
31/05/2025
ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਸੰਤ ਬਾਬਾ ਸੇਵਾ ਸਿੰਘ ਜੀ ਦੀ ਸੁਯੋਗ ਅਗਵਾਈ ਹੇਠ ਚੱਲ ਰਹੇ ਅਨੇਕਾਂ ਸਮਾਜ ਭਲਾਈ ਕਾਰਜਾਂ ਦੀ ਲੜੀ ਵਿੱਚ ਸੰਤ ਬਾਬਾ ਹਰਨਾਮ ਸਿੰਘ ਯਾਦਗਾਰੀ ਅੱਖਾਂ ਦਾ ਹਸਪਤਾਲ ਆਪਣੀ ਮਿਸਾਲ ਆਪ ਹੈ।
ਇਸ ਹਸਪਤਾਲ ਵਿੱਚ ਹਰ ਹਫਤੇ ਲੋੜਵੰਦਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਕੇ ਲੈਂਨਜ਼ ਬਿਲਕੁਲ ਮੁਫਤ ਪਾਏ ਜਾਂਦੇ ਹਨ। ਜਿਸ ਤੋਂ ਹਰ ਵਰਗ ਦੇ ਲੋਕ ਲਾਭ ਲੈ ਰਹੇ ਹਨ।
ਇਸ ਹਫਤੇ ਡਾਃ ਅਦਿੱਤਯ ਸ਼ਰਮਾ ਨੇ 120 ਮਰੀਜ਼ਾਂ ਦੇ ਅਪ੍ਰੇਸ਼ਨ ਕੀਤੇ।