A Power of Media

A Power of Media A POWER OF MEDIA
AEK NAYA RAASTA
AAP SEB K LIYA

31/07/2025

ਸਾਵਿਤਰੀ ਟਾਵਰਜ਼ ਦੇ ਵਸਨੀਕ ਜੋਖਮ ਭਰੇ ਅਤੇ ਡਰ ਨਾਲ ਭਰੇ ਜੀਵਨ ਜਿਉਣ ਨੂੰ ਮਜ਼ਬੂਰ
ਨਿਵਾਸੀਆਂ ਦਾ ਕਹਿਣਾ ਹੈ ਕਿ ਐਮ.ਸੀ. ਜ਼ੀਰਕਪੁਰ ਨੇ ਸੀਵਰੇਜ ਪਾਈਪਾਂ ਵਿਛਾਉਣ ਦੇ ਅਧੂਰੇ ਪ੍ਰੋਜੈਕਟ ਨੂੰ ਅੱਧ ਵਿਚਕਾਰ ਛੱਡਿਆ
ਖੁੱਲ੍ਹੇ ਟੋਏ ਦਿਨ-ਰਾਤ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਸੋਸਾਇਟੀ ਨਿਵਾਸੀਆਂ ਨੇ ਐਮ.ਸੀ. ਜ਼ੀਰਕਪੁਰ ਵਿਰੁੱਧ ਗੁੱਸਾ ਪ੍ਰਗਟ ਕੀਤਾ, ਕਿਹਾ ਕਿ ਜੇਕਰ ਅਧੂਰਾ ਕੰਮ ਪੂਰਾ ਨਾ ਹੋਇਆ ਤਾਂ ਐਮ.ਸੀ. ਦਾ ਘਿਰਾਓ ਕੀਤਾ ਜਾਵੇਗਾ

ਮੁਹਾਲੀ/ਜ਼ੀਰਕਪੁਰ 30 ਜੁਲਾਈ। ਮੋਹਾਲੀ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਜ਼ੀਰਕਪੁਰ ਐਮ.ਸੀ. ਅਧੀਨ ਆਉਂਦੇ ਸਾਵਿਤਰੀ ਟਾਵਰਜ਼ ਦੇ ਵਸਨੀਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਇੱਕ ਪਾਸੇ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ, ਦੂਜੇ ਪਾਸੇ ਐਮ.ਸੀ. ਜ਼ੀਰਕਪੁਰ ਵੀ.ਆਈ.ਪੀ. ਰੋਡ ਜ਼ੀਰਕਪੁਰ 'ਤੇ ਸਾਵਿਤਰੀ ਟਾਵਰ ਸੋਸਾਇਟੀ ਦੇ ਅੰਦਰ ਸੀਵਰੇਜ/ਡਰੇਨੇਜ ਪਾਈਪਾਂ ਵਿਛਾ ਰਿਹਾ ਸੀ, ਪਰ ਖੁਦਾਈ ਤੋਂ ਬਾਅਦ, ਕੰਮ ਲੰਬੇ ਸਮੇਂ ਤੋਂ ਅਧੂਰਾ ਛੱਡ ਦਿੱਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲਜੀਤ ਸਿੰਘ ਬੱਲਾ ਸਾਬਕਾ ਪ੍ਰਧਾਨ, ਐਡਵੋਕੇਟ ਸੁਧੀਰ ਪਾਸੀ, ਸੋਮ ਪ੍ਰਕਾਸ਼ ਭੋਸਲੇ ਅਤੇ ਸਾਵਿਤਰੀ ਟਾਵਰਜ਼ ਵਿੱਚ ਰਹਿਣ ਵਾਲੇ ਹੋਰ ਸਥਾਨਕ ਲੋਕਾਂ ਨੇ ਮੀਡੀਆ ਦੇ ਸਾਹਮਣੇ ਐਮਸੀ ਜ਼ੀਰਕਪੁਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਉਠਾਏ ਅਤੇ ਕਿਹਾ ਕਿ ਸੁਸਾਇਟੀ ਦੀ ਤਰਸਯੋਗ ਦੇਖਭਾਲ ਕਾਰਨ, ਬਜ਼ੁਰਗ ਨਾਗਰਿਕਾਂ ਅਤੇ ਗਰਭਵਤੀ ਔਰਤਾਂ ਦਾ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੈ। ਇੱਥੇ ਬਹੁਤ ਸਾਰੇ ਟੋਏ ਹਨ ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਪਾਈਪਾਂ ਵਿਛਾਉਣ ਦਾ ਅਧੂਰਾ ਪ੍ਰੋਜੈਕਟ ਦਿਖਾਈ ਦੇ ਰਿਹਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਵੀਆਈਪੀ ਰੋਡ ਜ਼ੀਰਕਪੁਰ ਵਿੱਚ ਸਾਵਿਤਰੀ ਟਾਵਰ ਸੁਸਾਇਟੀ ਦੇ ਅੰਦਰ ਐਮਸੀ ਜ਼ੀਰਕਪੁਰ ਵੱਲੋਂ ਇਸ ਅਧੂਰੇ ਕੰਮ ਨੂੰ ਪੂਰਾ ਕਰਨ ਦੀ ਤੁਰੰਤ ਲੋੜ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ, ਫਾਇਰ ਬ੍ਰਿਗੇਡ ਜਾਂ ਐਂਬੂਲੈਂਸ ਵਰਗੇ ਬਚਾਅ ਵਾਹਨਾਂ ਦਾ ਸੁਸਾਇਟੀ ਦੇ ਗੇਟ ਨੰਬਰ 2 ਤੱਕ ਪਹੁੰਚਣਾ ਅਸੰਭਵ ਹੈ, ਜੋ ਕਿ ਸੁਸਾਇਟੀ ਵਿੱਚ ਪਿਛਲੇ 1 ਮਹੀਨੇ ਤੋਂ ਬੰਦ ਹੈ। ਸੁਸਾਇਟੀ ਦੀ ਅੰਦਰੂਨੀ ਸੜਕ ਹਮੇਸ਼ਾ ਆਰਡਬਲਯੂਏ ਦੁਆਰਾ ਰੱਖ-ਰਖਾਅ ਅਧੀਨ ਰਹਿੰਦੀ ਹੈ। ਪਰ ਅਣਜਾਣ ਕਾਰਨਾਂ ਕਰਕੇ, ਜ਼ੀਰਕਪੁਰ ਦੇ ਐਮਸੀ ਨੇ ਲੋਹਗੜ੍ਹ ਵਾਲੇ ਪਾਸੇ ਤੋਂ ਜ਼ੀਰਕਪੁਰ ਵੀਆਈਪੀ ਸਟਰੀਟ ਡਰੇਨੇਜ ਪਾਈਪਾਂ ਵਿਛਾਉਣ ਦੀ ਜ਼ਿੰਮੇਵਾਰੀ ਲਈ। ਇਸ ਸੜਕ 'ਤੇ ਲੱਗੀਆਂ ਸਟਰੀਟ ਲਾਈਟਾਂ ਪੈਦਲ ਚੱਲਣ ਵਾਲਿਆਂ ਲਈ ਲੋੜੀਂਦੀ ਰੌਸ਼ਨੀ ਨਹੀਂ ਦੇ ਰਹੀਆਂ, ਜਿਸ ਦੀ ਨਾ ਤਾਂ ਨਗਰ ਕੌਂਸਲ ਅਤੇ ਨਾ ਹੀ ਪ੍ਰਬੰਧਨ ਨੂੰ ਕੋਈ ਪਰਵਾਹ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਈਪਾਂ ਵਿਛਾਉਣ ਦੇ ਅਧੂਰੇ ਕੰਮ ਅਤੇ ਪੁੱਟੇ ਗਏ ਟੋਇਆਂ ਕਾਰਨ ਹਰ ਰੋਜ਼ ਕੋਈ ਨਾ ਕੋਈ ਵਾਹਨ ਡਿੱਗ ਪੈਂਦਾ ਹੈ ਅਤੇ ਕਈ ਵਾਰ ਜਾਨਵਰ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ, ਜਦੋਂ ਕਿ ਬਰਸਾਤ ਦੇ ਮੌਸਮ ਦੌਰਾਨ ਮੀਂਹ ਅਤੇ ਗੰਦੇ ਪਾਣੀ ਵਿੱਚ ਮੱਖੀਆਂ ਅਤੇ ਮੱਛਰ ਪੈਦਾ ਹੋਣ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗ ਪਏ ਹਨ। ਸਥਾਨਕ ਲੋਕਾਂ ਨੇ ਨਗਰ ਕੌਂਸਲ ਵਿਰੁੱਧ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਅਧੂਰਾ ਕੰਮ ਜਲਦੀ ਤੋਂ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਸਮਾਜ ਦੇ ਸਥਾਨਕ ਲੋਕਾਂ ਦੇ ਨਾਲ-ਨਾਲ ਹੋਰ ਸੰਸਥਾਵਾਂ ਦੇ ਅਧਿਕਾਰੀਆਂ ਦੀ ਮਦਦ ਨਾਲ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਥਾਨਕ ਨਗਰ ਨਿਗਮ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੀ ਹੋਵੇਗੀ।

ਬਾਕਸ
ਸਥਾਨਕ ਕੌਂਸਲਰ ਦਾ ਕੀ ਕਹਿਣਾ ਹੈ
ਜ਼ੀਰਕਪੁਰ। ਉਪਰੋਕਤ ਮਾਮਲੇ ਵਿੱਚ ਸਥਾਨਕ ਕੌਂਸਲਰ ਯਾਦਵਿੰਦਰ ਸ਼ਰਮਾ ਨੇ ਮੌਜੂਦਾ ਨਗਰ ਨਿਗਮ ਜ਼ੀਰਕਪੁਰ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਨਗਰ ਨਿਗਮ ਜ਼ੀਰਕਪੁਰ ਧੋਖਾਧੜੀ ਦਾ ਅੱਡਾ ਬਣ ਗਿਆ ਹੈ ਅਤੇ ਵਾਰ-ਵਾਰ ਫੋਨ ਕਰਨ ਅਤੇ ਸੰਪਰਕ ਕਰਨ ਦੇ ਬਾਵਜੂਦ ਵੀ ਲੰਬਿਤ ਕੰਮ ਪੂਰਾ ਨਹੀਂ ਹੋ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਦੇ ਪ੍ਰਤੀਨਿਧੀ ਹੋਣ ਦੇ ਨਾਤੇ, ਉਨ੍ਹਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਉਨ੍ਹਾਂ ਨੂੰ ਆਪਣੀ ਜੇਬ ਵਿੱਚੋਂ ਕੁਝ ਕੰਮ ਕਰਵਾਉਣਾ ਪਵੇਗਾ।

ਡੱਬਾ
ਸਾਵਿਤਰੀ ਟਾਵਰਜ਼ ਦੇ ਆਰਐਲਡਬਲਯੂ ਪ੍ਰਧਾਨ ਦਾ ਕੀ ਕਹਿਣਾ ਹੈ

ਜ਼ੀਰਕਪੁਰ ਦੀਆਂ ਉਪਰੋਕਤ ਸਮੱਸਿਆਵਾਂ ਬਾਰੇ ਆਰਐਲਡਬਲਯੂ ਪ੍ਰਧਾਨ ਬਲਬੀਰ ਮਹਿਰਾ ਕਹਿੰਦੇ ਹਨ ਕਿ ਐਮਸੀ ਕਮੇਟੀ ਦਾ ਕੋਈ ਵੀ ਅਧਿਕਾਰੀ ਸਾਡੀ ਗੱਲ ਨਹੀਂ ਸੁਣਦਾ, ਸਾਨੂੰ ਕੋਸ਼ਿਸ਼ ਕਰਦੇ ਹੋਏ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਧਾਇਕ ਤੋਂ ਲੈ ਕੇ ਡੀਸੀ ਤੱਕ ਸਾਰਿਆਂ ਨਾਲ ਸੰਪਰਕ ਕੀਤਾ ਹੈ, ਹਰ ਕੋਈ ਜਲਦੀ ਕੰਮ ਕਰਵਾਉਣ ਦਾ ਭਰੋਸਾ ਦਿੰਦਾ ਹੈ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ ਹੈ ਅਤੇ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ। ਦੂਜੇ ਪਾਸੇ, ਜਦੋਂ ਐਮਸੀ ਈਓ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵਾਰ-ਵਾਰ ਫੋਨ ਕਰਨ 'ਤੇ ਵੀ ਫੋਨ ਨਹੀਂ ਚੁੱਕਿਆ।
ਫੋਟੋ ਕੈਪਸ਼ਨ: ਸਥਾਨਕ ਲੋਕ ਖਸਤਾ ਸੜਕ ਅਤੇ ਪਏ ਪਾਈਪਾਂ ਆਦਿ ਦਿਖਾਉਂਦੇ ਹੋਏ ਅਤੇ ਹੋਰ ਜਾਣਕਾਰੀ ਦੇ ਰਹੇ ਹਨ।

25/07/2025

ਖਰੜ ਅਤੇ ਮੋਹਾਲੀ ਵਿੱਚ ਐਲਪੀਜੀ ਸਲੰਡਰਾਂ ਦੀ ਕਾਲਾ ਬਜ਼ਾਰੀ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਛੋਟੇ ਸਿਲਿੰਡਰ ਭਰੇ ਜਾ ਰਹੇ ਹਨ। ਕੌਣ ਹੈ ਇਸ ਸਭ ਲਈ ਜ਼ਿੰਮੇਵਾਰ....

19/07/2025

ਪ੍ਰੋਗਰੈਸਿਵ ਫ਼ਰੰਟ ਵੱਲੋਂ ਐੱਸ. ਕੇ. ਐੱਮ. ਦੇ ਸੰਗਰਸ਼ ਦੀ ਹਮਾਇਤ।

ਮੋਹਾਲੀ (19 ਜੁਲਾਈ):- "ਪ੍ਰੋਗਰੈਸਿਵ ਫਰੰਟ ਪੰਜਾਬ" ਨੇ "ਸੰਯੁਕਤ ਕਿਸਾਨ ਮੋਰਚਾ" ਵੱਲੋਂ ਬੀਤੇ ਦਿਨੀ ਚੰਡੀਗੜ੍ਹ ਵਿਖੇ ਵੱਖੋ ਵੱਖ ਸਿਆਸੀ ਪਾਰਟੀਆਂ ਦੇ ਨੁਮਾਇਂਦਿਆਂ ਦੀ ਹਾਜ਼ਰੀ ਵਿੱਚ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੁੱਲਿੰਗ ਪਾਲਿਸੀ ਸਮੇਤ ਕੁਝ ਹੋਰ ਭਖਦੇ ਮੁੱਦਿਆਂ ਸਬੰਧੀ ਸੰਘਰਸ਼ ਕਰਨ ਦੇ ਲਏ ਗਏ ਫੈਸਲਿਆਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਅੱਜ ਫਰੰਟ ਦੇ ਮੁੱਖ ਦਫਤਰ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਉਹਨਾਂ ਦਾ ਫਰੰਟ ਐਸ.ਕੇ.ਐਮ ਦੁਆਰਾ ਸ਼ੁਰੂ ਕੀਤੇ ਜਾਣ ਵਾਲੇ ਸੰਘਰਸ਼ ਦੀ ਤਹਿ ਦਿਲੋਂ ਮਦਦ ਕਰੇਗਾ ਅਤੇ ਲੈਂਡ ਪੁਲਿੰਗ ਪਾਲਿਸੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਜਮੀਨਾਂ ਕੌਡੀਆਂ ਦੇ ਭਾਅ ਖਰੀਦਣ ਸਬੰਧੀ ਪਿਛਲੇ ਕਈ ਸਾਲਾਂ ਤੋਂ ਕੁਝ ਰਾਜਨੇਤਾਵਾਂ, ਅਫਸਰਾਂ, ਕਾਰਪੋਰੇਟ ਸੈਕਟਰ ਅਤੇ ਕੁਝ ਹੋਰ ਧਨਾਢਾਂ ਵੱਲੋਂ ਇੱਕ ਲੈਂਡ ਮਾਫੀਆ ਤਿਆਰ ਕਰਕੇ ਲਗਾਤਾਰ ਕਿਸਾਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਅਤੇ ਮੌਜੂਦਾ ਸਰਕਾਰ ਵੀ ਉਸੇ ਨੀਤੀ ਤੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਨਿਊ ਚੰਡੀਗੜ੍ਹ ਸ਼ਹਿਰ ਦੀ ਹੋਂਦ ਇਸੇ ਤਰ੍ਹਾਂ ਦੇ ਗੱਠਜੋੜ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਦੀ ਪੰਜਾਬ ਨਿਊ ਕੈਪੀਟਲ ਪੈਰੀਫਰੀ ਕੰਟਰੋਲ ਐਕਟ 1952 ਤੁਰੰਤ ਰੱਦ ਕਰਕੇ ਚੰਡੀਗੜ੍ਹ ਦੇ ਨਜ਼ਦੀਕ 16 ਕਿਲੋਮੀਟਰ ਦੇ ਏਰੀਏ ਅਧੀਨ ਰਹਿੰਦੇ ਲੋਕਾਂ ਦੀਆਂ ਮੁਸ਼ਕਿਲਾਂ ਤੁਰੰਤ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਐਕਟ ਅਧੀਨ ਇਸ ਏਰੀਏ ਵਿੱਚ ਲੋਕ ਆਪਣੀਆਂ ਜਮੀਨਾਂ ਵਿੱਚ ਰਹਿਣ ਲਈ ਮਕਾਨ ਵੀ ਨਹੀਂ ਬਣਾ ਸਕਦੇ ਹਨ ਅਤੇ ਸਰਕਾਰੀ ਅਧਿਕਾਰੀਆਂ ਲਈ ਇਹ ਭਰਿਸ਼ਟਾਚਾਰ ਦਾ ਸਾਧਨ ਬਣ ਚੁੱਕਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਨਾ ਪਹੁੰਚਣ ਦੀ ਫਰੰਟ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਇਹ ਪੰਜਾਬ ਦੇ 3 ਕਰੋੜ ਲੋਕਾਂ ਦੀ ਤੌਹੀਨ ਹੈ। ਉਹਨਾਂ ਕਿਹਾ ਕਿ ਕੁਝ ਪਾਰਟੀਆਂ ਵੱਲੋਂ ਆਪਣੇ ਪ੍ਰਧਾਨਾਂ ਜਾਂ ਸੀਨੀਅਰ ਨੇਤਾਵਾਂ ਨੂੰ ਇਸ ਮੀਟਿੰਗ ਵਿੱਚ ਨਹੀਂ ਭੇਜਿਆ ਗਿਆ ਜਿਸ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਸੰਜੀਦਾ ਨਹੀਂ ਹਨ। ਉਹਨਾਂ ਕਿਹਾ ਕਿ ਕਈ ਰਾਜਨੀਤਿਕ ਪਾਰਟੀਆਂ ਅਤੇ ਕੁਝ ਸਿਆਸੀ ਨੇਤਾ ਸਿਰਫ "ਵੋਟਾਂ ਅਤੇ ਨੋਟਾਂ" ਦੀ ਰਾਜਨੀਤੀ ਤੇ ਚੱਲ ਕੇ ਹੀ ਕੰਮ ਕਰ ਰਹੇ ਹਨ ਤੇ ਉਹਨਾਂ ਨੂੰ ਪੰਜਾਬ ਜਾਂ ਪੰਜਾਬੀਆਂ ਦਾ ਕੋਈ ਫਿਕਰ ਨਹੀਂ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਨਵਾਂ ਕਾਨੂੰਨ ਲਿਆਉਣਾ ਚਾਹੀਦਾ ਹੈ ਜਿਸ ਵਿੱਚ ਐਮ.ਐਲ.ਏ. ਜਾਂ ਮੰਤਰੀਆਂ ਨੂੰ ਕਿਸੇ ਵੀ ਬਿਜ਼ਨਸ ਕਰਨ ਤੇ ਲੋਕ ਲੱਗਣੀ ਚਾਹੀਦੀ ਹੈ ਤਾਂ ਕਿ ਸੂਬੇ ਵਿੱਚ ਭਰਿਸ਼ਟਾਚਾਰ ਖਤਮ ਹੋ ਕੇ ਪੰਜਾਬ ਤਰੱਕੀ ਦੇ ਰਾਹ ਤੇ ਆ ਸਕੇ। ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਚਾਰ ਪੰਜ ਹਜ਼ਾਰ ਲੋਕ ਹੀ ਕਰੋੜਾਂ ਪੰਜਾਬੀਆਂ ਨੂੰ ਲੁੱਟ ਰਹੇ ਹਨ ਅਤੇ ਉਹਨਾਂ ਮੰਗ ਕੀਤੀ ਕਿ 3 ਕਰੋੜ ਲੋਕਾਂ ਨੂੰ ਪੰਜਾਬ ਵਿੱਚ ਭਰਿਸ਼ਟਾਚਾਰ ਖਤਮ ਕਰਨ ਅਤੇ ਪੰਜਾਬ ਦੀ ਉਨਤੀ ਲਈ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ।

ਇਸ ਮੌਕੇ ਬੋਲਦਿਆਂ ਫਰੰਟ ਦੇ ਪ੍ਰਧਾਨ ਸ੍ਰੀ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਵੱਲੋਂ ਗਲਤ ਬਿਆਨੀ ਕੀਤੀ ਜਾ ਰਹੀ ਹੈ। ਜਿਸ ਵਿੱਚ ਉਹ ਕਹਿੰਦੇ ਹਨ ਕਿ ਕਿਸਾਨਾਂ ਦੀ ਜਮੀਨ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਈ ਜਾ ਰਹੀ ਪਰ ਇਸ ਤੋਂ ਉਲਟ ਸਰਕਾਰ ਨੇ ਕਿਸਾਨਾਂ ਦੀ ਜਮੀਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਹਨਾਂ ਨੂੰ ਵੇਚਣ ਅਤੇ ਕਰਜਾ ਲੈਣ ਤੇ ਵੀ ਪਾਬੰਦੀ ਲਾ ਦਿੱਤੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਸਿਰੇ ਨਹੀਂ ਚੜਨ ਦੇਣਗੇ। ਉਹਨਾਂ ਕਿਹਾ ਪੰਜਾਬ ਵਿੱਚ ਜੋ ਸਰਕਾਰ ਗੈਰ ਕਾਨੂੰਨੀ ਕਲੋਨੀਆਂ ਕਹਿੰਦੀ ਹੈ ਉਸ ਵਿੱਚ ਪੰਜਾਬ ਦੇ 1 ਕਰੋੜ 92 ਲੱਖ ਲੋਕ ਰਹਿ ਰਹੇ ਹਨ ਅਤੇ ਇਹਨਾਂ ਕਲੋਨੀਆਂ ਨੂੰ ਤੁਰੰਤ ਰੈਗੂਲਰ ਕਰਕੇ ਇਹਨਾਂ ਦੀਆਂ ਰਜਿਸਟਰੀਆਂ ਆਦਿ ਬਿਨਾਂ ਕਿਸੇ ਐਨ.ਓ.ਸੀ. ਤੋਂ ਤੁਰੰਤ ਖੋਲੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਪਿਛਲੇ 25-30 ਸਾਲਾਂ ਤੋਂ ਸਾਰੇ ਵਿਧਾਇਕਾਂ ਅਤੇ ਅਧਿਕਾਰੀਆਂ ਦੀਆਂ ਜਾਇਦਾਦਾਂ ਜੋ ਇਹਨਾਂ ਕਲੋਨੀਆਂ ਵਿੱਚ ਹਨ, ਦੀ ਪੜਤਾਲ ਕਰਕੇ ਪੰਜਾਬ ਦੇ ਲੋਕਾਂ ਨੂੰ ਸੂਚਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹਨਾਂ ਕਲੋਨੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਜੇ ਸਰਕਾਰ ਰਾਹਤ ਨਹੀਂ ਦਿੰਦੀ ਤਾਂ ਪੰਜਾਬ ਵਿੱਚ ਮੌਜੂਦਾ ਰਾਜ ਕਰ ਰਹੀ ਆਮ ਆਦਮੀ ਪਾਰਟੀ ਨੂੰ ਇਹਨਾਂ ਦੀਆਂ ਵੋਟਾਂ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਜੋ ਚੋਣਾਂ ਹੁਣ ਬਲਾਕ ਸੰਮਤੀ ਅਤੇ ਜਿਲ੍ਹਾ ਪਰਿਸ਼ਦ ਦੀਆਂ ਹੋ ਰਹੀਆਂ ਹਨ ਅਤੇ 2027 ਵਿੱਚ ਸੂਬੇ ਦੀ ਅਸੈਂਬਲੀ ਦੀ ਚੋਣ ਆਉਣੀ ਹੈ ਤਾਂ ਇਹਨਾਂ ਕਲੋਨੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਇਸ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਨੂੰ ਇਹਨਾਂ ਕਲੋਨੀਆਂ ਵਿੱਚ ਵੜਨ ਨਹੀਂ ਦੇਣਾ ਚਾਹੀਦਾ।

ਇਸ ਮੌਕੇ ਫਰੰਟ ਦੇ ਜਨਰਲ ਸਕੱਤਰ ਰਿਟਾਇਰਡ ਪੁਲਿਸ ਅਫਸਰ ਮਹਿੰਦਰ ਸਿੰਘ ਮਨੌਲੀ ਸੂਰਤ ਨੇ ਦੱਸਿਆ ਕਿ ਐਸ.ਕੇ.ਐਮ. ਨੂੰ ਬਹੁਤ ਜਲਦੀ ਪੰਜਾਬ ਦੀਆਂ ਸਾਰੀਆਂ ਗੈਰ ਸਿਆਸੀ, ਸਮਾਜਿਕ, ਧਾਰਮਿਕ, ਮੁਲਾਜ਼ਮ, ਮਜ਼ਦੂਰ ਅਤੇ ਵਪਾਰੀ ਜਥੇਬੰਦੀਆਂ ਦੀ ਇੱਕ ਮੀਟਿੰਗ ਬੁਲਾ ਕੇ ਇਸ ਸੰਘਰਸ਼ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਓਹਨਾ ਐੱਸ ਕੇ ਐੱਮ ਗ਼ੈਰ ਸਿਆਸੀ ਕਿਸਾਨ ਅਤੇ ਮਜਦੂਰ ਜਥੇਬੰਦੀ ਦੇ ਆਗੂਆਂ ਨੂੰ ਅਪੀਲ ਕਿੱਤੀ ਕਿ ਸਾਰੇ ਮੱਤ ਭੇਦ ਭੁਲਾ ਕੇ ਇਸ ਸੰਗਰਸ਼ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫਰੰਟ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਦੁਕਾਨਦਾਰਾਂ ਆਦਿ ਜੋ ਲੋਕ ਆਪਣੀਆਂ ਸਮੱਸਿਆ ਸਬੰਧੀ ਸੰਘਰਸ਼ ਕਰ ਰਹੇ ਹਨ ਦੀ ਤੁਰੰਤ ਮੀਟਿੰਗ ਬੁਲਾ ਕੇ ਗੱਲਬਾਤ ਰਾਹੀਂ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਤਾਂ ਕਿ ਪੰਜਾਬ ਮੁੜ ਤੋਂ ਆਪਣਾ ਪਹਿਲਾਂ ਵਾਲਾ ਰੁਤਬਾ ਹਾਸਿਲ ਕਰ ਸਕੇ।

ਇਸ ਮੌਕੇ ਫਰੰਟ ਦੇ ਸਲਾਹਕਾਰ ਸ੍ਰੀ ਰਜਨੀਸ਼ ਖੰਨਾ ਨੇ ਕਿਹਾ ਕਿ ਪੁੱਡਾ, ਗਮਾਡਾ ਅਤੇ ਇਸ ਅਧੀਨ ਹੋਰ ਸਾਰੀਆਂ ਅਥਾਰਟੀਆਂ ਨੂੰ ਭੰਗ ਕਰਕੇ ਮਿਊਸਿਪਲ ਕਮੇਟੀ ਅਤੇ ਮਿਊਸਿਪਲ ਕਾਰਪੋਰੇਸ਼ਨਾਂ ਨੂੰ ਸ਼ਹਿਰਾਂ ਨੂੰ ਵਧਾਉਣ ਦੀਆਂ ਸ਼ਕਤੀਆਂ ਦਿੱਤੀਆਂ ਜਾਣ ਕਿਉਂਕਿ ਕਿਸਾਨਾਂ ਦੀਆਂ ਜਮੀਨਾਂ ਲੁੱਟਣ ਲਈ ਇਹ ਮਹਿਕਮਾ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਿਹਾ ਹੈ। ਸਰਕਾਰ ਨੂੰ ਪ੍ਰੋਪਰਟੀ ਡੀਲਰੀ ਛੱਡ ਕੇ ਇੱਕ ਵੈਲਫੇਅਰ ਸਰਕਾਰ ਦਾ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਲਾਲ ਡੋਰਿਆਂ ਦੀ ਹੱਦ ਵਧਾ ਕੇ ਪਿੰਡਾਂ ਵਿੱਚ ਹੀ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾਣ ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦਿੱਲੀ ਦੇ ਨੇਤਾਵਾਂ ਅਤੇ ਕਾਰਪੋਰੇਟ ਸੈਕਟਰ ਦੀ ਸਲਾਹ ਉੱਤੇ ਕਿਸਾਨਾਂ ਦੀਆਂ ਜਮੀਨਾਂ ਧੱਕੇ ਨਾਲ ਖੋ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਭਰਿਸ਼ਟਾਚਾਰ ਜੋਰਾਂ ਤੇ ਹੈ ਅਤੇ ਇਸ ਵਿੱਚ ਪੰਜਾਬ ਦੀ ਦੇ ਕੁਝ ਅਫਸਰ ਅਤੇ ਕੁਝ ਸਿਆਸੀ ਨੇਤਾਵਾਂ ਦਾ ਗੱਠਜੋੜ ਹੈ ਜਿਸ ਨੂੰ ਤੁਰੰਤ ਖਤਮ ਕਰਨ ਲਈ ਸਾਰੇ ਪੰਜਾਬੀਆਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਰਚੇ ਦੇ ਮੀਤ ਪ੍ਰਧਾਨ ਸੋਹਣ ਸਿੰਘ ਮੱਛਲੀ ਕਲਾ, ਨਰਿੰਦਰ ਸਿੰਘ ਜੌਲੀ, ਐਡਵੋਕੇਟ ਭੁਪਿੰਦਰ ਸਿੰਘ, ਐਡਵੋਕੇਟ ਰੋਹਤ ਕੁਮਾਰ, ਰਾਣਾ ਰਵਿੰਦਰ ਸਿੰਘ ਮੱਛੜੀ ਕਲਾਂ ਅਤੇ ਆਕਾਸ਼ ਕੋਹਲ਼ੀ ਵੀ ਮੌਜੂਦ ਸਨ।

19/07/2025

GTB Nagar kharar Ward number 5 De MC Walo gairkanooni tarike nal slender vish gas bhar rha c

18/07/2025

sarkaar .c mohali police force # road on Bhikari detan #

15/07/2025

Satyanarayan Mandir Mohali mator vikhe

01/07/2025

ਲੱਖਾ ਸਿਧਾਣਾ ਲਾਇਵ ਨੇ ਦੱਸੀ ਸਾਰੀ ਘਟਨਾ, ਅੱਧੀ ਰਾਤ ਨੂੰ ਪੁਲਸ ਨਾਲ ਕੀ-ਕੀ ਹੋਇਆ
#पंजाबरोडवेज

22/06/2025

ਪੰਜਾਬ ਦੇ ਉਦਯੋਗ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਉਦਯੋਗਿਕ ਇਕਾਈ ਓਰਟੈਕ ਟੈਕਸਟਾਈਲ ਦਾ ਉਦਘਾਟਨ ਕੀਤਾ

* ਇਹ ਯੂਨਿਟ ਟਾਇਨਰ ਆਰਥੋਟਿਕਸ ਦੀ ਬੈਕਵਰਡ ਏਕੀਕਰਣ ਯੂਨਿਟ ਹੈ - ਟਾਯਨੋਰ ਆਰਥੋਟਿਕਸ ਭਾਰਤ ਵਿੱਚ ਆਰਥੋਪੀਡਿਕ ਸਹਾਇਤਾ ਉਪਕਰਣਾਂ ਦਾ ਸਭ ਤੋਂ ਵੱਡਾ ਨਿਰਮਾਤਾ ਹੈ

* ਫਾਸਟ-ਟਰੈਕ ਪੋਰਟਲ ਪੰਜਾਬ ਦੇ ਉਦਯੋਗਿਕ ਮਾਹੌਲ ਨੂੰ ਤੇਜ਼ੀ ਨਾਲ ਬਦਲ ਰਿਹਾ ਹੈ: ਮੰਤਰੀ ਸੋਂਧ

* 300 ਕਰੋੜ ਦੇ ਵੱਡੇ ਨਿਵੇਸ਼ ਨਾਲ ਸਥਾਪਿਤ, ਇਸ ਯੂਨਿਟ ਦੀ ਚੀਨ ਤੋਂ ਦਰਾਮਦਾਂ 'ਤੇ 'ਜ਼ੀਰੋ ਨਿਰਭਰਤਾ' ਹੈ

21/06/2025
21/06/2025

TYNOR ਕੰਪਣੀ ਦੇ ਚੇਅਰਮੈਨ ਕਮ MD P J SINGH ( CMD ) ਨਾਲ ਖਾਸ ਗੱਲਬਾਤ ਕਿਸ ਤਰਾਂ ਇਕ ਆਮ ਜਿਹੇ ਨੌਜਾਵਨ ਨੇ ਖੜੀ ਕੀਤੀ ਸਫਲਤਾ ਦੀ ਇੰਮਪਾਇਰ #पंजाबरोडवेज A Power of Media News18 Punjab

18/06/2025

Chandigarh to Kharar on wale ,__, highway Te pura hi Jaam Lag Gaya tasvir Thode Samne #पंजाबरोडवेज

31/05/2025

ਖਰੜ ਲਾਂਡਰਾ ਰੋੜ ਤੇ NJ ਬਿਲਡਰ ਹਰਜਿੰਦਰ ਸਿੰਘ ਅਤੇ ਉਸ ਦੇ ਪੁੱਤਰ ਨਵਪ੍ਰੀਤ ਜਿੱਤ ਸਿੰਘ ਤੇ 30,40 ਦੇ ਕਰੀਬ ਵਿਅਕਤੀਆਂ ਲਵੋ ਕਿਰਪਾਨਾਂ ਲੋਹੇ ਦਿਆ ਰਾੜਾ ਨਾਲ ਜਿੱਥੇ ਦਫ਼ਤਰ ਅਤੇ ਕੱਪੜੇ ਦੇ ਸੌ ਰੂਮ ਦੀ ਭੰਨ ਤੋੜ ਕੀਤੀ ਉੱਥੇ ਹੀ ਹਰਜਿੰਦਰ ਸਿੰਘ ਦੇ ਸਿਰ ਤੇ ਕਿਰਪਾਨਾਂ ਦੇ ਕਈ ਵਾਰ ਕਰ ਕੇ ਨੋਜਵਾਨ ਫਰਾਰ ਹੋ ਗਏ ਦਿਸ ਨਾਲ ਇਲਾਕੇ ਚ ਭਾਰੀ ਸੇਹਮ ਹੈ ਅਤੇ ਜਦੋਂ ਲੜਾਈ ਹੋ ਰਹੀ ਸੀ ਇਹ ਸਭ ਕੈਮਰੀਆ ਚ ਕੈਦ ਹੋ ਗਿਆ ਪੱਤਰਕਾਰਾਂ ਦੇ ਨਾਲ ਗੱਲ ਬਾਤ ਕਰਦੀਆਂ ਹਰਜਿੰਦਰ ਸਿੰਘ ਸ਼ਿੰਘ ਅਤੇ ਉਸ ਤੇ ਪੁੱਤਰ ਨਵਪ੍ਰੀਤ ਨੇ ਦੱਸੀਆਂ ਕਿ ਜਿਸ ਨੇ ਹਮਲਾ ਸਾਡੇ ਤੋਂ ਕਰਵਾਈਆਂ ਹੈ ਉਸ ਤੋ ਅਸੀਂ ਪੈਸੇ ਲੈਣੇ ਹਨ ਪੈਸੇ ਨਾ ਦੇਣ ਕਰ ਕੇ ਉਹ ਸਾਨੂੰ ਅਕਸਰ ਹੀ ਜਾਨੋਂ ਮਾਰਨ ਦਿਆ ਧਮਕੀਆਂ ਦਿੰਦਾ ਸੀ ਉਨਾ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਤੋ ਇਨਸ਼ਾਫ ਦੀ ਮੰਗ ਕੀਤੀ ਗੋਰ ਕਰਨ ਯੋਗ ਅਹ ਵੀ ਗੱਲ ਹੈ ਕਿ ਦਿਸ ਨੇ ਇੰਨਾ ਤੇ ਹਮਲਾ ਕਰਵਾਈਆ ਪਹਿਲਾਂ ਦੋਨੋ ਇਕੱਠੇ ਪਰੋਪਰਟੀ ਦਾ ਕੰਮ ਕਰਦੇ ਸੀ ਤੇ ਦੁਜੇ ਪਾਸੇ P C R ਦੇ ਮੁਲਾਜ਼ਮ ਮੋਕੇ ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਬਾਇਟ ਬਿਲਡਰ ਹਰਜਿੰਦਰ ਸਿੰਘ
ਬਿਲਡਰ ਦਾ ਪੁੱਤਰ ਨਵਪ੍ਰੀਤ ਸਿੰਘ ਅਤੇ ਉਨਾ ਦੇ ਵਰਕਰ
P C R ਮੁਲਾਜ਼ਮ #पंजाबरोडवेज

Address

Chandigarh

Alerts

Be the first to know and let us send you an email when A Power of Media posts news and promotions. Your email address will not be used for any other purpose, and you can unsubscribe at any time.

Share