
21/03/2025
ਵੈਸੇ ਇੰਡੀਆ 'ਚ ਟੈਲੈਂਟ ਦੀ ਤਾਂ ਕੋਈ ਕਮੀ ਨਹੀਂ ਪਰ ਪਤਾ ਨਹੀਂ ਕਿਉਂ ਨਾਸਾ-ਨੂਸਾ ਤੇ ਹੋਰ ਦੂਜੇ-ਤੀਜਿਆਂ ਨੂੰ ਦਿਹਦਾ ਈ ਨਹੀਂ । ਕੱਲ੍ਹ ਇੱਕ ਦੀ ਖ਼ਬਰ ਲੱਗੀ ਸੀ ਕਿ ਯੂਪੀ ਦ ਮਥੁਰਾ ਲਾਗੇ 'ਚ ਇੱਕ ਬੰਦੇ ਦਾ ਢਿੱਡ ਦੁਖਦਾ ਸੀ ਤੇ ਉਸ ਨੇ ਖੋਲ੍ਹ ਕੇ ਯੂ ਟਿਊਬ ਲੈ ਕੇ ਟਰੇਨਿੰਗ ਆਵਦਾ ਅਪ੍ਰੇਸ਼ਨ ਆਪ ਕਰਨ ਲਈ ਆਵਦਾ ਈ ਢਿੱਡ ਚੀਰ ਘੱਤਿਆ । ਮੁੜ ਉਹਨੇ ਆਵਦੇ ਟਾਂਕੇ ਵੀ ਪਲਾਸਟਿਕ ਦੇ ਧਾਗੇ ਨਾਲ ਆਪ ਈ ਚੇਪ ਦਿੱਤੇ । ਬਾਅਦ 'ਚ ਜਦੋਂ ਚੀਕਾਂ ਮਾਰਨ ਲੱਗਾ ਤਾਂ ਗੈਰ ਯੂ-ਟਿਊਬ ਵਾਲ਼ੇ ਡਾਕਟਰਾਂ ਦੇ ਹਸਪਤਾਲ ਲਿਆਂਦਾ ਗਿਆ । ਅੱਜ ਖ਼ਬਰ ਆ ਰਹੀ ਹੈ ਕਿ ਯੂਪੀ ਦੇ ਹੀ ਆਗਰੇ ਦਾ ਇੱਕ ਬੰਦਾ ਹੱਟੀ 'ਤੇ ਹੀ ਡਿਗਰੀਆਂ ਰੱਖੀ ਬੈਠਾ ਸੀ । 2 ਲੱਖ 40 ਹਜ਼ਾਰ 'ਚ ਐਮਬੀਏ ਦੀ , 40 ਹਜ਼ਾਰ 'ਚ ਬੀ.ਕਾਮ ਤੇ ਬੀਐਸਸੀ ਦੀ ਡਿਗਰੀ। ਇਸ ਤੋਂ ਇਲਾਵਾ ਜੇ ਕੋਈ ਹਾਈ ਸਕੂਲ 'ਚੋਂ ਹਾਈ ਜੰਪ ਮਾਰਨਾ ਚਾਹੁੰਦੈ ਤਾਂ ਉਹਦਾ ਰੇਤ ਕਹਿੰਦਾ ਪਚਿ ਹਜ਼ਾਰ ਰਾਖੀਐ ਤਾਂ ਕਿ ਪੜ੍ਹਾਈ ਆਮ ਬੰਦੇ ਤੋਂ ਦੂਰ ਨਾ ਹੋ ਸਕੇ । ਵੈਸੇ ਹੁਣ ਹੱਟੀ ਨੂੰ ਸ਼ਟਰ ਵੱਜਾ ਹੈ ਤੇ ਡਿਗਰੀਆਂ ਦਾ ਸੌਦਾ ਵੇਚਣ ਵਾਲਾ ਹਵਾਲਾਤ ਦੀ ਫਰਸ਼ 'ਤੇ ਪੋਟਿਆਂ ਨਾਲ ਮਾਰਕਸ਼ੀਟਾਂ ਵਾਹ ਰਿਹੈ। ਬਾਕੀ ਵੀਰੇ ਇਹ ਤਾਂ ਕੁਝ ਵੀ ਨਹੀਂ ਹਲੇ AI 'ਤੇ ਸਾਡੇ ਹੱਥ ਖੁੱਲ੍ਹਣ ਦਿਓ ਵਿਖਾਵਾਂਗੇ ਦੁਨੀਆ ਨੂੰ ਕਿ ਟੈਲੈਂਟ ਕਿਆ ਚੀਜ਼ ਹੈ !!
ਮਿੰਟੂ ਗੁਰੂਸਰੀਆ