a power of media

a power of media sabse pahle Sabse Aage A POWER OF MEDIA

ਐਮ ਆਈ ਜੀ ਸੁਪਰ ਐਸੋਸੀਏਸ਼ਨ ਦੀ ਚੋਣ ‘ਚ ਸੁਖਦੇਵ ਪਟਵਾਰੀ ਗਰੁੱਪ ਨੇ ਕੀਤੀ ਹੂੰਝਾ ਫੇਰੂ ਜਿੱਤਪ੍ਰਮੋਦ ਮਿੱਤਰਾ ਗਰੁੱਪ  ਨੂੰ ਕੋਈ ਵੀ ਸੀਟ ਨਾ ਮਿਲੀਮ...
16/02/2025

ਐਮ ਆਈ ਜੀ ਸੁਪਰ ਐਸੋਸੀਏਸ਼ਨ ਦੀ ਚੋਣ ‘ਚ ਸੁਖਦੇਵ ਪਟਵਾਰੀ ਗਰੁੱਪ ਨੇ ਕੀਤੀ ਹੂੰਝਾ ਫੇਰੂ ਜਿੱਤ
ਪ੍ਰਮੋਦ ਮਿੱਤਰਾ ਗਰੁੱਪ ਨੂੰ ਕੋਈ ਵੀ ਸੀਟ ਨਾ ਮਿਲੀ
ਮੋਹਾਲੀ: 16 ਫਰਵਰੀ,
ਸੁਪਰ ਐਸੋਸੀਏਸ਼ਨ ਆਫ ਰੈਜੀਡੈਂਟਸ ਵੈੱਲਫੇਅਰ ਸੈਕਟਰ 70 ਦੀ ਹੋਈ ਚੋਣ ਵਿੱਚ ਸੁਖਦੇਵ ਸਿੰਘ ਪਟਵਾਰੀ ਐਮ ਸੀ ਦੀ ਅਗਵਾਈ ਵਾਲੇ ਆਰ ਪੀ ਕੰਬੋਜ-ਆਰ ਕੇ ਗੁਪਤਾ ਪੈਨਲ ਨੇ ਹੂੰਝਾਫੇਰੂ ਜਿੱਤ ਹਾਸਲ ਕਰਦਿਆਂ ਸਾਰੇ ਅਹੁਦਿਆਂ ‘ਤੇ ਕਬਜ਼ਾ ਕਰ ਲਿਆ ਅਤੇ ਦੂਜੇ ਪਾਸੇ ਪ੍ਰਮੋਦ ਮਿੱਤਰਾ ਪੈਨਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਅੱਜ ਵੋਟਾਂ ਤੋਂ ਬਾਅਦ ਚੋਣਾਂ ਦੇ ਨਤੀਜੇ ਦਾ ਐਲਾਨ ਕਰਦਿਆਂ ਆਰ ਓ ਜਸਵੀਰ ਸਿੰਘ ਗੋਸਲ ਅਤੇ ਚੋਣ ਕਮਿਸ਼ਨ ਦੇ ਮੈਂਬਰ ਬਹਾਦਰ ਸਿੰਘ ਸੇਖੋਂ ਨੇ ਦੱਸਿਆ ਕਿ ਪ੍ਰਧਾਨਗੀ ਦੇ ਉਮੀਦਵਾਰਾਂ ਚੋਂ ਆਰ ਪੀ ਕੰਬੋਜ ਨੇ ਗੁਰਦੇਵ ਸਿੰਘ ਚੌਹਾਨ ਨੂੰ 75 ਦੇ ਮੁਕਾਬਲੇ 139 ਵੋਟਾ ਦੇ ਫਰਕ ਨਾਲ ਹਰਾਇਆ ਜਦੋਂ ਕਿ ਜਨਰਲ ਸਕੱਤਰ ਆਰ ਕੇ ਗੁਪਤਾ ਨੇ ਹਰਿੰਦਰਪਾਲ ਸਿੰਘ ਨੂੰ 72 ਦੇ ਮੁਕਾਬਲੇ 139 ਵੋਟਾਂ ਨਾਲ ਹਰਾਇਆ। ਖਜ਼ਾਨਚੀ ਦੇ ਅਹੁਦੇ ‘ਤੇ ਪ੍ਰੇਮ ਕੁਮਾਰ ਚਾਂਦ ਨੂੰ ਗੁਰਪ੍ਰੀਤ ਕੌਰ ਭੁੱਲਰ ਨੇ 81 ਦੇ ਮੁਕਾਬਲੇ 130 ਵੋਟਾਂ ਨਾਲ ਮਾਤ ਦਿੱਤੀ।
ਇਸੇ ਤਰ੍ਹਾਂ ਕੰਬੋਜ ਗਰੁੱਪ ‘ਚ ਕਨਵੀਨਰ ਦੀ ਪੋਸਟ ‘ਤੇ ਗੁਰਿੰਦਰਪਾਲ ਟੰਡਨ ਨੂੰ 139 ਤੇ ਮਹਾਂਦੇਵ ਸਿੰਘ ਨੂੰ 77 ਵੋਟਾਂ ਮਿਲੀਆਂ ਜਦੋਂ ਕਿ ਮੀਤ ਪ੍ਰਧਾਨ ਲਈ ਬਲਵਿੰਦਰ ਸਿੰਘ ਬੱਲੀ ਨੂੰ 139 ਤੇ ਦੀਪਕ ਸ਼ਰਮਾ ਨੂੰ 72, ਜਾਇੰਟ ਸਕੱਤਰ ਲਈ ਕੁਲਵੰਤ ਸਿੰਘ ਤੁਰਕ ਨੂੰ 138 ਤੇ ਚੌਹਾਨ ਧੜੇ ਦੇ ਸੰਦੀਪ ਕੰਗ ਨੂੰ 74 ਵੋਟਾਂ, ਪ੍ਰਚਾਰ ਸਕੱਤਰ ਲਈ ਮਨਜੀਤ ਸਿੰਘ ਨੂੰ 136 ਤੇ ਸੁਰਿੰਦਰ ਕੁਮਾਰ ਸ਼ਰਮਾ ਨੂੰ 76 ਵੋਟਾਂ ਮਿਲੀਆਂ।
ਐਸ਼ੋਸ਼ੀਏਸ਼ਨ ਦੀ ਅੱਜ ਇਹ ਚੋਣ ਸਵੇਰੇ 10 ਵਜੇ ਤੋਂ ਦੋ ਵਜੇ ਦੁਪਹਿਰ ਤੱਕ ਮੁਕੰਮਲ ਹੋਈ। ਕੁੱਲ 243 ਵੋਟਾਂ ਚੋਂ 21 ਵੋਟਾਂ ਇਲੈਕਟਰੋਨਿਕ ਬੈਲਟ ਰਾਹੀਂ ਪਾਈਆਂ ਜਦੋਂ ਕਿ 195 ਵੋਟਾਂ ਪੋਲ ਹੋਈਆਂ।
ਇਸੇ ਦੌਰਾਨ ਐਮ ਸੀ ਸੁਖਦੇਵ ਸਿੰਘ ਪਟਵਾਰੀ ਨੇ ਐਮ ਆਈ ਜੀ ਸੁਪਰ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾ ਦੇ ਸਦਾ ਰਿਣੀ ਰਹਿਣਗੇ ਅਤੇ ਕੰਬੋਜ- ਗੁਪਤਾ ਗਰੁੱਪ ਦੀ ਜਿੱਤ ਉਨ੍ਹਾ ਵੱਲੋਂ ਇਸ ਖੇਤਰ ਦੀ ਕੀਤੀ ਜਾ ਰਹੀ ਨਿਰਸੁਆਰਥ ਸੇਵਾ ਦਾ ਨਤੀਜਾ ਹੈ।

ਏਟੀਐਮ ਵਿੱਚੋਂ ਲੁਟੇਰਿਆਂ ਨੇ ਇੱਕ ਗਰੀਬ ਪਰਿਵਾਰ ਦੇ ਨਾਲ 45000 ਰੁਪਏ ਦੀ ਮਾਰੀ ਠੱਗੀਭੋਲੇ ਭਾਲੇ ਲੋਕਾਂ ਨੂੰ ਆਏ ਦਿਨ ਲੁੱਟਣ ਤੋਂ ਬਾਜ਼ ਨਹੀਂ ਆ ਰ...
23/01/2025

ਏਟੀਐਮ ਵਿੱਚੋਂ ਲੁਟੇਰਿਆਂ ਨੇ ਇੱਕ ਗਰੀਬ ਪਰਿਵਾਰ ਦੇ ਨਾਲ 45000 ਰੁਪਏ ਦੀ ਮਾਰੀ ਠੱਗੀ

ਭੋਲੇ ਭਾਲੇ ਲੋਕਾਂ ਨੂੰ ਆਏ ਦਿਨ ਲੁੱਟਣ ਤੋਂ ਬਾਜ਼ ਨਹੀਂ ਆ ਰਹੇ ਇਹ ਲੁਟੇਰੇ : ਕੁੰਭੜਾ

ਪੀੜਤ ਪਰਿਵਾਰ ਨੇ ਸੂਹ ਦੇਣ ਵਾਲੇ ਨੂੰ ਪੰਜ ਹਜਾਰ ਰੁਪਏ ਇਨਾਮ ਦੇਣ ਦਾ ਕੀਤਾ ਐਲਾਨ

ਪਟਿਆਲਾ/ਐਸ.ਏ.ਐਸ.ਨਗਰ 22 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਅੰਦਰ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇੰਝ ਲੱਗਦਾ ਹੈ ਕਿ ਪੰਜਾਬ ਅੰਦਰ ਇਹਨਾਂ ਲੁਟੇਰਿਆਂ ਦਾ ਹੀ ਰਾਜ ਹੋਵੇ ਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਇਹਨਾਂ ਦੇ ਸਾਹਮਣੇ ਬੇਵਸ ਨਜ਼ਰ ਆ ਰਹੀ ਹੈ। ਇਸੇ ਲੁੱਟਾਂ ਖੋਹਾਂ ਦੀ ਲੜੀ ਤਹਿਤ ਇੱਕ ਤਾਜ਼ੀ ਘਟਨਾ ਪਟਿਆਲਾ ਜ਼ਿਲੇ ਦੇ ਪੁਲਿਸ ਚੌਕੀ ਬਹਾਦਰਗੜ੍ਹ ਦੇ ਪਿੰਡ ਮੁਰਾਦਪੁਰ ਦੇ ਵਸਨੀਕ ਜਸਵਿੰਦਰ ਕੌਰ ਪਤਨੀ ਗੁਰਚਰਨ ਸਿੰਘ ਨਾਲ ਮਿਤੀ 22/12/2024 ਨੂੰ ਬਹਾਦਰਗੜ੍ਹ ਵਿੱਚ ਸੀਹ ਰੋਡ ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਵਿੱਚੋਂ ਦਿਨ ਦਿਹਾੜੇ ਲੁਟੇਰਿਆਂ ਨੇ 45000/- ਰੁਪਏ ਦੀ ਠੱਗੀ ਮਾਰੀ। ਪਰਿਵਾਰ ਨੇ ਮੌਕੇ ਤੇ ਹੀ ਪੁਲਿਸ ਕੋਲ ਜਾ ਕੇ ਇਸ ਬਾਰੇ ਰਿਪੋਰਟ ਦਰਜ ਕਰਵਾ ਦਿੱਤੀ। ਬੈਂਕ ਵੱਲੋਂ ਸੀਸੀਟੀਵੀ ਫੁਟੇਜ ਦੇਣ ਬਾਅਦ ਲੁਟੇਰਿਆਂ ਦੀਆਂ ਫੋਟੋਆਂ ਕੈਮਰੇ ਵਿੱਚ ਕੈਦ ਹੋ ਚੁੱਕੀਆਂ ਹਨ। ਇਸ ਬਾਰੇ ਉੱਘੇ ਸਮਾਜ ਸੇਵੀ ਤੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਅਤੇ ਅੱਤਿਆਚਾਰ ਭਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਤੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਏਟੀਐਮ ਵਿੱਚੋ ਲੁਟੇਰਿਆਂ ਨੇ ਜਸਵਿੰਦਰ ਕੌਰ ਕੋਲੋਂ ਉਸਦਾ ਅਸਲੀ ਏਟੀਐਮ ਕਾਰਡ ਠੱਗੀ ਮਾਰ ਕੇ ਖੋਹ ਲਿਆ ਤੇ ਆਪਣਾ ਪੁਰਾਣਾ ਕਾਰਡ ਉਹਨਾਂ ਨੂੰ ਦੇ ਦਿੱਤਾ। ਇਹ ਜਸਵਿੰਦਰ ਕੌਰ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ। ਪਰ ਠੱਗਾਂ ਨੇ ਉਸ ਨਾਲ ਵੀ ਬੇਰਹਿਮੀ ਨਾਲ ਮਦਦ ਕਰਨ ਦੇ ਨਾਂ ਤੇ ਠੱਗੀ ਮਾਰ ਕੇ ਉਸ ਦੀ ਕਈ ਮਹੀਨਿਆਂ ਦੀ ਤਨਖਾਹ 45 ਹਜਾਰ ਰੁਪਏ ਲੁੱਟ ਲਈ। ਅੱਜ ਚੌਂਕੀ ਇੰਚਾਰਜ ਨੂੰ ਮਿਲ ਕੇ ਇਸ ਬਾਰੇ ਇਤਲਾਹ ਕੀਤੀ ਗਈ ਤੇ ਜਲਦ ਕਾਰਵਾਈ ਕਰਨ ਬਾਰੇ ਉਹਨਾਂ ਨੂੰ ਕਿਹਾ ਗਿਆ ਹੈ। ਸ. ਕੁੰਭੜਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਠੱਗਾਂ ਚੋਰਾਂ ਤੋਂ ਸਾਵਧਾਨ ਰਹੋ ਤੇ ਉਹਨਾਂ ਨੂੰ ਫੜਾਉਣ ਵਿੱਚ ਸਾਡੀ ਮਦਦ ਕਰੋ। ਬਲਵਿੰਦਰ ਕੁੰਭੜਾ ਨੇ ਕਿਹਾ ਕਿ ਜੋ ਵੀ ਇਹਨਾਂ ਫੁਟੇਜ ਦਿਖ ਰਹੇ ਠੱਗਾਂ ਬਾਰੇ ਜਾਣਕਾਰੀ ਦੇਵੇਗਾ ਜਾਂ ਉਹਨਾਂ ਨੂੰ ਫੜਾਉਣ ਵਿੱਚ ਸਾਡੀ ਮਦਦ ਕਰੇਗਾ। ਉਸਨੂੰ ਧੰਨਵਾਦ ਦੇ ਤੌਰ ਤੇ 5 ਹਜਾਰ ਰੁਪਏ ਇਨਾਮ ਦਿੱਤਾ ਜਾਵੇਗਾ ਤੇ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਸ. ਕੁੰਭੜਾ ਨੇ ਪੁਲਿਸ ਨੂੰ ਲੰਬੇ ਹੱਥੀਂ ਲੈਂਦੇ ਕਿਹਾ ਕਿ ਜੇਕਰ ਚੋਰਾਂ ਦੇ ਖਿਲਾਫ ਪੁਲਿਸ ਨੇ ਜਲਦ ਕਾਰਵਾਈ ਨਾ ਕੀਤੀ ਤਾਂ 15 ਦਿਨਾਂ ਬਾਅਦ ਕੰਮਕਾਜੀ ਦਿਨ ਦਾ ਘਿਰਾਓ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਗੁਰਚਰਨ ਸਿੰਘ, ਭੁਪਿੰਦਰ ਸਿੰਘ ਬਹਾਦਰਗੜ੍ਹ, ਬੀਬੀ ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਮਨਦੀਪ ਸਿੰਘ ਹਾਜ਼ਰ ਹੋਏ।

With Blessings Of Late Ustad Janab Sabar Koti JiThe Mahi music presents                                    "𝘬ꪖ𝘴ꪑꪖꪖ"     ...
15/01/2025

With Blessings Of Late Ustad Janab Sabar Koti Ji
The Mahi music presents

"𝘬ꪖ𝘴ꪑꪖꪖ"

Singer -> Alex Koti
Lyrics -> Sukhraj
Music -> Gazin
Project by -> Amit Mitwa
Video/Design -> Manish Sharma
Label -> The Mahi Music The Mahi Music

ਸ਼ਰਾਬ ਦੀ ਤਸਕਰੀ ਅਤੇ ਸ਼ਰਾਬ ਨਾਲ ਸਬੰਧਤ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਆਬਕਾਰੀ ਵਿਭਾਗ, ਐਸ.ਏ...
09/01/2025

ਸ਼ਰਾਬ ਦੀ ਤਸਕਰੀ ਅਤੇ ਸ਼ਰਾਬ ਨਾਲ ਸਬੰਧਤ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਆਬਕਾਰੀ ਵਿਭਾਗ, ਐਸ.ਏ.ਐਸ. ਨਗਰ ਨੇ ਇੱਕ ਬੋਲੈਰੋ ਪਿਕਅੱਪ ਰਜਿਸਟਰੇਸ਼ਨ ਨੰਬਰ; ਪੀਬੀ-31ਐਲ-3924 ਚੋਂ ਚੰਡੀਗੜ੍ਹ ਵਿੱਚ ਹੀ ਵੇਚੀ ਜਾ ਸਕਦੀ ਵਿਸਕੀ ਅਤੇ ਰਮ ਦੇ 250 ਕੇਸ (ਵਿਸਕੀ ਲੇਬਲ 111 ਏਸ ਅਤੇ 26 RUM ਲੇਬਲ 111 ਏਸ) ਬਰਾਮਦ ਕੀਤੇ ਹਨ।
In continuation its tirade against the smuggling of liquor and other liquor related illegal activities, Excise Department, SAS Nagar has recovered 250 cases (224 of whisky label 111 ACE and 26 RUM label 111 ACE) both for sale in Chandigarh from a Bolero Pickup bearing registration number; PB-31L-3924.
SAS Nagar Police

16/11/2024
News time....
04/11/2024

News time....

30/10/2024

Part 3
ਹੁਣ ਘਰ ਦਾ ਅੰਦਰ ਵਾਲਾ ਸਟੈਚਰ ਦੇਖੋ ਕਿੱਦਾਂ ਤਿਆਰ ਕੀਤਾ ਗਿਆ ਹੈ..

25/10/2024

कपूरथला पुलिस और बदमाशों की झड़प की एक वीडियो भी वायरल हुई, जिसमें एक पुलिस कर्मी की पगड़ी भी उतर...

22/10/2024

ਸੂਚਨਾ ਮਿਲੀ ਸਿਵਲ ਹਸਪਤਾਲ ਵਿੱਚ ਅੱਜ ਦੋਪਹਿਰ ਮੋਟਰ ਸਾਈਕਲ ਸਵਾਰਾਂ ਵਲੋ ਕੇਦੀ ਨੂੰ ਛੁਡਾਉਣ ਆਏ ਦੋ ਵਿਅਕਤੀ....

𝐀𝐦𝐫𝐢𝐭𝐬𝐚𝐫 𝐑𝐮𝐫𝐚𝐥 𝐏𝐨𝐥𝐢𝐜𝐞 𝐂𝐫𝐚𝐜𝐤 𝐃𝐨𝐰𝐧: 𝟒 𝐀𝐜𝐜𝐮𝐬𝐞𝐝 𝐀𝐫𝐫𝐞𝐬𝐭𝐞𝐝 𝐢𝐧 𝟑 𝐌𝐚𝐣𝐨𝐫 𝐂𝐚𝐬𝐞𝐬ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਸੰਜੀਦੇ ਢੰਗ ਨਾਲ ਕਾਰਵਾਈ...
22/10/2024

𝐀𝐦𝐫𝐢𝐭𝐬𝐚𝐫 𝐑𝐮𝐫𝐚𝐥 𝐏𝐨𝐥𝐢𝐜𝐞 𝐂𝐫𝐚𝐜𝐤 𝐃𝐨𝐰𝐧: 𝟒 𝐀𝐜𝐜𝐮𝐬𝐞𝐝 𝐀𝐫𝐫𝐞𝐬𝐭𝐞𝐝 𝐢𝐧 𝟑 𝐌𝐚𝐣𝐨𝐫 𝐂𝐚𝐬𝐞𝐬

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਸੰਜੀਦੇ ਢੰਗ ਨਾਲ ਕਾਰਵਾਈ ਕਰਦੇ ਹੋਏ 4 ਲੋਕਾਂ ਨੂੰ ਵੱਖ-ਵੱਖ ਗੰਭੀਰ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਹੈ।

- ⁠ਚਾਟੀਵਿੰਡ ਵਿੱਚ ਘਰ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ 2 ਮੁੱਖ ਦੋਸ਼ੀ ਗ੍ਰਿਫ਼ਤਾਰ, ਜਿਨ੍ਹਾਂ ਕੋਲੋਂ .32 ਬੋਰ ਪਿਸਤੌਲ ਬਰਾਮਦ।
- ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ 2 ਹੋਰ ਗ੍ਰਿਫ਼ਤਾਰ, ਜਿਨ੍ਹਾਂ ਕੋਲੋਂ PX STORM ਪਿਸਤੌਲ ਅਤੇ ਇਕ ਦੇਸੀ .32 ਬੋਰ ਪਿਸਤੌਲ ਬਰਾਮਦ ਕੀਤਾ ਗਿਆ।
- ਬੈਂਕ ਡਾਕੇ ਦੇ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਦੋਸ਼ੀ ਕਸ਼ਮੀਰ ਸਿੰਘ ਓੁਰਫ ਸ਼ੀਰੂ ਕੋਲੋਂ ₹5 ਲੱਖ ਰਿਕਵਰ ਕੀਤੇ ਗਏ।

ਪੁਲਿਸ ਦੀ ਇਹ ਤਿੱਖੀ ਕਾਰਵਾਈ ਕਾਨੂੰਨ ਰਾਜ ਨੂੰ ਕਾਇਮ ਕਰਨ ਅਤੇ ਜਨਤਕ ਸੁਰੱਖਿਆ ਯਕੀਨੀ ਬਣਾਉਣ ਦੀ ਪ੍ਰਤੀਬੱਧਤਾ ਦਰਸਾਉਂਦੀ ਹੈ।

In a swift and coordinated operation, Amritsar Rural Police have arrested 4 individuals involved in separate criminal activities.

- Two prime accused apprehended for a house shooting in Chattiwind, with a .32 bore pistol seized.
- Two more arrested for arms smuggling, found in possession of a PX STORM pistol and a country-made .32 bore weapon.
- ₹5 lakh recovered in connection to a bank robbery from the previously arrested accused, Kashmir Singh alias Sheeru.

The police's swift action demonstrates their commitment to curbing crime and ensuring public safety.



Punjab Police India
Border Range Police
SAANJH Punjab Police
Sadak Surakhya Force

Rupnagar Range Police arrested 02 snatchers who were involved in snatching and recovered a pair of gold earrings from th...
21/10/2024

Rupnagar Range Police arrested 02 snatchers who were involved in snatching and recovered a pair of gold earrings from their possession.

FIR has been registered under BNS section at PS Nurpur Bedi.

Further investigation is going on to gather more information.


Address

Chandigarh
0172

Alerts

Be the first to know and let us send you an email when a power of media posts news and promotions. Your email address will not be used for any other purpose, and you can unsubscribe at any time.

Shortcuts

Share