India Live 82

India Live 82 India Live 82
24 Hours News Channel
ਨਵੀਆਂ ਅਤੇ ਤਾਜ਼ਾ ਖਬਰਾਂ ਲਈ ਪੇਜ਼ ਨੂੰ ਲਾਇਕ ਅਤੇ ਫਾਲੋ ਕਰੋ

ਦਿੱਲੀ-ਜੈਪੁਰ ਹਾਈਵੇਅ 'ਤੇ ਹਾਦਸਾ, 5 ਲੋਕਾਂ ਦੀ ਮੌ+ਤ, ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਥਾਰ
27/09/2025

ਦਿੱਲੀ-ਜੈਪੁਰ ਹਾਈਵੇਅ 'ਤੇ ਹਾਦਸਾ, 5 ਲੋਕਾਂ ਦੀ ਮੌ+ਤ, ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਥਾਰ

Jai Mata Di
27/09/2025

Jai Mata Di

26/09/2025
ਰੇਲ ਗੱਡੀ ਥੱਲੇ ਆ ਕੇ ਕੀਤੀ ਜੀਵਨ ਲੀਲਾ ਸਮਾਪਤ ਲਹਿਰਾਗਾਗਾ-----ਇਥੋਂ ਨੇੜਲੇ ਪਿੰਡ ਲਹਿਲ ਕਲਾਂ ਦੇ ਇੱਕ ਵਿਅਕਤੀ ਨੇ ਸਿਰ ਚੜ੍ਹੇ ਕਰਜੇ ਅਤੇ ਦਿਮਾ...
25/09/2025

ਰੇਲ ਗੱਡੀ ਥੱਲੇ ਆ ਕੇ ਕੀਤੀ ਜੀਵਨ ਲੀਲਾ ਸਮਾਪਤ

ਲਹਿਰਾਗਾਗਾ-----ਇਥੋਂ ਨੇੜਲੇ ਪਿੰਡ ਲਹਿਲ ਕਲਾਂ ਦੇ ਇੱਕ ਵਿਅਕਤੀ ਨੇ ਸਿਰ ਚੜ੍ਹੇ ਕਰਜੇ ਅਤੇ ਦਿਮਾਗੀ ਪਰੇਸ਼ਾਨੀ ਕਾਰਨ ਰੇਲ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਪਿੰਡ ਲੇਹਲ ਕਲਾਂ ਦੇ ਸਰਪੰਚ ਗੁਰਜੀਤ ਸਿੰਘ ਫੌਜੀ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ ਨੇ ਦੱਸਿਆ, ਕਿ ਕਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਪਿੰਡ ਲਹਿਲ ਕਲਾਂ ਜਿਸਦੇ ਸਿਰ ਲੱਖਾਂ ਰੁਪਏ ਦਾ ਕਰਜ਼ਾ ਸੀ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਉਸ ਦੇ ਜਵਾਨ ਪੁੱਤਰ ਦੀ ਵੀ ਮੌਤ ਹੋ ਗਈ ਸੀ ਇਸ ਕਾਰਨ ਵੀ ਪਰੇਸ਼ਾਨ ਰਹਿੰਦਾ ਸੀ। ਸਿਰ ਚੜਿਆ ਕਰਜ਼ਾ ਅਤੇ ਦਿਮਾਗੀ ਪਰੇਸ਼ਾਨੀ ਹੀ ਕਰਮਜੀਤ ਸਿੰਘ ਦੀ ਮੌਤ ਦਾ ਕਾਰਨ ਬਣੀ। ਉਨ੍ਹਾਂ ਦੱਸਿਆ ਕਿ ਕਰਮਜੀਤ ਸਿੰਘ ਕਾਫ਼ੀ ਦਿਨਾਂ ਤੋਂ ਪਰੇਸ਼ਾਨ ਅਤੇ ਸੁਸਤ ਰਹਿਣ ਲੱਗ ਪਿਆ ਸੀ। ਕੱਲ ਰਾਤ 8 .20 ਵਜੇ ਲਹਿਰਾ ਤੋਂ ਜਾਖਲ ਜਾਣ ਵਾਲੀ ਟਰੇਨ ਦੇ ਥੱਲੇ ਜਾਖਲ ਨੇੜੇ ਆ ਕੇ ਜਾਨ ਦੇ ਦਿੱਤੀ।ਜਾਖਲ ਦੀ ਰੇਲਵੇ ਪੁਲਿਸ ਨੇ ਕਰਮਜੀਤ ਸਿੰਘ ਦੇ ਪੁੱਤਰ ਬਲਰਾਜ ਸਿੰਘ ਦੇ ਬਿਆਨਾਂ ਮੁਤਾਬਕ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਉਪਰੋਕਤ ਸਰਪੰਚਾਂ ਤੋਂ ਇਲਾਵਾ ਮਾਸਟਰ ਹਰਪਾਲ ਸਿੰਘ, ਭਰਪੂਰ ਸਿੰਘ ਮਾਸਟਰ,ਆਮ ਆਦਮੀ ਪਾਰਟੀ ਦੇ ਆਗੂ ਚਮਕੌਰ ਸਿੰਘ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਇਸ ਗਰੀਬ ਪਰਿਵਾਰ ਦੀ ਆਰਥਿਕ ਮੱਦਦ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਗਰੀਬ ਪਰਿਵਾਰ ਆਪਣਾ ਜੀਵਨ ਬਸਰ ਕਰ ਸਕੇ। ਜਿਕਰਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਇੱਕ ਪੁੱਤਰ ਅਤੇ ਇਕ ਧੀ ਛੱਡ ਗਿਆ ਹੈ।

25/09/2025

13 ਸਾਲਾਂ ਦੀ ਬਟਾਲੇ ਦੀ ਬੇਟੀ ਨੇ ਬਠਿੰਡਾ ਵਿੱਚ ਹੋਈ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ 2025 ਵਿੱਚ 400 ਮੀਟਰ ਦੌੜ ਚ ਜਿੱਤਿਆ ਗੋਲ੍ਡ ਮੈਡਲ

25/09/2025

ਪੰਜਾਬੀ ਸਿੰਗਰ ਗੈਰੀ ਸੰਧੂ ਵੱਲੋਂ ਆਪਣੇ ਸਾਥੀਆਂ ਨੂੰ ਭੇਜ ਕੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਦਿੱਤੀਆਂ ਦਸ ਮੱਝਾਂ

Barnala News : ਕਾਰ ਨੂੰ ਅੱਗ ਲੱਗਣ ਤੋਂ ਬਾਅਦ ਜ਼ਿੰਦਾ ਸ.ੜ ਗਿਆ ਡਰਾਈਵਰ , ਮ੍ਰਿਤਕ ਦੀ ਪਹਿਚਾਣ ਹਨੀ ਸਿੰਘ (23) ਸੁਨਾਮ ਵਜੋਂ ਹੋਈ, ਆਪਣੀ ਭੈਣ...
25/09/2025

Barnala News : ਕਾਰ ਨੂੰ ਅੱਗ ਲੱਗਣ ਤੋਂ ਬਾਅਦ ਜ਼ਿੰਦਾ ਸ.ੜ ਗਿਆ ਡਰਾਈਵਰ , ਮ੍ਰਿਤਕ ਦੀ ਪਹਿਚਾਣ ਹਨੀ ਸਿੰਘ (23) ਸੁਨਾਮ ਵਜੋਂ ਹੋਈ, ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ ਮ੍ਰਿਤਕ

ਚੱਠਾ ਗੋਬਿੰਦਪੁਰਾ ਚੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਦੋ ਟਰਾਲੀਆਂ ਭੇਜੀ ਕਣਕ       ਖਨੌਰੀ 22 ਸਤੰਬਰ -----ਨੇੜਲੇ ਪਿੰਡ ਚੱਠਾ ਗੋਬਿੰਦਪੁਰਾ  ਵ...
22/09/2025

ਚੱਠਾ ਗੋਬਿੰਦਪੁਰਾ ਚੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਦੋ ਟਰਾਲੀਆਂ ਭੇਜੀ ਕਣਕ

ਖਨੌਰੀ 22 ਸਤੰਬਰ -----ਨੇੜਲੇ ਪਿੰਡ ਚੱਠਾ ਗੋਬਿੰਦਪੁਰਾ ਵਿੱਚੋਂ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਸ਼ਨ ਅਤੇ ਦੋ ਟਰਾਲੀਆਂ ਕਣਕ ਭੇਜੀ ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਚੱਠਾ ਗੋਬਿੰਦਪੁਰਾ ਦੇ ਸਰਪੰਚ ਨਿਸ਼ਾਨ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਹਿਯੋਗ ਨਾਲ ਪਿੰਡ ਵਿੱਚੋਂ ਰਾਸ਼ਨ ਸਮਗਰੀ ਅਤੇ ਦੋ ਟਰਾਲੀਆਂ ਕਣਕ ਇਕੱਠੀ ਕੀਤੀ ਗਈ ਸੀ। ਜਿਸ ਨੂੰ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੰਡਣ ਲਈ ਭੇਜਿਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਨਿਸ਼ਾਨ ਸਿੰਘ ਨੇ ਕਿਹਾ ਕਿ ਪੰਜਾਬ ਹੜਾਂ ਦੀ ਮਾਰ ਝੱਲ ਰਿਹਾ ਹੈ ਉਥੇ ਹੀ ਪੰਜਾਬ ਦੇ ਪੰਜਾਬੀ ਸਹਾਇਤਾ ਦੇ ਤੌਰ ਤੇ ਹੜ ਪੀੜਤਾਂ ਲਈ ਹਰ ਸੰਭਵ ਅਤੇ ਹਰ ਲੋੜੀਂਦੀ ਸਮਾਨ ਪਹੁੰਚਾ ਰਹੇ ਹਨ ਇਸ ਮੌਕੇ ਬੁੱਧ ਸਿੰਘ, ਨਿਸ਼ਾਨ ਸਰਪੰਚ, ਗੁਰਮੀਤ ਪ੍ਰੇਮੀ,ਬੱਬੂ,ਮਾਲੀ ਸਿੱਧੂ, ਰਣਦੀਪ ਸਰਾਓ, ਸੁਖਚੈਨ ਸਿੱਧੂ ਸਮੇਤ ਪਿੰਡ ਵਾਸੀ ਹਾਜ਼ਰ ਸਨ

ਬੌਣਾ ਵਾਇਰਸ ਅਤੇ ਹਲਦੀ ਰੋਗ ਨਾਲ ਹੋਏ ਝੋਨੇ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਹੋਵੇਗੀ : ਡਾ. ਬਲਬੀਰ ਸਿੰਘਕਿਹਾ, ਪੰਜਾਬ ਸਰਕਾਰ ਮੁਸ਼ਕਲ ਦੀ ਘੜ...
22/09/2025

ਬੌਣਾ ਵਾਇਰਸ ਅਤੇ ਹਲਦੀ ਰੋਗ ਨਾਲ ਹੋਏ ਝੋਨੇ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਹੋਵੇਗੀ : ਡਾ. ਬਲਬੀਰ ਸਿੰਘ

ਕਿਹਾ, ਪੰਜਾਬ ਸਰਕਾਰ ਮੁਸ਼ਕਲ ਦੀ ਘੜੀ 'ਚ ਕਿਸਾਨਾਂ ਦੇ ਨਾਲ ਖੜ੍ਹੀ

-ਪਟਿਆਲਾ 'ਚ 8 ਹਜ਼ਾਰ ਏਕੜ ਝੋਨੇ ਦੀ ਫ਼ਸਲ ਬੌਣਾ ਵਾਇਰਸ ਅਤੇ ਹਲਦੀ ਰੋਗ ਨਾਲ ਪ੍ਰਭਾਵਿਤ; ਕਿਸਾਨ ਫ਼ਸਲ ਨਾ ਵਾਹੁਣ; ਜਲਦ ਮੁਕੰਮਲ ਹੋਵੇਗੀ ਵਿਸ਼ੇਸ਼ ਗਿਰਦਾਵਰੀ : ਸਿਹਤ ਮੰਤਰੀ

-ਭਾਰੀ ਮੀਂਹ ਕਰਕੇ ਨਾ ਸਿਰਫ਼ ਸਥਾਨਕ ਹੜ੍ਹ ਆਇਆ, ਸਗੋਂ ਇਸ ਨਾਲ ਵਧੇ ਵਾਇਰਸ ਨੇ ਫਸਲ ਵੀ ਤਬਾਹ ਕੀਤੀ- ਸਿਹਤ ਮੰਤਰੀ

ਨਾਭਾ, ਭਾਦਸੋਂ,ਪਟਿਆਲਾ: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਬੌਣਾ ਵਾਇਰਸ (ਸਦਰਨ ਰਾਈਸ ਬਲੈਕ ਸਟ੍ਰੀਕਡ ਡਾਰਫ਼ ਵਾਇਰਸ), ਹਲਦੀ ਰੋਗ (ਝੂਠੀ ਕਾਂਗਿਆਰੀ) ਅਤੇ ਸਥਾਨਕ ਹੜ੍ਹ ਕਾਰਨ ਖਰਾਬ ਹੋਈ ਝੋਨੇ ਦੀ ਫ਼ਸਲ ਦਾ ਅੰਦਾਜ਼ਾ ਲਗਾਉਣ ਲਈ ਸਰਵੇ ਕਰਕੇ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ। ਉਨ੍ਹਾਂ ਪ੍ਰਭਾਵਿਤ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫ਼ਸਲ ਵਿਸ਼ੇਸ਼ ਗਿਰਦਾਵਰੀ ਹੋਣ ਤੱਕ ਨਾ ਵਹਾਉਣ ਕਿਉਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਜਲਦ ਹੀ ਵਿਸ਼ੇਸ਼ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਨੂੰ ਹਰੀ ਝੰਡੀ ਦਿੱਤੀ ਹੈ, ਕਿਉਂਕਿ ਕਿਸਾਨਾਂ ਨੇ ਆਪਣੀਆਂ ਫ਼ਸਲਾਂ ਨੂੰ ਪਾਲਣ 'ਤੇ ਵੱਡਾ ਖਰਚ ਕੀਤਾ ਸੀ ਪਰ ਪਕਣ ਸਮੇਂ ਇਸ ਵਾਇਰਸ ਕਾਰਣ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ।

ਲਗਾਤਾਰ ਦੂਜੇ ਦਿਨ, ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਇੱਛੇਵਾਲ, ਰੋਹਟੀ ਬਸਤਾ, ਰੋਹਟੀ ਮੌੜਾ, ਰੋਹਟਾ, ਲੁਬਾਣਾ ਕਰਮੂ, ਕੈਦੂਪੁਰ ਅਤੇ ਧੰਗੇੜਾ ਦਾ ਦੌਰਾ ਕੀਤਾ। ਉਨ੍ਹਾਂ ਨਾਲ ਖੇਤੀਬਾੜੀ ਮਾਹਰ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਚਿੰਤਾ ਪ੍ਰਗਟਾਈ ਕਿ ਪਟਿਆਲਾ ਜ਼ਿਲ੍ਹੇ ਵਿੱਚ ਲਗਭਗ 8,000 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਗਈ ਹੈ। “ਪਹਿਲਾਂ ਹੜ੍ਹ ਦੀ ਮਾਰ ਅਤੇ ਹੁਣ ਝੋਨੇ ਦੇ ਵਾਇਰਸ ਨਾਲ ਨੁਕਸਾਨ, ਪੰਜਾਬੀ ਦੋਹਰੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ 'ਚ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜਿਹੜੀਆਂ ਕਿਸਮਾਂ, ਪੀ.ਆਰ. 131, ਪੀ.ਆਰ. 132 ਅਤੇ ਪੀ.ਆਰ. 114 ਜਾਂ 25 ਜੂਨ ਤੋਂ ਪਹਿਲਾਂ ਲਗਾਈਆਂ ਗਈਆਂ, ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ, ਜਿਸ ਨਾਲ ਬੂਟਿਆਂ ਦਾ ਵਾਧਾ ਨਾ ਹੋਣ ਅਤੇ ਦਾਣੇ ਨਾ ਬਣਨ ਦੀ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੌਰਾਨ ਭਾਰੀ ਬਰਸਾਤ ਅਤੇ ਪਾਣੀ ਖੜ੍ਹਾ ਹੋਣ ਕਾਰਨ ਨਾ ਸਿਰਫ਼ ਸਥਾਨਕ ਹੜ੍ਹ ਆਇਆ, ਸਗੋਂ ਇਸ ਨਾਲ ਵਾਇਰਸ ਦਾ ਫੈਲਾਅ ਵੀ ਤੇਜ਼ ਹੋ ਗਿਆ, ਜਿਸ ਨਾਲ ਕਿਸਾਨਾਂ ਦੀ ਮੁਸ਼ਕਲ ਹੋਰ ਵਧ ਗਈ।

ਖੇਤੀਬਾੜੀ ਮਾਹਰਾਂ ਨੇ ਕਿਸਾਨਾਂ ਨੂੰ ਖੇਤ ‘ਚੋਂ ਵਾਧੂ ਪਾਣੀ ਕੱਢਣ, ਜ਼ਿੰਕ ਪਾਉਣ ਅਤੇ ਚਿੱਟੀ ਪਿੱਠ ਵਾਲੇ ਟਿੱਡੇ 'ਤੇ ਕਾਬੂ ਪਾਉਣ ਲਈ ਕੀਟਨਾਸ਼ਕ ਛਿੜਕਣ ਦੀ ਸਲਾਹ ਦਿੱਤੀ। ਹਲਦੀ ਰੋਗ ਤੋਂ ਬਚਾਅ ਲਈ ਉਨ੍ਹਾਂ ਨੇ ਪ੍ਰਤੀ ਏਕੜ 500 ਗ੍ਰਾਮ ਕੋਸਾਈਡ 2000 ਦਾ ਛਿੜਕਾਅ ਕਰਨ ਦੀ ਸਿਫਾਰਸ਼ ਕੀਤੀ।

ਸਿਹਤ ਮੰਤਰੀ ਨੇ ਦੁਹਰਾਇਆ ਕਿ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਮਹਿਕਮੇ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਕੀਤੀਆਂ ਸਿਫਾਰਸ਼ਾਂ ਨੂੰ ਤੁਰੰਤ ਲਾਗੂ ਕਰਨ। ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਮੁਆਵਜ਼ੇ ਦੇ ਨਾਲ-ਨਾਲ ਸਰਕਾਰ ਅਗਲੀ ਫ਼ਸਲ ਲਈ ਡੀ.ਏ.ਪੀ. ਖਾਦ ਅਤੇ ਮਿਆਰੀ ਬੀਜ ਕਿਸਾਨਾਂ ਨੂੰ ਸਮੇਂ ਸਿਰ ਉਪਲਬਧ ਕਰਵਾਉਣਾ ਯਕੀਨੀ ਬਣਾਏਗੀ, ਤਾਂ ਜੋ ਕਿਸਾਨ ਆਪਣੇ ਨੁਕਸਾਨ ਤੋਂ ਸੰਭਲ ਕੇ ਅਗਲੀ ਫ਼ਸਲ ਬੀਜ ਸਕਣ। ਉਨ੍ਹਾਂ ਕਿਹਾ ਸਾਡਾ ਉਦੇਸ਼ ਸਿਰਫ਼ ਮੌਜੂਦਾ ਨੁਕਸਾਨ ਨੂੰ ਘਟਾਉਣਾ ਹੀ ਨਹੀਂ, ਸਗੋਂ ਭਵਿੱਖ ਵਿੱਚ ਅਜਿਹੀਆਂ ਬੀਮਾਰੀਆਂ ਤੋਂ ਬਚਾਅ ਲਈ ਲੰਬੀ ਮਿਆਦ ਵਾਲੀਆਂ ਯੋਜਨਾਵਾਂ ਤਿਆਰ ਕਰਨਾ ਵੀ ਹੈ।

ਇਸ ਦੌਰਾਨ ਖੇਤੀ ਅਫ਼ਸਰ ਅਵਨਿੰਦਰ ਸਿੰਘ ਮਾਨ, ਕੇ.ਵੀ.ਕੇ. ਅਸਿਸਟੈਂਟ ਡਾਇਰੈਕਟਰ ਹਰਦੀਪ ਸਿੰਘ, ਖੇਤੀ ਵਿਕਾਸ ਅਧਿਕਾਰੀ ਜੁਪਿੰਦਰ ਸਿੰਘ ਗਿੱਲ ਦੇ ਨਾਲ ਸੁਰੇਸ਼ ਰਾਏ, ਸਰਪੰਚ ਸੰਜੀਵ ਰਾਏ, ਚਮਕੌਰ ਸਿੰਘ ਇੱਛਵਾਲ, ਜਸਵੀਰ ਸਿੰਘ ਛੰਨਾ, ਗੋਗੀ ਅਜਨੌਦਾ, ਜਗਦੀਪ ਧੰਗੇੜਾ, ਧਰਵਿੰਦਰ ਰੋਹਟਾ ਤੇ
ਬਚਿਤਰ ਲੁਬਾਣਾ ਸਮੇਤ ਪਿੰਡਾਂ ਦੇ ਕਿਸਾਨਾਂ ਅਤੇ ਸਥਾਨਕ ਆਗੂ ਵੀ ਹਾਜ਼ਰ ਸਨ।

कौन कौन भगत सिंह को Like करता है
22/09/2025

कौन कौन भगत सिंह को Like करता है

हर हर महादेव
22/09/2025

हर हर महादेव

Address

Chandigarh

Alerts

Be the first to know and let us send you an email when India Live 82 posts news and promotions. Your email address will not be used for any other purpose, and you can unsubscribe at any time.

Contact The Business

Send a message to India Live 82:

Share