Disha Darpan News

Disha Darpan News Disha Darpan is A Leading Punjabi Newspaper (Weekly)
Approved from Press Registrar General of INDIA. Registration Number PBPUN/25/A4648

Newspaper & YouTube Channel, Advertisement in Print Media, Social Media, All Types of Advertisement Services available

ਜਰਨਲਿਸਟ ਪ੍ਰੈਸ ਐਸੋਸੀਏਸ਼ਨ ਪੰਜਾਬ (ਰਜਿ.) ਵੱਲੋਂ ਲੁਧਿਆਣਾ ਇਕਾਈ ਦੇ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ-ਲੁਧਿਆਣਾਲੁਧ...
02/08/2026

ਜਰਨਲਿਸਟ ਪ੍ਰੈਸ ਐਸੋਸੀਏਸ਼ਨ ਪੰਜਾਬ (ਰਜਿ.) ਵੱਲੋਂ ਲੁਧਿਆਣਾ ਇਕਾਈ ਦੇ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ-ਲੁਧਿਆਣਾ

ਲੁਧਿਆਣਾ, 1 ਅਗਸਤ (ਰਾਜੇਸ਼ ਉੱਪਲ) : ਜਰਨਲਿਸਟ ਪ੍ਰੈਸ ਐਸੋਸੀਏਸ਼ਨ ਪੰਜਾਬ (ਰਜਿ.) ਵੱਲੋਂ ਲੁਧਿਆਣਾ ਇਕਾਈ ਦੇ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪੱਤਰਕਾਰਾਂ ਨਾਲ ਜੁੜੇ ਮੁੱਦਿਆਂ ਅਤੇ ਭਵਿੱਖ ਦੀਆਂ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਲੁਧਿਆਣਾ ਇਕਾਈ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸਰਪ੍ਰਸਤ ਜੀ.ਐਸ. ਸੰਧੂ, ਚੇਅਰਮੈਨ ਰਾਕੇਸ਼ ਖੰਨਾ, ਸੂਬਾ ਪ੍ਰਧਾਨ ਰਾਕੇਸ਼ ਦੁੱਗਲ, ਜਨਰਲ ਸਕੱਤਰ ਪੀ.ਪੀ....

ਲੁਧਿਆਣਾ, 1 ਅਗਸਤ (ਰਾਜੇਸ਼ ਉੱਪਲ) : ਜਰਨਲਿਸਟ ਪ੍ਰੈਸ ਐਸੋਸੀਏਸ਼ਨ ਪੰਜਾਬ (ਰਜਿ.) ਵੱਲੋਂ ਲੁਧਿਆਣਾ ਇਕਾਈ ਦੇ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂ....

ਸਫਾਈ ਸੇਵਕ ਸੰਗਠਨਾਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਪੂਰੇ ਪੰਜਾਬ ਵਿੱਚ ਭਰਪੂਰ ਸਮਰਥਨ ਮਿਲਿਆ-ਲੁਧਿਆਣਾਲੁਧਿਆਣਾ ( ਰਾਜੇਸ਼ ਉੱਪ...
01/08/2026

ਸਫਾਈ ਸੇਵਕ ਸੰਗਠਨਾਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਪੂਰੇ ਪੰਜਾਬ ਵਿੱਚ ਭਰਪੂਰ ਸਮਰਥਨ ਮਿਲਿਆ-ਲੁਧਿਆਣਾ

ਲੁਧਿਆਣਾ ( ਰਾਜੇਸ਼ ਉੱਪਲ ) 31 ਜੁਲਾਈ ਸਫਾਈ ਸੇਵਕ ਸੰਗਠਨਾਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਪੂਰੇ ਪੰਜਾਬ ਵਿੱਚ ਭਰਪੂਰ ਸਮਰਥਨ ਮਿਲਿਆ। ਦੁਪਹਿਰ 4 ਵਜੇ ਤੱਕ ਸੂਬੇ ਦੇ ਕਈ ਸ਼ਹਿਰਾਂ ਵਿੱਚ ਬਾਜ਼ਾਰ, ਮਾਰਕੀਟਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਬਰਨਾਲਾ ਵਿੱਚ ਮੁਕੰਮਲ ਬੰਦ ਰਿਹਾ, ਜਦਕਿ ਬਠਿੰਡਾ ਵਿੱਚ ਵੀ ਦੁਕਾਨਾਂ ਅਤੇ ਬਾਜ਼ਾਰ ਬੰਦ ਰਹੇ। ਪੰਜਾਬ ਦੀ ਉਦਯੋਗਿਕ ਅਤੇ ਵਪਾਰਕ ਰਾਜਧਾਨੀ ਲੁਧਿਆਣਾ ਵਿੱਚ ਵੀ ਦੁਪਹਿਰ 4 ਵਜੇ ਤੱਕ ਮੁਕੰਮਲ ਬੰਦ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਹੌਲੀ-ਹੌਲੀ ਕੁਝ ਦੁਕਾਨਾਂ ਖੁੱਲਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਸਫਾਈ ਕਰਮਚਾਰੀਆਂ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਲੁਧਿਆਣਾ ਦੇ ਕਈ ਮੁੱਖ ਚੌਕਾਂ ਵਿੱਚ ਕੂੜੇ ਦੇ ਢੇਰ ਲਗਾ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਸਫਾਈ ਸੇਵਕ ਸੰਗਠਨਾਂ ਦੀਆਂ ਜਾਇਜ਼ ਮੰਗਾਂ ਦੇ ਸਮਰਥਨ ਵਿੱਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਲੋਕਾਂ, ਵਪਾਰੀਆਂ ਅਤੇ ਵੱਖ-ਵੱਖ ਵਰਗਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।

ਸਫਾਈ ਸੇਵਕ ਸੰਗਠਨਾਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਪੂਰੇ ਪੰਜਾਬ ਵਿੱਚ ਭਰਪੂਰ ਸਮਰਥਨ

ਲੁਧਿਆਣਾ ‘ਚ ਪੈਟਰੋਲ ਸঙ্কਟ ਦੀਆਂ ਅਫ਼ਵਾਹਾਂ, ਪੰਪਾਂ ‘ਤੇ ਲੰਬੀਆਂ ਕਤਾਰਾਂਲੁਧਿਆਣਾ (ਰਾਜੇਸ਼ ਉੱਪਲ) 4 ਮਾਰਚ ਇਜ਼ਰਾਈਲ ਅਤੇ ਇਰਾਨ ਦੇ ਵਿਚਕਾਰ ਵੱ...
11/03/2026

ਲੁਧਿਆਣਾ ‘ਚ ਪੈਟਰੋਲ ਸঙ্কਟ ਦੀਆਂ ਅਫ਼ਵਾਹਾਂ, ਪੰਪਾਂ ‘ਤੇ ਲੰਬੀਆਂ ਕਤਾਰਾਂ

ਲੁਧਿਆਣਾ (ਰਾਜੇਸ਼ ਉੱਪਲ) 4 ਮਾਰਚ ਇਜ਼ਰਾਈਲ ਅਤੇ ਇਰਾਨ ਦੇ ਵਿਚਕਾਰ ਵੱਧ ਰਹੇ ਤਣਾਅ ਦਾ ਪ੍ਰਭਾਵ ਹੁਣ ਭਾਰਤ ‘ਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਤਣਾਅ ਕਾਰਨ ਕੱਚੇ ਤੇਲ ਦੇ ਆਯਾਤ ‘ਚ ਸਮੱਸਿਆ ਆ ਸਕਦੀ ਹੈ, ਇਸ ਤਰ੍ਹਾਂ ਦੀਆਂ ਅਫ਼ਵਾਹਾਂ ਨੇ ਲੁਧਿਆਣਾ ਦੇ ਨਾਗਰਿਕਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਅਫ਼ਵਾਹਾਂ ਦੇ ਕਾਰਨ ਸ਼ਹਿਰ ਦੇ ਕਈ ਪੈਟਰੋਲ ਪੰਪਾਂ ‘ਤੇ ਭੀੜ ਉਮੜ ਪਈ ਅਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਬਣ ਗਈਆਂ। ਲੋਕ ਸਵੇਰੇ-ਸਵੇਰੇ ਪੰਪਾਂ ‘ਤੇ ਪੈਟਰੋਲ ਭਰਵਾਉਣ ਲਈ ਪਹੁੰਚਣ ਲੱਗੇ। ਸਥਾਨਕ ਨਾਗਰਿਕਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਅਤੇ ਵਟਸਐਪ ‘ਤੇ ਇਹ ਖਬਰ ਫੈਲ ਗਈ ਕਿ ਪੈਟਰੋਲ ਜਲਦ ਖਤਮ ਹੋ ਜਾਵੇਗਾ, ਜਿਸ ਨਾਲ ਹਾਲਾਤ ਹੋਰ ਖਰਾਬ ਹੋ ਗਏ। ਫਿਰ ਵੀ, ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪੈਟਰੋਲ ਦੀ ਪਹੁੰਚ ਆਮ ਹੈ ਅਤੇ ਇਸ ਸਮੇਂ ਕੋਈ ਸੰਕਟ ਨਹੀਂ ਹੈ। ਪਰ, ਅਫ਼ਵਾਹਾਂ ਦੇ ਕਾਰਨ ਪੰਪਾਂ ‘ਤੇ ਭੀੜ ਜਾਰੀ ਰਹੀ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਤੇਜ਼ੀ ਨਾਲ ਫੈਲਦੀਆਂ ਹਨ ਅਤੇ ਲੋਕਾਂ ਵਿੱਚ ਬੇਕਾਰ ਦੀ ਚਿੰਤਾ ਪੈਦਾ ਕਰਦੀਆਂ ਹਨ। ਇਸ ਲਈ ਸਿਰਫ਼ ਅਧਿਕਾਰਕ ਜਾਣਕਾਰੀ ‘ਤੇ ਭਰੋਸਾ ਕਰਨਾ ਜ਼ਰੂਰੀ ਹੈ।

ਲੁਧਿਆਣਾ (ਰਾਜੇਸ਼ ਉੱਪਲ) 4 ਮਾਰਚ ਇਜ਼ਰਾਈਲ ਅਤੇ ਇਰਾਨ ਦੇ ਵਿਚਕਾਰ ਵੱਧ ਰਹੇ ਤਣਾਅ ਦਾ ਪ੍ਰਭਾਵ ਹੁਣ ਭਾਰਤ ‘ਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ...

ਜੰਗ ਪੰਜਵੇਂ ਦਿਨ ‘ਚ ਦਾਖਲ, ਹਾਲਾਤ ਹੋਰ ਭਿਆਨਕ ਅੰਤਰਰਾਸ਼ਟਰੀ ਡੈਸਕ –ਖ਼ਾਸ ਰਿਪੋਰਟਲੁਧਿਆਣਾ (ਰਾਜੇਸ਼ ਉੱਪਲ) 4 ਮਾਰਚਮੱਧ-ਪੂਰਬ ਵਿੱਚ Iran ਅਤੇ ...
11/03/2026

ਜੰਗ ਪੰਜਵੇਂ ਦਿਨ ‘ਚ ਦਾਖਲ, ਹਾਲਾਤ ਹੋਰ ਭਿਆਨਕ ਅੰਤਰਰਾਸ਼ਟਰੀ ਡੈਸਕ –ਖ਼ਾਸ ਰਿਪੋਰਟ

ਲੁਧਿਆਣਾ (ਰਾਜੇਸ਼ ਉੱਪਲ) 4 ਮਾਰਚਮੱਧ-ਪੂਰਬ ਵਿੱਚ Iran ਅਤੇ Israel ਦਰਮਿਆਨ ਜੰਗ ਪੰਜਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਅਤੇ ਹਾਲਾਤ ਦਿਨੋਂ-ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਲਗਾਤਾਰ ਮਿਸਾਈਲ ਹਮਲੇ ਈਰਾਨ ਵੱਲੋਂ ਕੀਤੇ ਜਾ ਰਹੇ ਨਿਰੰਤਰ ਮਿਸਾਈਲ ਹਮਲਿਆਂ ਕਾਰਨ ਇਜ਼ਰਾਇਲ ਦੇ ਕਈ ਸ਼ਹਿਰਾਂ ਵਿੱਚ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀਆਂ ਖਬਰਾਂ ਆ ਰਹੀਆਂ ਹਨ। ਰਿਹਾਇਸ਼ੀ ਅਤੇ ਸੁਰੱਖਿਆ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ।ਅਮਰੀਕਾ ਦੀ ਦਖ਼ਲਅੰਦਾਜ਼ੀ -ਇਸ ਸੰਘਰਸ਼ ਵਿੱਚ United States ਵੀ ਆਪਣੀ ਵਾਯੁ ਸੈਨਾ ਰਾਹੀਂ ਕਾਰਵਾਈ ਕਰ ਰਿਹਾ ਹੈ। ਕੁਝ ਈਰਾਨੀ ਮੀਡੀਆ ਚੈਨਲਾਂ ਨੇ ਦਾਅਵਾ ਕੀਤਾ ਹੈ ਕਿ ਹਮਲਿਆਂ ਦੌਰਾਨ ਈਰਾਨ ਦੇ ਰਾਸ਼ਟਰਪਤੀ ਦੀ ਮੌਤ ਹੋ ਗਈ ਹੈ। ਹਾਲਾਂਕਿ, ਇਸ ਦਾਅਵੇ ਦੀ ਅੰਤਰਰਾਸ਼ਟਰੀ ਪੱਧਰ ‘ਤੇ ਸੁਤੰਤਰ ਪੁਸ਼ਟੀ ਹਾਲੇ ਨਹੀਂ ਹੋਈ।ਇਜ਼ਰਾਇਲ ਦਾ ਜਵਾਬੀ ਹਮਲਾ ਇਜ਼ਰਾਇਲ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਈਰਾਨ ਦੇ ਕਈ ਸੈਨਿਕ ਠਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ। ਦੋਵਾਂ ਪੱਖਾਂ ਵੱਲੋਂ ਤੀਬਰ ਹਮਲਿਆਂ ਕਾਰਨ ਹਾਲਾਤ ਬੇਕਾਬੂ ਹੋਣ ਦਾ ਖਤਰਾ ਬਣਿਆ ਹੋਇਆ ਹੈ।...

ਲੁਧਿਆਣਾ (ਰਾਜੇਸ਼ ਉੱਪਲ) 4 ਮਾਰਚਮੱਧ-ਪੂਰਬ ਵਿੱਚ Iran ਅਤੇ Israel ਦਰਮਿਆਨ ਜੰਗ ਪੰਜਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਅਤੇ ਹਾਲਾਤ ਦਿਨੋਂ-ਦਿਨ ਗੰਭੀਰ...

ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ Benjamin Netanyahu ਨਾਲ ਦੋ ਪੱਖੀ ਮੀਟਿੰਗਬਠਿੰਡਾ (ਸਤੀਸ਼ ਗੁਪਤਾ ) ...
11/03/2026

ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ Benjamin Netanyahu ਨਾਲ ਦੋ ਪੱਖੀ ਮੀਟਿੰਗ

ਬਠਿੰਡਾ (ਸਤੀਸ਼ ਗੁਪਤਾ ) 5 ਮਾਰਚ : ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ Benjamin Netanyahu ਨਾਲ ਦੋ ਪੱਖੀ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ India ਅਤੇ Israel ਵਿਚਕਾਰ ਰੱਖਿਆ ਅਤੇ ਨਵੀਂ ਤਕਨਾਲੋਜੀ ਵਿੱਚ ਸਹਿਯੋਗ ਵਧਾਉਣ ਬਾਰੇ ਗੱਲਬਾਤ ਹੋਈ। ਦੋਵੇਂ ਦੇਸ਼ਾਂ ਨੇ AI, ਸਾਇਬਰ ਸੁਰੱਖਿਆ, ਸੈਮੀਕੰਡਕਟਰ, ਰੱਖਿਆ ਅਤੇ ਅੰਤਰਿਕਸ਼ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਜਤਾਈ। ਇਸ ਦੌਰੇ ਦੌਰਾਨ 17 ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ।ਇਨ੍ਹਾਂ ਸਮਝੌਤਿਆਂ ਦੇ ਤਹਿਤ ਅਗਲੇ ਪੰਜ ਸਾਲਾਂ ਵਿੱਚ ਲਗਭਗ 50,000 ਭਾਰਤੀ ਮਜ਼ਦੂਰ ਇਜ਼ਰਾਇਲ ਵਿੱਚ ਰਿਟੇਲ, ਲੋਜਿਸਟਿਕਸ, ਵੇਅਰਹਾਊਸਿੰਗ, ਫੂਡ ਪ੍ਰੋਸੈਸਿੰਗ, ਟੈਕਸਟਾਈਲ ਅਤੇ ਹੋਸਪਿਟੈਲਿਟੀ ਖੇਤਰਾਂ ਵਿੱਚ ਕੰਮ ਕਰਨ ਜਾਣਗੇ। ਦੋ ਦਿਨਾਂ ਦੇ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਾਪਸ ਆ ਗਏ।

ਬਠਿੰਡਾ (ਸਤੀਸ਼ ਗੁਪਤਾ ) 5 ਮਾਰਚ : ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ Benjamin Netanyahu ਨਾਲ ਦੋ ਪੱਖੀ ਮੀਟਿੰਗ ਕੀਤੀ। ਇਸ ....

ਵਰਲਡ AI ਸਮਿੱਟ 2026 ਨਵੀਂ ਦਿੱਲੀ ਵਿੱਚ ਸ਼ੁਰੂਸਤੀਸ਼ ਗੁਪਤਾ (ਬਠਿੰਡਾ ) 19 ਫਰਵਰੀ ਨਵੀਂ ਦਿੱਲੀ:- ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ...
26/02/2026

ਵਰਲਡ AI ਸਮਿੱਟ 2026 ਨਵੀਂ ਦਿੱਲੀ ਵਿੱਚ ਸ਼ੁਰੂ

ਸਤੀਸ਼ ਗੁਪਤਾ (ਬਠਿੰਡਾ ) 19 ਫਰਵਰੀ ਨਵੀਂ ਦਿੱਲੀ:- ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ 2026 ਵਿੱਚ ਵਰਲਡ AI ਸਮਿੱਟ ਦਾ ਉਦਘਾਟਨ Bharat Mandapam, ਨਵੀਂ ਦਿੱਲੀ ਵਿੱਚ ਕੀਤਾ। ਇਸ ਅੰਤਰਰਾਸ਼ਟਰੀ ਸਮਾਗਮ ਵਿੱਚ 22 ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖਾਂ ਨੇ ਹਾਜ਼ਰੀ ਭਰੀ, ਜਦਕਿ ਕ੍ਰਿਤ੍ਰਿਮ ਬੁੱਧੀ (AI) ਤਕਨਾਲੋਜੀ ਨਾਲ ਜੁੜੀਆਂ 100 ਤੋਂ ਵੱਧ ਵਿਸ਼ਵ ਪੱਧਰੀ ਕੰਪਨੀਆਂ ਨੇ ਭਾਗ ਲਿਆ।ਸਮਿੱਟ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਭਵਿੱਖ ਵਿੱਚ AI ਖੇਤਰ ਵਿੱਚ ਵਿਸ਼ਵ ਅਗੂ ਬਣੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ AI ਤਕਨਾਲੋਜੀ ਨਾਲ ਦੇਸ਼ ਵਿੱਚ ਲੱਖਾਂ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਵੀਂ ਤਕਨਾਲੋਜੀ ਤੋਂ ਡਰਣ ਦੀ ਬਜਾਏ ਇਸਨੂੰ ਸਮਝਣ ਅਤੇ ਅਪਣਾਉਣ ਦੀ ਲੋੜ ਹੈ। AI ਸਿਹਤ, ਸਿੱਖਿਆ, ਖੇਤੀਬਾੜੀ ਅਤੇ ਪ੍ਰਸ਼ਾਸਨਿਕ ਖੇਤਰਾਂ ਵਿੱਚ ਲੋਕ ਭਲਾਈ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।ਸਮਿੱਟ ਵਿੱਚ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਅਤੇ ਤਕਨੀਕੀ ਵਿਦਵਾਨਾਂ ਨੇ ਜ਼ਿੰਮੇਵਾਰ ਅਤੇ ਨੈਤਿਕ AI ਵਿਕਾਸ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ।ਭਾਰਤ ਇਸ ਸਮੇਂ ਡਿਜ਼ੀਟਲ ਅਤੇ ਤਕਨੀਕੀ ਕ੍ਰਾਂਤੀ ਦੇ ਨਵੇਂ ਦੌਰ ਵਿੱਚ ਕਦਮ ਰੱਖ ਰਿਹਾ ਹੈ ਅਤੇ ਵਿਸ਼ਵ ਪੱਧਰ ‘ਤੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾ ਰਿਹਾ ਹੈ।

ਸਤੀਸ਼ ਗੁਪਤਾ (ਬਠਿੰਡਾ ) 19 ਫਰਵਰੀ ਨਵੀਂ ਦਿੱਲੀ:- ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ 2026 ਵਿੱਚ ਵਰਲਡ AI ਸਮਿੱਟ ਦਾ ਉਦਘਾਟਨ Bharat Mandapam, ਨਵੀਂ ਦਿੱਲੀ ....

18/02/2026

ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਜ਼ਿਲ੍ਹੇ ਵਿੱਚ 57 ਥਾਵਾਂ ਤੇ ਵਿਸ਼ੇਸ਼ ਕੈਂਪ ਜਾਰੀ : ਵਧੀਕ ਡਿਪਟੀ ਕਮਿਸ਼ਨਰ

ਬਠਿੰਡਾ, 18 ਫਰਵਰੀ ( ਰਾਵਤ ) : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਜ਼ਿਲ੍ਹੇ 'ਚ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ। ਰਜਿਸਟ੍ਰੇਸ਼ਨ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਨਾਲ ਲਿਜਾਇਆ ਜਾਵੇ : ਚੇਅਰਮੈਨ ਜਤਿੰਦਰ ਸਿੰਘ ਭੱਲਾ ਇਸ ਮੁਹਿੰਮ ਤਹਿਤ ਪਹਿਲੇ ਪੜਾਅ ਵਿੱਚ ਰੋਜ਼ਾਨਾ ਜ਼ਿਲ੍ਹੇ ਭਰ ਵਿਚ 57 ਥਾਵਾਂ 'ਤੇ ਵਿਸ਼ੇਸ਼ ਕੈਂਪ ਲਗਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨੇ ਬੀਮਾ ਯੋਜਨਾ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਸ਼੍ਰੀ ਜਤਿੰਦਰ ਸਿੰਘ ਭੱਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਨਾਗਰਿਕ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਾ ਕੇ ਦਿੱਤਾ ਜਾਣਾ ਹੈ, ਜਿਸ ਨਾਲ ਹਰ ਪਰਿਵਾਰ ਦਾ 10 ਲੱਖ ਰੁਪਏ ਸਾਲਾਨਾ ਦਾ ਨਕਦੀ ਰਹਿਤ ਇਲਾਜ ਹੋਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹੇ ਦੇ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲ ਵੀ ਸੂਚੀਬੱਧ ਕੀਤੇ ਗਏ ਹਨ। ਰਜਿਸਟ੍ਰੇਸ਼ਨ ਲਈ ਆਪਣਾ ਆਧਾਰ ਕਾਰਡ, ਵੋਟਰ ਕਾਰਡ ਅਤੇ ਨਾਬਾਲਗ ਦੀ ਰਜਿਸਟ੍ਰੇਸ਼ਨ ਲਈ ਜਨਮ ਸਰਟੀਫਿਕੇਟ ਨਾਲ ਲਿਆਉਣਾ ਲਾਜ਼ਮੀ ਹੈ।...

ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਮੁੱਖ ਸੇਵਾ ਕੇਂਦਰ ਵਿੱਚ ਭਰਤੀ ਲਈ 9 ਫਰਵਰੀ ਨੂੰ ਲੱਗੇਗਾ ਸੂਬਾ ਪੱਧਰੀ ‘ਨੌਕਰੀ ਮੇਲਾ’ਲੁਧਿਆਣਾ, 5 ਫਰਵਰੀ ( ਰਾਵਤ)...
06/02/2026

ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਮੁੱਖ ਸੇਵਾ ਕੇਂਦਰ ਵਿੱਚ ਭਰਤੀ ਲਈ 9 ਫਰਵਰੀ ਨੂੰ ਲੱਗੇਗਾ ਸੂਬਾ ਪੱਧਰੀ ‘ਨੌਕਰੀ ਮੇਲਾ’

ਲੁਧਿਆਣਾ, 5 ਫਰਵਰੀ ( ਰਾਵਤ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਅਵਸਰ ਪ੍ਰਦਾਨ ਕਰਨ ਅਤੇ ਸਰਕਾਰੀ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ 'ਸੇਵਾ ਕੇਂਦਰਾਂ' ਦੇ ਕੰਮਕਾਜ ਨੂੰ ਵਧੇਰੇ ਚੁਸਤ-ਦਰੁਸਤ ਬਣਾਉਣ ਲਈ ਇੱਕ ਅਹਿਮ ਪਹਿਲਕਦਮੀ ਕੀਤੀ ਗਈ ਹੈ।...

ਲੁਧਿਆਣਾ, 5 ਫਰਵਰੀ ( ਰਾਵਤ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਅਵਸਰ ਪ੍ਰਦਾਨ ਕਰਨ ਅਤੇ ਸਰਕਾ...

ਵਾਰਡ ਨੰ. 13 ਵਿੱਚ 5 ਕਰੋੜ ਰੁਪਏ ਦੇ ਇੰਟਰਲਾਕਿੰਗ ਟਾਈਲਾਂ ਦੇ ਕੰਮ ਦਾ ਉਦਘਾਟਨ; ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਦੀਆਂ ਮਾਤਾਵਾਂ ਦੇ ਹੱਥੋਂ...
05/02/2026

ਵਾਰਡ ਨੰ. 13 ਵਿੱਚ 5 ਕਰੋੜ ਰੁਪਏ ਦੇ ਇੰਟਰਲਾਕਿੰਗ ਟਾਈਲਾਂ ਦੇ ਕੰਮ ਦਾ ਉਦਘਾਟਨ; ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਦੀਆਂ ਮਾਤਾਵਾਂ ਦੇ ਹੱਥੋਂ ਕਰਵਾਈ

ਬਠਿੰਡਾ 5, ਫ਼ਰਵਰੀ-( ਰਾਵਤ ) : ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦਿੰਦੇ ਹੋਏ, ਬਠਿੰਡਾ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਨੰ. 13 ਵਿੱਚ ਕੈਂਟ ਰੋਡ, ਰਿੰਗ ਰੋਡ ਨੇੜੇ ਰਾਮਲੀਲਾ ਗਰਾਊਂਡ ਵਿਖੇ ਲਗਭਗ 5 ਕਰੋੜ ਰੁਪਏ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ, ਮੇਅਰ ਨੇ ਵਾਰਡ ਦੀਆਂ ਮਾਤਾਵਾਂ ਅਤੇ ਭੈਣਾਂ ਹੱਥੋਂ ਟੱਕ ਲਗਵਾਕੇ ਕੰਮ ਦਾ ਰਸਮੀ ਉਦਘਾਟਨ ਕੀਤਾ।...

ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਦੀਆਂ ਮਾਤਾਵਾਂ ਅਤੇ ਭੈਣਾਂ ਹੱਥੋਂ ਟੱਕ ਲਗਵਾਕੇ ਕੰਮ ਦਾ ਰਸਮੀ ਉਦਘਾਟਨ ਕੀਤਾ

ਐਨ.ਸੀ.ਸੀ. ਗਰੁੱਪ ਲੁਧਿਆਣਾ ਨੇ ਕੈਡਿਟਾਂ ਲਈ ਡਰੋਨ ਸਿਖਲਾਈ ਦਾ ਆਯੋਜਨ ਕੀਤਾ-ਲੁਧਿਆਣਾ 7, ਜਨਵਰੀ-( ਸੋਨੀ ): ਬ੍ਰਿਗੇਡੀਅਰ ਪੀ.ਐਸ. ਚੀਮਾ ਗਰੁੱਪ ...
07/01/2026

ਐਨ.ਸੀ.ਸੀ. ਗਰੁੱਪ ਲੁਧਿਆਣਾ ਨੇ ਕੈਡਿਟਾਂ ਲਈ ਡਰੋਨ ਸਿਖਲਾਈ ਦਾ ਆਯੋਜਨ ਕੀਤਾ-

ਲੁਧਿਆਣਾ 7, ਜਨਵਰੀ-( ਸੋਨੀ ): ਬ੍ਰਿਗੇਡੀਅਰ ਪੀ.ਐਸ. ਚੀਮਾ ਗਰੁੱਪ ਕਮਾਂਡਰ ਐਨ.ਸੀ.ਸੀ. ਗਰੁੱਪ ਲੁਧਿਆਣਾ ਨੇ ਡਰੋਨ ਸਿਖਲਾਈ ਕੈਂਪ ਦਾ ਦੌਰਾ ਕੀਤਾ ਅਤੇ ਯੋਗ ਡਰੋਨ ਇੰਸਟ੍ਰਕਟਰਾਂ ਦੁਆਰਾ ਕੀਤੀਆਂ ਜਾ ਰਹੀਆਂ ਵੱਖ-ਵੱਖ ਸਿਖਲਾਈ ਗਤੀਵਿਧੀਆਂ ਦਾ ਜਾਇਜ਼ਾ ਲਿਆ। ਹੋਰ ਜਾਣਕਾਰੀ ਦਿੰਦੇ ਹੋਏ ਏਐਨਓ ਪਰਮਬੀਰ ਸਿੰਘ ਨੇ ਕਿਹਾ ਕਿ ਇਹ ਕੈਂਪ 4 ਪੰਜਾਬ ਏਅਰ ਸਕੁਾਡਰਨ ਲੁਧਿਆਣਾ ਦੁਆਰਾ ਐਨਸੀਸੀ ਡੀਟੀਈ, ਪੰਜਾਬ, ਹਰਿਆਣਾ ਐਚਪੀ ਅਤੇ ਚੰਡੀਗੜ੍ਹ ਦੇ ਅਧੀਨ ਸਾਰੇ ਅੱਠ ਸਮੂਹਾਂ ਦੇ 170 ਕੈਡਿਟਾਂ ਲਈ ਕਰਵਾਇਆ ਜਾ ਰਿਹਾ ਹੈ ਜੋ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਗਰੁੱਪ ਕਮਾਂਡਰ ਨੇ ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਡਰੋਨ ਅਸੈਂਬਲੀ ਅਤੇ ਸੰਚਾਲਨ ਬਾਰੇ ਉਨ੍ਹਾਂ ਦੀ ਸਮਝ ਦਾ ਮੁਲਾਂਕਣ ਕੀਤਾ।ਉਨ੍ਹਾਂ ਨੇ ਕੈਡਿਟਾਂ ਨੂੰ ਐਨ.ਸੀ.ਸੀ....

ਕੈਡਿਟਾਂ ਨੂੰ ਐਨ.ਸੀ.ਸੀ. ਦੁਆਰਾ ਪ੍ਰਦਾਨ ਕੀਤੇ ਗਏ ਮੌਕੇ ਦੀ ਲਾਭਕਾਰੀ ਵਰਤੋਂ ਕਰਨ ਲਈ ਲੋੜੀਂਦੇ ਯਤਨ ਕਰਨ ਲਈ ਉਤਸ਼ਾਹਿਤ ਕੀਤਾ

Address

Bathinda
151003

Opening Hours

Monday 10am - 7pm
Tuesday 10am - 7pm
Wednesday 10am - 7pm
Thursday 10am - 7pm
Friday 10am - 7pm
Saturday 10am - 7pm
Sunday 10am - 5pm

Telephone

+919056133690

Alerts

Be the first to know and let us send you an email when Disha Darpan News posts news and promotions. Your email address will not be used for any other purpose, and you can unsubscribe at any time.

Contact The Business

Send a message to Disha Darpan News:

Shortcuts

Share