31/10/2023
ਅੱਜ ਦਾ ਵਿਚਾਰ (31ਅਕਤੂਬਰ) ਇਨਕਲਾਬੀ ਮਰ ਜਾਂਦਾ ਹੈ,ਪਰ ਉਹ ਕਦੇ ਬੁੱਢਾ ਨਹੀ ਹੁੰਦਾ।(ਬਾਬਾ ਸੋਹਣ ਸਿੰਘ ਭਕਨਾ)।
ਅੱਜ ਦੇ ਦਿਨ : 31-10-1795 ਪ੍ਰਸਿੱਧ ਅੰਗਰੇਜ਼ੀ ਕਵੀ ਜੌਹਨ ਕੀਟਸ ਦਾ ਜਨਮ।1875 ਦੇਸ਼ ਦੇ ਪਹਿਲੇ ਗ੍ਰਹਿ ਤੇ ਉਪ ਪ੍ਰਧਾਨ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਤੇ 2018ਵਿੱਚ ਕੇਂਦਰ ਸਰਕਾਰ ਨੇ ਗੁਜਰਾਤ ਵਿੱਚ 597.11 ਫੁੱਟ (182 ਮੀਟਰ)ਉੱਚਾ ਬੁੱਤ ਲਗਭਗ 2990 ਕਰੋੜ ਦੀ ਲਾਗਤ ਵਾਲਾ ਬਣਾਉਣ ਲਈ ਨੀਂਹ ਰੱਖੀ ਸੀ ਜਿਸ ਦਾ ਉਦਘਾਟਨ ਅੱਜ ਦੇ ਦਿਨ ਕੀਤਾ ਗਿਆ ।1880 ਗਣਿਤ ਵਿਗਿਆਨੀ ਡਾਕਟਰ ਪ੍ਰੋਫੈਸਰ ਰਾਮਾ ਚੰਦਰ ਦਾ ਦਿਹਾਂਤ।1926 ਫਿਜਿਕਸ ਖੇਤਰ ਦੇ ਫਾਈਬਰ ਉਪਟਿਕਸ ਪਿਤਾਮਾ ਵਿਗਿਆਨੀ ਡਾਕਟਰ ਨਰਿੰਦਰ ਸਿੰਘ ਕਪਾਨੀ ਦਾ ਮੋਗਾ ਵਿਖੇ ਜਨਮ।1952 ਅਮਰੀਕਾ ਨੇ ਪਹਿਲਾ ਹਾਈਡਰੋਜਨ ਬੰਬ ਚਲਾਇਆ।1984 ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਸ ਦੇ ਅੰਗ ਰੱਖਿਅਕਾਂ ਵੱਲੋਂ ਕਤਲ।1987 ਵਿਗਿਆਨੀ ਡਾਕਟਰ ਆਰ ਸੀ ਬੋਸ ਦਾ ਦਿਹਾਂਤ।2005 ਪ੍ਰਸਿੱਧ ਕਵਿਤਰੀ ਲੇਖਿਕਾ ਅੰਮਿ੍ਤਾ ਪ੍ਰੀਤਮ ਦਾ ਦਿਹਾਂਤ।
*ਹੈਲੋਵਿਨ ਡੇ* : ਹਰ ਸਾਲ ਦੁਨੀਆਂ ਵਿੱਚ 31 ਅਕਤੂਬਰ ਅਤੇ ਪੱਛਮੀ ਦੇਸ਼ਾਂ ਵਿੱਚ 31 ਅਕਤੂਬਰ ਤੋਂ ਪੰਜ ਨਵੰਬਰ ਤੱਕ ਮਨਾਇਆ ਜਾਂਦਾ ਹੈ।ਇਹ ਤਿਉਹਾਰ ਦੀਵਾਲੀ ਤੇ ਲੋਹੜੀ ਵਰਗਾ ਤਿਉਹਾਰ ਹੁੰਦਾ ਹੈ।ਇਸ ਦੀ ਝਲਕ ਲੋਹੜੀ ਵਰਗੀ ਹੁੰਦੀ ਹੈ ਕਿਉਕਿ ਰਿਉੜੀਆਂ, ਕਣਕ ਤੇ ਰੁਪਏ ਵੰਡੇ ਜਾਂਦੇ ਹਨ।ਛੋਟੇ ਬੱਚਿਆਂ ਨੂੰ ਕੈਂਡੀਆਂ ਤੇ ਚਾਕਲੇਟ ਵੰਡੇ ਜਾਂਦੇ ਹਨ। ਵੱਖ ਵੱਖ ਸ਼ਹਿਰਾਂ ਵਿੱਚ ਬੱਚਿਆਂ ਦੀ ਹਿਫਾਜਤ ਤੇ ਕਿਸੇ ਕਿਸਮ ਦੀ ਮਾੜੀ ਘਟਨਾ ਨੂੰ ਰੋਕਣ ਲਈ ਪੁਲਿਸ ਦੀਆਂ ਗੱਡੀਆਂ ਤਿਆਰ ਰੱਖੀਆਂ ਜਾਂਦੀਆਂ ਹਨ।ਪੰਜਾਬੀ ਵੀ ਹੁਣ ਇਸ ਵਿੱਚ ਸ਼ਾਮਲ ਹੋ ਰਹੇ ਹਨ ਤੇ ਉਹ ਘਰਾਂ ਅੱਗੇ ਕੈਂਡੀ ਵਾਲੀ ਟੋਕਰੀ ਲੈ ਕੇ ਬੈਠ ਜਾਂਦੇ ਹਨ ਤੇ ਲੋਹੜੀ ਵਰਗੀ ਖੁਸ਼ੀ ਮਹਿਸੂਸ ਕਰਦੇ ਹਨ।ਇਸ ਦਿਨ ਭੂਤ (ਡਰਾਵਨੀ ਸ਼ਕਲ) ਦੇ ਕਿਰਦਾਰ ਵਿੱਚ ਲੋਕ ਮੂੰਹ ਤੇ ਮਾਸਕ ਅਤੇ ਵਿਸ਼ੇਸ ਡਰੈੱਸ ਪਾ ਕੇ ਦੂਜਿਆਂ ਦਾ ਮੰਨੋਰੰਜਨ ਕਰਦੇ ਹਨ।ਹੈਰੀਪਾਟਰ ਵਾਂਗ ਹਾਰਰ ਫਿਲਮਾਂ, ਭੂਤਾਂ ਦੇ ਕਾਮਿਕਸ,ਭੂਤ ਕਰੈਕਟਰ ਦੀਆਂ ਹਰਕਤਾਂ ਨਾਲ ਲੋਕ ਥਰਿਲ ਨਾਲ ਡਰ ਜਾਂਦੇ ਤੇ ਡਰ ਕੇ ਕੰਬ ਜਾਂਦੇ ਹਨ। ਬੈਟਮੇਨ,ਕਾਲੀ ਬਿੱਲੀ,ਮੱਕੜੀਆਂ ਚਮਗਿੱਦੜ ਤੇ ਕੰਕਾਲ ਦੇ ਡਰੈੱਸ ਪਾਏ ਹੁੰਦੇ ਹਨ।ਇਸ ਦਿਨ ਸੰਤਰੀ ਰੰਗ ਦੇ ਵੱਡੇ ਅਕਾਰ ਦੇ ਕੱਦੂ ਨੂੰ ਲਾਲਟੈਨ ਦਾ ਰੂਪ ਦਿੱਤਾ ਜਾਂਦਾ ਹੈ।
*ਕਿੱਕਰ* (ਵਿਗਿਆਨਕ ਨਾਂ Acacia nilotica, ਅਰਬੀ ਗੋਂਦ ਦਾ ਰੁੱਖ,ਬਬੂਲ,ਮਿਸਰੀ ਕੰਡਾ, ਜਾਂ ਕੰਡਿਆਲੀ ਕਿੱਕਰ,ਨੂੰ ਆਸਟਰੇਲੀਆ ਵਿੱਚ ਥਾਰਨ ਮਿਮੋਸਾ, ਦੱਖਣ ਅਫਰੀਕਾ ਵਿੱਚ ਲੇੱਕੇਰੁਇਕਪਿਉਲ ਅਤੇ ਭਾਰਤ ਵਿੱਚ ਬਬੂਲ ਜਾਂ ਕਿੱਕਰ ਕਹਿੰਦੇ ਹਨ) ਇੱਕ ਅਕੇਸੀਆ ਪ੍ਰਜਾਤੀ ਦਾ ਰੁੱਖ ਹੈ। ਇਹ ਅਫਰੀਕਾ ਮਹਾਂਦੀਪ ਅਤੇ ਭਾਰਤੀ ਉਪ ਮਹਾਂਦੀਪ ਦਾ ਮੂਲ ਰੁੱਖ ਹੈ। ਇਸ ਦਾ ਗੈਨ੍ਰਿਕ ਨਾਮ ਯੂਨਾਨੀ ακακία (ਅਕੇਕੀਆ) ਤੋਂ ਹੈ, ਜੋ ਪ੍ਰਾਚੀਨ ਯੂਨਾਨੀ ਵੈਦ -ਵਿਗਿਆਨੀ ਪੇਦਾਨੀਅਸ ਡਾਇਓਸਕੋਰੀਦੇਸ (40–90 ਆਮ ਈ) ਉਸ ਦੀ ਕਿਤਾਬ ਮਟੀਰੀਆ ਮੈਡੀਕਾ ਵਿੱਚ ਇਸ ਔਸ਼ਧੀ ਪੌਦੇ ਲਈ ਮਿਲਦਾ ਹੈ। ਇਹ ਨਾਮ ਇਸ ਦੇ ਕੰਡਿਆਂ ਲਈ ਯੂਨਾਨੀ ਸ਼ਬਦ, ακις (ਏਕਿਸ, ਕੰਡਾ) ਤੋਂ ਰੱਖਿਆ ਗਿਆ ਹੈ।
ਉੱਤਰੀ ਭਾਰਤ ਵਿੱਚ ਕਿੱਕਰ ਦੀਆਂ ਹਰੀਆਂ ਪਤਲੀਆਂ ਟਾਹਣੀਆਂ ਦਾਤਣ ਦੇ ਕੰਮ ਆਉਂਦੀਆਂ ਹਨ। ਇਸ ਦੀ ਦਾਤਣ ਦੰਦਾਂ ਨੂੰ ਸਾਫ਼ ਅਤੇ ਤੰਦੁਰੁਸਤ ਰੱਖਦੀ ਹੈ। ਕਿੱਕਰ ਦੀ ਲੱਕੜੀ ਦਾ ਕੋਲਾ ਵੀ ਚੰਗਾ ਹੁੰਦਾ ਹੈ। ਸਾਡੇ ਇੱਥੇ ਦੋ ਤਰ੍ਹਾਂ ਦੀ ਕਿੱਕਰ ਜ਼ਿਆਦਾਤਰ ਪਾਈ ਅਤੇ ਉਗਾਈ ਜਾਂਦੀ ਹੈ। ਕਿੱਕਰ ਦੀ ਲੱਕੜ ਤੋਂ ਮੰਜੇ ਦੀਆਂ ਬਾਹੀਆਂ, ਸੇਰਵੇ, ਦਰਵਾਜ਼ੇ, ਅਲਮਾਰੀਆਂ, ਤਖ਼ਤਪੋਸ਼, ਸੰਦੂਕ, ਪੇਟੀਆਂ, ਖੇਤਾਂ ਵਿੱਚ ਕੰਮ ਕਰਨ ਲਈ ਸੁਹਾਗਾ ਹਲ, ਗੱਡੇ ਦਾ ਲਾਰੀਆ, ਠੋਡ, ਨਾਭ, ਗੱਡੇ ਦੇ ਪਹੀਏ ਆਦਿ ਬਣਦੇ ਰਹੇ ਹਨ।
ਕਿੱਕਰਾਂ ਲਗਾ ਕੇ ਪਾਣੀ ਦੇ ਕਟਾਅ ਨੂੰ ਰੋਕਿਆ ਜਾ ਸਕਦਾ ਹੈ। ਜਦੋਂ ਰੇਗਿਸਤਾਨ ਫੈਲਣ ਲੱਗਦਾ ਹੈ ਤਦ ਕਿੱਕਰਾਂ ਦੇ ਜੰਗਲ ਲੱਗਾ ਕੇ ਰੇਗਿਸਤਾਨ ਦੇ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਹੈ। ਇਸ ਤਰ੍ਹਾਂ ਵਾਤਾਵਰਣ ਨੂੰ ਸੁਧਾਰਣ ਵਿੱਚ ਕਿੱਕਰ ਦੀ ਵਧੀਆ ਵਰਤੋਂ ਹੋ ਸਕਦੀ ਹੈ। ਇਸ ਦੀ ਲੱਕੜੀ ਬਹੁਤ ਮਜ਼ਬੂਤ ਹੁੰਦੀ ਹੈ ਜਿਸ ਨੂੰ ਘੁਣ ਨਹੀਂ ਲੱਗਦਾ। ਇਹ ਮੋਟੇ ਪੋਰੇ ਵਾਲਾ ਮਜ਼ਬੂਤ, ਵੱਡਾ, ਗੂੜ੍ਹੀ ਛਾਂ ਵਾਲਾ ਰੁੱਖ ਹੈ।
Jass virk