20/07/2025
ਜੇ ਕੋਈ ਦਿਨ ਰਾਤ ਮਿਹਨਤ ਕਰਦਾ ਤਾਂ ਲੋਕ ਕਹਿੰਦੇ ਪੈਸੇ ਲਈ ਮਰਦਾ ਫਿਰਦਾ। ਜੇ ਕੋਈ ਕੰਮ ਨਹੀਂ ਕਰਦਾ ਤਾਂ ਕਹਿੰਦੇ ਇਹ ਤਾਂ ਜਵਾਂ ਹੀ ਨਿਕੰਮਾ ਬੰਦਾ 😂 ਜੇ ਕਿਸੇ ਨੇ ਮਿਹਨਤ ਕਰਦੇ ਕੋਈ 10 ਮਰਲੇ ਜਮੀਨ ਲੈ ਲਈ ਤਾਂ ਕਹਿੰਦੇ 2 ਨੰਬਰ ਦਾ ਪੈਸਾ ਇਹਦੇ ਕੋਲ 🤔 ਜੇ ਕਿਸੇ ਕੋਲ ਪੈਸੇ ਹੈ ਨਹੀਂ ਫਿਰ ਕਹਿੰਦੇ ਹੁਣ ਭੁੱਖਾ ਮਰਦਾ ਉਹਦੋਂ ਚਾਰ ਰੁਪਏ ਜੋੜ ਲੈਂਦਾ 😂 ਮੇਰੇ ਕਹਿਣ ਦਾ ਭਾਵ ਦੁਨੀਆਂ ਤੈਨੂੰ ਬੰਦਿਆਂ ਆਪਣੇ ਥੱਲੇ ਲਾਉਣ ਨੂੰ ਫਿਰਦੀ ਪਰ ਤੂੰ ਮਿਹਨਤ ਕਰਦਾ ਰਹਿ ਤੇ ਉਸ ਡਾਢੇ ਪ੍ਰਮਾਤਮਾ ਵਾਹਿਗੁਰੂ ਦਾ ਹਰ ਵੇਲੇ ਸ਼ੁਕਰਾਨਾ ਕਰਿਆ ਕਰ ਜਿਸ ਨੇ ਤੈਨੂੰ ਰੋਟੀ ਦੇਣੀ ਆ ਇਹ ਲੋਕਾਂ ਦੀ ਪਰਵਾਹ ਨਾਂ ਕਰਿਆ ਕਰ।🙏🙏