News 1313

News 1313 News 1313

08/07/2026

ਸ਼੍ਰੀ ਗੰਗਾਨਗਰ ਵਿਚ ਹੋਏ 13 ਸਾਲ ਦੀ ਕੁੜੀ ਨਾਲ ਹੋਏ ਬਲਾਤਕਾਰ ਦੇ ਦੋਸ਼ੀ




07/07/2026

CCTV ਕੈਮਰੇ ਵਿੱਚ ਹੋਈ ਕੈਦ ਕੇਰਲ ਦੇ ਪਹਾੜੀ ਇਲਾਕੇ ਵਿੱਚ ਖ਼ਤਰਨਾਕ ਲੈਂਡਸਲਾਈਡ, ਵਾਲ-ਵਾਲ ਬਚੀਆਂ ਜਾਨਾਂ!

ਕੇਰਲ ਦੇ ਪਹਾੜੀ ਖੇਤਰ ਵਿੱਚ ਭਾਰੀ ਮੀਂਹ ਤੋਂ ਬਾਅਦ ਖ਼ਤਰਨਾਕ ਲੈਂਡਸਲਾਈਡ ਹੋਈ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਹਾੜਾਂ ਤੋਂ ਮਿੱਟੀ ਅਤੇ ਵੱਡੇ ਪੱਥਰ ਤੇਜ਼ੀ ਨਾਲ ਹੇਠਾਂ ਆ ਗਿਰੇ। ਖੁਸ਼ਕਿਸਮਤੀ ਨਾਲ ਵੱਡੇ ਜਾਨੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ।



06/07/2026

🏅 ਸੰਗਰੂਰ ਪੁਲਿਸ ਦੇ ਅਧਿਕਾਰੀਆਂ ਨੂੰ ਮਿਲਿਆ ਵੱਡਾ ਸਨਮਾਨ
ਇਮਾਨਦਾਰੀ, ਸਮਰਪਣ ਅਤੇ ਕਰਤੱਵ ਨਿਭਾਉਣ ਦੀ ਮਿਸਾਲ ਕਾਇਮ ਕਰਨ ਵਾਲੇ ਸੰਗਰੂਰ ਪੁਲਿਸ ਦੇ ਅਧਿਕਾਰੀਆਂ ਨੂੰ ਡੀ.ਜੀ.ਪੀ. ਕਮੇਨਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ।
ਐਸ.ਐਸ.ਪੀ. ਸੰਗਰੂਰ ਦੀ ਅਗਵਾਈ ਹੇਠ ਐਸ.ਪੀ. (ਪੀ.ਬੀ.ਆਈ.), ਐਸ.ਪੀ. (ਹੈੱਡਕੁਆਰਟਰ), ਐਸ.ਪੀ. (ਡੀ.) ਅਤੇ ਹੋਰ ਅਧਿਕਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ, ਇਮਾਨਦਾਰ ਸੇਵਾ ਅਤੇ ਲੋਕਾਂ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਲਈ ਇਹ ਮਾਣਯੋਗ ਸਨਮਾਨ ਦਿੱਤਾ ਗਿਆ।
ਇਹ ਸਨਮਾਨ ਨਾ ਸਿਰਫ਼ ਅਧਿਕਾਰੀਆਂ ਦੀ ਮਿਹਨਤ ਦੀ ਕਦਰ ਹੈ, ਸਗੋਂ ਪੂਰੀ ਸੰਗਰੂਰ ਪੁਲਿਸ ਲਈ ਮਾਣ ਦੀ ਗੱਲ ਵੀ ਹੈ।
👏 ਸਾਰੇ ਸਨਮਾਨਿਤ ਅਧਿਕਾਰੀਆਂ ਨੂੰ ਦਿਲੋਂ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।


03/07/2026

"ਜਿਹੜਾ ਮੁੱਖ ਮੰਤਰੀ ਸਾਨੂੰ ਕਿਰਤ ਅਤੇ ਰੋਜ਼ਗਾਰ ਦੀਆਂ ਗੱਲਾਂ ਕਰਦਾ ਸੀ, ਅੱਜ ਉਸ ਦੀਆਂ ਨੀਤੀਆਂ ਨੇ ਸਾਨੂੰ ₹1000–1500 ਮੰਗਣ ਲਈ ਮਜਬੂਰ ਕਰ ਦਿੱਤਾ। ਸਾਨੂੰ ਖੈਰਾਤ ਨਹੀਂ, ਸਥਾਈ ਰੋਜ਼ਗਾਰ ਅਤੇ ਇੱਜ਼ਤ ਨਾਲ ਕਮਾਉਣ ਦਾ ਮੌਕਾ ਚਾਹੀਦਾ ਹੈ। ਸੁਣੋ ਇਸ ਬੀਬੀ ਦੀਆਂ ਗੱਲਾਂ, ਜੋ ਆਪਣੇ ਦਿਲ ਦੀ ਆਵਾਜ਼ ਬਿਆਨ ਕਰ ਰਹੀ ਹੈ।


03/07/2026

ਗੁਰਦਾਸਪੁਰ 'ਚ ਗੁਆਂਢੀ ਵੱਲੋਂ ਗੁਆਂਢੀ 'ਤੇ ਹਮਲੇ ਦੀ ਘਟਨਾ, ਸਾਰੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ
ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਗੁਆਂਢੀ ਨੇ ਆਪਣੇ ਹੀ ਗੁਆਂਢੀ 'ਤੇ ਰਾੜੇ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਘਟਨਾ ਦੀ ਪੂਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


03/07/2026

ਬਠਿੰਡਾ ਦੇ ਪਾਰਸ ਰਾਮ ਨਗਰ 'ਚ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਦਾ ਵਿਰੋਧ ਪ੍ਰਦਰਸ਼ਨ
ਬਠਿੰਡਾ ਦੇ ਪਾਰਸ ਰਾਮ ਨਗਰ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਪੁਰਾਣੇ ਵਲੰਟੀਅਰ ਵੱਲੋਂ ਵਿਰੋਧ ਦਾ ਅਨੋਖਾ ਢੰਗ ਅਪਣਾਇਆ ਗਿਆ। ਵਲੰਟੀਅਰ ਨੇ ₹500-₹500 ਦੇ ਨੋਟ ਹਵਾ ਵਿੱਚ ਉਡਾਏ ਅਤੇ ਮੋਬਾਈਲ ਦੀ ਟੂੰ-ਟੂੰ ਦੀ ਆਵਾਜ਼ 'ਤੇ ਨੋਟ ਚੁੱਕਦੇ ਹੋਏ ਸਰਕਾਰ ਨੂੰ ਸਵਾਲ ਕੀਤੇ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।



02/07/2026

02/07/2026

ਦੇਖੋ ਕਿਵੇਂ ਫ਼ਿਲਮੀ ਸਟਾਈਲ ਵਿੱਚ ਹਵਾ ਵਿੱਚ ਉੱਡੀ ਕਾਰ! 😲🚗
ਇਹ ਹੈਰਾਨ ਕਰ ਦੇਣ ਵਾਲਾ ਹਾਦਸਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਜੇ ਇਹ ਦ੍ਰਿਸ਼ ਕੈਮਰੇ ਵਿੱਚ ਰਿਕਾਰਡ ਨਾ ਹੁੰਦਾ, ਤਾਂ ਸ਼ਾਇਦ ਕਿਸੇ ਲਈ ਵੀ ਇਸ 'ਤੇ ਯਕੀਨ ਕਰਨਾ ਔਖਾ ਸੀ।



02/07/2026

ਸੀਐਮ ਦੇ ਸਾਹਮਣੇ ਮੰਗ ਪੱਤਰ ਪਾੜਨ ਤੋਂ ਬਾਅਦ ਹੰਗਾਮਾ, ਬੇਰੁਜ਼ਗਾਰ ਨੌਜਵਾਨ ਨੂੰ ਵਾਲਾਂ ਤੋਂ ਘੜੀਸਿਆ! ਇਸ ਤੋਂ ਬਾਅਦ ਮੌਕੇ 'ਤੇ ਹੰਗਾਮਾ ਹੋ ਗਿਆ ਅਤੇ ਨੌਜਵਾਨ ਨੂੰ ਵਾਲਾਂ ਤੋਂ ਘੜੀਸ ਕੇ ਲਿਜਾਣ ਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ।



02/07/2026

ਛੱਤ ਤੋਂ ਡਿੱਗਦੀ ਬੱਚੀ ਨੂੰ ਨੌਜਵਾਨ ਨੇ ਦਿਖਾਈ ਬਹਾਦਰੀ ਨਾਲ
ਦਿਲ ਦਹਿਲਾ ਦੇਣ ਵਾਲੇ ਇਸ ਮੰਜ਼ਰ ਵਿੱਚ ਇੱਕ ਬੱਚੀ ਛੱਤ ਤੋਂ ਹੇਠਾਂ ਡਿੱਗ ਗਈ, ਪਰ ਇੱਕ ਨੌਜਵਾਨ ਨੇ ਆਪਣੀ ਫੁਰਤੀ ਅਤੇ ਹਿੰਮਤ ਦਾ ਸਬੂਤ ਦਿੰਦਿਆਂ ਤੁਰੰਤ ਉਸ ਨੂੰ ਚੁੱਕਿਆ ਅਤੇ ਮਦਦ ਲਈ ਭੱਜ ਪਿਆ। ਉਸ ਦੀ ਸੂਝ-ਬੂਝ ਅਤੇ ਬਹਾਦਰੀ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।



Address

Bathinda

Website

Alerts

Be the first to know and let us send you an email when News 1313 posts news and promotions. Your email address will not be used for any other purpose, and you can unsubscribe at any time.

Shortcuts

Share