03/01/2026
ਯਾਦੂ ਭੁੱਲਰ ਵੀਰ ਦਾ ਨਾਂ ਤਾਂ ਮੈਂ ਕਾਫੀ ਟਾਇਮ ਤੋਂ ਜਾਣਦਾ ਹਾਂ ਪਰ ਬਾਈ ਨਾਲ ਮੇਲ ਜੋਲ ਥੋੜਾ ਟਾਇਮ ਪਹਿਲਾਂ ਪਾਲ ਸਿੱਧੂ ( ਮਿਊਜ਼ਿਕ ਇੰਸਪਾਇਰ) ਵੀਰ ਦੀ ਜ਼ਰੀਏ ਹੋਇਆ ਸੀ ਉਦੋਂ ਬਾਈ ਨੇ ਮੈਨੂੰ ਆਪਣੀ ਕਿਤਾਬ "ਮਨੁਹੁ ਕੁਸੁਧਾ ਕਾਲੀਆ" ਭੇਂਟ ਕੀਤੀ ਸੀ ਜਿਸਨੂੰ ਪੜ੍ਹਕੇ ਬਾਈ ਬਾਰੇ ਜਾਣਿਆ ਕਿ ਓਹ ਪੱਤਰਕਾਰ ਤਾਂ ਹੈ ਹੀ ਕਮਾਲ ਲੇਖਕ ਵੀ ਕਮਾਲ ਦਾ ਹੈ ਜਿਹੜੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਨੇ ਉੱਨ੍ਹਾਂ ਸੱਜਣਾਂ ਨੂੰ ਇਹ ਕਿਤਾਬ ਜਰੂਰ ਪੜ੍ਹਨੀ ਚਾਹੀਦੀ ਹੈ | ਅੱਜ ਬਰਨਾਲੇ ਇੱਕ ਵਾਰ ਫਿਰ ਬਾਈ ਨਾਲ ਮੁਲਾਕਾਤ ਦਾ ਸਬੱਬ ਬਣਿਆ ਤਾਂ ਬਾਈ ਨੇ ਆਪਣੀਆਂ ਅਗਲੀਆਂ ਕਿਤਾਬਾਂ ਵੀ ਭੇਂਟ ਕੀਤੀਆਂ ਇੰਨਾ ਕਿਤਾਬਾਂ ਬਾਰੇ ਮੈਂ ਪੜ੍ਹਕੇ ਹੀ ਲਿਖੂਗਾ ਪਰ ਬਾਈ ਨੇ ਜੋ ਵਿਸੇ ਚੁਣੇ ਹਨ ਓਹ ਬਾਕਮਾਲ ਨੇ ਇੱਕ ਕਿਤਾਬ ਸਾਡੇ ਇਲਾਕੇ ਦੇ ਸ਼ਹੀਦ ਫੌਜੀਆਂ ਬਾਰੇ ਤੇ ਦੂਜੀ ਸਕੂਲਾਂ ਬਾਰੇ ਹੈ ਇੰਨ੍ਹਾਂ ਕਿਤਾਬ ਨੂੰ ਪੁਲਾਂਗ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਇੱਕ ਵਾਰ ਜਰੂਰ ਪੜਿਓ ਬਹੁਤ ਸੋਹਣੀ ਜਾਣਕਾਰੀ ਸਾਂਝੀ ਕੀਤੀ ਹੈ ਬਾਈ ਨੇ