12/06/2025
ਕਿਵੇਂ ਇਕ ਭਿਆਨਕ ਹਾਦਸੇ ਵਿੱਚ ਇਕ ਖ਼ਬਰ ਬਣ ਕੇ ਰਹਿ ਗਏ ਹਵਾ ਵਿਚ ਉੱਡ ਰਹੇ ਲੋਕ.. ਗਿਆਨ ਵਿਗਿਆਨ ਨੇ ਬੰਦੇ ਦੀ ਰਫ਼ਤਾਰ ਬਹੁਤ ਤੇਜ ਕਰ ਦਿੱਤੀ ਹੈ ਪਰ ਇਸ ਰਫ਼ਤਾਰ ਉਤੇ ਫੁੱਲ ਸਟਾਪ ਵੀ " ਕੇਲ ਕਰੇਦੇ ਹੰਝ ਨੂੰ ਅਚਿੰਤੇ ਬਾਜ ਪਏ " ਵਾਂਗ ਕਦੋਂ ਪੈ ਜਾਵੇ ਕੋਈ ਪਤਾ ਨਹੀਂ !!
ਅੱਜ ਦੇ ਦਰਦਨਾਕ ਹਾਦਸੇ ਵਾਲਾ ਯਾਤਰੀ ਜਹਾਜ 1 ਵਜ ਕੇ 38 ਮਿੰਟ ਉਡਿਆ ਅਤੇ 5 ਮਿੰਟ ਤੋਂ ਪਹਿਲੋਂ ਅਹਿਮਦਾਬਾਦ ਦੇ ਇੱਕ ਮੈਡੀਕਲ ਕਾਲਜ ਦੀ ਹੋਸਟਲ ਦੀ ਛੱਤ ਉੱਤੇ ਡਿੱਗ ਪਿਆ।
ਇਨਾ ਦਿਨਾਂ ਵਿਚ ਐਮਬੀਬੀਸੀ ਕਰਨ ਵਾਲੇ ਜੂਨੀਅਰ ਡਾਕਟਰ ਬੱਚੇ ਤਾਂ ਛੁੱਟੀਆਂ ਹੋਣ ਕਾਰਨ ਘਰਾਂ ਨੂੰ ਚਲੇ ਜਾਂਦੇ ਹਨ ਪ੍ਰੰਤੂ ਐਮਡੀ ਕਰਨ ਵਾਲੇ ਸੀਨੀਅਰ ਡਾਕਟਰ ਬੱਚੇ ਹੋਸਟਲ ਵਿਚ ਸਨ । ਜਹਾਜ ਵਿੱਚ ਬੈਠੇ ਅਭਾਗੇ 242 ਯਾਤਰੀਆਂ ਦੋ ਪਾਇਲਟਾਂ ਅਤੇ ਹੋਰ ਸਟਾਫ ਨਾਲ ਹੀ ਤਸਵੀਰਾਂ ਤੋਂ ਪਤਾ ਚਲਦਾ ਹੈ,ਦੁਪਹਿਰ ਦਾ ਖਾਣਾ ਖਾ ਰਹੇ ਬਹੁਤ ਸਾਰੇ ਡਾਕਟਰ ਬੱਚਿਆਂ ਦੀ ਵੀ ਜਾਨ ਚਲੀ ਗਈ ਹੋਵੇਗੀ। ਹਾਲੇ ਸਰਕਾਰ ਵਲੋਂ ਇਸਦਾ ਐਲਾਨ ਨਹੀਂ ਕੀਤਾ ਗਿਆ।
ਇਹ ਦੁੱਖ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਨਾ ਦੇ ਚਲੇ ਗਏ ਉਨ੍ਹਾਂ ਦੇ ਘਰਾਂ ਅਤੇ ਦਿਲਾਂ ਦੇ ਕੋਨੇ ਖਾਲੀ ਹੋ ਗਏ । ਅਜਿਹੇ ਭਾਣੇ ਵਰਤਾਉਣ ਵਾਲਾ ਹੀ ਇਨਾ ਵੱਡਾ ਦੁੱਖ ਸਹਿਣ ਦੀ ਸ਼ਕਤੀ ਦੇ ਸਕਦਾ ਹੈ। ਪਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਅਤੇ ਮਗਰਲਿਆਂ ਨੂੰ ਇਨਾ ਵੱਡਾ ਦਰਦ ਅਤੇ ਪੀੜਾ ਸਹਿਣ ਲਈ ਬਲ ਦੇਵੇ।
ਬਲਵਿੰਦਰ ਸਿੰਘ।