02/12/2020
ਦਿੱਲੀ ਮੋਰਚੇ ਦਾ ਅੱਖੀਂ ਡਿਠਾ ਹਾਲ
ਮੈਨੂੰ ਨਹੀਂ ਲੱਗਦਾ ਕਿ 30 ਕਿਸਾਨ ਜਥੇਬੰਦੀਆਂ ਦਾ ਇੱਕ ਵੀ ਆਗੂ ਦੀਪ ਸਿੱਧੂ ਜਿੰਨੀ ਲਿਆਕਤ ਰੱਖਦਾ ਹੋਵੇ, ਫਿਰ ਇੱਕ ਟੁੱਚ ਜਿਹੇ ਆਗੂ ਵੱਲੋਂ ਕਹਿਣਾ ਕਿ ਦੀਪ ਸਿੱਧੂ ਨੂੰ ਸਟੇਜ ਤੋਂ ਟਾਈਮ ਨਹੀਂ ਦਿੱਤਾ ਜਾਵੇਗਾ ਸੁਣ ਕੇ ਫਿੱਟੇ ਮੂੰਹ ਕਹਿਣ ਨੂੰ ਜੀਅ ਕੀਤਾ, ਸ਼ਾਇਦ ਇਸ ਲਈ ਨਹੀਂ ਦਿੱਤਾ ਜਾਊ ਕਿ ਉਹ ਪੰਜਾਬ ਦੀ ਹੋਂਦ ਦੀ ਗੱਲ ਕਰਦਾ ਹੈ, ਤੇ ਇਹ ਕਾਮਰੇਡ ਤੇ ਬਾਕੀ ਬੁਲਾਰੇ ਸਾਰਾ ਦਿਨ 3 ਬਿੱਲਾਂ ਦੇ ਗਲ਼ 'ਚ ਰੱਸਾ ਪਾ ਕੇ ਧੂਹੀ ਫਿਰਦੇ ਨੇ ਜੇ ਕੋਈ ਦੂਜੀ ਗੱਲ ਕਰਦਾ ਵੀ ਹੈ ਤਾਂ ਸਟੇਜ ਸੈਕਟਰੀ ਪਿੱਛੋਂ ਝੱਗਾ ਖਿੱਚ ਦਿੰਦਾ ਹੈ ਤੇ ਕਹਿੰਦਾ ਹੈ ਕਿ ਕਿਸਾਨੀ ਦੇ ਮੁੱਦੇ ਬਿਨਾਂ ਹੋਰ ਕੋਈ ਗੱਲ ਨਾ ਕੀਤੀ ਜਾਵੇ,
ਕੀ ਪਾਣੀਆਂ ਦਾ ਮਸਲਾ, ਸਵਾਮੀਨਾਥਨ ਦੀ ਰਿਪੋਰਟ, ਕਰਜ਼ਾ ਮੁਆਫ਼ੀ ਦਾ ਮਸਲਾ ਕਿਸਾਨਾਂ ਦਾ ਨਹੀਂ ? ਇਹ ਮਸਲੇ ਹੱਲ ਕਰਵਾਉਣ ਲਈ ਫੇਰ ਦਿੱਲੀ ਆਓਗੇ ? ਰੋਜ਼ ਰੋਜ਼ ਅਜਿਹੇ ਇਕੱਠ ਕਰਨੇ ਖਾਲਾ ਜੀ ਦਾ ਵਾੜਾ ਨਹੀਂ, ਨਾਲ਼ੇ ਕਿਸਾਨ ਜਥੇਬੰਦੀਆਂ ਇਹ ਭੁਲੇਖਾ ਕੱਢ ਦੇਣ ਕਿ ਏਨਾ ਵੱਡਾ ਇਕੱਠ ਸਿਰਫ ਜਥੇਬੰਦੀਆਂ ਕਰਕੇ ਹੀ ਹੋਇਆ ਹੈ,ਲੋਕਾਂ ਦਾ ਇਕੱਠ ਹੋਂਦ ਨੂੰ ਖਤਰਾ ਵੇਖ ਕੇ ਆਪ ਮੁਹਾਰੇ ਹੋਇਆ ਹੈ, ਜੇ ਲੋਕਾਂ ਨੂੰ ਤੁਸੀਂ ਜਾਗਰੂਕ ਕੀਤੈ ਤਾਂ ਇਸ ਵਿੱਚ ਦੀਪ ਸਿੱਧੂ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਦੀਪ ਵੱਲੋਂ ਲਾਏ ਸ਼ੰਭੂ ਮੋਰਚੇ 'ਚ ਉਸਦੇ ਭਾਸ਼ਣਾਂ ਤੇ ਉਸਦੀ ਸੋਚ ਨੇ ਸਾਨੂੰ ਨੌਜਵਾਨਾਂ ਨੂੰ ਕੀਲਿਆ ਹੈ, ਤੇ ਉਸ ਮੋਰਚੇ ਨੇ ਸੈਂਕੜੇ ਬੁਲਾਰੇ ਤੇ ਚੰਗੀ ਸੋਚ ਵਾਲ਼ੇ ਲੋਕ ਪੰਜਾਬ ਨੂੰ ਦਿੱਤੇ ਨੇ ਜਿਨ੍ਹਾਂ ਦੇ ਭਾਸ਼ਣ ਸੁਣ ਸੁਣ ਕਰੋੜਾਂ ਲੋਕ ਪ੍ਰਭਾਵਿਤ ਹੋਏ ਨੇ, ਜਥੇਬੰਦੀਆਂ ਤਾਂ ਪਹਿਲਾਂ ਵੀ ਸੀ ਉਦੋਂ ਏਨੇ ਇਕੱਠ ਕਿਉਂ ਨਾ ਹੋ ਗਏ ?
ਡਾ ਸੁੱਖਪ੍ਰੀਤ ਸਿੰਘ ਉਦੋਕੇ ਵਰਗੇ ਸੂਝਵਾਨ ਇਤਿਹਾਸਕਾਰ ਤੇ ਹੋਰ ਪ੍ਰਚਾਰਕਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਜਿਨ੍ਹਾਂ ਨੂੰ ਤੁਸੀਂ ਜਦ ਪੰਜ ਮਿੰਟ ਟਾਈਮ ਅਨਾਓਂਸ ਕਰਦੇ ਉ ਤਾਂ ਥੱਲੇ ਬੈਠੇ ਲੋਕ ਲਾਹਨਤਾਂ ਪਾ ਰਹੇ ਹੁੰਦੇ ਨੇ,ਕੱਲ੍ਹ ਇੱਕ ਬਜ਼ੁਰਗ ਕਹਿੰਦਾ ਸੁਣਿਆਂ ਕਿ ਏਸੇ ਨੇ ਹੀ ਤਾਂ ਕੁਜ ਚੱਜਦੀ ਗੱਲ ਕਰਨੀ ਸੀ,
ਲੱਖਾ ਸਿਧਾਣਾ ਤੇ ਹੋਰ ਸਮਾਜ ਸੇਵੀਆਂ ਦੇ ਨਾਲ਼ ਨਾਲ਼ ਬਹੁਤ ਸਾਰੇ ਗਾਇਕਾਂ ਨੇ ਵੀ ਪੰਜਾਬ ਦਾ ਦਰਦ ਸਮਝਦੇ ਹੋਏ ਬਹੁਤ ਮਿਹਨਤ ਕੀਤੀ ਰਣਜੀਤ ਬਾਵੇ ਨੇ ਹਜ਼ਾਰਾਂ ਨੌਜਵਾਨਾਂ ਦੀ ਰੈਲੀ ਕਰ ਕੇ ਜਾਗਰੂਕ ਕੀਤਾ ਤੇ ਲਾਹਨਤ ਤੁਹਾਡੇ ਤੇ ਜਦ ਬਾਵਾ ਤੇ ਜੱਸੜ ਆਪਣੀ ਫਿਲਮ ਦੀ ਸ਼ੂਟਿੰਗ ਛੱਡ ਕੇ ਮੋਰਚੇ ਵਿੱਚ ਆਏ ਤਾਂ ਤੁਸੀਂ ਸਮਾਂ ਤਾਂ ਕੀ ਦੇਣਾ ਸੀ ਉਹਨਾਂ ਨੂੰ ਸਾਹਮਣੇ ਬੈਠਣ ਲਈ ਵੀ ਟਰਾਲੀ ਪਿੱਛੇ ਦਸ ਮਿੰਟ ਤੁਹਾਡੀਆਂ ਸਲਾਹਾਂ ਦੀ ਉਡੀਕ ਕਰਨੀ ਪਈ, ਇਹਨਾਂ ਨੂੰ ਹੀ ਤੁਸੀਂ ਆਪਣੇ ਵਿਆਹਾਂ ਤੇ ਲੱਖਾਂ ਦੇ ਕੇ ਬੁਲਾਉਂਦੇ ਉ ਅੱਜ ਉਹ ਆਪ ਆਏ ਨੇ ਬਿਨਾਂ ਕੁਜ ਲਿਆਂ ਤਾਂ ਤੁਹਾਥੋਂ 2 ਮਿੰਟ ਨਹੀਂ ਸਰੇ, ਹੁਣ ਕੱਲ੍ਹ ਕੰਵਰ ਗਰੇਵਾਲ ਗੱਲਾਂ ਗੱਲਾਂ ਚ ਤੁਹਾਡੀ ਲਾਹਪਾਹ ਕਰਕੇ ਗਿਆ ਕਿ ਇਹਨਾਂ ਨੇ ਇਕੱਲੇ ਭਾਸ਼ਣ ਨਹੀਂ ਸੁਣਨੇ ਜੇ ਚਹੁੰਦੇ ਹੋ ਕਿ ਇਹ ਬੈਠੇ ਰਹਿਣ ਤਾਂ ਹਰ ਅੱਧੇ ਘੰਟੇ ਬਾਅਦ ਕੋਈ ਗੀਤ,ਕਵਿਤਾ ਜਾਂ ਹੋਰ ਵੰਨਗੀ ਪੇਸ਼ ਕਰਿਆ ਕਰੋ ਪਰ ਤੁਹਾਡੇ ਕੰਨ ਤੇ ਜੂੰ ਨਹੀਂ ਸਰਕੀ,ਜੇ ਹੁਣ ਏਥੇ ਇੱਕ ਹੋਰ ਸਟੇਜ ਲੱਗੀ ਤਾਂ ਫੇਰ ਬਹੁਤ ਤੜਫਣਗੇ
-Singh Gurpreet