ਕੋਈ ਐਮਰਜੰਸੀ ਆਉਦੀ ਹੈ,ਤਾਂ ਪਹਿਲਾ ਤਾਂ ਮਰੀਜ ਨੂੰ ਰੈਫਰ ਹੀ ਕਰ ਦਿੰਦੇ ਹਨ, ਪਰ ਜਦ ਤੱਕ ਆਨ ਕਾਲ ਡਿਊਟੀ ਵਾਲਾ ਡਾਕਟਰ ਆਪਣੇ ਘਰ ਤੋਂ ਆਵੇਗਾ,ਤਾਂ ਇੰਨੇ ਸਮੇ ਚ ਬਹੁਤ ਦੇਰ ਚੁੱਕੀ ਹੋਵੇਗੀ,ਅਤੇ ਕਿਸੇ ਦੀ ਵੀ ਕੀਮਤੀ ਜਾਨ ਵੀ ਜਾ ਸਕਦੀ ਹੈ? ਇਸ ਸਭ ਦੀ ਜਿੰਮੇਵਾਰੀ ਕਿਸ ਦੀ ਹੋਵੇਗੀ,ਮੌਜੂਦਾ ਆਨ ਕਾਲ ਡਿਊਟੀ ਵਾਲੇ ਡਾਕਟਰ ਦੀ,ਸਿਹਤ ਵਿਭਾਗ ਦੀ ਜਾ ਫਿਰ ਸਰਕਾਰ ਦੀ ?
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਇਹ ਪੁਰਜੋਰ ਮੰਗ ਹੈ,ਕਿ ਰਾਤ ਸਮੇ ਇੱਕ ਐਮਰਜੰਸੀ ਡਾਕਟਰ ਹਸਪਤਾਲ ਚ ਹਰ ਸਮੇ ਮੌਜੂਦ ਰਹੇ। ਤਾਂ ਕਿ ਲੋਕਾਂ ਦੀ ਕੀਮਤੀ ਜਾਨ ਬਚਾਈ ਜਾ ਸਕੇ।
ਬਾਕੀ ਤੁਸੀ ਇਸ ਪੋਸਟ ਨੂੰ ਵੱਧ ਤੋਂ ਵੱਧ ਸੇਅਰ ਕਰਕੇ ਆਪਣੀ ਰਾਇ ਕੂਮੈਟ ਬਾਕਸ ਚ ਜਰੂਰ ਦਿਉ।