Mohali wale

Mohali wale please subscribe to my YouTube channel
please follow my page, and Instagram account

14/08/2026

ਸਰਕਾਰ ਸਿਰਫ ਗੁੰਮਰਾਹਕੁਨ ਪ੍ਰਚਾਰ ਕਰ ਰਹੀ ਹੈ

13/08/2026

Jai shiv bhole

ਗੁਰਤੀਜ ਤੂਤ ਜੇ ਏਨੇ ਹੀ ਨਸ਼ੇ ਕਰਦਾ ਹੁੰਦਾ ਤਾਂ ਹੋਲੀ ਹੋਲੀ ਨਹੀਂ ਸੀ ਖਤਮ ਹੁੰਦਾ ਇਕ ਦਮ ਜਾਣਾ ਸੀ    17 ਸਾਲ ਖੇਡਿਆ ਅਗਲਾ ਉਹ ਗੱਲ ਵੱਖਰੀ ਏ ਕ...
13/08/2026

ਗੁਰਤੀਜ ਤੂਤ ਜੇ ਏਨੇ ਹੀ ਨਸ਼ੇ ਕਰਦਾ ਹੁੰਦਾ ਤਾਂ ਹੋਲੀ ਹੋਲੀ ਨਹੀਂ ਸੀ ਖਤਮ ਹੁੰਦਾ ਇਕ ਦਮ ਜਾਣਾ ਸੀ
17 ਸਾਲ ਖੇਡਿਆ ਅਗਲਾ ਉਹ ਗੱਲ ਵੱਖਰੀ ਏ ਕੇ ਉਦੋਂ ਕਬੱਡੀ ਚ ਪੈਸਾ ਘੱਟ ਹੁੰਦਾ ਸੀ
ਗੁਰਦੇ ਖਰਾਬ ਤਾਂ ਓਹਨਾਂ ਦੇ ਵੀ ਹੋ ਜਾਂਦੇ ਨੇ ਜਿਹਨਾਂ ਨੇ ਕਦੀ ਹੱਥ ਵੀ ਨਹੀਂ ਲਾਇਆ
ਨਸ਼ਾ ਕਰਦਾ ਸੀ ਨਹੀਂ ਸੀ ਕਰਦਾ ਉਹ ਗੱਲ ਵੱਖਰੀ ਏ ਚੱਲੋ, ਇਸਦੇ ਗੁਰਦੇ ਖਰਾਬ ਹੋਣ ਕਰ ਕੇ ਹੋਲੀ ਹੋਲੀ ਵਜ਼ਨ ਘੱਟਦਾ ਗਿਆ
ਇਲਾਕੇ ਦੇ MLA ਨੂੰ ਚਾਹੀਦਾ ਸੀ ਇਲਾਜ ਕਰਵਾਉਂਦਾ ਟਾਈਮ ਤੇ ਜੀਉਂਦੇ ਦੀ ਕਿਸੇ ਨੇ ਸਾਰ ਨੀ ਲਈ ਆਪ ਕਹਿ ਗਿਆ ਅਗਲਾ ਇਕ ਇੰਟਰਵਿਊ ਵਿਚ ਕਿ ਜੀਉਂਦੇ ਦੀ ਕੋਈ ਸਾਰ ਨੀ ਲੈਂਦਾ ਜਾਣ ਪਿੱਛੋਂ ਕੀ ਫਾਇਦਾ ਕੁੱਛ ਕਰੋ ਨਾ ਕਰੋ

13/08/2026

Sikh always

ਹਰ ਬੰਦਾ ਕੰਮ ਪੈਸੇ ਲਈ ਹੀ ਕਰਦਾ ਹੈ ਕੋਈ ਸੇਵਾ ਕਰਨ ਤਾਂ ਆਇਆ ਹੀ ਨਹੀ ਹਾਂ ਸਟੇਜਾ ਤੇ ਭਾਂਵੇ ਲੱਖ ਮਾਂ ਬੋਲੀ ਦੇ ਸੇਵਾਦਾਰ ਕਹੀ ਚੱਲੋ !! ਵੱਡੇ ਵ...
13/08/2026

ਹਰ ਬੰਦਾ ਕੰਮ ਪੈਸੇ ਲਈ ਹੀ ਕਰਦਾ ਹੈ ਕੋਈ ਸੇਵਾ ਕਰਨ ਤਾਂ ਆਇਆ ਹੀ ਨਹੀ ਹਾਂ ਸਟੇਜਾ ਤੇ ਭਾਂਵੇ ਲੱਖ ਮਾਂ ਬੋਲੀ ਦੇ ਸੇਵਾਦਾਰ ਕਹੀ ਚੱਲੋ !! ਵੱਡੇ ਵੱਡੇ ਮਾਂ ਬੋਲੀ ਦੇ ਸੇਵਾਦਾਰ ਕਹਾਉਣ ਵਾਲੇ ਕੋਈ ਵੀ ਬਿਨਾਂ ਪੈਸੇ ਤੋ ਇੱਕ ਸ਼ੇਅਰ ਤੱਕ ਨਹੀ ਦਿੰਦੇ ਬਿਨਾਂ ਪੂਰੇ ਪੈਸੇ ਲਏ ਸਟੇਜ ਤੇ ਵੀ ਨਹੀ ਚੜਦੇ ਬਥੇਰੇ ਨੇ ਇਥੇ ਜਿਹਨਾਂ ਨੂੰ ਵੱਡੀਆਂ ਵੱਡੀਆ ਪਦਵੀ ਦੇ ਦਿੱਤੀ ਲੋਕਾਂ ਨੇ ਪਰ ਫ੍ਰੀ ਕੋਈ ਨਹੀ ਕਰਦਾ ਮਾਂ ਬੋਲੀ ਦੀ ਸੇਵਾ !!! ਜੇ ਕੋਈ ਕਹਿੰਦਾ ਕਿ ਹਾਂ ਮੈਂ ਫ੍ਰੀ ਚ ਕਰ ਰਿਹਾ ਤਾ ਫਿਰ ਕਿਸੇ ਸਾਂਝੇ ਪ੍ਰੋਗਰਾਮ ਵਿੱਚ ਹੀ ਉਸਨੂੰ ਫ੍ਰੀ ਬੁਲਾ ਕੇ ਦੇਖ ਲਿਉ !!

ਵੈਸੇ ਹਜੇ ਵਾਮਿਕਾ ਨੇ ਪੰਜਾਬ ਤੋ ਬਾਹਰ ਵੀ ਕੋਈ ਯਾਦਗਾਰ ਕੰਮ ਨਹੀਂ ਕਰ ਦਿੱਤਾ !! ਜਿਹੋ ਜਿਹੇ ਰੋਲ ਉਹ ਪੰਜਾਬ ਚ ਕੱਪੜੇ ਪਾਕੇ ਕਰ ਰਹੀ ਸੀ ਉਹੀ ਬਾਲੀਵੁੱਡ ਵਿੱਚ ਕੱਪੜੇ ਲਾਹ ਕੇ ਕਰ ਰਹੀ ਹੈ ਬੱਸ ਆਹੀ ਫਰਕ ਹੈ !! ਇੱਕ ਹੋਰ ਫਰਕ ਪਿਆ ਹੋਣਾ ਬੱਸ ਪੈਮੈਂਟ ਵੱਧ ਗਈ ਹੋਣੀ !!

( ਗ੍ਰਹਿਣ ਤੇ DC ਦੀ ਪ੍ਰਫਾਮੈਂਸ ਤੋ ਇਲਾਵਾ ਮੈਨੂੰ ਤਾ ਨਹੀ ਲੱਗਦਾ ਕੁਝ ਹੋਰ ਇਸਨੇ ਚੰਗਾ ਕਿਰਦਾਰ ਕੀਤਾ ਹੋਣਾ ਬਾਹਰ ਜੇ ਕੋਈ ਹੋਇਆ ਤਾ ਦੱਸ ਦਿਉ ਦੇਖ ਲਵਾਂਗੇ )

ਬਾਈ ਮਿੰਟੂ ਗੁਰੂਸਰੀਆ ਦੀ ਕਲਮ ਤੋਂ ਗੁਰਜੀਤ ਤੂਤ ……….. ਗੁਰਜੀਤ ਤੂਤ ਲਗਭਗ 1995-96 'ਚ ਕਬੱਡੀ ਸਟਾਰਟ ਕਰਦਾ ਹੈ। 16 ਅਪ੍ਰੈਲ 1998 ਨੂੰ ਹਰਜੀਤ,...
13/08/2026

ਬਾਈ ਮਿੰਟੂ ਗੁਰੂਸਰੀਆ ਦੀ ਕਲਮ ਤੋਂ ਗੁਰਜੀਤ ਤੂਤ ………..
ਗੁਰਜੀਤ ਤੂਤ ਲਗਭਗ 1995-96 'ਚ ਕਬੱਡੀ ਸਟਾਰਟ ਕਰਦਾ ਹੈ। 16 ਅਪ੍ਰੈਲ 1998 ਨੂੰ ਹਰਜੀਤ, ਤਲਵਾਰ, ਕੇਵਲ ਤੇ ਸੇਖਾ ਜਿਹੇ ਕਬੱਡੀ ਦੇ ਤਾਰੇ ਇੱਕੋ ਵੇਲੇ ਹੋਣੀ ਤੋੜ ਘੱਤਦੀ ਹੈ। ਕਬੱਡੀ ਤੇ ਪੰਜਾਬ, ਦੋਵੇਂ ਸਦਮੇ 'ਚ ਚਲੇ ਜਾਂਦੇ ਹਨ। ਬਲਵਿੰਦਰ ਫਿੱਡੂ ਵਰਗੇ ਪਹਿਲੀ ਪੀੜੀ ਦੇ ਸਿਤਾਰੇ ਰਿਟਾਇਰ ਹੋ ਚੁੱਕੇ ਸਨ।
ਅਜਿਹੇ ਵਿੱਚ ਨੌਜਵਾਨਾਂ ਇੱਕ ਪੋਸ਼ ਉੱਠਿਆ, ਜਿਸ ਨੇ ਇਸ ਸਦਮੇ ਦੇ ਸੱਲ੍ਹ ਨੂੰ ਮੱਲ੍ਹਮ ਲਾਈ ਤੇ ਕਬੱਡੀ ਦੀ ਮਿਸ਼ਾਲ ਦੇ ਮਿਸ਼ਲਚੀ ਬਣਕੇ ਕਬੱਡੀ ਨੂੰ ਅੱਗੇ ਲੈ ਤੁਰੇ। ਬਹੁਤ ਨਾਂਅ ਨੇ ਵੈਸੇ ਇਹ ਪਰ ਅੱਜ ਗੱਲ ਉਨ੍ਹਾਂ ਵਿੱਚੋਂ ਹੀ ਇੱਕ ਦੀ ਯਾਨੀ ਗੁਰਜੀਤ ਤੂਤ ਦੀ।
ਗੁਰਜੀਤ ਸਵਾ ਛੇ ਫੁੱਟਾ ਸੀ। ਜੁੱਸਾ ਜਿਵੇਂ ਕੋਈ ਚੌੜਾ ਮੀਨਾਰ ਹੋਵੇ। ਇਹ ਉਨ੍ਹਾਂ ਸਮਿਆਂ ਦੇ ਜੁੱਸੇ ਸਨ, ਜਦੋਂ ਦੇਸੀ ਖੁਰਾਕ ਤੇ ਦੇਸੀ ਕਸਰਤ ਨਾਲ਼ ਹੀ ਬਲ ਪਏ ਜਾਂਦੇ ਸੀ ਤੇ ਸ਼ੋਲਡਰ ਬਣਾਏ ਜਾਂਦੇ ਸੀ। ਅਰਜਨ ਢਿੱਲੋਂ ਇਨ੍ਹਾਂ ਸ਼ੋਲਡਰਾਂ ਨੂੰ ਹੀ ਇੱਕ ਗੀਤ ਦੀ ਪੰਕਤੀ ਵਿੱਚ ਵੀ ਬੁਣਦਾ ਹੈ।
ਇਹ ਉਹੀ ਪੀੜ੍ਹੀ ਸੀ ਜੋ ਕਬੱਡੀ ਨੇ ਸੌਵਾਂ-ਹਜ਼ਾਰਾਂ ਤੋਂ ਲੱਖਾਂ ਤੇ ਡਾਲਰਾਂ ਵਿੱਚ ਲਿਜਾ ਰਹੀ ਸੀ। ਉਨ੍ਹਾਂ ਦਿਨਾਂ ਵਿੱਚ ਕਬੱਡੀ ਨਿਰੋਲ ਪਿੰਡ ਦੇ ਸੈੱਟ ਤੋਂ ਟੁੱਟ ਕੇ ਇੱਕ ਖਿਡਾਰੀ ਬਾਹਰੋਂ ਵਾਲੀ ਵੀ ਬਣੀ। ਏਸੇ ਦੌਰ 'ਚ ਫਿਰ ਗੁਰਜੀਤ ਦਾ ਸੈੱਟ ਬਣਿਆ ਸੈਦੋਕੇ ਆਲ਼ੇ ਮੱਖਣ ਹੁਰਾਂ ਨਾਲ਼। ਮੱਖਣ ਦੇ ਨਾਲ਼ ਬਲਜੀਤ ਸੈਦੋਕੇ ਵੀ ਧਾਕੜ ਜਾਫੀ ਸੀ। ਤੀਜਾ ਇਨ੍ਹਾਂ ਨਾਲ਼ ਹੁੰਦਾ ਸੀ ਨੱਟੂ , ਜੋ ਬਾਅਦ ਵਿੱਚ ਖੁਦ ਵੀ ਵਧੀਆ ਜਾਫੀ ਹੋ ਨਿੱਬੜਿਆ। ਇਸ ਸੈੱਟ ਨੇ ਫਿਰ ਜੋ ਗਰਦ 'ਠਾਈ ਉਹ ਤਾਂ ਬੱਸ ਇਤਿਹਾਸ ਵਿੱਚ ਹੀ ਦਰਜ ਹੈ।
ਤੂਤ ਪਿੰਡ ਦਾ ਇੱਕ ਹੋਰ ਵੀ ਰੇਡਰ ਬਾਅਦ 'ਚ ਤਿਆਰ ਹੋਇਆ, ਜਿਸ ਦਾ ਨਾਂਅ ਜੀਤੀ ਸੀ ਤੇ ਉਸ ਨੂੰ ਸ਼ਾਇਦ ਜੀਤ ਵੀ ਕਹਿੰਦੇ ਸਨ। ਜਦੋਂ ਪੇਂਡੂ ਕਬੱਡੀ 'ਚ ਦੋ ਬਾਹਰੋਂ ਖਿਡਾਰੀ ਖੇਡਣੇ ਸ਼ੁਰੂ ਹੋਏ ਤਾਂ ਗੁਰਜੀਤ ਤੂਤ ਪਿੰਡ ਵੱਲੋਂ ਵੀ ਆਵਦੀ ਟੀਮ ਐਂਟਰੀ ਕਰਵਾਉਂਦਾ ਰਿਹਾ।
ਡੇਢ ਦਹਾਕੇ ਤੱਕ ਗੁਰਜੀਤ ਤੂਤ ਦੀ ਤੂਤੀ ਨਹੀਂ, ਕਬੱਡੀ 'ਚ ਨਗਾਰਾ ਹੀ ਬੋਲਦਾ ਰਿਹਾ। 2007 ਦਾ ਸਾਲ ਗੁਰਜੀਤ ਕਈ ਕਬੱਡੀ ਦੇ ਅੰਬਰ 'ਤੇ ਖੁਦ ਨੂੰ ਚੰਨ ਵਾਂਗ ਸਥਾਪਤ ਕਰਨ ਵਾਲ਼ਾ ਰਿਹਾ। ਉਹ ਕੈਨੇਡਾ ਕਬੱਡੀ ਵਰਲਡ ਕੱਪ ਦਾ ਬੈਸਟ ਰਿਹਾ।
ਗੁਰਜੀਤ ਪਿੰਡ ਦੀ ਕਬੱਡੀ 'ਚੋਂ ਉੱਠਿਆ ਇੱਕ ਆਮ ਪੇਂਡੂ ਮੁੰਡਾ ਸੀ। ਵਲ-ਛਲ ਨਹੀਂ ਸੀ ਆਉਂਦੇ। ਉਦੋਂ ਤੱਕ ਵੈਸੇ ਵੀ ਯਾਰੀਆਂ-ਵਫ਼ਾਦਾਰੀਆਂ ਅਹਿਮ ਹੁੰਦੀਆਂ ਸਨ। ਇਹੋ ਜਿਹੇ ਲੋਕਾਂ ਨੂੰ ਨਾ ਮਨੀ ਮੈਨੇਜਮੈਂਟ ਦਾ ਢੰਗ ਹੁੰਦੈ ਤੇ ਨਾ ਭਵਿੱਖ ਦੀ ਚਿੰਤਾ।
ਗੁਰਜੀਤ ਅਲਮਸਤ ਬੰਦਾ ਸੀ। ਫਿਰ ਜਦੋਂ ਢਲਾਣ ਆਈ ਤਾਂ ਉਹ ਹੇਠਾਂ ਨੂੰ ਰੁੜ੍ਹਦਾ ਗਿਆ। ਜਦੋਂ ਦੌਰ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਜ਼ਮਾਨਾ ਹੀ ਰੰਗ ਵਟਾ ਜਾਂਦਾ ਹੈ। ਬਾਕੀ ਸਾਰਾ ਕੁਝ ਤੁਸੀਂ ਗੁਰਜੀਤ ਦੇ ਜ਼ੁਬਾਨੀ ਪੌਡਕਾਸਟਾਂ ਵਿੱਚ ਸੁਣ ਚੁੱਕੇ ਹੋ। ਇਹ ਨਸ਼ੇ ਦੇ ਰਾਹ ਐਸਾ ਤੁਰਿਆ ਕਿ ਚਾਹ ਕੇ ਵੀ ਫਿਰ ਪਿੱਛੇ ਨਾ ਮੁੜ ਸਕਿਆ।
ਹੁਣ ਕੁਝ ਲੋਕ ਉਸ ਦੀ ਆਖਰੀ ਤਸਵੀਰ , ਮਾੜੇ ਵੇਲੇ ਦੀਆਂ ਫੋਟੋਆਂ ਸ਼ੇਅਰ ਕਰਕੇ ਸਮਾਨ ਬਟੋਰ ਰਹੇ ਨੇ ਪਰ ਅਸੀਂ ਉਸ ਨੂੰ ਇੱਕ ਦੇਸੀ ਕਬੱਡੀ ਸਟਾਰ ਵੱਜੋਂ ਹੀ ਅੱਜ ਯਾਦ ਕਰਾਂਗੇ।
ਗੁਰਜੀਤ ਕਬੱਡੀ ਦੀ ਫ਼ਿਜ਼ਾ 'ਚ ਸਦਾ ਮਹਿਕਦਾ ਰਹੂ। ਉਸ ਦਾ ਨਾਂਅ ਮਿੱਟੀ ਵਾਲ਼ੀ ਕਬੱਡੀ ਵਿੱਚ ਅਮਿੱਟ ਰਹੇਗਾ। ਉਸ ਦਾ ਪੁਆਇੰਟ ਲੈ ਕੇ ਅਸਮਾਨ ਨੂੰ ਉਂਗਲ ਕਰਨੀ, ਇਹ ਉਹਦੀ ਰਜ਼ਾਂ ਦੀ ਮਹਿਮਾ ਵੀ ਸੀ ਤੇ ਨਾਲ਼ ਉਸ ਉੱਤੇ ਡੋਰਾਂ ਵੀ ਕਿ ਜਿੰਨ੍ਹਾਂ ਮਾੜੀਆਂ ਕੀਤੀਆਂ, ਅਹਿਸਾਨ ਫਰਾਮੋਸ਼ ਨਿਕਲੇ, ਉਨ੍ਹਾਂ ਨੂੰ ਵੀ ਤੂੰ ਹੀ ਜਾਣੇ।
ਕਬੱਡੀ ਦੇ ਵੱਡੇ ਖਿਡਾਰੀ/ਸਪਾਂਸਰ/ਸਰਕਾਰ ਏਨਾ ਜ਼ਰੂਰ ਕਰਨ ਕਿ ਹੁਣ ਇਸ ਮਹਾਨ ਖਿਡਾਰੀ ਦੇ ਪਰਵਾਰ ਨੂੰ ਸਾਂਭਣ। ਹੋ ਸਕੇ ਤਾਂ ਇੱਕ ਮਿਊਜ਼ੀਅਮ ਬਣਨਾ ਚਾਹੀਦਾ ਹੈ ਜੀਹਦੇ ਵਿੱਚ ਅਸੀਂ ਅੱਸੀ ਸਾਲ ਦੀ ਕਬੱਡੀ ਸਿਤਾਰਿਆਂ ਦੀਆਂ ਯਾਦਾਂ ਤੇ ਪ੍ਰਾਪਤੀਆਂ ਨੂੰ ਚਿਣ ਸਕੀਏ। ਅੰਤ 'ਚ ਗੁਰਜੀਤ ਸਿੰਹਾਂ ਤੇਰੇ ਲਈ ;
ਰਹਿਨੇ ਕੋ ਸਦਾ ਦਹਿਰ ਮੇਂ ਆਤਾ ਨਹੀਂ ਕੋਈ
ਤੁਮ ਜੈਸੇ ਗਏ ਐਸੇ ਭੀ ਜਾਤਾ ਨਹੀਂ ਕੋਈ।
ਦਹਿਰ= (ਸੰਸਾਰ)

- ਮਿੰਟੂ ਗੁਰੂਸਰੀਆ

13/08/2026
ਸਿੱਧਾ ਬੰਦਾ ਸਿੱਧੀ ਗੱਲ।।ਮੋਗਾ ਵੱਢਣ ਜੋਗਾ।ਨਾ ਰਹਿਣ ਜੋਗਾ ਨਾ ਛੱਡਣ ਜੋਗਾ। ਮੋਗਾ ਨਸ਼ਿਆਂ ਜੋਗਾ।ਗੁਰਜੀਤ ਤੂਤ ਨੂੰ ਪਹਿਲੀ ਵਾਰ ਚਿੱਟਾ ਮੋਗੇ ਦੇ ...
13/08/2026

ਸਿੱਧਾ ਬੰਦਾ ਸਿੱਧੀ ਗੱਲ।।

ਮੋਗਾ ਵੱਢਣ ਜੋਗਾ।ਨਾ ਰਹਿਣ ਜੋਗਾ
ਨਾ ਛੱਡਣ ਜੋਗਾ। ਮੋਗਾ ਨਸ਼ਿਆਂ ਜੋਗਾ।

ਗੁਰਜੀਤ ਤੂਤ ਨੂੰ ਪਹਿਲੀ ਵਾਰ ਚਿੱਟਾ ਮੋਗੇ ਦੇ ਮੁੰਡੇ ਲਵਾ ਕੇ ਗਏ ਸੀ।

ਇੱਕ ਵੀਡੀਓ ਚ ਗੁਰਜੀਤ ਨੇ ਖੁਦ ਦੱਸਿਆ
ਹੁਣ ਅੱਖੀਂ ਡਿੱਠਾ ਹਾਲ ਦੱਸਦਾ ਓਦੋ ਅਸੀਂ iti ਪੜਦੇ ਸੀ
ਉਸ ਸਮੇ ਜੈਨ ਮੋਗੇ ਵਾਲਾ ਕਾਂਗਰਸ ਚੋ ਅਕਾਲੀਦਲ ਚ ਸ਼ਾਮਲ ਹੋਇਆ ਸੀ ਤੇ ਓਦੋ ਸੁਖਬੀਰ ਮਜੀਠੀਆ ਵਰਗੇ ਪਿੰਡ ਬੁੱਕਣਵਾਲਾ ਨਾਲ ਲਗਦਾ ਮੋਗੇ ਦੇ ਪਿੰਡ ਓਥੇ ਰੁਕੇ ਸੀ
ਉਸ ਸਮੇ ਮੋਗੇ ਚ ਆਮ ਸ਼ੀਸ਼ੀਆਂ ਕੇਰੀਆਂ ਵਿਕਦੀਆਂ ਸੀ ਸ਼ਰੇਆਮ ਪੁਲਸ ਵਾਲੇ ਪੈਸੇ ਲੈਕੇ ਜਾਂਦੇ ਸੀ ਮੈਡੀਕਲ ਵਾਲਿਆਂ ਤੋਂ ਪੂਰੀ ਭੀੜ ਹੁੰਦੀ ਸੀ ਮੁੰਡਿਆਂ ਦੀ ਸ਼ੀਸ਼ੀ ਤੇ ਕੇਰੀਸੋਮਾ ਲੈਣ ਦੀ
ਖੈਰ
ਇੱਕ ਦਮ ਮੋਗੇ ਚ ਸਖਤੀ ਹੋ ਜਾਂਦੀ ਆ ਮੈਡੀਕਲ ਬੰਦ ਨਜਰ ਆਉਂਦੇ ਅਗਰ ਕਿਸੇ ਨੂੰ ਮਿਲਦੀ ਵੀ ਤੇ 300 ਦਾ ਸੈੱਟ ਮਿਲਦਾ ਓਦੋ ਕੇਰੀ ਤੇ ਸ਼ੀਸ਼ੀ ਨੂੰ ਸੈੱਟ ਕਹਿੰਦੇ ਸੀ
ਫਰੀਦਕੋਟ ਮੁਕਤਸਰ ਫਿਰੋਜ਼ਪੁਰ ਹੋਰ ਜ਼ਿਲਿਆਂ ਤੋਂ ਵੀ ਮੁੰਡੇ ਆਮ ਇਥੇ ਨਸ਼ਾ ਲੈਣ ਆਉਂਦੇ ਸੀ ਪਰ ਜਦੋ ਮੈਡੀਕਲ ਬੰਦ ਦਿਸੇ ਤੇ ਫੇਰ ਮਹਿੰਗਾ ਤੇ ਮਿਲਣਾ ਸੀ ਕੀ ਜਿਹੜਾ 70 ਰੁਪਏ ਦਾ ਸੈੱਟ ਮਿਲਦਾ ਸੀ ਉਹ 3ਸੋ ਤੋਂ 5ਸੋ ਮਿਲਣ ਲੱਗ ਪਿਆ ਉਸ ਸਮੇ ਐਨੇ ਮੁੰਡੇ ਲਭਦੇ ਫਿਰਦੇ ਸੀ ਤੇ ਜੋ ਵੇਚਦੇ ਸੀ ਕੀ ਉਹ ਕਹਿ ਦਿੰਦੇ ਸੀ ਕੀ ਯਰ ਨਵੀ ਚੀਜ ਆਈ ਆ ਉਹ ਲਓ 5ਸੋ ਚ 3 ਬੰਦੇ ਸੈੱਟ ਤੇ ਬਸ ਨੱਕ ਚ ਪਾਉਣਾ ਨਾ ਕਿਸੇ ਨੂੰ ਪਤਾ ਲੱਗੇ ਬਸ ਅਫੀਮ ਵਰਗਾ ਨਸ਼ਾਮੁੰਡਿਆਂ ਨੂੰ ਇਹ ਵੀ ਨਹੀਂ ਪਤਾ ਸੀ ਕੀ ਇਹ ਐਨਾ ਖਤਰਨਾਕ ਆ ਕਿਉਕਿ ਮੈਡੀਕਲ ਨਸ਼ੇ ਦੀ ਤੋੜ ਨਹੀਂ ਸੀ ਉਹ ਓਸੇ ਭਰਮ ਚ ਇਸ ਚ ਫਸ ਗਏ ਇਹ ਗੱਲ ਮੈ ਐਨੇ ਦਾਅਵੇ ਨਾਲ ਤਾ ਕਹਿ ਰਿਹਾ ਕਿਉਕਿ ਅਸੀਂ ਉਹ ਸਬ ਕੁਝ ਜੈਨ ਦੇ ਇਲੈਕਸ਼ਨ ਵੇਲੇ ਅਸੀਂ ਇੱਕ ਵੱਡੀ ਕੋਠੀ ਚ ਅੱਖੀਂ ਦੇਖਿਆ
ਸਾਨੂੰ ਜੈਨ ਵਰਗਿਆਂ ਨੇ hire ਕੀਤਾ ਸੀ ਕੀ ਕੱਲ ਨੂੰ ਵੋਟਾਂ ਭਾਈ ਬੂਥ ਕੈਪਚਰ ਕਰਨੇ ਨੇ ਧੱਕਾ ਕਰਨਾ ਤੇ ਜਿੱਤਣਾ ਇੱਕ ਕਮਰੇ ਚ ਸਬ ਨਸ਼ੇ ਪਏ ਸਨ ਜਿਹੜਾ ਮਰਜੀ ਨਸ਼ਾ ਕਰੋ ਪਰ ਬਸ ਜਿਤਾਓ
ਸੁਖਬੀਰ ਮਜੀਠੀਆ ਦੇ ਆਉਣ ਨਾਲ ਮੋਗੇ ਚ ਚਿੱਟੇਦੇ ਦੈਂਤ ਨੇ ਦਸਤਕ ਦਿੱਤੀ ਤੇ ਐਨੇ ਘਰਾਂ ਚ ਸੱਥਰ ਵਿਸ਼ਾ ਰਿਹਾ
ਪਰਮਾਤਮਾ ਕਰੇ ਇਹ ਅੱਗ ਵੈਰੀ ਦੁਸ਼ਮਣ ਦੇ ਘਰ ਨਾ ਲੱਗੇ 🙏

ਕੌਪੀ ਪੇਸਟ। ਵਟਸਐੱਪ ਤੇ ਘੁੰਮਦੀ ਲਿਖਤ।

ਨੋਟ ; ਹੁਣੇ ਪਤਾ ਲੱਗਿਆ ਹੈ ਇਹ ਪੋਸਟ ਜਗਜੀਤ ਬਰਾੜ
ਦੀ ਹੈ। ਧੰਨਵਾਧ ਸਾਹਿਤ।

ਪੇਸ਼ ਕਰਤਾ ਜੋਗਿੰਦਰ ਬਾਠ ਹੌਲੈਂਡ।

12/08/2026

Hashar 2

Address

Chandigarh

Website

Alerts

Be the first to know and let us send you an email when Mohali wale posts news and promotions. Your email address will not be used for any other purpose, and you can unsubscribe at any time.

Shortcuts

Share