Guru Nanak TV Page

Guru Nanak TV Page Contact information, map and directions, contact form, opening hours, services, ratings, photos, videos and announcements from Guru Nanak TV Page, TV Channel, Chandigarh.

ਸ਼ਬਦ ਕੀਰਤਨ, ਕਥਾ ਵਿਚਾਰਾਂ, ਪਾਠ, ਢਾਡੀ ਕਵੀਸ਼ਰ ਅਤੇ ਹੋਰ ਧਾਰਮਿਕ ਸਮਾਗਮਾਂ ਦਾ ਆਨੰਦ ਲੈਣ ਲਈ ਗੁਰੂ ਨਾਨਕ ਟੀਵੀ ਚੈਨਲ ਦੇ ਇਸ ਪੇਜ਼ ਨੂੰ ਲਾਈਕ ਅਤੇ ਫੋਲੋ ਕਰੋ ਜੀ । Channel Cont. +91 94176 - 06890

ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 ਸਵੇਰ ਦਾ ਵੇਲਾ ਹੈ ਵਾਹਿਗੁਰੂ ਲਿਖਕੇ ਹਾਜਰੀ ਲਵਾਓ🙏
13/07/2025

ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 ਸਵੇਰ ਦਾ ਵੇਲਾ ਹੈ ਵਾਹਿਗੁਰੂ ਲਿਖਕੇ ਹਾਜਰੀ ਲਵਾਓ🙏

🔴 *ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ*ਮਹਾਰਾਜਾ ਰਣਜੀਤ ਸਿੰਘ (1780-1839 ਈਸਵੀ), ਜਿਨ੍ਹਾਂ ਨੂੰ 'ਸ਼ੇਰ-ਏ-ਪੰਜਾਬ' ਵਜੋਂ ਜਾਣਿਆ ਜਾਂਦਾ ਹੈ, ਨ...
09/07/2025

🔴 *ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ*
ਮਹਾਰਾਜਾ ਰਣਜੀਤ ਸਿੰਘ (1780-1839 ਈਸਵੀ), ਜਿਨ੍ਹਾਂ ਨੂੰ 'ਸ਼ੇਰ-ਏ-ਪੰਜਾਬ' ਵਜੋਂ ਜਾਣਿਆ ਜਾਂਦਾ ਹੈ, ਨੇ 19ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਇੱਕ ਮਜ਼ਬੂਤ ਅਤੇ ਧਰਮ ਨਿਰਪੱਖ ਸਿੱਖ ਖਾਲਸਾ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਦੇ ਰਾਜ ਨੂੰ ਪੰਜਾਬ ਦੇ ਸੁਨਹਿਰੀ ਕਾਲ ਵਜੋਂ ਯਾਦ ਕੀਤਾ ਜਾਂਦਾ ਹੈ, ਜਦੋਂ ਇਹ ਖੇਤਰ ਰਾਜਨੀਤਿਕ ਸਥਿਰਤਾ, ਖੇਤਰੀ ਵਿਸਤਾਰ ਅਤੇ ਸੱਭਿਆਚਾਰਕ ਪੁਨਰ-ਸੁਰਜੀਤੀ ਦਾ ਗਵਾਹ ਬਣਿਆ ।
ਸ਼ੁਰੂਆਤੀ ਜੀਵਨ ਅਤੇ ਸੱਤਾ ਦਾ ਉਭਾਰ
ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈਸਵੀ ਨੂੰ ਗੁਜਰਾਂਵਾਲਾ ( ਹੁਣ ਪਾਕਿਸਤਾਨ ਵਿੱਚ ) ਵਿਖੇ ਸ਼ੁਕਰਚੱਕੀਆ ਮਿਸਲ ਦੇ ਮੁਖੀ ਮਹਾਂ ਸਿੰਘ ਦੇ ਘਰ ਹੋਇਆ ਸੀ । ਬਚਪਨ ਵਿੱਚ ਚੇਚਕ ਕਾਰਨ ਉਨ੍ਹਾਂ ਦੀ ਖੱਬੀ ਅੱਖ ਦੀ ਰੋਸ਼ਨੀ ਚਲੀ ਗਈ ਸੀ, ਪਰ ਇਸ ਨਾਲ ਉਨ੍ਹਾਂ ਦੀ ਦ੍ਰਿੜ੍ਹਤਾ 'ਤੇ ਕੋਈ ਅਸਰ ਨਹੀਂ ਪਿਆ । ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲ ਲਈ ।
ਰਣਜੀਤ ਸਿੰਘ ਨੇ 12 ਸਿੱਖ ਮਿਸਲਾਂ ਨੂੰ ਇਕਜੁੱਟ ਕੀਤਾ ਅਤੇ ਪੰਜਾਬ ਵਿੱਚ ਇੱਕ ਕੇਂਦਰੀਕ੍ਰਿਤ ਰਾਜ ਦੀ ਨੀਂਹ ਰੱਖੀ । 1799 ਈਸਵੀ ਵਿੱਚ ਉਨ੍ਹਾਂ ਨੇ ਲਾਹੌਰ 'ਤੇ ਕਬਜ਼ਾ ਕੀਤਾ ਅਤੇ ਇਸਨੂੰ ਆਪਣੀ ਰਾਜਧਾਨੀ ਬਣਾਇਆ। 12 ਅਪ੍ਰੈਲ 1801 (ਵਿਸਾਖੀ ਵਾਲੇ ਦਿਨ) ਨੂੰ ਉਨ੍ਹਾਂ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਗਿਆ । ਉਨ੍ਹਾਂ ਨੇ ਮੁਲਤਾਨ, ਕਸ਼ਮੀਰ, ਅਟਕ ਅਤੇ ਪਿਸ਼ਾਵਰ ਸਮੇਤ ਕਈ ਇਲਾਕਿਆਂ 'ਤੇ ਜਿੱਤ ਪ੍ਰਾਪਤ ਕੀਤੀ, ਜਿਸ ਨਾਲ ਉਨ੍ਹਾਂ ਦਾ ਸਾਮਰਾਜ ਸਤਲੁਜ ਤੋਂ ਕਾਬੁਲ ਅਤੇ ਕਸ਼ਮੀਰ ਤੋਂ ਸਿੰਧ ਤੱਕ ਫੈਲ ਗਿਆ ।
ਸਿੱਖ ਖਾਲਸਾ ਰਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਬਹੁਤ ਹੀ ਸੁਚੱਜੇ ਪ੍ਰਬੰਧ ਅਤੇ ਵਿਲੱਖਣ ਵਿਸ਼ੇਸ਼ਤਾਵਾਂ ਨਾਲ ਭਰਪੂਰ ਸੀ ।
* ਧਰਮ ਨਿਰਪੱਖ ਰਾਜ: ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਧਰਮ ਨਿਰਪੱਖ ਰਾਜ ਸੀ, ਜਿੱਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਸਤਿਕਾਰ ਦਿੱਤਾ ਜਾਂਦਾ ਸੀ । ਉਨ੍ਹਾਂ ਨੇ ਆਪਣੇ ਦਰਬਾਰ ਵਿੱਚ ਹਿੰਦੂ, ਮੁਸਲਮਾਨ ਅਤੇ ਸਿੱਖ ਸਾਰੇ ਧਰਮਾਂ ਦੇ ਕਾਬਲ ਅਫਸਰਾਂ ਨੂੰ ਉੱਚ ਅਹੁਦਿਆਂ 'ਤੇ ਨਿਯੁਕਤ ਕੀਤਾ । ਉਨ੍ਹਾਂ ਨੇ ਹਿੰਦੂਆਂ ਅਤੇ ਸਿੱਖਾਂ 'ਤੇ ਲੱਗਣ ਵਾਲਾ 'ਜਜ਼ੀਆ' ਟੈਕਸ ਖ਼ਤਮ ਕਰ ਦਿੱਤਾ । ਉਨ੍ਹਾਂ ਦਾ ਉਦੇਸ਼ 'ਸਰਬੱਤ ਦੇ ਭਲੇ' ਦੇ ਸਿਧਾਂਤ 'ਤੇ ਅਧਾਰਿਤ ਪੰਜਾਬੀਆਂ ਲਈ ਇੱਕ ਨਿਵੇਕਲਾ ਰਾਜ ਕਾਇਮ ਕਰਨਾ ਸੀ ।
* ਮਜ਼ਬੂਤ ਫੌਜੀ ਪ੍ਰਬੰਧ: ਮਹਾਰਾਜਾ ਰਣਜੀਤ ਸਿੰਘ ਨੇ ਇੱਕ ਬਹੁਤ ਹੀ ਮਜ਼ਬੂਤ ਅਤੇ ਆਧੁਨਿਕ ਫੌਜ ਦਾ ਨਿਰਮਾਣ ਕੀਤਾ, ਜਿਸਨੂੰ 'ਫੌਜ-ਏ-ਖਾਸ' ਕਿਹਾ ਜਾਂਦਾ ਸੀ। ਉਨ੍ਹਾਂ ਨੇ ਯੂਰਪੀ ਅਫਸਰਾਂ ਦੀ ਮਦਦ ਨਾਲ ਆਪਣੀ ਫੌਜ ਨੂੰ ਪੱਛਮੀ ਤਰਜ਼ 'ਤੇ ਸਿਖਲਾਈ ਦਿੱਤੀ, ਜਿਸ ਵਿੱਚ ਪੈਦਲ ਸੈਨਾ, ਘੋੜਸਵਾਰ ਸੈਨਾ ਅਤੇ ਤੋਪਖਾਨਾ ਸ਼ਾਮਲ ਸੀ । ਇਹ ਫੌਜ ਉਸ ਸਮੇਂ ਦੀ ਸਭ ਤੋਂ ਵਧੀਆ ਹਥਿਆਰਬੰਦ ਫੌਜਾਂ ਵਿੱਚੋਂ ਇੱਕ ਸੀ ਅਤੇ ਇਸਨੇ ਬ੍ਰਿਟਿਸ਼ ਫੌਜ ਨੂੰ ਵੀ ਕਈ ਵਾਰ ਮੁਸ਼ਕਿਲ ਵਿੱਚ ਪਾਇਆ ।
* ਕੁਸ਼ਲ ਪ੍ਰਸ਼ਾਸਨ: ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕੇਂਦਰੀਕ੍ਰਿਤ ਅਤੇ ਕੁਸ਼ਲ ਪ੍ਰਸ਼ਾਸਨ ਸਥਾਪਿਤ ਕੀਤਾ । ਉਹ ਰਾਜ ਦੇ ਮੁਖੀ ਸਨ ਅਤੇ ਸਾਰੇ ਫੈਸਲੇ ਖੁਦ ਲੈਂਦੇ ਸਨ । ਉਨ੍ਹਾਂ ਨੇ ਰਾਜ ਨੂੰ ਪ੍ਰਬੰਧਕੀ ਇਕਾਈਆਂ ਵਿੱਚ ਵੰਡਿਆ ਹੋਇਆ ਸੀ ਅਤੇ ਹਰ ਇਕਾਈ ਲਈ ਅਧਿਕਾਰੀ ਨਿਯੁਕਤ ਕੀਤੇ ਸਨ । ਨਿਆਂ ਪ੍ਰਣਾਲੀ ਵੀ ਸਰਲ ਅਤੇ ਤੇਜ਼ ਸੀ, ਜਿਸ ਵਿੱਚ ਸਥਾਨਕ ਕਸਟਮ ਅਤੇ ਧਾਰਮਿਕ ਕਾਨੂੰਨਾਂ ਦਾ ਸਤਿਕਾਰ ਕੀਤਾ ਜਾਂਦਾ ਸੀ ।
* ਆਰਥਿਕ ਖੁਸ਼ਹਾਲੀ: ਉਨ੍ਹਾਂ ਦੇ ਰਾਜ ਵਿੱਚ ਆਰਥਿਕ ਖੁਸ਼ਹਾਲੀ ਆਈ। ਖੇਤੀਬਾੜੀ, ਵਪਾਰ ਅਤੇ ਦਸਤਕਾਰੀ ਨੂੰ ਬਹੁਤ ਉਤਸ਼ਾਹਿਤ ਕੀਤਾ ਗਿਆ । ਸਿੰਚਾਈ ਪ੍ਰਣਾਲੀਆਂ ਵਿੱਚ ਸੁਧਾਰ ਕੀਤਾ ਗਿਆ ਅਤੇ ਨਵੇਂ ਵਪਾਰਕ ਮਾਰਗ ਖੋਲ੍ਹੇ ਗਏ। ਕੋਹਿਨੂਰ ਹੀਰਾ ਵੀ ਉਨ੍ਹਾਂ ਦੇ ਖਜ਼ਾਨੇ ਦਾ ਹਿੱਸਾ ਸੀ । ਉਨ੍ਹਾਂ ਦੀ ਕਾਦਰਦਾਨੀ ਅਤੇ ਮੇਲ-ਮਿਲਾਪ ਦੀ ਨੀਤੀ ਕਾਰਨ ਪੰਜਾਬ ਦਾ ਵਪਾਰ ਅਤੇ ਜ਼ਿਮੀਦਾਰੀ ਉੱਨਤੀ ਦੀਆਂ ਸਿਖਰਾਂ 'ਤੇ ਪਹੁੰਚ ਗਈ ਸੀ ।
* ਸੱਭਿਆਚਾਰਕ ਸਰਪ੍ਰਸਤੀ: ਮਹਾਰਾਜਾ ਰਣਜੀਤ ਸਿੰਘ ਕਲਾ, ਸਾਹਿਤ ਅਤੇ ਆਰਕੀਟੈਕਚਰ ਦੇ ਮਹਾਨ ਸਰਪ੍ਰਸਤ ਸਨ । ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ (ਸਵਰਨ ਮੰਦਰ) ਨੂੰ ਸੋਨੇ ਨਾਲ ਸਜਵਾਇਆ, ਜਿਸ ਕਰਕੇ ਇਸਨੂੰ 'ਗੋਲਡਨ ਟੈਂਪਲ' ਕਿਹਾ ਜਾਣ ਲੱਗਾ । ਉਨ੍ਹਾਂ ਦੇ ਦਰਬਾਰ ਵਿੱਚ ਕਈ ਕਵੀ, ਵਿਦਵਾਨ ਅਤੇ ਕਲਾਕਾਰ ਮੌਜੂਦ ਸਨ ।
ਵਿਰਾਸਤ ਅਤੇ ਅੰਤ
ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ 27 ਜੂਨ 1839 ਈਸਵੀ ਨੂੰ ਹੋਇਆ । ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਵਾਰਸਾਂ ਵਿੱਚ ਅੰਦਰੂਨੀ ਕਲੇਸ਼ ਅਤੇ ਬ੍ਰਿਟਿਸ਼ ਸਾਮਰਾਜ ਦੀ ਵਧਦੀ ਤਾਕਤ ਕਾਰਨ ਸਿੱਖ ਖਾਲਸਾ ਰਾਜ ਕਮਜ਼ੋਰ ਹੋ ਗਿਆ । ਅਖੀਰ 1849 ਵਿੱਚ ਦੂਜੇ ਐਂਗਲੋ-ਸਿੱਖ ਯੁੱਧ ਤੋਂ ਬਾਅਦ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ।
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਅਜਿਹਾ ਦੌਰ ਸੀ ਜਦੋਂ ਪੰਜਾਬ ਨੇ ਆਪਣੀ ਸਰਵਉੱਚਤਾ ਅਤੇ ਖੁਦਮੁਖਤਿਆਰੀ ਦਾ ਅਨੁਭਵ ਕੀਤਾ । ਉਨ੍ਹਾਂ ਦੀਆਂ ਦੂਰਅੰਦੇਸ਼ੀ ਨੀਤੀਆਂ ਅਤੇ ਪ੍ਰਬੰਧਕੀ ਕੁਸ਼ਲਤਾ ਨੇ ਉਨ੍ਹਾਂ ਨੂੰ ਇਤਿਹਾਸ ਦੇ ਮਹਾਨ ਸ਼ਾਸਕਾਂ ਵਿੱਚੋਂ ਇੱਕ ਬਣਾਇਆ ।

ਸ੍ਰੀ ਦਰਬਾਰ ਸਾਹਿਬ ਜੀ ਦੇ ਕਰੋ ਦਰਸ਼ਨ ।ਵਾਹਿਗੁਰੂ ਲਿਖ ਕੇ ਤੁਸੀਂ ਵੀ ਲਵਾਓ ਆਪਣੀ ਹਾਜ਼ਰੀ
09/07/2025

ਸ੍ਰੀ ਦਰਬਾਰ ਸਾਹਿਬ ਜੀ ਦੇ ਕਰੋ ਦਰਸ਼ਨ ।
ਵਾਹਿਗੁਰੂ ਲਿਖ ਕੇ ਤੁਸੀਂ ਵੀ ਲਵਾਓ ਆਪਣੀ ਹਾਜ਼ਰੀ

03/07/2025

ਗ੍ਰੰਥੀ ਸਿੰਘ ਦੀ ਲੋੜ ।
ਪਿੰਡ ਮਹਿਮੂਦਪੁਰਾ ਜਿਲ੍ਹਾ ਲੁਧਿਆਣਾ, ਭੇਟਾ 11000 ਰੁ. ।
ਗ੍ਰੰਥੀ ਸਿੰਘ ਕੀਰਤਨ ਕਰਨਾ ਜਾਣਦਾ ਹੋਵੇ, ਪਿੰਡ ਵਿੱਚ ਗੁ. ਇੱਕ ਹੀ ਹੈ । ਸੰਪਰਕ -98886-27044

25/11/2024

Kro ji like, Comment and share

01/10/2024

ਸਾਧ ਸੰਗਤ ਜੀ ਗੁਰੂ ਨਾਨਕ ਟੀਵੀ ਚੈਨਲ ਵਲੋਂ ਗੁਰੂ ਘਰ ਦੇ ਵਜ਼ੀਰ ਦੀ ਇੱਕ ਵੀਡੀਓ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ । ਕਿਰਪਾ ਕਰਕੇ ਇਸ ਗ੍ਰੰਥੀ ਸਿੰਘ ਦੀ ਵੱਧ ਤੋਂ ਵੱਧ ਮੱਦਦ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਦਾਨੀ ਸੱਜਣਾਂ ਤੱਕ ਪਹੁੰਚ ਸਕੇ ।
ਗੁਰੂ ਨਾਨਕ ਟੀਵੀ ਚੈਨਲ ਦੇ ਇਸ ਪੇਜ਼ ਨੂੰ ਵੱਧ ਤੋਂ ਵੱਧ ਲਾਈਕ ਅਤੇ ਫੋਲੋ ਵੀ ਕਰੋ ਜੀ ।

85579-08166 GPAY

ACC NO- 65190603620. IFSC CODE- SBIN0050187. STATE BANK OF INDIA (ਜਗਰਾੳ) HARJINDER SINGH

17/08/2024

ਬੇਹੱਦ ਅਨੰਦਮਈ ਮਾਹੌਲ ਬਣਾ ਦਿੱਤਾ ਰਾਗੀ ਭਾਈ ਸਰਬਜੀਤ ਸਿੰਘ ਨੂਰਪੁਰੀ ਜੀ ਦੇ ਜਥੇ ਨੇ ਜਦੋਂ ਸੰਗਤਾਂ ਦੇ ਕਹਿਣ 'ਤੇ ਇਹ ਕਵਿਤਾ ਪੇਸ਼ ਕੀਤੀ ( ਪਿਓ ਮਿਲ ਜਾਏ ਕਲਗੀਧਰ ਵਰਗਾ, ਤੇ ਸਾਹਿਬ ਕੌਰ ਜਿਹੀ ਮਾਂ ਮਿਲਜੇ )। ਸੁਣਿਓ ਜਰੂਰ ਜੇ ਤੁਹਾਨੂੰ ਵਧੀਆ ਲੱਗੇ ਤਾਂ ਲਾਇਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰ ਦਿਓ ।
ਗੁਰੂ ਨਾਨਕ ਨਾਮ ਲੇਵਾ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਧਾਰਮਿਕ ਪੇਜ਼ "ਗੁਰੂ ਨਾਨਕ ਟੀਵੀ" ਨੂੰ ਲਾਈਕ ਅਤੇ ਫੋਲੋ ਕਰਕੇ ਵੱਧ ਤੋਂ ਵੱਧ ਸਪੋਰਟ ਕਰੋ ਜੀ ।

14/08/2024

ਸਰਵਣ ਕਰੋ ਜੀ ਕਥਾ । Baba Banta Singh Ji

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
14/08/2024

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

14/08/2024

ਤੂ ਠਾਕੁਰੁ ਤੁਮ ਪਹਿ ਅਰਦਾਸ ।। ਜੀਉ ਪਿੰਡੁ ਸਭੁ ਤੇਰੀ ਰਾਸ ।।
ਸੰਗਤ ਜੀ ਸੁਣਿਓ ਜਰੂਰ ਭਾਈ ਸਾਹਿਬ ਨੇ ਕਿੰਨੀ ਸੋਹਣੀ ਵਜਾਈ ਅਰਦਾਸ ਦੀ ਧੁਨ । ਸੁਣਿਓ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ । ਇਸ ਧਾਰਮਿਕ ਚੈਨਲ ਗੁਰੂ ਨਾਨਕ ਟੀਵੀ ਦੇ ਪੇਜ਼ ਨੂੰ ਵੱਧ ਤੋਂ ਵੱਧ ਸਪੋਰਟ ਕਰਦੇ ਹੋਏ ਲਾਈਕ, ਕੁਮੈਂਟ ਅਤੇ ਸ਼ੇਅਰ ਕਰਿਓ ਜੀ । ਅਜਿਹੀਆਂ ਹੋਰ ਧਾਰਮਿਕ ਪੋਸਟਾਂ ਲਈ ਇਸ ਪੇਜ਼ ਨੂੰ ਲਾਈਕ ਅਤੇ ਫੋਲੋ ਕਰ ਲਵੋ ਜੀ ।

ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਇਸ ਸਿੰਘ ਦੀ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏 ਅਤੇ ਪਿੱਛੋਂ ਸਮੂਹ ਸਾਧ ਸੰਗਤ ਨੂੰ ਭਾਣ...
10/08/2024

ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਇਸ ਸਿੰਘ ਦੀ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏 ਅਤੇ ਪਿੱਛੋਂ ਸਮੂਹ ਸਾਧ ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏ਕੁਮੈਂਟ ਬਾਕਸ ਵਿੱਚ ਸਿੰਘ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਜਰੂਰ ਲਿਖਿਓ ਜੀ 🙏

07/08/2024

ਜਥੇਦਾਰ ਹਰਪ੍ਰੀਤ ਸਿੰਘ ਦੀ ਭਾਰਤ ਸਰਕਾਰ ਨੂੰ ਅਪੀਲ । ਬੰਗਲਾਦੇਸ਼ ਵਿੱਚ ਘੱਟ ਗਿਣਤੀ ਲੋਕਾਂ ਦੀ ਸੁਰੱਖਿਆ ਨੂੰ ਬਣਾਇਆ ਜਾਵੇ ਯਕੀਨੀ । ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਤਾਂਕਿ ਪੁੱਜ ਜਾਵੇ ਭਾਰਤ ਸਰਕਾਰ ਦੇ ਕੋਲ । ਅਜਿਹੀਆਂ ਹੋਰ ਧਾਰਮਿਕ ਗਤੀਵਿਧੀਆਂ ਲਈ ਗੁਰੂ ਨਾਨਕ ਟੀਵੀ ਪੇਜ਼ ਨੂੰ ਲਾਈਕ ਅਤੇ ਫੋਲੋ ਕਰੋ ਜੀ ।

Address

Chandigarh

Telephone

+919417606890

Website

Alerts

Be the first to know and let us send you an email when Guru Nanak TV Page posts news and promotions. Your email address will not be used for any other purpose, and you can unsubscribe at any time.

Contact The Business

Send a message to Guru Nanak TV Page:

Share

Category