Amarinder Singh Kang

Amarinder Singh Kang Rooted in Punjab. Guided by Indian National Congress India values. Proud Engineer from PEC Chandigarh. Serving Kharar with integrity and legacy of S.

Jagmohan Singh Kang

ਦੇਸ਼-ਵਿਦੇਸ਼ ਵਿੱਚ ਵੱਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਤਿਆਗ, ਸਮਰਪਣ ਅਤੇ ਅਟੁੱਟ ਵਿਸ਼ਵਾਸ ਦੇ ਪ੍ਰਤੀਕ ਪਵਿੱਤਰ ਤਿਉਹਾਰ ਈਦ-ਉਲ-ਅਦਾ ਦੀਆਂ ਲੱਖ-...
28/05/2026

ਦੇਸ਼-ਵਿਦੇਸ਼ ਵਿੱਚ ਵੱਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਤਿਆਗ, ਸਮਰਪਣ ਅਤੇ ਅਟੁੱਟ ਵਿਸ਼ਵਾਸ ਦੇ ਪ੍ਰਤੀਕ ਪਵਿੱਤਰ ਤਿਉਹਾਰ ਈਦ-ਉਲ-ਅਦਾ ਦੀਆਂ ਲੱਖ-ਲੱਖ ਮੁਬਾਰਕਾਂ। ਇਹ ਪਵਿੱਤਰ ਦਿਹਾੜਾ ਸਾਨੂੰ ਇਨਸਾਨੀਅਤ, ਪਿਆਰ, ਕੁਰਬਾਨੀ ਅਤੇ ਭਾਈਚਾਰੇ ਦੀ ਸਿੱਖਿਆ ਦਿੰਦਾ ਹੈ। ਕਾਮਨਾ ਕਰਦਾ ਹਾਂ ਕਿ ਇਹ ਮੁਬਾਰਕ ਦਿਨ ਆਪ ਸਭ ਦੇ ਜੀਵਨ ਵਿੱਚ ਸੁਖ-ਸ਼ਾਂਤੀ, ਤਰੱਕੀ, ਖੁਸ਼ਹਾਲੀ ਅਤੇ ਤੰਦਰੁਸਤੀ ਲੈ ਕੇ ਆਵੇ।

ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਆਧੁਨਿਕ ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ‘ਤੇ ਉਨ੍ਹਾਂ ਨੂੰ ਕੋਟਿ-ਕੋਟਿ ਨਮ...
27/05/2026

ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਆਧੁਨਿਕ ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ‘ਤੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ। Non- Aligned Movement ਰਾਹੀਂ ਵਿਸ਼ਵ ਪੱਧਰ ਤੇ ਭਾਰਤ ਨੂੰ ਨਵੀਂ ਪਹਿਚਾਣ ਦਵਾਉਣ ਵਾਲੇ ਪੰਡਿਤ ਨਹਿਰੂ ਜੀ ਦੀ ਦੂਰਅੰਦੇਸ਼ ਸੋਚ, ਸਿੱਖਿਆ ਅਤੇ ਖੋਜ ਪ੍ਰਤੀ ਸਮਰਪਣ ਅਤੇ ਦੇਸ਼ ਨਿਰਮਾਣ ਵਿੱਚ ਦਿੱਤਾ ਯੋਗਦਾਨ ਹਮੇਸ਼ਾ ਸਾਡੇ ਲਈ ਪ੍ਰੇਰਨਾ ਸਰੋਤ ਰਹੇਗਾ।

ਪਿਛਲੇ 11 ਦਿਨਾਂ 'ਚ ਚਾਰ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ। ਜਿਸ ਨਾਲ ਪੈਟਰੋਲ ਦੀ ਕੀਮਤ 8. 06 ਰੁਪਏ ਅਤੇ ਡੀਜ਼ਲ ਦ...
25/05/2026

ਪਿਛਲੇ 11 ਦਿਨਾਂ 'ਚ ਚਾਰ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ। ਜਿਸ ਨਾਲ ਪੈਟਰੋਲ ਦੀ ਕੀਮਤ 8. 06 ਰੁਪਏ ਅਤੇ ਡੀਜ਼ਲ ਦੀ ਕੀਮਤ 'ਚ 7.80 ਰੁਪਏ ਦਾ ਵਾਧਾ ਹੋਇਆ ਹੈ। ਦੇਸ਼ ਵਾਸੀਆਂ ਨੂੰ ਅੰਮ੍ਰਿਤਕਾਲ ਅਤੇ ਵਿਸ਼ਵਗੁਰੂ ਵਰਗੇ ਨਾਅਰਿਆਂ ਨਾਲ ਭਰਮਾਇਆ ਜਾ ਰਿਹਾ ਹੈ ਪਰ ਅਸਲ ਵਿੱਚ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ। ਜਿਸ ਦਾ ਸਿੱਧਾ ਅਸਰ ਆਮ ਨਾਗਰਿਕ 'ਤੇ ਪੈਂਦਾ ਹੈ ਕਿਉਂਕਿ ਇੰਧਨ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਵਧੇਗੀ ਅਤੇ ਆਮ ਨਾਗਰਿਕ ਦੀਆਂ ਮੁਸ਼ਕਲਾਂ 'ਚ ਵਾਧਾ ਹੋਵੇਗਾ। ਅੱਜ ਲੋੜ ਹੈ ਠੋਸ ਰਣਨੀਤੀ ਦੀ ਜੋ ਮਹਿੰਗਾਈ ਨੂੰ ਕਾਬੂ ਪਾਇਆ ਜਾ ਸਕੇ ਅਤੇ ਆਮ ਨਾਗਰਿਕ ਨੂੰ ਰਾਹਤ ਦਿੱਤੀ ਜਾ ਸਕੇ।

25/05/2026

ਪਿਛਲੇ ਦਿਨੀਂ ਆਯੋਜਿਤ ਲੋਕ ਮਿਲਣੀਆਂ ਦੌਰਾਨ ਆਪ ਸਭ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਦੇ ਭਰੋਸੇ ਨੇ ਸਾਡੇ ਹੌੰਸਲੇ ਬੁਲੰਦ ਕੀਤੇ ਹਨ। ਆਪ ਸਭ ਦਾ ਪਿਆਰ ਹੀ ਸਾਡੀ ਅਸਲ ਤਾਕਤ ਹੈ।
ਬਹੁਤ -ਬਹੁਤ ਧੰਨਵਾਦ ਸਾਥੀਓ...

ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਛੋਟੀ ਉਮਰ ਵਿੱਚ ਹੀ ਗ਼ਦਰ ਲਹਿਰ ਨਾਲ ਜੁੜ ਕੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੇ ਅਦਭੁੱਤ ਯੋਗਦਾਨ ਪਾਇਆ।...
24/05/2026

ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਛੋਟੀ ਉਮਰ ਵਿੱਚ ਹੀ ਗ਼ਦਰ ਲਹਿਰ ਨਾਲ ਜੁੜ ਕੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੇ ਅਦਭੁੱਤ ਯੋਗਦਾਨ ਪਾਇਆ। ਉਹ ਆਜ਼ਾਦੀ ਸੰਘਰਸ਼ ਦੇ ਸਭ ਤੋਂ ਨੌਜਵਾਨ ਅਤੇ ਵਿਲੱਖਣ ਸ਼ਹੀਦਾਂ ਵਿੱਚੋਂ ਇੱਕ ਸਨ, ਜਿਨ੍ਹਾਂ ’ਤੇ ਪੰਜਾਬ ਨੂੰ ਸਦਾ ਮਾਣ ਰਹੇਗਾ।
ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਮੌਕੇ ਮੈਂ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦਾ ਹਾਂ। ਉਨ੍ਹਾਂ ਦੀ ਕੁਰਬਾਨੀ ਅਤੇ ਦੇਸ਼ਭਗਤੀ ਭਾਰਤ ਦੇ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗੀ।

23/05/2026

ਮੁੱਖ ਮੰਤਰੀ ਜੀ ਇਹ ਉਹੀ ਸਰਕਾਰੀ ਮੁਲਾਜ਼ਮ ਹਨ ਜਿਨਾਂ ਨੇ ਫੁੱਲਾਂ ਦੀ ਵਰਖਾ ਕਰ ਤੁਹਾਡਾ ਪੰਜਾਬ ਸਿਵਲ ਸਕੱਤਰੇਤ ਵਿੱਚ ਸਵਾਗਤ ਕੀਤਾ ਸੀ ਪਰ ਤੁਸੀਂ ਮੁਲਾਜ਼ਮਾਂ ਦਾ ਹੱਕ ਡੀਏ ਵੀ ਉਹਨਾਂ ਨੂੰ ਨਹੀਂ ਦਿੱਤਾ ਅਤੇ ਅੱਜ ਮੁਲਾਜ਼ਮਾਂ ਦਾ 16 ਹਜ਼ਾਰ ਕਰੋੜ ਰੁਪਏ ਡੀਏ ਸਰਕਾਰ ਵੱਲ ਬਕਾਇਆ ਹੈ। ਹਾਲਾਤ ਇਹ ਹਨ ਕਿ ਮੁਲਾਜ਼ਮ ਵਰਗ ਅੱਜ ਸਰਕਾਰ ਦੇ ਖਿਲਾਫ਼ ਹੈ ਅਤੇ ਨਗਰ ਕੌਂਸਲ ਚੋਣਾਂ ਅਤੇ ਅੱਗੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਦਾ ਅਹਿਦ ਲਿਆ ਜਾਣਾ ਬੇਹੱਦ ਸ਼ਰਮਨਾਕ ਹੈ।

ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਪਾਉਂਟਾ ਸਾਹਿਬ ਨੂੰ ਮਹੰਤਾਂ ਦੇ ਹੱਥੋਂ ਆਜ਼ਾਦ ਕਰਵਾਉਣ ਲਈ 22 ਮਈ 1964 ਨੂੰ ਵਾਪਰੇ ਖੂ...
22/05/2026

ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਪਾਉਂਟਾ ਸਾਹਿਬ ਨੂੰ ਮਹੰਤਾਂ ਦੇ ਹੱਥੋਂ ਆਜ਼ਾਦ ਕਰਵਾਉਣ ਲਈ 22 ਮਈ 1964 ਨੂੰ ਵਾਪਰੇ ਖੂਨੀ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹੋਇਆ ਪ੍ਰਣਾਮ ਕਰਦਾ ਹਾਂ। ਇਹ ਸਾਕਾ ਸਿੱਖ ਇਤਿਹਾਸ ਦੇ ਗੌਰਵ ਦੀ ਅਦੁੱਤੀ ਤੇ ਅਮਰ ਗਾਥਾ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ।

ਭਾਰਤ ਰਤਨ ਅਤੇ ਸਾਡੇ ਪ੍ਰੇਰਣਾ ਸਰੋਤ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ ਕਰਦਾ ਹਾਂ।...
21/05/2026

ਭਾਰਤ ਰਤਨ ਅਤੇ ਸਾਡੇ ਪ੍ਰੇਰਣਾ ਸਰੋਤ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ ਕਰਦਾ ਹਾਂ।

ਸ਼੍ਰੀ ਰਾਜੀਵ ਗਾਂਧੀ ਜੀ ਨੇ 21ਵੀਂ ਸਦੀ ਦੇ ਆਧੁਨਿਕ ਭਾਰਤ ਦਾ ਸੁਪਨਾ ਦੇਖਿਆ ਅਤੇ ਦੇਸ਼ ਵਿੱਚ ਕੰਪਿਊਟਰ ਅਤੇ ਟੈਲੀਕਾਮ ਕ੍ਰਾਂਤੀ ਦੀ ਮਜ਼ਬੂਤ ਨੀਂਹ ਰੱਖੀ। ਉਨ੍ਹਾਂ ਦੀ ਦੂਰਦਰਸ਼ੀ ਸੋਚ, ਯੁਵਾ ਸ਼ਕਤੀ ‘ਤੇ ਵਿਸ਼ਵਾਸ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦਿੱਤੀ ਮਹਾਨ ਕੁਰਬਾਨੀ ਸਦਾ ਯਾਦ ਰਹੇਗੀ।ਉਨ੍ਹਾਂ ਦੇ ਉੱਚੇ ਵਿਚਾਰ ਅਤੇ ਦੇਸ਼ਭਗਤੀ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ।

ਕਦੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹਾ ਜਾਂਦਾ ਸੀ, ਪਰ ਅੱਜ ਸਰਕਾਰ ਦੀ ਨਾਕਾਮੀ ਅਤੇ ਕਮਜ਼ੋਰ ਆਰਥਿਕ ਪ੍ਰਬੰਧਨ ਨੇ ਪੰਜਾਬ ਨੂੰ ਕਰ...
20/05/2026

ਕਦੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹਾ ਜਾਂਦਾ ਸੀ, ਪਰ ਅੱਜ ਸਰਕਾਰ ਦੀ ਨਾਕਾਮੀ ਅਤੇ ਕਮਜ਼ੋਰ ਆਰਥਿਕ ਪ੍ਰਬੰਧਨ ਨੇ ਪੰਜਾਬ ਨੂੰ ਕਰਜ਼ੇ ਹੇਠ ਦਬਾ ਦਿੱਤਾ ਹੈ। ਸਿਰਫ਼ ਦੋ ਮਹੀਨਿਆਂ ਵਿੱਚ ₹5,300 ਕਰੋੜ ਦਾ ਨਵਾਂ ਕਰਜ਼ਾ ਲੈਣਾ ਅਤੇ ਕੁੱਲ ਕਰਜ਼ੇ ਦਾ ₹4.47 ਲੱਖ ਕਰੋੜ ਤੱਕ ਪਹੁੰਚ ਜਾਣਾ ਬੇਹੱਦ ਚਿੰਤਾਜਨਕ ਹੈ। ਇਹ ਕਰਜ਼ਾ ਸਿਰਫ਼ ਅੰਕੜੇ ਨਹੀਂ, ਸਗੋਂ ਪੰਜਾਬ ਦੇ ਭਵਿੱਖ ‘ਤੇ ਵਧਦਾ ਬੋਝ ਹੈ।
ਅੱਜ ਹਾਲਾਤ ਇਹ ਹਨ ਕਿ ਸਰਕਾਰ ਰੋਜ਼ਾਨਾ ਦੇ ਖਰਚੇ ਚਲਾਉਣ ਲਈ ਵੀ ਕਰਜ਼ੇ ‘ਤੇ ਨਿਰਭਰ ਹੋ ਗਈ ਹੈ। ਅੱਜ ਹਰ ਪੰਜਾਬੀ ਦੇ ਸਿਰ ਲਗਭਗ ₹1.04 ਲੱਖ ਦਾ ਕਰਜ਼ਾ ਚੜ੍ਹ ਚੁੱਕਾ ਹੈ। ਸਰਕਾਰ ਦੀਆਂ ਫ਼ਜ਼ੂਲ ਖਰਚੀਆਂ ਅਤੇ ਗਲਤ ਨੀਤੀਆਂ ਨੇ ਵਿਕਾਸ ਨੂੰ ਰੋਕ ਦਿੱਤਾ ਹੈ। ਜੇ ਸਮੇਂ ਸਿਰ ਹਾਲਾਤ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਨਾਕਾਮੀ ਦੀ ਕੀਮਤ ਚੁਕਾਉਣੀ ਪਵੇਗੀ।

Wishing my beautiful daughter the happiest 13th birthday! 🎉Just like that, my little girl is officially a teenager today...
17/05/2026

Wishing my beautiful daughter the happiest 13th birthday! 🎉

Just like that, my little girl is officially a teenager today. May this new chapter bring you endless happiness, confidence, laughter and dreams that always take flight.

ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ਵਿੱਚ 17 ਮਈ 1746 ਨੂੰ ਵਾਪਰਿਆ ਛੋਟਾ ਘੱਲੂਘਾਰਾ ਸਿੱਖ ਇਤਿਹਾਸ ਦੀਆਂ ਸਭ ਤੋਂ ਦਰਦਨਾਕ ਅਤੇ ਲਹੂ-ਭਿੱਜੀਆਂ ਘਟਨਾਵ...
17/05/2026

ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ਵਿੱਚ 17 ਮਈ 1746 ਨੂੰ ਵਾਪਰਿਆ ਛੋਟਾ ਘੱਲੂਘਾਰਾ ਸਿੱਖ ਇਤਿਹਾਸ ਦੀਆਂ ਸਭ ਤੋਂ ਦਰਦਨਾਕ ਅਤੇ ਲਹੂ-ਭਿੱਜੀਆਂ ਘਟਨਾਵਾਂ ਵਿੱਚੋਂ ਇੱਕ ਹੈ। ਜ਼ਕਰੀਆ ਖਾਨ ਦੇ ਪੁੱਤਰ ਯਹੀਆ ਖਾਨ ਵੱਲੋਂ ਸਿੱਖਾਂ ਉੱਤੇ ਢਾਹੇ ਗਏ ਜ਼ੁਲਮ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਸੀ। ਜੰਗਲਾਂ ਵਿੱਚ ਰਹਿ ਰਹੇ ਨਿਹੱਥੇ ਹਜ਼ਾਰਾਂ ਸਿੰਘਾਂ, ਬੀਬੀਆਂ ਅਤੇ ਬੱਚਿਆਂ ਨੂੰ ਨਸਲਕੁਸ਼ੀ ਦਾ ਸ਼ਿਕਾਰ ਬਣਾਇਆ ਗਿਆ, ਪਰ ਸਿੱਖ ਕੌਮ ਦਾ ਚੜ੍ਹਦੀ ਕਲਾ ਵਾਲਾ ਜਜ਼ਬਾ ਕਦੇ ਝੁਕਿਆ ਨਹੀਂ। ਛੋਟੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹਾਂ।

Address

Chandigarh

Website

Alerts

Be the first to know and let us send you an email when Amarinder Singh Kang posts news and promotions. Your email address will not be used for any other purpose, and you can unsubscribe at any time.

Share