ਨੌਜਵਾਨ ਕਵੀ ਦੀਪਾਂਸ਼ੂ ਸਿੰਗਲਾ ਦੀ ਪਲੇਠੀ ਕਾਵਿ ਪੁਸਤਕ "ਪਰ ਕਦੋਂ"ਅੱਜ ਸੰਧੂ ਪੁਸਤਕ ਮਹਿਲ ਬਠਿੰਡਾ ਵਿੱਚ ਲੋਕ ਅਰਪਣ ਕੀਤੀ ਗਈ।ਇਸ ਸਮੇ ਦੀਪਾਂਸ਼ੂ ਸਿੰਗਲਾ, ਪ੍ਰਿਤਪਾਲ ਸਿੰਘ ਭੂਰਾ ,ਪਰੈਟੀ ਸਿੰਗਲਾ,ਨਵਦੀਪ ਨਵੂ, ਸਿਮਰਨਜੀਤ ਸਿੰਘ , ਜਸਪ੍ਰੀਤ ਸਿੰਘ ਗਿੱਲ, ਨੇ ਕਵੀ ਨੂੰ ਉਸਦੀ ਪਲੇਠੀ ਕਾਵਿ ਪੁਸਤਕ ਦੇ ਲੋਕ ਅਰਪਣ ਤੇ ਵਧਾਈ ਦਿੱਤੀ।ਲੱਖੀ ਜੰਗਲ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਨੂੰ ਸੱਥ ਦੇ ਸੰਚਾਲਕ ਲਾਭ ਸਿੰਘ ਸੰਧੂ ਵੱਲੋਂ ਲੋਕ ਅਰਪਣ ਕੀਤਾ ਗਿਆ।ਇਸ ਕਿਤਾਬ ਦਾ ਟਾਈਟਲ, ਸਾਧਵੀ ਮੁਖੀਜਾ ਨੇ ਡਿਜਾਇਨ ਕੀਤਾ।ਮੁਸਕਾਨ ਸਿੰਗਲਾ ਨੇ ਕਿਤਾਬ ਛਪਵਾਉਣ ਵਿੱਚ ਸਹਿਯੋਗ ਕੀਤਾ।
ਸੁਪ੍ਰਸਿੱਧ ਨਾਟ ਨਿਰਦੇਸ਼ਕ ਕੀਰਤੀ ਕਿਰਪਾਲ ਹੋਣਾਂ ਦੇ ਨਾਟਕਾਂ ਵਿੱਚ ਵਧੀਆ ਰੋਲ ਕਰਨ ਵਾਲਾ ਨੌਜਵਾਨ ਮਨਪ੍ਰੀਤ ਮਣੀ ਅੱਜ 'ਸੰਧੂ ਪੁਸਤਕ ਮਹਿਲ'ਲੱਖੀ ਜੰਗਲ ਪੰਜਾਬੀ ਸੱਥ ਵਿੱਚ ਆਇਆ ।ਉਹ ਆਇਆ ਤਾਂ ਕਿਤਾਬਾਂ ਲੈਣ ਸੀ ਪਰ ਗੱਲਾਂ ਗੱਲਾਂ ਵਿੱਚ ਨਾਹਰ ਸਿੰਘ ਗਿੱਲ ਨੱਥੇਵਾਲਾ ਦੀ ਰਚਨਾਂ "ਮੇਰਾ ਸੂਰਜ" ਬਾਰੇ ਦੱਸਣ ਲੱਗਾ। ਮਣੀ ਨੇ ਦੱਸਿਆ ਕਿ ਉਸ ਨੂੰ ਗਿੱਲ ਸਹਿਬ ਦੇ ਗੀਤ ਬਹੁਤ ਚੰਗੇ ਲੱਗਦੇ ਹਨ।ਅਸੀਂ ਸੁਣਾਉਣ ਦੀ ਫਰਮਾਇਸ਼ ਕਰ ਦਿੱਤੀ ਭਾਵੇਂ ਉਸ ਕੋਲ ਸਾਜ ਸਾਜਿੰਦੇ ਤਾਂ ਨਹੀਂ ਸੀ ਪਰ ਉਸਦੀ ਮਿੱਠੀ ਅਵਾਜ ਨੇ ਸਭ ਕਸਰਾਂ ਪੂਰੀਆਂ ਕਰ ਦਿੱਤੀਆਂ।
ਸ.ਮਹਿੰਦਰ ਸਿੰਘ ਤਰਸ ਜੀ ਸਿੰਜਾਈ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਲੱਖੀ ਜੰਗਲ ਪੰਜਾਬੀ ਸੱਥ, ਸੰਧੂ ਪੁਸਤਕ ਮਹਿਲ ਵਿੱਚ
ਆਏ ਉਹ ਪੁਸਤਕਾਂ ਵਿਸ਼ੇਸ਼ ਕਰਕੇ ਗਜ਼ਲ ਅਤੇ ਰੁਬਾਈ ਦੇ ਪਾਠਕ ਹਨ, ਉਹਨਾਂ ਨਾਲ ਕੁੱਝ ਸ਼ਬਦਾਂ ਦੀ ਸਾਂਝ ਹੋਈ।