ਚੰਡੀਗੜ੍ਹ ਹਲਚਲ

ਚੰਡੀਗੜ੍ਹ ਹਲਚਲ ਇੱਥੇ ਦੇਖੋ ਚੰਡੀਗੜ੍ਹ ਸ਼ਹਿਰ ਦੀਆਂ ਉਹ ਖ਼ਬਰਾਂ ਜੋ ਕੋਈ ਨਹੀਂ ਦਿਖਾਉਂਦਾ!

ਮੀਂਹ ਮਗਰੋਂ ਨਿੱਖਰਿਆ ਹੋਇਆ ਚੰਡੀਗੜ੍ਹ! 🌳
03/07/2025

ਮੀਂਹ ਮਗਰੋਂ ਨਿੱਖਰਿਆ ਹੋਇਆ ਚੰਡੀਗੜ੍ਹ! 🌳

ਮਾਡਲ ਜੇਲ੍ਹ ਚੰਡੀਗੜ ਦੇਸ਼ ਦੀ ਪਹਿਲੀ ਅਜਿਹੀ ਜੇਲ੍ਹ ਹੈ ਜਿਸ ਨੂੰ ਫਲਾਵਰਿੰਗ ਜੇਲ੍ਹ ਵੀ ਕਿਹਾ ਜਾਂਦਾ ਹੈ। ਕਿਉਂਕਿ ਇੱਥੇ ਰੰਗ ਬਿਰੰਗੇ ਫੁੱਲ ਮਹਿਕ...
26/06/2025

ਮਾਡਲ ਜੇਲ੍ਹ ਚੰਡੀਗੜ ਦੇਸ਼ ਦੀ ਪਹਿਲੀ ਅਜਿਹੀ ਜੇਲ੍ਹ ਹੈ ਜਿਸ ਨੂੰ ਫਲਾਵਰਿੰਗ ਜੇਲ੍ਹ ਵੀ ਕਿਹਾ ਜਾਂਦਾ ਹੈ। ਕਿਉਂਕਿ ਇੱਥੇ ਰੰਗ ਬਿਰੰਗੇ ਫੁੱਲ ਮਹਿਕਦੇ ਹਨ। ਜੇਲ੍ਹ ਵਿੱਚ ਰਹਿਣ ਵਾਲੇ ਕੈਦੀਆਂ ਲਈ ਅਜਿਹਾ ਮਾਹੌਲ ਸੁਨਿਸ਼ਚਿਤ ਕੀਤਾ ਜਾਂਦਾ ਹੈ ਜਿਹੜਾ ਹੋਰ ਕਿਤੇ ਨਹੀਂ ਮਿਲਦਾ। ਇਥੋਂ ਦੇ ਬਣੇ ਖਾਣੇ ਦੀ ਮੰਗ ਇਨੀ ਵਧੀ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਸੈਕਟਰ 22 ਵਿੱਚ ਦੁਕਾਨ ਵੀ ਖੋਲ੍ਹੀ ਹੈ। ਇਸ ਦੁਕਾਨ ਤੇ ਖਾਣੇ ਦੀ ਥਾਲੀ ਦੇ ਨਾਲ ਨਾਲ ਮਠਿਆਈਆਂ ਵੀ ਮਿਲਦੀਆਂ ਹਨ। ਖੋਏ ਦੀ ਬਰਫ਼ੀ, ਬੇਸਣ ਦੀ ਬਰਫ਼ੀ ਤੇ ਗੁਜੀਆ ਲਈ ਇੱਥੇ ਲਾਈਨਾਂ ਲੱਗਦੀਆਂ ਹਨ।

ਚੰਡੀਗੜ੍ਹ ਵਿੱਚ ਮੌਸਮ ਨੇ ਬਦਲਿਆ ਮਿਜ਼ਾਜ।     🌧️
25/06/2025

ਚੰਡੀਗੜ੍ਹ ਵਿੱਚ ਮੌਸਮ ਨੇ ਬਦਲਿਆ ਮਿਜ਼ਾਜ। 🌧️

ਪੰਜਾਬ ਸਿਵਲ ਸਕੱਤਰੇਤ!ਇਹ ਲੇਅ ਕੋਰਬੁਜ਼ੀਅਰ ਦੁਆਰਾ ਡਿਜ਼ਾਈਨ ਕੀਤੀ ਇਮਾਰਤ ਹੈ ਜੋ 1953 ਵਿੱਚ ਬਣਾਈ ਗਈ ਸੀ। ਇਹ ਹੈਰੀਟੇਜ ਕੈਪੀਟਲ ਕੰਪਲੈਕਸ ਦਾ ਹ...
22/06/2025

ਪੰਜਾਬ ਸਿਵਲ ਸਕੱਤਰੇਤ!
ਇਹ ਲੇਅ ਕੋਰਬੁਜ਼ੀਅਰ ਦੁਆਰਾ ਡਿਜ਼ਾਈਨ ਕੀਤੀ ਇਮਾਰਤ ਹੈ ਜੋ 1953 ਵਿੱਚ ਬਣਾਈ ਗਈ ਸੀ। ਇਹ ਹੈਰੀਟੇਜ ਕੈਪੀਟਲ ਕੰਪਲੈਕਸ ਦਾ ਹਿੱਸਾ ਹੈ। ਇਸਨੂੰ ਆਮ ਤੌਰ 'ਤੇ ਪੰਜਾਬ ਦਾ ਮੁੱਖ ਸਕੱਤਰੇਤ ਕਿਹਾ ਜਾਂਦਾ ਹੈ ਅਤੇ ਸੈਕਟਰ 9 ਵਿੱਚ ਇੱਕ ਮਿੰਨੀ-ਸਕੱਤਰੇਤ ਵੀ ਹੈ।
ਇਸ ਇਮਾਰਤ ਵਿੱਚ ਸਿਰਫ਼ ਪਾਸ ਨਾਲ ਐਂਟਰੀ ਹੈ। ਤੁਸੀਂ ਇਸ ਇਮਾਰਤ ਦੇ ਪਿਛਲੇ ਪਾਸੇ ਤੋਂ ਪਾਸ ਬਣਾ ਸਕਦੇ ਹੋ। ਇਸਦੇ ਲਈ ਤੁਹਾਨੂੰ ਇੱਕ ਵੈਧ ਆਈਡੀ ਅਤੇ ਦਾਖਲ ਹੋਣ ਦਾ ਕਾਰਨ ਚਾਹੀਦਾ ਹੈ। ਇਸ ਇਮਾਰਤ ਦੇ ਅੰਦਰ ਆਮ ਲੋਕਾਂ ਲਈ ਮੋਬਾਈਲ ਫੋਨ ਦੀ ਆਗਿਆ ਨਹੀਂ ਹੈ। ਇਸ ਜਗ੍ਹਾ 'ਤੇ ਵ੍ਹੀਲਚੇਅਰ ਦਾ ਪ੍ਰਵੇਸ਼ ਦੁਆਰ ਵੀ ਹੈ।

ਛੱਤਬੀੜ ਚਿੜੀਆਘਰ ਦਾ ਇੱਕ ਝਾਕਾ!🦌🌳🐅
16/06/2025

ਛੱਤਬੀੜ ਚਿੜੀਆਘਰ ਦਾ ਇੱਕ ਝਾਕਾ!🦌🌳🐅

ਏਲਾਂਤੇ ਮਾਲ (ਚੰਡੀਗੜ੍ਹ)♦️
13/06/2025

ਏਲਾਂਤੇ ਮਾਲ (ਚੰਡੀਗੜ੍ਹ)♦️

ਗੁਜਰਾਤ ਦੇ ਅਹਿਮਦਾਬਾਦ ਵਿਖੇ ਹੋਏ ਵਿਮਾਨ ਹਾਦਸੇ ਵਿੱਚ ਕਈ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ! ਜਹਾਜ਼ ਮੈਡੀਕਲ ਕਾਲਜ ਦੀ ਬਿਲਡਿੰਗ ਨਾਲ ਟਕਰਾਇਆ।
12/06/2025

ਗੁਜਰਾਤ ਦੇ ਅਹਿਮਦਾਬਾਦ ਵਿਖੇ ਹੋਏ ਵਿਮਾਨ ਹਾਦਸੇ ਵਿੱਚ ਕਈ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ! ਜਹਾਜ਼ ਮੈਡੀਕਲ ਕਾਲਜ ਦੀ ਬਿਲਡਿੰਗ ਨਾਲ ਟਕਰਾਇਆ।

ਵਧੇ ਹੋਏ ਤਾਪਮਾਨ ਨੇ ਸੁਕਾਏ ਚੰਡੀਗੜ੍ਹ ਵਾਸੀਆਂ ਦੇ ਸਾਹ! ਉੱਤਰ ਭਾਰਤ ਵਿੱਚ ਪੈ ਰਹੀ ਗਰਮੀ ਨੇ ਜਿੱਥੇ ਪੰਜਾਬ ਹਰਿਆਣਾ ਨੂੰ ਆਪਣੀ ਚਪੇਟ ਵਿੱਚ ਲਿਆ ...
12/06/2025

ਵਧੇ ਹੋਏ ਤਾਪਮਾਨ ਨੇ ਸੁਕਾਏ ਚੰਡੀਗੜ੍ਹ ਵਾਸੀਆਂ ਦੇ ਸਾਹ!
ਉੱਤਰ ਭਾਰਤ ਵਿੱਚ ਪੈ ਰਹੀ ਗਰਮੀ ਨੇ ਜਿੱਥੇ ਪੰਜਾਬ ਹਰਿਆਣਾ ਨੂੰ ਆਪਣੀ ਚਪੇਟ ਵਿੱਚ ਲਿਆ ਹੈ ਉਥੇ ਚੰਡੀਗੜ੍ਹ ਵਿੱਚ ਵੀ ਇਸ ਦਾ ਪੂਰਾ ਅਸਰ ਹੈ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਪੰਛੀਆਂ ਦੇ ਪੀਣ ਲਈ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਆਮ ਲੋਕ ਵੀ ਆਪਣੇ ਘਰਾਂ ਦੀਆਂ ਛੱਤਾਂ ਅਤੇ ਕੰਧਾਂ 'ਤੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰ ਰਹੇ ਹਨ। ਸ਼ਹਿਰ ਵਿੱਚ ਕਈ ਥਾਵਾਂ 'ਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ ਹੈ ਤਾਂ ਜੋ ਕੰਮਕਾਰ ਤੋਂ ਆਉਣ ਜਾਣ ਵਾਲੇ ਲੋਕਾਂ ਨੂੰ ਗਰਮੀ ਵਿੱਚ ਠੰਡਾ ਜਲ ਪਿਲਾ ਕੇ ਥੋੜ੍ਹੀ ਰਾਹਤ ਦਿੱਤੀ ਜਾ ਸਕੇ। ਸ਼ਹਿਰ ਦੇ ਪਾਰਕਾਂ ਵਿੱਚ ਘੱਟ ਲੋਕ ਦਿਖਾਈ ਦੇ ਰਹੇ ਹਨ। ਪਿਛਲੇ ਦਿਨੀਂ ਪਾਰਾ 48 ਡਿਗਰੀ ਨੂੰ ਛੂੰਹਦਾ ਰਿਹਾ। ਆਉਣ ਵਾਲੇ ਦਿਨਾਂ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਹੈ।

10/06/2025

ਚੰਡੀਗੜ੍ਹ ਵਿੱਚ ਗਰਮੀ ਨੇ ਤੋੜੇ ਰਿਕਾਰਡ!
ਪਿਛਲੇ ਕਈ ਦਿਨਾਂ ਤੋਂ ਉੱਤਰ ਭਾਰਤ ਵਿਚ ਲਗਾਤਾਰ ਜ਼ਬਰਦਸਤ ਗਰਮੀ ਪੈ ਰਹੀ ਹੈ। ਗਰਮ ਲੂ ਚੱਲ ਰਹੀ ਹੈ। ਪੰਜਾਬ ਹਰਿਆਣਾ ਦੇ ਨਾਲ ਨਾਲ ਚੰਡੀਗੜ੍ਹ ਵਿੱਚ ਵੀ ਮੌਸਮ ਪੂਰਾ ਗਰਮ ਹੈ। ਬੀਤੇ ਦਿਨ‌ ਤਾਪਮਾਨ 48 ਡਿਗਰੀ ਤੱਕ ਪਹੁੰਚ ਗਿਆ। ਅੱਜ 12 ਵਜੇ ਤੱਕ ਦੀ ਗੱਲ ਕਰੀਏ ਤਾਂ ਹੁਣ ਵੀ 40 ਡਿਗਰੀ ਤੋਂ ਉੱਪਰ ਗਰਮੀ ਪੈ ਰਹੀ ਹੈ। ਹਵਾਵਾਂ ਚੱਲ ਰਹੀਆਂ ਨੇ ਪਰ ਅਗਲੇਰੇ ਘੰਟਿਆਂ ਵਿੱਚ ਗਰਮੀ ਹੋਰ ਵਧ ਸਕਦੀ ਹੈ।

ਅੱਜ ਚੰਡੀਗੜ੍ਹ ਦੇ ਸੈਕਟਰ15-ਸੀ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ...
30/05/2025

ਅੱਜ ਚੰਡੀਗੜ੍ਹ ਦੇ ਸੈਕਟਰ15-ਸੀ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੰਗਤ ਨੇ ਇਲਾਹੀ ਕੀਰਤਨ ਦਾ ਆਨੰਦ ਮਾਣਿਆ ਅਤੇ ਅਰਦਾਸ ਮਗਰੋਂ ਲੰਗਰ ਛਕਿਆ। ਇਸ ਬਲੀਦਾਨ ਦਿਵਸ 'ਤੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਵਰਤਾਈ ਗਈ।

🛤️
12/04/2025

🛤️

🏥🏬
11/04/2025

🏥🏬

Address

SECTOR 15
Chandigarh
160015

Website

Alerts

Be the first to know and let us send you an email when ਚੰਡੀਗੜ੍ਹ ਹਲਚਲ posts news and promotions. Your email address will not be used for any other purpose, and you can unsubscribe at any time.

Contact The Business

Send a message to ਚੰਡੀਗੜ੍ਹ ਹਲਚਲ:

Share