Dhuri Fast news

Dhuri Fast news Contact information, map and directions, contact form, opening hours, services, ratings, photos, videos and announcements from Dhuri Fast news, Media/News Company, Dhuri.

21/10/2021
ਮਾਧੋਪੁਰੀ ਮੁਹੱਲੇ ਦੇ ਮਜ਼ਦੂਰ ਮਰਦ ਅਤੇ ਔਰਤਾਂ ਨੇ ਸਰਕਾਰ ਦੇ ਅਵੇਸਲੇਪਨ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਪ੍ਰਤੀ ਜਤਾਇਆ ਰੋਸ ...
14/04/2020

ਮਾਧੋਪੁਰੀ ਮੁਹੱਲੇ ਦੇ ਮਜ਼ਦੂਰ ਮਰਦ ਅਤੇ ਔਰਤਾਂ ਨੇ ਸਰਕਾਰ ਦੇ ਅਵੇਸਲੇਪਨ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਪ੍ਰਤੀ ਜਤਾਇਆ ਰੋਸ ।

ਧੂਰੀ 14 ਅਪ੍ਰੈਲ ( ) ਅੱਜ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਅਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਅਤੇ ਇਨਕਲਾਬੀ ਜਮਹੂਰੀ ਮੋਰਚਾ ਦੀ ਅਗਵਾਈ ਹੇਠਾਂ ਮਾਧੋਪੁਰੀ ਮੁਹੱਲਾ ਦੇ ਮਜ਼ਦੂਰ ਮਰਦ ਅਤੇ ਔਰਤਾਂ ਵੱਲੋਂ ਸਰਕਾਰ ਦੇ ਅਵੇਸਲੇਪਨ ਪ੍ਰਤੀ ਰੋਸ ਜ਼ਾਹਿਰ ਕੀਤਾ ਗਿਆ । ਮਜ਼ਦੂਰਾਂ ਨੇ ਸਰਕਾਰ ਉੱਪਰ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਕਰੋਨਾ ਪ੍ਰਤੀ ਇਤਿਹਾਤ ਵਰਤਦਿਆਂ ਹੋਇਆਂ ਲੋਕਾਂ ਨੂੰ ਘਰਾਂ ਅੰਦਰ ਬੰਦ ਰਹਿਣ ਲਈ ਕਿਹਾ ਗਿਆ ਹੈ ਪ੍ਰੰਤੂ ਲੋਕ ਮਜ਼ਦੂਰ ਜਿਹੜੇ ਹਰ ਰੋਜ਼ ਆਪਣੀ ਕਮਾ ਕੇ ਖਾਂਦੇ ਹਨ ਉਨ੍ਹਾਂ ਲਈ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਦੀ ਕਿਸੇ ਸਕੀਮ ਦਾ ਕੋਈ ਲਾਹਾ ਨਹੀਂ ਮਿਲ ਰਿਹਾ ਮੁੱਖ ਮੰਤਰੀ ਨੇ ਮਜ਼ਦੂਰਾਂ ਦੇ ਖਾਤਿਆਂ ਅੰਦਰ ਤਿੰਨ ਹਜ਼ਾਰ ਰੁਪਏ ਪਾਉਣ, ਮੁਫ਼ਤ ਸਿਲੰਡਰ ਦੇਣ ਅਤੇ ਰਾਸ਼ਨ ਦੇਣ ਦੀ ਗੱਲ ਕਹੀ ਸੀ । ਇਹ ਚੀਜ਼ਾਂ ਮਜ਼ਦੂਰਾਂ ਦੇ ਘਰਾਂ ਤੱਕ ਹਾਲੇ ਨਹੀਂ ਪਹੁੰਚੀਆਂ ਸਗੋਂ ਪਹਿਲਾਂ ਤੋਂ ਹੀ ਮਿਲਦੇ ਆ ਰਹੇ ਸਸਤੇ ਆਟਾ ਦਾਲ ਸਕੀਮ ਵਿੱਚੋਂ ਕਈ ਮਜ਼ਦੂਰ ਪਰਿਵਾਰਾਂ ਦਾ ਨਾਂ ਕੱਟ ਦਿੱਤਾ ਹੈ । ਦੂਸਰੇ ਪਾਸੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਫੌਰੀ ਹੱਲ ਕੀਤਾ ਜਾਵੇ ਸਗੋਂ ਨਾਲ਼ ਦੀ ਨਾਲ਼ ਕਰੋਨਾ ਨਾਂ ਦੀ ਮਹਾਂਮਾਰੀ ਤੋਂ ਬਚਣ ਲਈ ਹਸਪਤਾਲਾਂ ਅੰਦਰ ਜ਼ਰੂਰੀ ਪ੍ਰਬੰਧ ਕੀਤੇ ਜਾਣ, ਲਾਕਡਾਊਨ ਦਾ ਤਾਂ ਹੀ ਫਾਇਦਾ ਹੈ ਜੇਕਰ ਵੱਡੇ ਪੱਧਰ ਉੱਤੇ ਟੈਸਟਿੰਗ ਕੀਤੀ ਜਾਵੇ, ਪ੍ਰਾਈਵੇਟ ਹਸਪਤਾਲਾਂ ਦਾ ਸਰਕਾਰੀਕਰਨ ਕੀਤਾ ਜਾਵੇ । ਜੇਕਰ ਸਰਕਾਰ ਇਨ੍ਹਾਂ ਮੰਗਾਂ ਮਸਲਿਆਂ ਉਪਰ ਧਿਆਨ ਨਹੀਂ ਦਿੰਦੀ ਅਤੇ ਫੌਰੀ ਹੱਲ ਵੱਲ ਨਹੀਂ ਵਧਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ ।

ਸੰਦੀਪ ਸਿੰਗਲਾ ਸੂਬਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਲਾਉਕਡਾਉਣ ਦੌਰਾਨ ਲੋੜਵੰਦਾ ਨੂੰ ਰਾਸਨ ਵੰਡ ਰਹੇ ਹਨ ਤੇ ਲੋਕਾ ਨੂੰ ਅਪੀਲ ਕਰਦੇ ਹਨ ਕਿ ਪ੍ਰਸ਼ਾਸ...
30/03/2020

ਸੰਦੀਪ ਸਿੰਗਲਾ ਸੂਬਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ
ਲਾਉਕਡਾਉਣ ਦੌਰਾਨ ਲੋੜਵੰਦਾ ਨੂੰ ਰਾਸਨ ਵੰਡ ਰਹੇ ਹਨ ਤੇ ਲੋਕਾ ਨੂੰ ਅਪੀਲ ਕਰਦੇ ਹਨ ਕਿ ਪ੍ਰਸ਼ਾਸਨ ਦੇ ਕਹੇ ਮੁਤਾਬਕ ਆਪਣੇ ਘਰਾ ਵਿੱਚ ਰਹੋ।

ਸਰੋਂ ਦੇ ਵਿੱਚ ਕਪਾਹ ਵਲਦੀ ਦੇਖ ਕੇਜਿੰਦਗੀ ਨੂੰ ਥੋੜ੍ਹਾ ਉਸ ਤਰ੍ਹਾਂ ਕਰਿਆ ਏਹਨੇਰੇ ਦਾ ਸੀ ਰਾਹੀ ਮੈ ਸਜਣਾ । ਹੁਣ ।ਚੰਨਣ ਵਿੱਚ ਆਉਂਣ ਦਾ ਹਾਉਸਲਾ ...
27/03/2020

ਸਰੋਂ ਦੇ ਵਿੱਚ ਕਪਾਹ ਵਲਦੀ ਦੇਖ ਕੇ
ਜਿੰਦਗੀ ਨੂੰ ਥੋੜ੍ਹਾ ਉਸ ਤਰ੍ਹਾਂ ਕਰਿਆ ਏ
ਹਨੇਰੇ ਦਾ ਸੀ ਰਾਹੀ ਮੈ ਸਜਣਾ । ਹੁਣ ।
ਚੰਨਣ ਵਿੱਚ ਆਉਂਣ ਦਾ ਹਾਉਸਲਾ ਕਰਿਆ ਏ
ਲੱਖਾ ਜਾਣਾ ਲੱਖਾ ਜਾਦੇ ਲੱਖਾ ਆਉਂਦੇ ਨੇ
ਭੀੜ ਤੋ ਜੋ ਵੱਖ ਹੋ ਚੱਲੇ
ਨਾਮ ਉਹਨਾਂ ਦੇ ਅੰਬਰਾ ਟਾਕੀ ਲਾਉਦੇ ਨੇ
ਚੁੱਪ ਨੂੰ ਦੇਖ ਡਰਿਆ ਨਾ ਦੇਖੀ
ਇਸ ਚੁਪ ਵਿੱਚ ਰਾਜ ਹੀ ਰੱਖਿਆ ਏ
ਚਾਰ ਕਦਮ ਮੈ ਅੱਗੇ ਲੈਣੈ
ਤਾ ਦੋ ਕਦਮ ਪਿੱਛੇ ਹਟਿਆ ਏ

ਸਰੀਰ ਹੈ ਮੈਰਾ ਮਿੱਟੀ ਦੀ ਢੇਰੀ
ਇਸ ਮਿੱਟੀ ਦਾ ਮਾਣ ਕੀ ਕਰਨਾ ਏ
ਵਿਸਵਾਸ ਕਰਾ ਕਿਉਂ ਹੋਰਾ ਤੇ
ਕਿਉਂਕਿ ਹੈਣੀ ਮੈਨੂੰ ਆਪਣੇ ਤੇ
ਕਦ ਵਿਛੋੜਾ ਸਰੀਰ ਨਾਲ ਕਰਨਾ ਏ
ਕੱਲ ਨੂੰ ਮੈ ਦੇਖ ਅੱਜ ਵਿੱਚ ਕਰਿਆ
ਕਿਉਂਕਿ ਇਹ ਪੈਂਡਾ ਥੌੜਾ ਔਖਾ ਏ
ਚਾਲ ਮੇਰੀ ਨੂੰ ਹੋਰ ਦੇਖ ਕੇ ਦੱਸ ਦੇ
ਤੇਰਾ ਪੈਂਡਾ ਅੱਗੇ ਸੌਖਾ ਏ
ਕੋਲ ਆਉਂਦੀ ਮੰਜ਼ਿਲ ਪਾ ਕੇ
ਮੈ ਅਗਲੀ ਵੀ ਪਾਉਣੀ
ਸੋਚ ਸੋਚ ਦੇ ਵਿੱਚ ਰੱਖਿਆ ਏ
ਚਾਰ ਕਦਮ ਮੈ ਅੱਗੇ ਲੈਣੈ
ਤਾ ਦੋ ਕਦਮ ਪਿੱਛੇ ਹਟਿਆ ਏ

ਹਲਾਤਾਂ ਦੇ ਨਾਲ ਲੜੀਆਂ
ਬੁਗਰੇ ਵਿੱਚ ਰਹਿ ਕੇ
ਸਤਨਾਮ ਨੇ ਅੱਜ ਸਵਰਾ ਦਾ
ਘੁੱਟ ਇਕ ਭਰੀਆ ਏ
ਮਿਹਨਤਾਂ ਦੇ ਵਿੱਚ ਰੁੱਝੇ ਨੂੰ
ਜੋ ਦੁਨੀਆਂ ਪਗਲ ਸੀ ਕਹਿੰਦੀ
ਦੇਖ ਅੱਜ ਉਸ ਦੁਨੀਆਂ ਨੂੰ ਪਾਗਲ ਕਰਿਆ ਏ
ਜ਼ਜਬਾਤ ਨੇ ਮੇਰੇ ਨੇ ਮਜ਼ਾਕ ਨਾ ਸਮਝੀ
ਲਿਖੀਆ ਉਹੀ ਜਿਹਨਾ ਦੇ ਵਿੱਚ
ਹੌਸਲਾ ਮੇਰਾ ਡੱਟੀਆ ਏ
ਚਾਰ ਕਦਮ ਮੈ ਅੱਗੇ ਲੈਣੈ
ਤਾ ਦੋ ਕਦਮ ਪਿੱਛੇ ਹਟਿਆ ਏ

ਲੇਖਕ ਸਤਨਾਮ ਬੁਗਰਾ
ਫੋਨ 8283847532

Address

Dhuri
148024

Telephone

+919646876101

Website

Alerts

Be the first to know and let us send you an email when Dhuri Fast news posts news and promotions. Your email address will not be used for any other purpose, and you can unsubscribe at any time.

Share