03/10/2025
ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਦਾਨ ਦੇ ਹਰ ਇੱਕ ਪੈਸੇ ਨੂੰ ਸਹੀ ਥਾਂ 'ਤੇ, ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਵਰਤੋਂ ਕਰਾਂਗੇ।
ਵਿਤੀ ਸਾਲ 2024-25 ਦੇ ਸਾਰੇ ਹਿਸਾਬ ਦਾ ਆਡਿਟ ਕਰਵਾਇਆ ਗਿਆ ਅਤੇ ਸਭ ਦੁਰੁਸਤ ਪਾਇਆ ਗਿਆ।
ਨੇਕੀ ਦਾ ਇਹ ਸਿਧਾਂਤ ਹੈ ਕਿ ਜੋ ਜਿੰਨਾਂ ਆਏ, ਉਹ ਦੀਨ-ਦੁਖੀਆਂ ਦੇ ਲੇਖੇ ਲੱਗ ਜਾਵੇ, ਕੁਝ ਵੀ ਬਚਾਇਆ ਨਾ ਜਾਵੇ।
ਸੋ ਸੰਸਥਾ ਦੀ ਪਿੱਛਲੇ ਸਾਲ ਦੀ ਬਕਾਇਆ ਰਾਸ਼ੀ 78,624 ਰੁਪਏ ਸੀ ਅਤੇ ਇਸ ਸਾਲ ਦਾਨ, ਸੀ ਐੱਸ ਆਰ ਅਤੇ ਸਰਕਾਰੀ ਸਹਾਇਤਾ ਰਾਹੀਂ 32,36,009.47 ਰੁਪਏ ਆਮਦਨ ਰਹੀ। ਕੁੱਲ ਖ਼ਰਚਾ 32,30,694.50 ਰਿਹਾ।
ਅਤੇ 31 ਮਾਰਚ 2025 ਨੂੰ ਬਕਾਇਆ ਰਾਸ਼ੀ 83,938.97 ਰੁਪਏ ਰਹੀ। ਸੋ ਜੋ ਆਇਆ, ਸੇਵਾ ਕਾਰਜਾਂ ਲੇਖੇ ਲੱਗ ਗਿਆ।
ਇਸਤੋਂ ਇਲਾਵਾ ਸੰਸਥਾ ਨੂੰ ਸਿੱਧੇ ਤੌਰ ਤੇ ਸਮਾਨ ਦੀ ਅਤੇ ਮੁਫ਼ਤ ਸੇਵਾਵਾਂ ਦੀ ਸਹਾਇਤਾ ਵੱਖ ਵੱਖ ਦਾਨੀਆਂ ਤੋਂ ਪ੍ਰਾਪਤ ਹੋਈ। ਅਸੀਂ ਧੰਨਵਾਦੀ ਹਾਂ ਆਪਣੇ ਸਾਰੇ ਦਾਨੀਆਂ ਅਤੇ ਸਹਿਯੋਗੀਆਂ ਦੇ, ਜੋ ਹਮੇਸ਼ਾ ਸਾਡਾ ਸਾਥ ਦਿੰਦੇ ਹਨ ਅਤੇ ਜ਼ਰੂਰਤ ਪੈਣ ਤੇ ਮਿੰਟਾਂ ਵਿੱਚ ਪੈਸੇ ਇਕੱਠੇ ਕਰਕੇ ਦਿੰਦੇ ਹਨ।
ਅਸੀਂ ਕੋਸ਼ਿਸ ਕੀਤੀ ਹੈ ਤੁਹਾਡੇ ਦੁਆਰਾ ਦਿੱਤੇ ਦਾਨ ਨੂੰ ਡੇਢ ਗੁਣਾ ਕਰਕੇ ਲਗਾਉਣ ਦੀ। ਇਸ ਵਿੱਚ ਸਾਡਾ ਮੰਡੀ ਅਤੇ ਇਲਾਕੇ ਦੇ ਦੁਕਾਨਦਾਰਾਂ ਨੇ ਵੀ ਸਹਿਯੋਗ ਦਿੱਤਾ ਜਿਹਨਾਂ ਹਰ ਚੀਜ਼ ਸੰਸਥਾ ਨੂੰ ਬਿਨਾਂ ਕਿਸੇ ਮੁਨਾਫ਼ੇ ਤੋਂ ਵੇਚੀ।
ਤੁਹਾਡੇ ਦੁਆਰਾ ਦਿੱਤੇ ਗਏ ਦਾਨ ਅਤੇ ਸਹਿਯੋਗ ਨਾਲ ਅਸੀਂ 25 ਲੋਕ ਭਲਾਈ ਪ੍ਰੋਜੈਕਟਾਂ ਰਾਹੀਂ ਨੇਕੀ ਦੇ ਕਾਰਜ ਕਰਨ ਵਿੱਚ ਸਫ਼ਲ ਰਹੇ ਹਾਂ। ਸੋ ਅਸੀਂ ਆਪਣੇ ਹਰ ਦਾਨੀ ਅਤੇ ਸਹਿਯੋਗੀ ਦੇ ਧੰਨਵਾਦੀ ਹਾਂ, ਜੋ ਲਗਾਤਾਰ ਆਪਣਾ ਵਿਸ਼ਵਾਸ ਨੇਕੀ ਉੱਤੇ ਕਰਦੇ ਹਨ।
ਸਾਰੇ ਹਿਸਾਬ ਕਿਤਾਬ ਦਾ ਵਿਸਥਾਰ ਸਹਿਤ ਵੇਰਵਾ ਜਾਂ ਕੋਈ ਜਾਣਕਾਰੀ ਕੋਈ ਵੀ ਸੱਜਣ ਸਾਡੇ ਦਫ਼ਤਰ ਤੋਂ ਪ੍ਰਾਪਤ ਕਰ ਸਕਦਾ ਹੈ।
ਅਸੀਂ ਧੰਨਵਾਦੀ ਹਾਂ CA ਰਾਹੁਲ ਸਿੰਗਲਾ ਜੀ ਅਤੇ ਉਹਨਾਂ ਦੀ ਟੀਮ ਦੇ, ਜਿਹਨਾਂ ਆਪਣੀ ਅਣਥੱਕ ਮਿਹਨਤ ਨਾਲ ਇਹ ਆਡਿਟ ਬਿਨਾਂ ਕਿਸੇ ਫੀਸ ਤੋਂ ਪੂਰਾ ਕੀਤਾ ਹੈ। ਅਜਿਹਾ ਉਹ ਲਗਾਤਾਰ ਪਿੱਛਲੇ 8 ਸਾਲਾਂ ਤੋਂ ਕਰਦੇ ਹਾਂ ਰਹੇ ਹਨ।
ਟੀਮ ਨੇਕੀ
ਨੇਕੀ ਫਾਉਂਡੇਸ਼ਨ ਬੁਢਲਾਡਾ
8760371000
8558971000