ਜੀ ਐਚ ਟੀ ਪੀ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ

  • Home
  • India
  • Bathinda
  • ਜੀ ਐਚ ਟੀ ਪੀ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ

ਜੀ ਐਚ ਟੀ ਪੀ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ GHTP.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ!

*GHTP ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋਂ ਬਹੁਤ ਹੀ ਸਤਿਕਾਰਯੋਗ ਸਮੂਹ ਠੇਕਾ ਮੁਲਾਜ਼ਮ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡੀ.ਐੱਮ.ਪਲਾ...
18/07/2025

*GHTP ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋਂ ਬਹੁਤ ਹੀ ਸਤਿਕਾਰਯੋਗ ਸਮੂਹ ਠੇਕਾ ਮੁਲਾਜ਼ਮ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡੀ.ਐੱਮ.ਪਲਾਂਟ ਵਿੱਚ ਡਿਉਟੀ ਕਰਦੇ ਸਾਥੀ ਇੰਦਰ ਕੁਮਾਰ (ਸ.ਵ.) ਵਾਸੀ ਬਠਿੰਡਾ ਜੋ ਕਿ ਮਿਤੀ 15 ਜੁਲਾਈ ਨੂੰ ਆਕਾਲ ਚਲਾਣਾ ਕਰ ਗਏ ਸਨ,ਜਿੰਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠਾਂ ਦੇ ਭੋਗ ਮਿਤੀ 19 ਜੁਲਾਈ ਨੂੰ "ਅੰਨ-ਪੂਰਨਾ ਮੰਦਿਰ" (ਸਥਿਤ ਅਮਰੀਕ ਸਿੰਘ ਰੋਡ) ਵਿੱਚ ਕਰੀਬ 12:30 ਵਜ਼ੇ ਪਾਏ ਜਾਣਗੇ, ਸੋ ਜਿੰਨਾਂ ਸਾਥੀਆਂ ਨੇ ਸਾਥੀ ਇੰਦਰ ਕੁਮਾਰ ਦੀ ਅਤਿੰਮ ਅਰਦਾਸ ਸਮੇਂ ਸ਼ਾਮਿਲ ਹੋਣਾ ਹੈ ਉਹ ਸਹੀ ਸਮੇਂ ਪਹੁੰਚਣ ਦੀ ਕ੍ਰਿਪਾਲਤਾ ਕਰਨ ਜੀ !*

*🚩ਜਾਰੀ ਕਰਤਾ:-GHTP ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ!🚩*

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਦੇਸ ਵਿਆਪੀ ਹੜਤਾਲ ਦੇ ਹੱਕ ਵਿੱਚ ਕੀਤੀ ਇੱਕ ਰੋਜ਼ਾ ਹੜਤਾਲ :-ਸਮੂਹ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਨੂੰ...
09/07/2025

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਦੇਸ ਵਿਆਪੀ ਹੜਤਾਲ ਦੇ ਹੱਕ ਵਿੱਚ ਕੀਤੀ ਇੱਕ ਰੋਜ਼ਾ ਹੜਤਾਲ :-

ਸਮੂਹ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨ ਦੀ ਕੀਤੀ ਮੰਗ :-

09 ਜੁਲਾਈ 2025 (ਲਹਿਰਾ ਮੁਹੱਬਤ,ਭੁੱਚੋ ਮੰਡੀ) ਪਾਵਰਕਾਮ ਅਤੇ ਟਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਬੈਨਰ ਹੇਠ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਕੇਂਦਰੀ ਟਰੇਡ ਯੂਨੀਅਨਾਂ ਦੇ ਇੱਕ ਰੋਜ਼ਾ ਦੇਸ ਵਿਆਪੀ ਹੜਤਾਲ ਦੇ ਸੱਦੇ ਤੇ ਇੱਕ ਰੋਜ਼ਾ ਹੜਤਾਲ ਕਰਕੇ ਥਰਮਲ ਪਲਾਂਟ ਦੇ ਮੁੱਖ ਗੇਟ ਤੇ ਕੀਤਾ ਰੋਸ ਪ੍ਰਦਰਸ਼ਨ,ਇਸ ਸਮੇਂ ਹਾਜ਼ਿਰ ਆਗੂਆਂ ਪ੍ਰਧਾਨ ਜਗਰੂਪ ਸਿੰਘ,ਜਰਨਲ ਸਕੱਤਰ ਜਗਸੀਰ ਸਿੰਘ ਭੰਗੂ,ਬਲਜਿੰਦਰ ਸਿੰਘ ਮਾਨ,ਲਛਮਣ ਸਿੰਘ ਰਾਮਪੁਰਾ,ਹਰਦੀਪ ਸਿੰਘ ਤੱਗੜ,ਬੀਕੇਯੂ ਉੱਗਰਾਹਾਂ ਤੋਂ ਬੱਲੋ ਇਕਾਈ ਪ੍ਰਧਾਨ ਬੂਟਾ ਸਿੰਘ,ਟੀ.ਐੱਸ.ਯੂ.ਤੋਂ ਅਮਰਜੀਤ ਸਿੰਘ ਮੰਗਲੀ,ਇੰਪਲਾਈਜ ਫੈਡਰੇਸ਼ਨ ਤੋਂ ਬਲਜੀਤ ਬਰਾੜ,ਰਘੂਵੀਰ ਸੈਣੀ,ਰਾਜਿੰਦਰ ਸਿੰਘ,ਲਖਵੰਤ ਸਿੰਘ,ਗੁਰਭੇਜ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਵਿਸ਼ਵ ਵਪਾਰ ਸੰਸਥਾ,ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾਕੋਸ਼ ਦੇ ਇਸ਼ਾਰਿਆਂ ਤੇ ਲੋਕਾਂ ਨੂੰ ਸਸਤੀਆਂ ਸਹੂਲਤਾਂ ਦੇਣ ਵਾਲੇ ਸਮੂਹ ਸਰਕਾਰੀ ਅਦਾਰਿਆਂ ਜਿਵੇਂ ਕਿ ਬਿਜਲੀ,ਪਾਣੀ,ਸਿਹਤ, ਸਿੱਖਿਆ,ਆਵਾਜਾਈ,ਦੂਰ-ਸੰਚਾਰ ਆਦਿ ਨੂੰ ਨਿੱਜੀ ਦੇਸੀ-ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਜਰੂਰੀ ਸੇਵਾਵਾਂ ਦੇ ਅਦਾਰਿਆਂ ਦੇ ਨਿੱਜੀਕਰਨ ਅਤੇ ਬੇਰੋਕ ਲੁੱਟ ਕਰਨ ਦੇ ਰਸਤੇ ਵਿੱਚ ਰੁਕਾਵਟ ਬਣਦੇ ਪਹਿਲਾਂ ਤੋਂ ਤਹਿ ਖੇਤੀ,ਲੇਬਰ,ਬਿਜਲੀ,ਪਾਣੀ,ਸੁਰੱਖਿਆ,ਆਵਾਜਾਈ ਆਦਿ ਕਾਨੂੰਨਾਂ ਵਿੱਚ ਬੇਲੋੜੀਆਂ ਤਬਦੀਲੀਆਂ ਕਰਕੇ ਸਮੂਹ ਮਿਹਨਤਕਸ਼ ਵਰਗਾਂ ਦੀ ਤਿੱਖੀ ਲੁੱਟ ਕਰਨ ਅਤੇ ਸਮੂਹ ਕਿਰਤੀ ਲੋਕਾਂ ਨੂੰ ਬੰਧੂਆਂ ਮਜਦੂਰਾਂ ਦੇ ਰੂਪ ਵਿੱਚ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਲੋਕਮਾਰੂ ਫੈਸਲਾ ਕੀਤਾ ਗਿਆ ਹੈ,ਕੇਂਦਰ ਦੀ ਭਾਜਪਾ ਹਕੂਮਤ ਨੇ ਕਿਰਤ ਕਾਨੂੰਨਾਂ ਵਿੱਚ ਤਬਦੀਲੀ ਕਰਕੇ ਮਜ਼ਦੂਰ ਜਮਾਤ ਵੱਲੋਂ ਖੂਨ ਵਹਾਕੇ ਪ੍ਰਾਪਤ ਕੀਤੇ 08 ਘੰਟੇ ਦਿਹਾੜੀ ਦੇ ਅਧਿਕਾਰ ਨੂੰ ਪੈਰਾਂ ਹੇਠ ਦਰੜਕੇ 12 ਘੰਟੇ ਦਿਹਾੜੀ ਕਰਨ ਅਤੇ ਜਥੇਬੰਦੀ ਬਣਾਉਣ ਅਤੇ ਵਿਰੋਧ ਪ੍ਰਗਟਾਵੇ ਕਰਨ ਦੇ ਪਹਿਲਾਂ ਤੋਂ ਹਾਸਿਲ ਹੱਕ ਨੂੰ ਖਤਮ ਕਰਨ ਦੇ ਮਨਸੂਬੇ ਨਾਲ ਮਜ਼ਦੂਰ-ਮੁਲਾਜ਼ਮ ਮਾਰੂ ਫ਼ੈਸਲਾ ਕੀਤਾ ਹੈ,ਕੇਂਦਰ ਅਤੇ ਸੂਬਾ ਸਰਕਾਰ ਵੱਲੋੰ ਵਿਸ਼ਵ ਵਪਾਰ ਸੰਸਥਾ,ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੇਵਾ ਦੇ ਸਮੂਹ ਸਰਕਾਰੀ ਅਦਾਰਿਆਂ ਤੇ ਨਿੱਜੀਕਰਨ ਦਾ ਹੱਲਾ ਵਿੱਢਿਆ ਹੋਇਆ ਹੈ ਅਤੇ ਦੇਸ਼ ਦੇ ਕੁੱਲ ਪੈਦਾਵਾਰੀ ਸਰੋਤਾਂ ਨੂੰ ਦੇਸੀ-ਵਿਦੇਸ਼ੀ ਨਿੱਜੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਕਿਸਾਨਾਂ-ਮਜਦੂਰਾਂ-ਮੁਲਾਜਮਾਂ-ਠੇਕਾ ਮੁਲਾਜ਼ਮਾਂ ਨੂੰ ਮਿਲਦੇ ਨਿਗੂਣੇ ਰੁਜ਼ਗਾਰ ਨੂੰ ਖੋਹਕੇ ਕਿਰਤ ਦੀ ਲੁੱਟ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ ਅਤੇ ਸਮੂਹ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਕਾਰਨ ਹੀ ਸਮੂਹ ਸਰਕਾਰੀ ਅਦਾਰਿਆਂ ਵਿੱਚ ਪਿਛਲੇ 20-25 ਸਾਲਾਂ ਦੇ ਲੰਬੇ ਅਰਸੇ ਤੋਂ ਲਗਾਤਾਰ ਤਨਦੇਹੀ ਨਾਲ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਨਹੀਂ ਕੀਤਾ ਜਾ ਰਿਹਾ ਅਤੇ ਰੈਗੂਲਰ/ਪੈਨਸ਼ਨਰਜ਼ ਮੁਲਾਜ਼ਮਾਂ ਨੂੰ ਮਿਲਦੀਆਂ ਨਾ-ਮਾਤਰ ਸਹੂਲਤਾਂ ਤੇ ਕੱਟ ਲਾਇਆ ਜਾ ਰਿਹਾ ਹੈ,ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ,ਸਮੂਹ ਅਦਾਰਿਆਂ ਦੇ ਆਊਟਸੋਰਸ਼ਡ ਠੇਕਾ ਮੁਲਾਜਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ਤੇ ਅਦਾਰਿਆਂ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ,ਪੰਦਰਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ/ਅੱਜ ਦੀ ਮਹਿੰਗਾਈ ਮੁਤਾਬਿਕ ਠੇਕਾ ਮੁਲਾਜ਼ਮਾਂ ਦੀ ਤਨਖ਼ਾਹ ਨਿਸਚਿਤ ਕੀਤੀ ਜਾਵੇ,ਠੇਕਾ ਮੁਲਾਜ਼ਮਾਂ ਨੂੰ ਸੇਵਾ ਮੁਕਤ ਹੋਣ ਉਪਰੰਤ ਘੱਟੋ-ਘੱਟ 10 ਲੱਖ ਰੁਪਏ ਗੁਜ਼ਾਰਾ ਭੱਤਾ ਦਿੱਤਾ ਜਾਵੇ,ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ,ਰੈਗੂਲਰ/ਸੇਵਾ ਮੁਕਤ ਮੁਲਾਜ਼ਮਾਂ/ਕਿਸਾਨਾਂ-ਮਜਦੂਰਾਂ ਦੀਆਂ ਸਮੂਹ ਮੰਗਾਂ ਨੂੰ ਫੌਰੀ ਪ੍ਰਵਾਨ ਕੀਤਾ ਜਾਵੇ !

*ਪੰਜਾਬ ਰੋਡਵੇਜ਼/ਪਨਬਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵਲੋਂ ਤਹਿ ਸੰਘਰਸ਼ ਪ੍ਰੋਗਰਾਮ ਦੇ ਸਮੱਰਥਨ ਦਾ ਐਲਾਨ।**ਠੇਕਾ ਮੁਲਾਜ਼ਮ ...
06/07/2025

*ਪੰਜਾਬ ਰੋਡਵੇਜ਼/ਪਨਬਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵਲੋਂ ਤਹਿ ਸੰਘਰਸ਼ ਪ੍ਰੋਗਰਾਮ ਦੇ ਸਮੱਰਥਨ ਦਾ ਐਲਾਨ।*

*ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ।*

*ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਲੀਡਰਸ਼ਿਪ ਵਲੋਂ, ਪੰਜਾਬ ਰੋਡਵੇਜ਼,ਪੱਨਬੱਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਵਲੋਂ ਜ਼ੋ ਆਪਣੇ ਸਰਕਾਰ ਵਿਰੁੱਧ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜਾਰੀ ਘੋਲ ਦੀ ਹਿਮਾਇਤ ਲਈ ਹੋਰ ਜਥੇਬੰਦੀਆਂ ਦੇ ਨਾਲ ਨਾਲ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨੂੰ ਅਪੀਲ ਕੀਤੀ ਗਈ ਹੈ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਇਨ੍ਹਾਂ ਮੁਲਾਜ਼ਮਾਂ ਦੇ ਹੱਕੀ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕਰਦਾ ਸਰਕਾਰ ਨੂੰ ਰੋਡਵੇਜ਼ ਅਤੇ ਪੀ ਆਰ ਟੀ ਸੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਬਿਨਾਂ ਦੇਰੀ ਪ੍ਰਵਾਨ ਕਰਨ ਦੀ ਸੁਣਵਾਈ ਕਰਦਾ ਹੈ।*
*ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਆਗੂਆਂ ਸ਼ਿਰੀ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ ਕਟਾਰੀਆ, ਪਵਨਦੀਪ ਸਿੰਘ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੱਨੂੰ, ਸ਼ੇਰ ਸਿੰਘ ਖੰਨਾ, ਬਲਵਿੰਦਰ ਸਿੰਘ ਸੈਣੀ, ਜਸਪ੍ਰੀਤ ਸਿੰਘ ਗਗਨ ਅਤੇ ਸੁਰਿੰਦਰ ਕੁਮਾਰ ਵਲੋਂ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਗਿਆ ਕਿ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਆਊਟਸੋਰਸਡ ਮੁਲਾਜ਼ਮ ਵੀ ਹੋਰ ਵਿਭਾਗੀ ਮੁਲਾਜ਼ਮ ਦੀ ਤਰ੍ਹਾਂ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਲਿਆਂਦੀਆਂ ਨੀਤੀਆਂ ਤੋਂ ਪੀੜਤ ਹਨ ਤੇ ਉਹ ਇਨ੍ਹਾਂ ਤਬਾਹਕੁੰਨ ਨੀਤੀਆਂ ਵਿਰੁੱਧ ਸੰਘਰਸ਼ ਦੇ ਰਾਹ ਤੇ ਹਨ।ਇਸ ਤਰ੍ਹਾਂ ਇਨ੍ਹਾਂ ਮੁਲਾਜ਼ਮ ਸਾਥੀਆਂ ਦਾ ਸੰਘਰਸ਼ ਸਭਦੇ ਸਾਂਝੇ ਦੁਸ਼ਮਣ ਵਿਰੁੱਧ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਹੈ। ਇਸ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ, ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਮੁਲਾਜ਼ਮਾਂ ਦੇ ਸੰਘਰਸ਼ ਦਾ ਸਮਰਥਨ ਕਰਨ ਦਾ ਐਲਾਨ ਕਰਦਾ ਹੋਇਆ ਲੋਕ ਦੁਸ਼ਮਣ ਪੰਜਾਬ ਸਰਕਾਰ ਨੂੰ ਚਿਤਾਵਨੀ ਜਾਰੀ ਕਰਦਾ ਹੈ ਕਿ ਸੰਘਰਸ਼ ਸ਼ੀਲ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀਆਂ ਤੁਰੰਤ ਗਲਬਾਤ ਕਰਕੇ ਮੰਗਾਂ ਪ੍ਰਵਾਨ ਕਰੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਮੋਰਚਾ ਇਸ ਹਿਮਾਇਤ ਵਿੱਚ ਵਾਧੇ ਲਈ ਮਜਬੂਰ ਹੋਵੇਗਾ ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ।*
*ਜਾਰੀ ਕਰਤਾ --ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ।*

*🚩GHTP ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ🚩 ਵੱਲੋਂ ਬਹੁਤ ਹੀ ਸਤਿਕਾਰਯੋਗ ਥਰਮਲ ਦੇ ਸਮੂਹ ਰੈਗੂਲਰ/ਠੇਕਾ/ਪੈਨਸ਼ਨਰਜ਼ ਮੁਲਾਜ਼ਮਾਂ ਅਤੇ...
04/07/2025

*🚩GHTP ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ🚩 ਵੱਲੋਂ ਬਹੁਤ ਹੀ ਸਤਿਕਾਰਯੋਗ ਥਰਮਲ ਦੇ ਸਮੂਹ ਰੈਗੂਲਰ/ਠੇਕਾ/ਪੈਨਸ਼ਨਰਜ਼ ਮੁਲਾਜ਼ਮਾਂ ਅਤੇ ਆਫਿਸ਼ਰ ਸਹਿਬਾਨਾਂ ਅਤੇ ਹੋਰ ਦਾਨੀਂ ਸੱਜਣਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ "ਗੁਰੂ ਹਰਗੋਬਿੰਦ ਥਰਮਲ ਪਲਾਂਟ" ਦੇ ਵਿਭਾਗ "ਕੋਲ ਹੈਂਡਲਿੰਗ ਪਲਾਂਟ" ਦੇ ਕਨਵੇਅਰ ਸੈੱਲ ਵਿੱਚ ਡਿਉਟੀ ਕਰਦੇ ਸਾਥੀ ਰਾਜੂ ਸਿੰਘ ਉਰਫ਼ ਸਰਵਣ ਸਿੰਘ ਵਾਸੀ ਰਾਮਪੁਰਾ ਜਿੰਨ੍ਹਾਂ ਨੂੰ ਹਾਰਟ ਦੀ ਬਲੌਕਜ਼ ਹੋਣ ਡਾਕਟਰਾਂ ਨੇ ਸਟੰਟ ਪਵਾਉਣ ਲਈ ਕਿਹਾ ਹੈ,ਸਾਥੀ ਦੀ ਮਾਤਾ ਦੇ ਲੀਵਰ ਡੈਮਜ਼ ਹਨ ਡਾਕਟਰਾਂ ਨੇ ਇਲਾਜ਼ ਕਰਨ ਵਿੱਚ ਅਸਮਰੱਥਾ ਜਤਾਈ ਹੈ,ਸਾਥੀ ਦੀ ਧਰਮ ਪਤਨੀ ਦੇ ਵੀ ਲੀਵਰ ਡੈਮਜ਼ ਹਨ,ਜੋ ਇਲਾਜ਼ ਅਧੀਨ ਹਨ,ਸੋ ਸਾਥੀ ਕਾਫੀ ਸਮੇਂ ਤੋਂ ਛੁੱਟੀ ਤੇ ਹੋਣ ਕਰਕੇ ਸਾਥੀ ਆਰਥਿਕ ਪੱਖੋਂ ਬਿੱਲਕੁੱਲ ਹੀ ਟੁੱਟ ਚੁੱਕਿਆ ਹੈ,ਸੋ ਸਾਥੀ ਦੀ ਨਿਗੂਣੀ ਤਨਖ਼ਾਹ ਅਤੇ ਕਮਾਈ ਦਾ ਕੋਈ ਹੋਰ ਸਾਧਨ ਨਾ ਹੋਣ ਕਰਕੇ ਘਰ ਦਾ ਗੁਜ਼ਾਰਾ ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ਼ ਚੱਲ ਰਿਹਾ ਸੀ ਅਤੇ ਸਾਥੀ ਕੋਲ ਹੋਰ ਕੋਈ ਜਾਇਦਾਦ ਵਗੈਰਾ ਵੀ ਨਹੀਂ ਹੈ,ਜਿੰਨੀ ਕੁ ਸਾਥੀ ਕੋਲ ਜਮਾਂ ਪੂੰਜੀ ਸੀ,ਉਹ ਖ਼ਰਚ ਹੋ ਚੁੱਕੀ ਹੈ ਸੋ ਸਾਥੀ ਨੇ ਜਥੇਬੰਦੀ ਨੂੰ ਆਰਥਿਕ ਮੱਦਦ ਦੀ ਗੁਹਾਰ ਲਗਾਈ ਹੈ,ਸੋ ਆਪ ਸਭਨਾਂ ਦਾਨੀਂ ਸੱਜਣਾ ਨੂੰ ਸਨਿਮਰ ਬੇਨਤੀ ਹੈ ਕਿ ਆਪਣੀ ਦਸਾਂ ਨੌਹਾਂ ਦੀ ਕਿਰਤ-ਕਮਾਈ ਵਿੱਚੋਂ ਸ਼ਰਧਾ ਮੁਤਾਬਿਕ ਫ਼ੰਡ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ,ਇਸ ਮੈਸੇਜ਼ ਨੂੰ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਜੀ ਤਾਂ ਕਿ ਸਾਥੀ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਹੋ ਸਕੇ-ਕਰ ਭਲਾ-ਹੋ ਭਲਾ-ਅੰਤ ਭਲੇ ਦਾ ਭਲਾ!*

*🚩ਬੇਨਤੀ ਕਰਤਾ:-GHTP ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ!🚩*

03/07/2025
03/07/2025

ਪਟਿਆਲਾ ਬਿਜਲੀ ਬੋਰਡ ਤੇ ਹੈਡ ਆਫਿਸ ਦੇ ਮੂਹਰੇ ਸੂਬਾ ਪੱਧਰੀ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਜਗਰੂਪ ਸਿੰਘ ਲਹਿਰਾ

03/07/2025
03/07/2025

ਪਟਿਆਲਾ ਹੈਡ ਆਫਿਸ ਦੇ ਗੇਟ ਜਾਮ

03/07/2025
03/07/2025

ਪਟਿਆਲਾ ਹੈਡ ਆਫਿਸ ਦੇ ਮੂਹਰੇ ਲੱਗੇ ਧਰਨੇ ਦੇ ਵਿੱਚ ਲਹਿਰਾਂ ਮੁਹੱਬਤ ਥਰਮਲ ਪਲਾਂਟ ਵਰਕਰ ਆਪਣੇ ਪਰਿਵਾਰਾਂ ਨੂੰ ਲੈ ਕੇ ਪਹੁੰਚੇ।।

Address

Bathinda

Telephone

+919814273370

Website

Alerts

Be the first to know and let us send you an email when ਜੀ ਐਚ ਟੀ ਪੀ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ posts news and promotions. Your email address will not be used for any other purpose, and you can unsubscribe at any time.

Contact The Business

Send a message to ਜੀ ਐਚ ਟੀ ਪੀ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ:

Share

Category