12/11/2025
ਵਾਤਾਵਰਣ ਪ੍ਰੇਮੀ ਸਵ.ਸ੍ਰ ਨੱਥਾ ਸਿੰਘ ਉਹ ਸਖਸੀਅਤ ਸਨ,ਜਿੰਨ੍ਹਾ ਦੇ ਕੰਮ ਕਾਜ ਬਾਰੇ ਲਿਖਾ ਤਾਂ ਸਬਦ ਵੀ ਥੋੜ੍ਹੇ ਪੈ ਜਾਣਗੇ।
ਵਾਤਾਵਰਣ ਪ੍ਰੇਮੀ ਸਵ.ਸ੍ਰ ਨੱਥਾ ਸਿੰਘ ਜਿਨ੍ਹਾ ਦੀ ਉਮਰ ਤਕਰੀਬਨ 90 ਕੁ ਸਾਲ ਦੇ ਕਰੀਬ ਆ ਸਾਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਗਏ, ਉਹਨਾ ਦੀ ਮੌਤ ਹੋਣ ਦੇ ਨਾਲ ਪਿੰਡ ਨੂੰ ਬਹੁਤ ਵੱਡਾ ਘਾਟਾ ਪਿਆ ਹੈ,ਉਹਨਾਂ ਦਾ ਪਿੰਡ ਵਾਸੀਆ ਨਾਲ ਬਹੁਤ ਜਿਆਦਾ ਮੌਹ ਪਿਆਰ ਸੀ,ਹਰ ਇੱਕ ਵੱਡੇ ਛੋਟੇ ਨਾਲ ਉਹ ਪਿਆਰ ਕਰਦੇ ਸਨ
ਜਿੱਥੇ ਕਿ ਉਹਨਾਂ ਦੇ ਚਲੇ ਜਾਣ ਨਾਲ ਪਿੰਡ ਪੂਹਲੀ ਵਿੱਚ ਸੋਗ ਦੀ ਲਹਿਰ ਹੈ,ਅਤੇ ਪਿੰਡ ਪੂਹਲੀ ਵਿੱਚ ਉਹਨਾਂ ਦੇ ਹੱਥੀ ਲੱਗਿਆ ਅਤੇ ਪਾਣੀ ਪਾ ਕੇ ਬੱਚਿਆ ਵਾਗ ਪਾਲਿਆ ਇੱਕ ਇੱਕ ਦਰੱਖਤ ਵੀ ਰੋ ਪਿਆ, ਉਹਨਾਂ ਵੱਲੋਂ ਕੀਤੇ ਗਏ ਕੰਮ ਲਈ ਸਲਾਮ ਆ ਉਹਨਾਂ ਨੂੰ, ਜੇਕਰ ਕੋਈ ਵੀ ਵਿਅਕਤੀ ਕਿਸੇ ਦਰੱਖਤ, ਬੂਟੇ ਨੂੰ ਕੱਟ ਜਾ ਤੋੜ ਦਿੰਦਾ ਤਾਂ ਉਹਨਾਂ ਦੇ ਮਨ ਨੂੰ ਠੇਸ ਪਹੁੰਚ ਦੀ ਸੀ।
ਸੋ ਉਹਨਾਂ ਦੀ ਵਾਤਾਵਰਣ ਪ੍ਰਤੀ ਬਿਨਾ ਕਿਸੇ ਸੁਆਰਥ ਦੇ ਹਰੇ ਦਰੱਖਤ ਲਗਾਕੇ ਪਾਲਣ ਪੋਸ਼ਣ ਕਰਨ ਦੀ ਬਚਤ ਵੱਡੀ ਸੇਵਾ ਸੀ।
゚viralシypシ゚viralシhtag