12/01/2023
ਨਾਤੂ-ਨਾਤੂ ਨੂੰ Golden Globes: ਬਾਲੀਵੁੱਡ ਦੀ ਹਿੱਕ’ਤੇ ਦੀਵਾ
ਇਹ ਖ਼ਬਰ ਹੈ ਤਾਂ ਕੱਲ੍ਹ ਦੀ ਖਰ,ਕਬੀਲਦਾਰੀ ਦੱਬ ਕੇ ਲੈ ਜਾਂਦੀ ਆ ਕਈ ਵਾਰ ਤਾਂਹੀਓ ਹੁਣ ਕਰ ਰਿਹਾ ਹਾਂ ਇਹ ਸਟੋਰੀ,ਪਰ ਇਸਦਾ ਅਸਰ ਤੇ ਪ੍ਰਸੰਗਕਿਤਾ ਨਾ ਸਿਰਫ਼ ਅੱਜ ਹੈ,ਸਗੋਂ ਆਉਣ ਵਾਲੇ ਕਈ ਸਾਲ ਰਹਿਣ ਵਾਲੀ ਹੈ
First things first: ਗੋਲਡਨ ਗਲੋਬ ਅਮਰੀਕੀ ਮਨੋਰੰਜਨ ਹਿਰਾਰਕੀ ਦੇ ਦੂਜੇ ਸਭ ਤੋਂ ਵੱਡੇ ਐਵਾਰਡ ਨੇ ਜੋ ਫਿਲਮ ਤੇ ਟੈਲੀਵਿਯਨ’ਚ ਸਿਰੇ ਵਾਲੇ ਬੰਦਿਆਂ ਨੂੰ ਦਿੱਤੇ ਜਾਂਦੇ ਹਨ।ਪਹਿਲਾ ਨੰਬਰ ਤੁਹਾਨੂੰ ਪਤਾ ਹੀ ਹੈ ਕਿ Oscars ਦਾ ਹੈ,ਜਿਹਨਾਂ ਨੂੰ Acadmy Awards ਵੀ ਕਿਹਾ ਜਾਂਦਾ ਹੈ
ਐਤਕੀਂ ਗੋਲਡਨ ਗਲੋਬਸ ਦਾ 80ਵਾਂ ਐਡੀਸ਼ਨ ਸੀ।
ਪਹਿਲੀ ਵਾਰ ਕਿਸੇ ਭਾਰਤੀ ਫਿਲਮ ਦੇ ਸੰਗੀਤ ਨੂੰ ਗੋਲਡਨ ਗਲੋਬਸ ਐਵਾਰਡ ਮਿਲਿਆ ਹੈ ਤੇ ਇਹ ਫਿਲਮ ਹਿੰਦੀ ਨਹੀਂ ਸਗੋਂ ਤੇਲਗੂ ਫਿਲਮ RRR(Rise Roar Revolt) ਦੇ ਗੀਤ ਨਾਤੂ-ਨਾਤੂ ਨੂੰ Best Original Song-Motion Picture ਕੈਟਾਗਰੀ’ਚ ਮਿਲਿਆ ਹੈ।
ਨਾਤੂ-ਨਾਤੂ ਦਾ ਮਤਲਬ ਹੈ ‘ਨੱਚੋ-ਨੱਚੋ’ ਤੇ ਹਿੰਦੀ’ਚ ਤੁਸੀ ਇਹ ‘ਨਾਚੋ-ਨਾਚੋ’ ਦੇ ਰੂਪ’ਚ ਦੇਖਿਆ ਹੋਵੇਗਾ। (Link in the comment box)
ਐੱਸ.ਐੱਸ.ਰਾਜਮੋਲੀ ਦੁਆਰਾ ਨਿਰਦੇਸ਼ਿਤ RRR ਦੇ ਇਸ ਗੀਤ ਨੂੰ ਲਿਖਿਆ ਹੈ ਚੰਦਰ ਬੋਸ ਨੇ ਤੇ ਸੰਗੀਤ ਦਿੱਤਾ ਹੈ ਐੱਮ.ਐੱਮ.ਕਿਰਾਵਿਨੀ ਨੇ ! ਕਿਰਾਵਿਨੀ ਹੀ ਕੱਲ੍ਹ 🇺🇸 ਕੈਲੀਫੋਰਨੀਆ’ਚ ਇਹ ਪੁਰਸਕਾਰ ਲੈਣ ਲਈ ਪਹੁੰਚੇ ਸਨ।
ਇਹ ਗੀਤ ਜੂਨੀਅਰ NTR ਤੇ ਰਾਮ ਚਰਨ’ਤੇ ਫ਼ਿਲਮਾਇਆ ਗਿਆ ਹੈ।
ਕੇਰਾਂ ਸੁਨੀਲ ਸ਼ੈਟੀ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਸਾਊਥ ਦੇ ਸਿਨੇਮੇ ਦੀ ਖਾਸੀ ਚੜ੍ਹਾਈ ਦੱਸਦੇ ਨੇ ਤਾਂ ਸ਼ੈਟੀ ਕਹਿੰਦਾ ‘ਬਾਪ(ਬਾਲੀਵੁਡ) ਤਾਂ ਬਾਪ ਹੁੰਦਾ,ਬਾਕੀ ਸਾਰੇ(ਖੇਤਰੀ ਸਿਨੇਮੇ)ਇਸਦੇ ਬੱਚੇ ਨੇ!
ਬਾਲੀਵੁੱਡ ਲਈ ਭੁੱਜੇ ਸੱਥਰ ਵਿਛੇ ਵਾਂਗ ਲੰਘਿਆ 2022 ਤੇ RRR ਵਰਗੀਆਂ ਦੱਖਣ ਭਾਰਤੀ ਫਿਲਮਾਂ ਦੀ ਚੜ੍ਹਾਈ ਦੱਸਦੀ ਹੈ ਕਿ ਅੱਜ ਸਿਨੇਮੇ ਦਾ ਬਾਪ ਕੌਣ ਹੈ?
ਹਜੇ ਹੋਰ ਸੁਣ ! ਜੇ ਕਿਸੇ ਨੂੰ ਸ਼ੱਕ ਹੈ ਤਾਂ ਕੰਨੜ ਫਿਲਮ Kantara ਤੇ ਮਲਿਆਲਮ ਦੀ Kurup ਦੇਖ ਲਿਓ!
Jacknama Takeaway:
ਇੱਕ ਨੀ ਦੋ ਨੀ ਤਿੰਨ ਨੇ ਅੱਜ!ਤਿੰਨੇ ਫੁੱਲ ਘੈਂਟ!
ਪਹਿਲਾਂ ਤਾਂ ਇਹ ਹੈ ਕਿ ਨਾਤੂ-ਨਾਤੂ ਯੂਕਰੇਨ ਦੇ ਰਾਸ਼ਟਰਪਤੀ ਯੇਲੇੰਸਕੀ ਦੇ ਮਹਿਲ ਅੱਗੇ ਰਾਜਧਾਨੀ ਕੀਵ’ਚ ਫਿਲਮਾਇਆ ਗਿਆ ਸੀ। ਉਦੋਂ(2021 ਦੀ ਸ਼ੁਰੂਆਤ’ਚ)ਖਰ ਜੰਗੀ ਨੀ ਸੀ ਲੱਗੀ ਤੇ ਸੁੱਤੀ ਗੰਗੀ ਵਸਦੀ ਸੀ।
ਦੂਜਾ ਇਸ ਗੀਤ ਦਾ ਗੀਤਕਾਰ ਚੰਦਰ ਬੋਸ BBC Telugu ਨੂੰ ਦੱਸਦਾ ਹੈ ਕਿ ਇਹ ਗੀਤ ਮੇਰੀ ਜ਼ਿੰਦਗੀ ਦੀ ਕਹਾਣੀ ਹੈ,ਸੋ ਮੇਰੇ ਲਈ ਇਹ ਲਿਖਣਾ ਮੁਸ਼ਕਿਲ ਨਹੀਂ ਸੀ।
ਗੀਤ ਦਾ 90% ਹਿੱਸਾ ਤਾਂ ਮੈੰ ਪਹਿਲੇ ਹੀ ਦਿਨ ਦਸ ਮਿੰਟ’ਚ ਲਿਖ ਦਿੱਤਾ,ਪਰ ਬਾਕੀ ਗੀਤ ਲਈ ਮੈਨੂੰ 1 ਸਾਲ 7 ਮਹੀਨੇ ਲੱਗੇ।
ਤੀਜਾ ਇਸ ਕੈਟਾਗਰੀ’ਚ Rihanna ਤੇ Taylor Swift ਵਰਗੀਆਂ ਗੁੱਡੀਆਂ ਵੀ ਨਾਮਜ਼ਦ ਸਨ ਮੁਕਾਬਲੇ’ਚ,ਪਰ ਦੈਂਅ ਮਾਰੀਆਂ ਆਂਧਰਾ/ਤੇਲੰਗਾਨਾ ਆਲੇ ਜਵਾਨਾਂ ਨੇ!
Jacknama - ਜੈਕਨਾਮਾ ਦੀ ਕੰਧ ਤੋਂ ਕਾਪੀ