30/10/2025
ਲੜਾਈ ਦੌਰਾਨ ਟ੍ਰੈਕਟਰ ਨੂੰ ਅੱ.ਗ ਲਗਾਉਣ ਵਾਲੇ
ਵਿਅਕਤੀ ਨੇ ਆਪਣਾ ਹੀ ਕਰਵਾ ਲਿਆ ਨੁਕਸਾਨ!
ਵੀਡੀਓ ਸ਼ੋਸ਼ਲ ਮੀਡੀਆ ਤੇ ਹੋਈ ਵਾਇਰਲ!
ਇਹ ਘਟਨਾਕ੍ਰਮ ਪਿੰਡ ਬੀਰੋਕੇ ਵਿਖੇ ਵਾਪਰੀ!
ਇਹ ਸ਼ੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਾਲੀ ਘਟਨਾ ਜਿਲ੍ਹਾ ਮਾਨਸਾ ਦੇ ਪਿੰਡ ਬੀਰੋਕੇ 'ਚ ਵਾਪਰੀ ।
ਮਿਲੀ ਜਾਣਕਾਰੀ ਅਨੁਸਾਰ, ਪਿੰਡ ਦੇ ਹੀ ਦੋ ਲੋਕਾਂ ਵਿਚਕਾਰ ਕਿਸੇ ਮਮੂਲੀ ਝਗੜੇ ਤੋਂ ਬਾਅਦ ਗੁੱਸੇ ਵਿੱਚ ਆ ਕੇ ਇੱਕ ਵਿਅਕਤੀ ਨੇ ਆਪਣਾ ਆਪਾ ਖੋ ਲਿਆ, ਜਿਸ ਕਾਰਨ ਉਹ ਵਿਅਕਤੀ ਤਣਾਅ ਤੇ ਗੁੱਸੇ ਵਿੱਚ ਆ ਗਿਆ ਤੇ ਟ੍ਰੈਕਟਰ ਨੂੰ ਅੱਗ ਲਗਾ ਦਿੱਤੀ।
ਪਰ ਅੱਗ ਲਗਾਉਂਦੇ ਸਮੇਂ ਉਹ ਖੁਦ ਵੀ ਅੱਗ ਦੀ ਲਪੇਟ ਵਿੱਚ ਆ ਗਿਆ ।
ਲੋਕਾਂ ਨੇ ਤੁਰੰਤ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਜ਼ਖਮੀ ਵਿਅਕਤੀ ਨੂੰ ਮਾਨਸਾ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ।
ਡਾਕਟਰਾਂ ਨੇ ਦੱਸਿਆ ਕਿ ਵਿਅਕਤੀ 60-70% ਤੱਕ ਜਲ ਚੁੱਕਾ ਸੀ
ਹਾਲਤ ਬਹੁਤ ਨਾਜ਼ੁਕ ਹੋਣ ਕਰਕੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ
ਟਰੈਕਟਰ ਪੂਰੀ ਤਰ੍ਹਾਂ ਸੜ ਕੇ ਖ਼ਾਕ ਹੋ ਗਿਆ ਹੈ ।
ਇੱਕ ਪਾਸੇ ਪਰਿਵਾਰ ਨੂੰ ਆਰਥਿਕ ਨੁਕਸਾਨ, ਤੇ ਦੂਜੇ ਪਾਸੇ ਜਾਨੀ ਨੁਕਸਾਨ — ਦੋਵੇਂ ਤਰ੍ਹਾਂ ਦਾ ਦੁੱਖ ਘਰ ਕਰ ਗਿਆ ਪਰ ਇਸ ਘਟਨਾਕ੍ਰਮ ਨੇ ਲੋਕਾਂ ਨੂੰ ਬਹੁਤ ਵੱਡਾ ਸਬਕ ਦਿੱਤਾ।