11/10/2025
ਜਿਹੜੇ ਕਹਿੰਦੇ ਆ ਕਿ ਪੰਜਾਬੀ ਕੌਮ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਿਉਂ ਯਾਦ ਕਰਦੀ ਰਹਿੰਦੀ ਆ ਓਹ ਹੇਠਲੀਆਂ ਤਸਵੀਰਾਂ 'ਤੇ ਇਕ ਝਾਤ ਮਾਰਨ। ਇਹ ਹੁੰਦੀ ਆ ਆਪਣੇ ਰਾਜ ਦੀ ਤਾਕਤ। ਜਿਨ੍ਹਾਂ ਨੂੰ ਕਦੀ ਖੂੰਖਾਰ ਅੱਤਵਾਦੀ ਕਹਿਕੇ ਭੰਡਿਆ ਜਾਂਦਾ ਸੀ ਅੱਜ ਉਹਨਾਂ ਦੀ ਪੂਰਾ ਤਾਣ ਲਾ ਕੇ ਆਓ ਭਗਤ ਕੀਤੀ ਜਾ ਰਹੀ ਹੈ। ਹਰ ਖਿੱਤੇ ਦੇ ਆਪਣੇ ਨਿੱਜੀ ਮੁਫ਼ਾਦ ਹੁੰਦੇ ਨੇ। ਅੱਜ ਅਫਗਾਨੀਆਂ ਕੋਲ ਓਹ ਕੁਝ ਹੈ ਜਿਸਦੀ ਹੋਰਾਂ ਮੁਲਕਾਂ ਨੂੰ ਹਮੇਸ਼ਾਂ ਤੋਂ ਹੀ ਲੋੜ ਰਹੀ ਹੈ। ਕਈ ਤਰਾਂ ਦੀਆਂ ਜ਼ਮੀਨੀ ਉਪਜਾਂ ਤੋਂ ਇਲਾਵਾ ਓਹਨਾ ਕੋਲ ਸਿਲਕ ਰੂਟ ਵਰਗਾ ਲਾਂਘਾ ਹੈ। ਵੱਡੀ ਮਾਤਰਾ ਵਿੱਚ ਖਣਿਜਾਂ ਦੇ ਭੰਡਾਰ ਹਨ ਜ਼ੋ ਦੁਨੀਆਂ ਭਰ ਨੂੰ ਚਾਹੀਦੇ ਹਨ। ਭਾਰਤ ਸਮੇਤ ਕਈ ਵੱਡੀਆਂ ਤਾਕਤਾਂ ਨੇ ਤਾਲੀਬਾਨ ਸਰਕਾਰ ਨੂੰ ਮਾਨਤਾ ਦੇ ਦਿੱਤੀ ਹੈ। ਹੁਣ ਤਾਂ ਇਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਣ ਵਾਲਾ ਅਮਰੀਕਾ ਵੀ ਇਹਨਾ ਨਾਲ ਸੁਲ੍ਹਾ ਕਰਨ ਨੂੰ ਫਿਰਦੈ। ਇਹ ਅੱਤਵਾਦ ਦਾ ਮਹਿਮਾ ਮੰਡਨ ਨਹੀਂ ਬਲਕਿ ਤਖ਼ਤ ਦੀ ਤਾਕਤ ਦੀ ਗੱਲ ਹੈ। ਪੰਜਾਬੀ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਇਸ ਲਈ ਯਾਦ ਕਰਦੇ ਹਨ ਕਿਉਂਕਿ ਕੇਵਲ ਉਹੀ ਪੰਜਾਬੀਆਂ ਦਾ ਸੁਨਹਿਰੀ ਯੁੱਗ ਸੀ। ਉਸਤੋਂ ਪਹਿਲਾਂ ਵੀ ਪੰਜਾਬੀਆਂ ਨੇ ਕੇਵਲ ਘਾਲਨਾਵਾਂ ਹੀ ਘਾਲੀਆਂ ਹਨ ਤੇ ਉਸ ਰਾਜ ਤੋਂ ਬਾਅਦ ਵੀ ਪੰਜਾਬੀਆਂ ਨੇ ਕੇਵਲ ਮੁਸੀਬਤਾਂ ਹੀ ਝੱਲੀਆਂ ਨੇ। ਸੋ ਇਹੀ ਕਾਰਨ ਹੈ ਕਿ ਪੰਜਾਬੀ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਕਰਕੇ ਰੋਂਦੇ ਨੇ।