28/06/2024
ਸ਼ਾਇਦ ਇਹ ਵੀ ਸੁਨਹਿਰੀ ਦੌਰ ਦਾ ਆਪਣਾ ਇਤਿਹਾਸ ਹੈ ਕਿ ਇੱਕੋ ਵੇਲੇ ਇੰਡੀਆ ਦੀ ਹਾਕੀ , ਕ੍ਰਿਕਟ ਤੇ ਫੁੱਟਬਾਲ ਦੀ ਟੀਮ ਦੇ ਕਪਤਾਨ ਪੰਜਾਬੀ ਹੋਣਗੇ । ਕ੍ਰਿਕਟ 'ਚ ਜੈਮਲ ਆਲੀਆ ਗੱਭਰੂ ਸ਼ੁਭਮਨ ਗਿੱਲ ਜਿੰਬਾਬਵੇ ਦੇ ਦੌਰੇ 'ਤੇ ਕੌਮੀ ਟੀਮ ਦੀ ਕਪਤਾਨੀ ਕਰੇਗਾ ਤੇ ਦੁਨੀਆ 'ਚ 13ਵੇਂ ਨੰਬਰ 'ਤੇ ਕਬਜ਼ਾ ਕਰੀ ਬੈਠਾ ਮਝੈਲ ਹਰਮਨਪ੍ਰੀਤ ਸਿਹੁੰ 9 ਹੋਰ ਪੰਜਾਬੀਆਂ ਦੇ ਨਾਲ਼ ਪੈਰਿਸ ਉਲੰਪਿਕ ਦੇ ਹਾਕੀ ਪਿੜ 'ਚ ਬਾਘੀਆਂ ਪਿਆ ਪਾਵੇਗਾ । ਏਧਰ ਪੰਜਾਬ ਪੁਲਸ ਦੇ SP ਤੇਜਿੰਦਰ ਸਿੰਘ ਤੇ ਚੰਡੀਗੜ੍ਹ ਪੁਲਸ 'ਚ DSP ਹਰਜੀਤ ਕੌਰ ਦਾ ਫ਼ਰਜ਼ੰਦ ਗੁਰਪ੍ਰੀਤ ਸੰਧੂ ਭਾਰਤੀ ਫੁੱਟਬਾਲ ਦੇ ਗੋਲ ਦੀ ਰਾਖੀ ਦੇ ਨਾਲ਼-ਨਾਲ਼ ਕਪਤਾਨੀ ਵੀ ਕਰੇਗਾ । ਮੋਗੇ ਆਲ਼ੀ ਸ਼ੀਹਣੀ ਹਰਮਨਪ੍ਰੀਤ ਕੌਰ ਪਹਿਲਾਂ ਹੀ ਕੌਮੀ ਟੀਮ ਦੀ ਕਪਤਾਨੀ ਸਾਂਭੀ ਬੈਠੀ ਹੈ। ਓਧਰ ਪਿੰਕਾ ਜਰਗ ਆਲ਼ਾ ਵੀ ਅੱਧਾ ਪੰਜਾਬ ਵਾਹਣਾ 'ਚ ਵਾੜੀ ਬੈਠੈ ਤੇ ਸੁਖ ਜੌਹਲ ਹੁਰੀਂ ਵੀ ਐਨ ਅੱਗ ਕੱਢੀ ਆਉਂਦੇ ਆ । ਸ਼ਾਲਾ ! ਜੀਵੇ ਪੰਜਾਬ ! ਜੀਵੇ ਜਵਾਨੀ ! ਚੱਕੀ ਆਓ ਕੰਮ ਜਵਾਨੋਂ !!!!
- ਮਿੰਟੂ ਗੁਰੂਸਰੀਆ