Latest punjabi suit

Latest punjabi suit Elegant | Ethnic | Empowering
Discover timeless beauty with our handcrafted Punjabi suits. Worldwide Shipping | Custom Orders | DM to Order

From classic Patialas to trendy designer wear —
we bring tradition to your doorstep.

09/12/2025
08/12/2025
ਇੰਗਲੈਂਡ ਦੇ ਸਿੱਲੇ ਸਿਲੇ ਮੌਸਮ ਦੀ ਸੁਹਾਵਣੀ ਜਿਹੀ ਸ਼ਾਮ..ਜਦੋਂ ਪਹਿਲੀ ਮਿਲਣੀ ਤਹਿ ਹੋਈ ਸੀ..ਦੂਰੋਂ ਤੁਰੀ ਆਉਂਦੀ ਨੂੰ ਦੇਖ ਇੰਝ ਲੱਗਾ ਜਿੱਦਾਂ ਚਿ...
10/11/2025

ਇੰਗਲੈਂਡ ਦੇ ਸਿੱਲੇ ਸਿਲੇ ਮੌਸਮ ਦੀ ਸੁਹਾਵਣੀ ਜਿਹੀ ਸ਼ਾਮ..ਜਦੋਂ ਪਹਿਲੀ ਮਿਲਣੀ ਤਹਿ ਹੋਈ ਸੀ..ਦੂਰੋਂ ਤੁਰੀ ਆਉਂਦੀ ਨੂੰ ਦੇਖ ਇੰਝ ਲੱਗਾ ਜਿੱਦਾਂ ਚਿਰਾਂ ਤੋਂ ਗੁਆਚੀ ਹੋਈ ਕੋਈ ਰੂਹਾਂ ਦੀ ਹਾਣ ਨਜਰੀ ਪੈ ਗਈ ਹੋਵੇ...
ਫੇਰ ਨਿੰਮਾ-ਨਿੰਮਾਂ ਹੱਸਦੀ ਹੋਈ ਕੋਲ ਆਈ ਤਾਂ..ਅੱਗੇ ਥੋੜਾ ਚਿੱਕੜ ਸੀ..ਟੱਪਣ ਲੱਗੀ ਤਾਂ ਰੁੱਕ ਗਈ..ਫੇਰ ਥੋੜਾ ਝਿਜਕ ਵੀ ਗਈ..ਮੁੜ ਨਜਰਾਂ ਮਿਲ਼ੀਆਂ ਤੇ ਨਾਲ ਹੀ ਨਾਜ਼ੁਕ ਜਿਹਾ ਹੱਥ ਅੱਗੇ ਕਰ ਆਖਣ ਲੱਗੀ "ਹੱਥ ਫੜ ਸਕਦਾਂ ਏ ਮੇਰਾ?"

ਏਨੀ ਗੱਲ ਸੁਣ ਤਰਨਤਾਰਨ ਕੋਲ ਭਰੋਵਾਲ ਪਿੰਡ ਵਿਚ ਜਨਮਿਆਾ ਸਿੱਧਾ-ਸਾਦਾ ਮਝੈਲ ਜੱਟ ਸ਼ਸ਼ੋਪੰਝ ਵਿਚ ਪੈ ਗਿਆ..ਹੋਰ ਤੇ ਕੁਝ ਸੁਝਿਆ ਨੀ ਬਸ ਕਿਸੇ ਵੇਲੇ ਮਾਂ ਦੀ ਆਖੀ ਦਿਮਾਗ ਵਿਚ ਆ ਗਈ ਕੇ "ਪੁੱਤ ਵਲੈਤ ਚਲਿਆਂ ਤੇ ਹੈਂ..ਜੇ ਕਿਸੇ ਬੇਗਾਨੀ ਦਾ ਹੱਥ ਫੜ ਲਿਆ ਤਾਂ ਮੁੜ ਛੱਡੀ ਨਾ"...!

ਓਸੇ ਵੇਲੇ ਆਖਣ ਲੱਗਾ ਕੇ "ਫੜ ਤੇ ਲੈਂਦਾ ਹਾਂ ਪਰ ਫੇਰ ਸਾਰੀ ਉਮਰ ਛੁਡਾਉਣ ਨਹੀ ਦੇਣਾ"

ਅੰਨ੍ਹਾਂ ਕੀ ਮੰਗੇ ਦੋ ਅੱਖੀਆਂ..ਅਗਲੀ ਏਨੀ ਗੱਲ ਸੁਣ ਕਪਾਹ ਦੇ ਫੁੱਲ ਵਾਂਙ ਖਿੜ ਗਈ ਤੇ ਮੁੜ ਦਿੱਲਾਂ ਨੂੰ ਦਿੱਲਾਂ ਵਾਲੀ ਐਸੀ ਪੈੜ ਲੱਭ ਪਈ ਕੇ ਅਜ ਤੱਕ ਇੱਕਠੇ ਤੁਰੇ ਆ ਰਹੇ ਹਾਂ..ਇੱਕਠਾ ਅਕਾਉਂਟ..ਇੱਕਠੀਆਂ ਖੁਸ਼ੀਆਂ ਤੇ ਇੱਕਠੇ ਗਮ..ਗੱਲ ਕੀ ਬੀ ਕੋਈ ਵੀ ਚੀਜ ਵੱਖ ਵੱਖ ਨਹੀਂ ਏ.
ਫੇਰ ਲਿਥੂਏਨਿਆ ਨਾਮ ਦੇ ਮੁਲਖ ਦੀ ਛੇ ਫੁੱਟ ਦੀ ਡੋਨਾਤਾ ਜਦੋਂ ਲਾਵਾਂ ਲੈ ਡੋਨਾਤਾ ਕੌਰ ਬਣ ਗਈ ਤਾਂ ਕਰਮਾਂ ਵਾਲੀ ਨੇ ਬੱਸ ਇੱਕੋ ਗੱਲ ਆਖੀ ਕੇ ਤੇਰੇ ਮੋਹ ਪਿਆਰ ਵਿਚ ਇਸ ਕਦਰ ਰੰਗੀ ਗਈ ਹਾਂ ਕੇ ਹੁਣ ਜਿੰਦਗੀ ਨੂੰ ਭਾਵੇਂ ਜਿਹੜੇ ਮਰਜੀ ਰੰਗ ਵਿਚ ਰੰਗ ਦੇ ਪਰ ਇੱਕ ਅਰਜੋਈ ਏ ਕੇ ਕਿਸੇ ਮੋੜ ਤੇ ਅੱਪੜ ਧੋਖਾ ਨਾ ਦੇ ਜਾਵੀਂ ..
ਅੱਗੋਂ ਮੇਰਾ ਅਚੇਤ ਮਨ ਆਪ ਮੁਹਾਰੇ ਹੀ ਗਾ ਉਠਿਆ ਕੇ..."ਯਾਰੀ ਜੱਟ ਦੀ ਤੂਹਤ ਦਾ ਮੋਛਾ..ਕਦੀ ਨਾ ਵਿਚਾਲੋਂ ਟੁੱਟਦਾ"...."ਮਗਰੋਂ ਦਿਲ ਦਰਿਆ ਸਮੁੰਦਰੋਂ ਡੂੰਗੇ..ਕੌਣ ਦਿਲਾਂ ਦੀਆਂ ਜਾਣੇ" ਵਾਲੀ ਕਰਾਮਾਤ ਅਸਲ ਵਿਚ ਵਾਪਰ ਗਈ ਅਤੇ ਕਾਇਨਾਤ ਨੇ ਸ਼੍ਰਿਸ਼ਟੀ ਨਾਲ ਐਸੀ ਭਿਆਲੀ ਪਾਈ ਕੇ ਮੁਹੱਬਤ ਵਾਲੇ ਵੇਹੜੇ ਦੋ ਬੂਟੇ ਵੀ ਉੱਗ ਆਏ...ਧੀ ਅੰਮ੍ਰਿਤ ਕੌਰ ਅਤੇ ਨਿੱਕਾ ਅਨੰਦ ਸਿੰਘ...

ਫੇਰ ਜਦੋਂ ਅਨੰਦ ਸਿੰਘ ਨੂੰ ਪੱਗ ਬਣਾਉਣ ਦੀ ਗੱਲ ਚਲੀ ਤਾਂ ਡੋਨਾਤਾ ਕੌਰ ਆਖਣ ਲੱਗੀ ਕੇ ਪਹਿਲਾਂ ਆਪ ਤਾਂ ਸਿੰਘ ਸੱਜ ਜਾਓ..ਉਸਦੇ ਬੋਲ ਸਿਧੇ ਜਮੀਰ ਤੇ ਅਸਰ ਕਰ ਗਏ..ਫੇਰ ਦਾਹੜੀ ਕੇਸ ਰੱਖ ਲਏ...ਸਹੁਰੇ ਤੇ ਸਾਲੇ ਸਾਂਡੂਆਂ ਨੇ ਮਹਾਰਾਜੇ ਦਲੀਪ ਸਿੰਘ ਬਾਰੇ ਪਹਿਲਾਂ ਹੀ ਕਿਤਿਓਂ ਪੜ ਰਖਿਆ ਸੀ
ਜਦੋਂ ਰੂਸ ਤੋਂ ਵੱਖ ਹੋਏ ਮੁਲਖ ਲਿਥੂਨੀਆਂ ਵਿਚ ਸਹੁਰਿਆਂ ਦੇ ਪਿੰਡ ਪੁੱਜਾ ਤਾਂ ਮੇਰਾ ਸਿੱਖੀ ਸਰੂਪ ਦੇਖ ਸਾਰਿਆਂ ਨੂੰ ਚਾਅ ਜਿਹਾ ਚੜ ਗਿਆ..ਆਖਣ ਲ਼ੱਗੇ ਸਾਡੇ ਵੇਹੜੇ ਅੱਜ ਪੰਜਾਬੋਂ ਮਹਾਰਾਜਾ ਦਲੀਪ ਸਿੰਘ ਆ ਗਿਆ..

ਮੈਂ ਵੀ ਲੋਰ ਵਿਚ ਆਏ ਨੇ ਆਖ ਹੀ ਦਿੱਤਾ ਕੇ ਹਾਂ ਮੈਂ ਦਲੀਪ ਸਿੰਘ ਹੀ ਹਾਂ..ਓਹੀ ਦਲੀਪ ਜਿਸਨੂੰ ਕਿਸੇ ਵੇਲੇ ਸਿੱਖੀ ਨਾਲੋਂ ਤੋੜ ਦਿੱਤਾ ਗਿਆ ਸੀ ਪਰ ਇਸ ਵਾਰ ਸਿੱਖੀ ਵੱਲ ਮੋੜਾ ਮਹਾਰਾਣੀ ਜਿੰਦਾ ਨੇ ਨਹੀਂ ਸਗੋਂ "ਡੋਨਾਤਾ ਕੌਰ " ਨੇ ਪੁਵਾਇਆ..ਏਨੀ ਗੱਲ ਸੁਣ ਹਵਾ ਵਿਚ ਉੱਡਦੀ ਡੋਨਾਤਾ ਕੌਰ ਦੀ ਖੁਸ਼ੀ ਦੇ ਹੰਜੂ ਵਗ ਤੁਰੇ...

ਸੀਰਤ ਏਨੀ ਠੰਡੀ ਕੇ..ਭਾਵੇਂ ਘਿਓ ਦਾ ਘੜਾ ਵੀ ਡੁੱਲ ਜਾਵੇ..ਕੋਈ ਸ਼ਿਕਵਾ ਨੀ..ਕੋਈ ਮਲਾਲ ਨੀ...
ਇੱਕ ਦੋ ਮੌਕੇ ਆਏ...ਐਵੇਂ ਗੁੱਸਾ ਜਿਹਾ ਆ ਗਿਆ..ਪਰ ਅੱਗੋਂ ਮਿੱਠੀ ਮੁਸਕੁਰਾਹਟ ਨੇ ਉੱਬਲਦੇ ਦੁੱਧ ਵਿਚ ਠੰਡੇ ਪਾਣੀ ਦੇ ਛੱਟਿਆ ਵਾਲਾ ਕੰਮ ਕੀਤਾ...ਮੁੜ ਆਪਣੇ ਆਪ ਨੂੰ ਬਥੇਰਾ ਕੋਸਿਆ!

ਘਰੇ ਚਰਚ ਅਤੇ ਬਾਈਬਲ ਦੀ ਗੱਲ ਕਰਨ ਤੇ ਕੋਈ ਪਾਬੰਦੀ ਨਹੀਂ ਪਰ ਫੇਰ ਵੀ ਜਦੋਂ ਨਿਕੀ ਅਮ੍ਰਿਤ ਕੌਰ ਅਤੇ ਜੁਝਾਰੂ ਆਨੰਦ ਸਿੰਘ ਇਹ ਆਖ ਦਿੰਦੇ ਨੇ ਕੇ ਵੱਡੇ ਹੋ ਕੇ ਅਸੀਂ ਸਰਬੱਤ ਦੇ ਭਲੇ ਵਾਲਾ ਗੁਰੂ ਗ੍ਰੰਥ ਸਾਬ ਵਾਲਾ ਸਿਧਾਂਤ ਸਾਰੀ ਦੁਨੀਆ ਵਿਚ ਫੈਲਾਉਣਾ ਏ ਤਾਂ ਸਿਰ ਆਪਮੁਹਾਰੇ ਹੀ ਅਕਾਲ ਪੁਰਖ ਦੇ ਸ਼ੁਕਰਾਨੇ ਵਿਚ ਨਤਮਸਤਕ ਹੋ ਜਾਂਦਾ ਏ..ਤੇ ਦਿਲੋਂ ਢੇਰ ਸਾਰੀਆਂ ਦੁਆਵਾਂ ਨਿੱਕਲਦੀਆਂ ਨੇ ਕੇ ਇਨ੍ਹਾਂ ਹੀਰਿਆਂ ਦੀ ਜਨਮਦਾਤੀ ਡੋਨਾਤਾ ਸਿੰਘ ਨੂੰ ਤੱਤੀ ਵਾ ਨਾ ਲੱਗੇ...

ਸ਼ਾਇਦ ਏਦਾਂ ਹੀ ਸੱਚੀਆਂ ਮੁਹੱਬਤਾਂ ਓਦੋਂ ਸੁਨਿਹਰਾ ਇਤਿਹਾਸ ਬਣ ਜਾਂਦੀਆਂ ਨੇ..ਜਦੋਂ ਆਉਣ ਵਾਲਾ ਭਵਿੱਖ ਇਹਨਾਂ ਰੂਹਾਂ ਦੇ ਹੋਏ ਸੁਮੇਲ ਨੂੰ ਸਦਾ ਲਈ ਆਪਣੀ ਬੁੱਕਲ ਵਿਚ ਸਮੋ ਲੈਂਦਾ ਏ!

(ਵੀਰ ਸ਼ਰਨਜੀਤ ਸਿੰਘ ਖਿੰਡਾ ਵੱਲੋਂ ਦੱਸਿਆਂ ਗਿਆ ਜੀਵਨ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ — with Sharanjit Singh Khinda.

New design
08/08/2025

New design

Address

Chandigarh
OO

Telephone

+918288815629

Website

Alerts

Be the first to know and let us send you an email when Latest punjabi suit posts news and promotions. Your email address will not be used for any other purpose, and you can unsubscribe at any time.

Share