Nawan Punjab

Nawan Punjab Nawan Punjab is a media channel. Here, we publish and broadcast the actual information to the audien

08/11/2025

ਮੋਰਨੀ ਨੂੰ ਜਾਂਦਿਆਂ ਬਾਂਦਰਾਂ ਦੀਆਂ ਖਰਮਸਤੀਆਂ

ਜ਼ਿੰਦਗੀ ਦੇ ਅਹਿਮ ਪਲ : ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿੱਚ ਕਦੇ ਸਰਗਰਮ ਰਹੇ ਆਗੂਆਂ ਰਾਜਾ ਜੀ ਮੈਥਿਊ ਕੇਰਲਾ, ਅਜ਼ੀਜ਼ ਪਾਸ਼ਾ ਹੈਦਰਾਬਾਦ ਅਤੇ ...
08/11/2025

ਜ਼ਿੰਦਗੀ ਦੇ ਅਹਿਮ ਪਲ : ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿੱਚ ਕਦੇ ਸਰਗਰਮ ਰਹੇ ਆਗੂਆਂ ਰਾਜਾ ਜੀ ਮੈਥਿਊ ਕੇਰਲਾ, ਅਜ਼ੀਜ਼ ਪਾਸ਼ਾ ਹੈਦਰਾਬਾਦ ਅਤੇ ਕੇ ਸ੍ਰੀਨਿਵਾਸ ਰੈਡੀ ਹੈਦਰਾਬਾਦ ਅਤੇ ਬਲਵਿੰਦਰ ਸਿੰਘ ਜੰਮੂ ਦੀ ਯਾਦਾਂ ਸਾਂਝੀਆਂ ਕਰਨ ਸਮੇਂ ਦੀ ਯਾਦਗਾਰੀ ਫੋਟੋ

08/11/2025

ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਵੱਲੋਂ ਤਰਨਤਾਰਨ ਦੀ ਐੱਸ ਐੱਸ ਪੀ ਰਵਜੋਤ ਕੌਰ ਗਰੇਵਾਲ ਮੁਅੱਤਲ

07/11/2025

ਕੇਂਦਰ ਸਰਕਾਰ ਨੇ ਵਧਦੇ ਰੋਸ ਕਾਰਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੇਨੈਟ ਨੂੰ ਭੰਗ ਕਰਨ ਸਬੰਧੀ ਨੋਟੀਫਿਕੇਸ਼ਨ ਵਾਪਸ ਲੈ ਲਿਆ ਹੈ ਪਰ ਸੇਨੈਟ ਦੀ ਚੋਣ ਕਰਵਾਉਣ ਲਈ ਅਜੇ ਵੀ ਚੁੱਪ ਧਾਰੀ ਹੋਈ ਹੈ। Central govt has withdrawn its controversial notification no 4868 dated Nov 4th, 2025 with regard to restructuring of Senate. With this withdrawal nature of Senate has come status- co which is both elected & nominated. But no election schedule of senate is announced.

05/11/2025

ਚੰਡੀਗੜ੍ਹ --ਆਈਸੀਸੀ ਮਹਿਲਾ ਇਕ ਰੋਜ਼ਾ ਕ੍ਰਿਕਟ ਟੀਮ 2025 ਦਾ ਖਿਤਾਬ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ, ਜਿਸ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਦੀ ਅਹਿਮ ਭੂਮਿਕਾ ਰਹੀ। ਉਸਦੀ ਕੁੱਲ ਸੰਪਤੀ 2024-25 ਤੱਕ 25 ਕਰੋੜ ਰੁਪਏ ਹੈ। ਇਹ ਸੰਪਤੀ ਕ੍ਰਿਕਟ ਦੇ ਵੱਖ-ਵੱਖ ਫਾਰਮੈਟਾਂ ਵਿੱਚ ਖੇਡਣ, ਬ੍ਰਾਂਡ ਐਂਡੋਸਮੈਂਟਾਂ ਅਤੇ ਲੀਗ ਕ੍ਰਿਕਟ ਤੋਂ ਕਮਾਈ ਰਾਹੀਂ ਬਣੀ ਹੈ।

ਹਰਮਨਪ੍ਰੀਤ ਡਬਲਯੂ.ਪੀ.ਐਲ. (WPL) ਵਿੱਚ ਮੁੰਬਈ ਇੰਡੀਅਨਜ਼ ਟੀਮ ਦੀ ਕਪਤਾਨ ਹੈ, ਜਿੱਥੇ ਉਹ 1.80 ਕਰੋੜ ਰੁਪਏ ਦੀ ਤਨਖਾਹ ਕਮਾਉਂਦੀ ਹੈ। ਉਹ ਭਾਰਤੀ ਕਪਤਾਨ ਹੋਣ ਦੇ ਨਾਲ-ਨਾਲ ਪੰਜਾਬ ਪੁਲੀਸ ਵਿੱਚ ਡੀਐਸਪੀ (DSP) ਹੈ।ਉਹ ਬ੍ਰਾਂਡ ਐਂਡੋਸਮੈਂਟਾਂ ਤੋਂ ਸਾਲਾਨਾ ਲਗਭਗ 40 ਤੋਂ 50 ਲੱਖ ਰੁਪਏ ਦੀ ਕਮਾਈ ਕਰਦੀ ਹੈ ਅਤੇ ਇੱਕ ਵਪਾਰਕ ਸ਼ੂਟ ਲਈ ਲਗਭਗ 10-12 ਲੱਖ ਰੁਪਏ ਲੈਂਦੀ ਹੈ। ਉਹ HDFC Life, CEAT, PUMA, TATA Safari, ਅਤੇ ITC ਸਮੇਤ ਕਈ ਵੱਡੇ ਬ੍ਰਾਂਡਾਂ ਦੀ ਐਂਡੋਰਸਮੈਂਟ ਕਰਦੀ ਹੈ। ਕਪਤਾਨ ਹਰਮਨ ਦੇ ਕੋਲ ਮੁੰਬਈ ਤੋਂ ਲੈ ਕੇ ਪਟਿਆਲਾ ਤੱਕ ਪ੍ਰਾਪਰਟੀ ਹੈ। ਉਨ੍ਹਾਂ ਦੀ ਫੈਮਿਲੀ ਇਸ ਸਮੇਂ ਪਟਿਆਲਾ ਦੇ ਆਲੀਸ਼ਾਨ ਬੰਗਲੇ ਵਿੱਚ ਰਹਿੰਦੀ ਹੈ। ਹਰਮਨ ਨੂੰ ਕਾਰ-ਬਾਈਕ ਦਾ ਵੀ ਬਹੁਤ ਸ਼ੌਕ ਹੈ, ਜਿਸ ਵਿੱਚ ਵਿੰਟੇਜ ਜੀਪ ਅਤੇ ਮਹਿੰਗੀ Harley-Davidson ਬਾਈਕ ਸ਼ਾਮਲ ਹੈ।

ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ । ਕਿਰਤ ਕਰੋ,ਵੰਡ ਛੱਕੋ ਅਤੇ ਨਾਮ ਜਪੋ ਦੇ ਬਾਨੀ ...
05/11/2025

ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ । ਕਿਰਤ ਕਰੋ,ਵੰਡ ਛੱਕੋ ਅਤੇ ਨਾਮ ਜਪੋ ਦੇ ਬਾਨੀ ਨੂੰ ਕੋਟਿ ਕੋਟਿ ਪ੍ਰਣਾਮ।

03/11/2025

ਧਾਮੀ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ

ਅੰਮ੍ਰਿਤਸਰ,3 ਨਵੰਬਰ --ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਵਿੱਚ ਪ੍ਰਧਾਨ ਦੇ ਅਹੁਦੇ ਲਈ 136 ਵੋਟਾਂ ਪਈਆਂ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਮਿਲੀਆਂ ਜਦ ਕਿ ਵਿਰੋਧੀ ਧਿਰ ਦੇ ਉਮੀਦਵਾਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ 18 ਵੋਟਾਂ ਮਿਲੀਆਂ। ਐਡਵੋਕੇਟ ਧਾਮੀ ਪੰਜਵੀਂ ਵਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ।
ਅਕਾਲੀ ਦਲ ਇਕ ਵੋਟ ਰੱਦ ਹੋ ਗਈ। ਉਨ੍ਹਾਂ ਦੀ ਜਿੱਤ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੁਲਾਰਾ ਮਿਲੇਗਾ।

02/11/2025

ਭਾਰਤੀ ਮਹਿਲਾ ਕ੍ਰਿਕਟ ਟੀਮ ਬਣੀ ਵਿਸ਼ਵ ਚੈਂਪੀਅਨ। ਭਾਰਤੀ ਮਹਿਲਾ ਟੀਮ ਅੱਜ ਖੇਡੇ ਗਏ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣੀ।

ਚੰਡੀਗੜ੍ਹ,2 ਨਵੰਬਰ - ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਤਿੰਨ ਨਵੰਬਰ ਨੂੰ ਹੋਣ ਜਾ ਰਹੀ ਚੋਣ ਲਈ ਮੌਜ...
02/11/2025

ਚੰਡੀਗੜ੍ਹ,2 ਨਵੰਬਰ - ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਤਿੰਨ ਨਵੰਬਰ ਨੂੰ ਹੋਣ ਜਾ ਰਹੀ ਚੋਣ ਲਈ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਬਣਾਇਆ ਹੈ। ਇਸ ਐਲਾਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ।

02/11/2025

ਚੰਡੀਗੜ੍ਹ,2 ਨਵੰਬਰ -ਸੀਬੀਆਈ ਤੇ ਵਿਜੀਲੈਂਸ ਦੇ ਵਿੱਚ ਪੁਲੀਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਖਿੱਚੋਤਾਣ ਚਲ ਰਹੀ ਹੈ I ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਦਰਜਨ ਤੋਂ ਵੱਧ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਜਿਹੜੀ ਡਾਇਰੀ ਸੀਬੀਆਈ ਦੇ ਹੱਥ ਲੱਗੀ ਹੈ ਤੇ ਜਿਸ ਵਿੱਚ ਇਨ੍ਹਾਂ ਅਧਿਕਾਰੀਆਂ ਬਾਰੇ ਜਾਣਕਾਰੀ ਦਰਜ ਹੈ I ਕੇਂਦਰੀ ਜਾਂਚ ਏਜੰਸੀ ਨੇ ਡੀਆਈਜੀ ਭੁੱਲਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਰਿਮਾਂਡ ਨਹੀਂ ਮੰਗਿਆ ਸੀ 14 ਦਿਨ ਦਾ ਰਿਮਾਂਡ 31 ਅਕਤੂਬਰ ਨੂੰ ਖਤਮ ਹੋਇਆ ਤਾਂ ਵੀ ਉਹਨਾਂ ਨੇ ਇਸ ਦਾ ਰਿਮਾਂਡ ਨਹੀਂ ਮੰਗਿਆ, ਅਦਾਲਤ ਨੇ ਫੇਰ 14ਦਿਨ ਜੇਲ੍ਹ ਭੇਜ ਪਰ ਪਹਿਲੀ ਨਵੰਬਰ ਨੂੰ ਪੰਜ ਦਿਨਾਂ ਦੇ ਰਿਮਾਂਡ ਤੇ ਲੈ ਲਿਆ ਤੇ ਦੂਜੇ ਪਾਸੇ ਇਹਦਾ ਇੱਕ ਹੋਰ ਕਾਰਨ ਵੀ ਹੈ ਕਿ ਵਿਜੀਲੈਂਸ ਨੇ ਵੀ ਚੁੱਪ ਚੁਪੀਤੇ ਭੁੱਲਰ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ ਇਸ ਕਰਕੇ ਸੀਬੀਆਈ ਨੂੰ ਇਹ ਵੀ ਖ਼ਦਸ਼ਾ ਸੀ ਕਿ ਜੇਕਰ ਭੁੱਲਰ ਨੂੰ ਵਿਜੀਲੈਂਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਫੇਰ ਕਹਾਣੀ ਕੋਈ ਹੋਰ ਮੋੜ ਨਾ ਲੈ ਜਾਵੇ ਕਿਉਂਕਿ ਆਮ ਪ੍ਰਭਾਵ ਜਾਂਦਾ ਹੈ ਕਿ ਵਿਜੀਲੈਂਸ ਪੰਜਾਬ ਦੇ ਸਿਆਸੀ ਲੀਡਰਾਂ ਤੇ ਪੁਲੀਸ ਅਧਿਕਾਰੀਆਂ ਨੂੰ ਬਚਾਉਣ ਵਾਸਤੇ ਜਾਂ ਸਬੂਾਂ ਨਾਲ ਛੇੜਛਾੜ ਕਰ ਸਕਦੀ ਹੈ।

01/11/2025

ਸੈਨੇਟ ਤੇ ਸਿੰਡੀਕੇਟ ਨੂੰ ਬਹਾਲ ਕੀਤਾ ਜਾਵੇ।

ਚੰਡੀਗੜ੍ਹ,1 ਨਵੰਬਰ - ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟਰ ਨੂੰ ਖ਼ਤਮ ਕੀਤੇ ਜਾਣ ਦੀ ਵਿਆਪਕ ਅਲੋਚਨਾ ਹੋ ਰਹੀ ਹੈ। ਵੱਖ ਵੱਖ ਪਾਰਟੀਆਂ ਅਤੇ ਸਮਾਜਸੇਵੀ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਸੈਨੇਟ ਤੇ ਸਿੰਡੀਕੇਟ ਨੂੰ ਬਹਾਲ ਕੀਤਾ ਜਾਵੇ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਅਤੇ ਸੈਨੇਟ ਨੂੰ ਕੇਂਦਰ ਸਰਕਾਰ ਵਲੋਂ ਖ਼ਤਮ ਕੀਤੇ ਜਾਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਨੂੰ ਪੰਜਾਬ ਨਾਲ ਇਕ ਹੋਰ ਬੇਇਨਸਾਫ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵਲੋਂ ਪੰਜਾਬ ਦੀ ਇਸ ਉੱਚ ਸਿੱਖਿਆ ਸੰਸਥਾ ਤੇ ਸੂਬੇ ਦੇ ਹੱਕ ਖ਼ਤਮ ਕਰਨ ਦੀ ਸਪੱਸ਼ਟ ਚਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਇਹ ਖ਼ਾਸੀਅਤ ਸੀ ਕਿ ਇਸ ਦੇ ਸੈਨੇਟ ਅਤੇ ਸਿੰਡੀਕੇਟ ਦੀ ਚੋਣ ਲੋਕਤੰਤਰਿਕ ਪ੍ਰਕਿਰਿਆ ਨਾਲ ਕੀਤੀ ਜਾਂਦੀ ਸੀ, ਪ੍ਰੰਤੂ ਕੇਂਦਰ ਦੀ ਸਰਕਾਰ ਇਸ ਨੂੰ ਪੂਰੀ ਤਰ੍ਹਾਂ ਆਪਣੇ ਹੇਠ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਤਾਨਾਸ਼ਾਹੀ ਵਾਲਾ ਹੈ, ਜੋ ਸੰਘੀ ਢਾਂਚੇ ਅਤੇ ਪੰਜਾਬ ਪੂਨਰਗਠਨ ਐਕਟ ਦੀ ਵੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਪੰਜਾਬ ਦੇ ਹੱਕਾਂ ਵਿਰੁੱਧ ਜਾ ਕੇ ਕੀਤੇ ਜਾ ਰਹੇ ਅਜਿਹੇ ਇਕ ਪਾਸੜ ਫੈਸਲੇ ਪੰਜਾਬ ਦੇ ਲੋਕਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਹੇ ਹਨ।

31/10/2025

ਉਘੇ ਗੀਤਕਾਰ ਸ਼ਮਸ਼ੇਰ ਸੰਧੂ ਦਾ ਝੀਲ ਕਿਨਾਰੇ ਬੈਠ ਕੇ ਵੀ ਦਿਲ ਨਹੀਂ ਲਗਦਾ

Address

#546, Sector 36 B
Chandigarh
160036

Alerts

Be the first to know and let us send you an email when Nawan Punjab posts news and promotions. Your email address will not be used for any other purpose, and you can unsubscribe at any time.

Contact The Business

Send a message to Nawan Punjab:

Share