Unofficial: Preet Kaur

Unofficial: Preet Kaur Punjabi breaking news channel

05/07/2025
ਇੱਕ ਹੋਰ ਸੂਹਾ ਚਿਰਾਗ ਬੁਝ ਗਿਆ...ਪੰਜਾਬ ਦੇ ਤਰਨਤਾਰਨ ਤੋਂ 23 ਸਾਲਾ ਨੌਜਵਾਨ ਅਰਸ਼ਪ੍ਰੀਤ ਸਿੰਘ  ਨੇ ਆਪਣੇ ਸੁਪਨੇ ਪੂਰੇ ਕਰਨ ਲਈ ਆਸਟ੍ਰੇਲੀਆ ਦੀ ...
05/07/2025

ਇੱਕ ਹੋਰ ਸੂਹਾ ਚਿਰਾਗ ਬੁਝ ਗਿਆ...
ਪੰਜਾਬ ਦੇ ਤਰਨਤਾਰਨ ਤੋਂ 23 ਸਾਲਾ ਨੌਜਵਾਨ ਅਰਸ਼ਪ੍ਰੀਤ ਸਿੰਘ ਨੇ ਆਪਣੇ ਸੁਪਨੇ ਪੂਰੇ ਕਰਨ ਲਈ ਆਸਟ੍ਰੇਲੀਆ ਦੀ ਰਾਹੀਂ ਚੁਣੀ, ਪਰ ਕਿਸੇ ਨੇ ਨਹੀਂ ਜਾਣਿਆ ਸੀ ਕਿ ਇਹ ਰਾਹ ਉਸਦੀ ਜ਼ਿੰਦਗੀ ਨੂੰ ਅਚਾਨਕ ਖਤਮ ਕਰ ਦੇਵੇਗਾ।
ਪਰਥ ਆਸਟ੍ਰੇਲੀਆ ਨੇੜੇ ਟਰੱਕ ਹਾਦਸੇ ਵਿੱਚ ਅਰਸ਼ਪ੍ਰੀਤ ਦੀ ਮੌਤ ਹੋ ਗਈ। ਉਹ ਉੱਥੇ ਪੜ੍ਹਾਈ ਕਰ ਰਿਹਾ ਸੀ ਤੇ ਆਪਣਾ ਖਰਚਾ ਚਲਾਉਣ ਲਈ ਟਰੱਕ ਚਲਾ ਰਿਹਾ ਸੀ।
ਇਹ ਦੁੱਖਦਾਈ ਖ਼ਬਰ ਨਾ ਸਿਰਫ਼ ਪਰਿਵਾਰ ਲਈ, ਸਗੋਂ ਸਾਰੀ ਕੌਮ ਲਈ ਗਹਿਰਾ ਸਨਾਟਾ ਛੱਡ ਗਈ ਹੈ।ਵਾਹਿਗੁਰੂ ਪਰਿਵਾਰ ਨੂੰ ਇਹ ਵੱਡਾ ਦੁੱਖ ਸਹਿਣ ਦੀ ਸ਼ਕਤੀ ਦੇਵੇ।
ਸਦਾ ਲਈ ਵਿਛੋੜਾ, ਪਰ ਸਦੀਵਾਂ ਲਈ ਯਾਦਗਾਰ।

ਬੰਦਾ ਸਿੰਘ ਨੂੰ ਹਾਥੀ ਤੋਂ ਉਤਾਰ ਕੇ ਭੋਇੰ ਉੱਤੇ ਬਿਠਾ ਦਿੱਤਾ ਗਿਆ ਅਤੇ ਉਸ ਨੂੰ ਕਿਹਾ ਕਿ ਜਾਂ ਤਾਂ ਇਸਲਾਮ ਕਬੂਲ ਕਰ ਲਵੋ ਜਾਂ ਮੌਤ ਲਈ ਤਿਆਰ ਹੋ ...
05/07/2025

ਬੰਦਾ ਸਿੰਘ ਨੂੰ ਹਾਥੀ ਤੋਂ ਉਤਾਰ ਕੇ ਭੋਇੰ ਉੱਤੇ ਬਿਠਾ ਦਿੱਤਾ ਗਿਆ ਅਤੇ ਉਸ ਨੂੰ ਕਿਹਾ ਕਿ ਜਾਂ ਤਾਂ ਇਸਲਾਮ ਕਬੂਲ ਕਰ ਲਵੋ ਜਾਂ ਮੌਤ ਲਈ ਤਿਆਰ ਹੋ ਜਾਏ ਪਰ 'ਤਾਰੀਖਿ-ਮੁਜ਼ੱਫ਼ਰੀ' ਦੇ ਸ਼ਬਦਾਂ ਵਿਚ ਗੁਰੂ ਗੋਬਿੰਦ ਸਿੰਘ ਦੇ ਚੁਣੇ ਹੋਏ ਸਿੱਖ ਨੇ ਥੋੜੇ ਜਿਹੇ ਦਿਨਾਂ ਦੀ ਜ਼ਿੰਦਗੀ ਲਈ ਆਪਣਾ ਧਰਮ ਤਿਆਗਣ ਦੀ ਥਾਂ ਇਕ ਸਿਦਕੀ ਸਿੱਖ ਦੀ ਤਰ੍ਹਾਂ ਆਪਣੀ ਜਾਨ ਕੁਰਬਾਨ ਕਰਨਾ ਪਰਵਾਨ ਕਰ ਲਿਆ।

ਬੰਦਾ ਸਿੰਘ ਦਾ ਚਾਰ ਸਾਲਾ ਬੱਚਾ ਅਜੈ ਸਿੰਘ ਉਸ ਦੀ ਗੋਦੀ ਦਿੱਤਾ ਗਿਆ ਅਤੇ ਉਸ ਨੂੰ ਕਿਹਾ ਗਿਆ ਕਿ ਇਸ ਨੂੰ ਕਤਲ ਕਰੇ ਪਰ ਕਦੀ ਕੋਈ ਪਿਤਾ ਭੀ ਆਪਣੇ ਬੱਚੇ ਨੂੰ ਕਤਲ ਕਰ ਸਕਦਾ ਹੈ? ਉਸ ਨੇ ਨਾਂਹ ਕਰ ਦਿੱਤੀ। ਬਸ ਫੇਰ ਕੀ ਸੀ, ਜੱਲਾਦ ਨੇ ਇਕ ਵੱਡੇ ਲੰਬੇ ਛੁਰੇ ਨਾਲ ਬੱਚੇ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਉਸ ਦਾ ਤੜਫ਼ਦਾ-ਤੜਫ਼ਦਾ ਦਿਲ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਦੇ ਦਿੱਤਾ ਪਰ ਸ਼ਾਬਾਸ਼ ਉਸ ਗੁਰੂ ਕੇ ਸਿੰਘ ਦੇ, ਜੋ ਵਾਹਿਗੁਰੂ ਦੀ ਰਜ਼ਾ ਵਿਚ ਰਾਜੀ ਪੱਥਰ ਦੀ ਮੂਰਤ ਦੀ ਤਰ੍ਹਾਂ ਅਡਲ ਖੜੇ ਰਹੇ 🙏

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ ਸੂਰੇ ਸੋਈ ਆਗੈ ਆਖਿਅਹਿ ਦਰਗਹ ਪਾਵਹਿ ਸਾਚੀ ਮਾਣੋ॥ ਕਲਗੀਧਰ ਪਾਤਸਾਹਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜਾ ਪ੍ਰਾਪਤ ਸਿੱਖ ਕੌਮ ਦੇ ਮਹਾਨ ਜਰਨੈਲ,ਨਿਧੜਕ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ"ਸਹੀਦੀ ਦਿਹਾੜੇ"ਮਹਾਨ ਸਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ॥


ਆਪਣੇ page ਨੂੰ follow ਕਰੋ ਜੀ ਤੇ ਜੁੜੇ ਰਹੋ ਸਾਡੇ ਨਾਲ 🙏

Waheguru Ji ❤️
04/07/2025

Waheguru Ji ❤️

ਪਿੰਡ ਬੱਦੋਵਾਲ ( ਹਲਕਾ ਦਾਖਾ) ਗ੍ਰਾਮ ਪੰਚਾਇਤ ਨੇ ਕੀਤਾ ਮਤਾ ਪਾਸ
03/07/2025

ਪਿੰਡ ਬੱਦੋਵਾਲ ( ਹਲਕਾ ਦਾਖਾ) ਗ੍ਰਾਮ ਪੰਚਾਇਤ ਨੇ ਕੀਤਾ ਮਤਾ ਪਾਸ

💪"ਲੈ ਗੱਡਤਾ ਵੰਝ" ਦਿਲਜੀਤ ਸਿਆਂ ਤੇਰੀਆਂ ਆਹ "ਚੜਾਈਆਂ" ਹੀ "ਪਿੱਟਣੇ" ਪਵਾਉਂਦੀਆਂ। ਦੁਨੀਆਂ ਦੇ ਸਭ ਤੋਂ ਮਹਿੰਗੇ ਮੈਗਜ਼ੀਨ ਤੇ ਛਪਿਆ ਤੋਂ ਦੁਸਾਂਝ...
30/06/2025

💪"ਲੈ ਗੱਡਤਾ ਵੰਝ"
ਦਿਲਜੀਤ ਸਿਆਂ ਤੇਰੀਆਂ ਆਹ "ਚੜਾਈਆਂ" ਹੀ "ਪਿੱਟਣੇ" ਪਵਾਉਂਦੀਆਂ। ਦੁਨੀਆਂ ਦੇ ਸਭ ਤੋਂ ਮਹਿੰਗੇ ਮੈਗਜ਼ੀਨ ਤੇ ਛਪਿਆ ਤੋਂ ਦੁਸਾਂਝਾਂ ਆਲਾ ਜੱਟ
ਬਸ ਦੱਬੀ ਰੱਖ ਕੰਮ "ਮਜੀਠੀਏ" ਦੇ ਕਹਿਣ ਵਾਂਗੂੰ "ਚੀਕਾਂ ਕਢਾਦੁੰ ਚੀਕਾਂ"

29/10/2023

ਬਹੁਤ ਮਾੜਾ ਹੋਇਆ ਬੇਨਤੀ ਆ ਕਿ ਇਵੇਂ ਦੇ ਸਟੰਟ ਨਾ ਕਰਿਆ ਕਰੋ ..ਸੁਖਮਨ ਠੱਠਾ ਰਾਤ 28/10/23 ਨੂੰ ਪਿੰਡ ਸਾਰਚੂਰ ਵਿਚ ਟਰੈਕਟਰ ਮਿੱਟੀ ਵਿੱਚ ਫਸਾ ਕੇ ਆਪ ਉਤਰ ਗਿਆ ਪਰ ਟਰੈਕਟਰ ਨਿਕਲ ਗਿਆ ਤੇ ਰੇਸ ਘੱਟ ਕਰਨ ਲਈ ਨੇੜੇ ਹੋਇਆ ਪੈਰ ਅੜਨ ਕਰਕੇ ਆਪ ਹੀ ਥੱਲੇ ਆ ਗਿਆ ਤੇ ਮੌਤ ਹੋ ਗਈ ..😢😢😢 ਕਿਰਪਾ ਕਰਕੇ ਹੋਰ ਮੇਲਾ ਕਮੇਟੀਆਂ ਨੂੰ ਬੇਨਤੀ ਆ ਕਿ ਇਵੇਂ ਦੇ ਸਟੰਟ ਮੇਲਿਆਂ ਚ ਬੰਦ ਕੀਤੇ ਜਾਣ

Address

Chandigarh

Website

Alerts

Be the first to know and let us send you an email when Unofficial: Preet Kaur posts news and promotions. Your email address will not be used for any other purpose, and you can unsubscribe at any time.

Share