04/01/2024
ਸੇਵਾ ਸੁਰਤਿ ਨ ਜਾਣੀਆ ਨ ਜਾਪੇ ਆਰਾਧਿ ॥
ਓਟਿ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ॥
ਹੇ ਸ਼ਹਿਨਸ਼ਾਹ ! ਤੂੰ ਹੀ ਮੈਨੂੰ ਸਭ ਕੁਝ ਸਿਖਾਇਆ ਹੈ ਮੈਨੂੰ ਤਾਂ ਇਨਾਂ ਵੀ ਗਿਆਨ ਨਹੀਂ ਸੀ ਕਿ ਸੇਵਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਅਤੇ ਨਾ ਹੀ ਤੇਰੀ ਅਰਾਧਨਾ ਕਰਨ ਦਾ ਤਰੀਕਾ ਆਉਂਦਾ ਸੀ ਪਰ ਹੇ ਜਗਤ ਦੇ ਪ੍ਰਾਣ ਅਧਾਰ ਸਤਿਗੁਰੂ ! ਜਦੋਂ ਦਾ ਮੈਂ ਤੇਰੀ ਸ਼ਰਨ ਵਿਚ ਆਇਆ ਹਾਂ ਓਦੋਂ ਤੋਂ ਤੂੰ ਮੈਨੂੰ ਸਭ ਕੁਝ ਸਿਖਾ ਦਿਤਾ ਹੈ ਅਤੇ ਮੈਨੂੰ ਪਤਾ ਲਗ ਗਿਆ ਹੈ ਕਿ ਮੇਰੇ ਦਾਤਾਰ ਨਿਰੰਕਾਰ ਤੂੰ ਹੀ ਮੇਰੀ ਓਟ ਹੈਂ ਤੂੰ ਹੀ ਅਗਮ ਅਗਾਧ ਹੈਂ ਹੁਣ ਤਾਂ ਮੈਂ ਸੰਸਾਰ ਨੂੰ ਪੁਕਾਰ ਪੁਕਾਰ ਕੇ ਕਹਾਂਗਾ ਕਿ :--
ਭਏ ਕ੍ਰਿਪਾਲ ਗੁਸਾਈਆਂ ਨਠੈ ਸੋਗ ਸੰਤਾਪ ॥
ਤਤੀ ਵਾਉ ਨ ਲਗਈ ਜੇ ਸਤਿਗੁਰ ਰਾਖੈ ਆਪਿ ॥