01/09/2025
ਯੂਥ ਨੇਤਾ ਨਿਸ਼ੂ ਸ਼ਰਮਾ ਭਾਜਪਾ ਵਿੱਚ ਹੋਏ ਸ਼ਾਮਲ ਭਾਰੀ ਬਾਰਿਸ਼ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਯੂਥ ਦਾ ਠਾਠਾ ਮਾਰਦਾ ਇਕੱਠ ਹੋਇਆ
**ਕੇਂਦਰ ਮੰਤਰੀ ਰਵਨੀਤ ਸਿੰਘ ਬਿੱਟੂ, ਗੇਜਾਰਾ ਵਾਲਮੀਕੀ, ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ,ਸੁਰਜੀਤ ਕੁਮਾਰ ਜਿਆਣੀ, ਰਣਜੀਤ ਸਿੰਘ ਗਿੱਲ ਪਹੁੰਚੇ 15 ਤੋਂ 20 ਹਜਾਰ ਯੂਥ ਦਾ ਇਕੱਠ ਸਮਰਾਲਾ ਪਹੁੰਚਿਆ
ਲੁਧਿਆਣਾ/ਸਮਰਾਲਾ 31ਅਗਸਤ ( ਪ੍ਰੋਫੈਸਰ ਅਵਤਾਰ ਸਿੰਘ/ ਇੰਦਰਜੀਤ ਸਿੰਘ ਦੈਹਿੜੂ ) :-ਅੱਜ ਸਮਰਾਲਾ ਦੀ ਦਾਣਾ ਮੰਡੀ ਵਿੱਚ ਭਾਜਪਾ ਦੀ ਵਿਸ਼ਾਲ ਰੈਲੀ ਯੂਥ ਨੇਤਾ ਨਿਸ਼ੂ ਸ਼ਰਮਾ ਦੀ ਅਗਵਾਈ ਵਿੱਚ ਹੋਈ।ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਯੂਥ ਦਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ। ਕਰੀਬ 15 ਤੋਂ 20 ਹਜਾਰ ਯੂਥ ਦਾ ਇਕੱਠ ਦੇਖਣ ਨੂੰ ਮਿਲਿਆ। ਇਸ ਰੈਲੀ ਵਿੱਚ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ,ਲੋਕ ਸਭਾ ਸੀਟ ਫਤਿਹਗੜ੍ਹ ਸਾਹਿਬ ਦੇ ਭਾਜਪਾ ਇੰਚਾਰਜ ਗੇਜਾ ਰਾਮ ਵਾਲਮੀਕੀ, ਜ਼ਿਲ੍ਹਾ ਖੰਨਾ ਭਾਜਪਾ ਇੰਚਾਰਜ ਬਿਕਰਮਜੀਤ ਸਿੰਘ ਚੀਮਾ, ਭਾਜਪਾ ਨੇਤਾ ਸੁਰਜੀਤ ਕੁਮਾਰ ਜਿਆਣੀ ,ਸਤਨਾਮ ਸਿੰਘ ਸੰਧੂ ਰਾਜਸਭਾ ਮੈਂਬਰ, ਭਾਜਪਾ ਨੇਤਾ ਰਣਜੀਤ ਸਿੰਘ ਗਿੱਲ, ਅਨਿਲ ਸਰੀਨ ਸਵਾਦ ਹੀ ਨ ਕਰਕੇ ਸਮੇਤ ਪੰਜਾਬ ਦੀ ਸੀਨੀਅਰ ਭਾਜਪਾ ਲੀਡਰਸ਼ਿਪ ਸ਼ਾਮਿਲ ਹੋਈ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਯੂਥ ਨੇਤਾ ਨਿਸ਼ੂ ਸ਼ਰਮਾ ਨੂੰ ਭਾਜਪਾ ਵਿੱਚ ਸਰੋਪਾ ਸ਼ਾਮਿਲ ਕੀਤਾ ਗਿਆ।
ਰਾਜਨੀਤੀ ਛੱਡ ਸਾਰੀਆਂ ਰਾਜਨੀਤਿਕ ਪਾਰਟੀਆਂ ਇਕੱਠੇ ਹੋ ਪ੍ਰਧਾਨ ਮੰਤਰੀ ਕੋਲ ਪੈਕੇਜ ਦੇ ਫੰਡ ਲਈ ਇਕੱਠੇ ਹੋ ਚੱਲਣ:-
ਇਸ ਸੰਬੰਧ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਰੀ ਬਾਰਿਸ਼ ਦੇ ਬਾਵਜੂਦ ਯੂਥ ਨੇਤਾ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਯੂਥ ਦਾ ਠਾਠਾ ਮਾਰਦਾ ਇਕੱਠ ਦਰਸ਼ਾਉਂਦਾ ਹੈ ਕਿ ਯੂਥ ਆਉਣ ਵਾਲਾ ਭਵਿੱਖ ਬਦਲੇਗੀ । ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਤੇ ਤੰਜ ਕਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਵੋਟ ਚੋਰੀ ਦਾ ਜੋ ਰਾਗ ਅਲਾਪ ਰਹੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਹੈ ਕਿ ਜੇਕਰ ਭਾਜਪਾ ਵੋਟ ਚੋਰੀ ਕਰਦੀ ਹੁੰਦੀ ਤਾਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਭਾਜਪਾ ਕਾਬਜ ਹੁੰਦੀ। ਉਹਨਾਂ ਕਿਹਾ ਕਿ ਕਾਂਗਰਸ ਨੂੰ ਆਮ ਜਨਤਾ ਨੂੰ ਬੇਮਤਲਬ ਦੀਆਂ ਗੱਲਾਂ ਨਾਲ ਭਟਕਾਉਣ ਤੋਂ ਇਲਾਵਾ ਕੁਝ ਨਹੀਂ ਆਉਂਦਾ।ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਤੰਜ ਕਸਦੇ ਕਿਹਾ ਕਿ ਪੰਜਾਬ ਹੜਾ ਦੀ ਮਾਰ ਹੇਠ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਸਰਕਾਰ ਕੋਲ ਫੰਡ ਲੈ ਕੇ ਆਉਣ ਲਈ ਤਿਆਰ ਨਹੀਂ ਹਨ ਜੋ ਕਿ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਕਿ ਸਾਰੀਆਂ ਪਾਰਟੀਆਂ ਸਮੇਤ ਭਾਜਪਾ ਇਕੱਠੇ ਹੋ ਕੇਂਦਰ ਮੰਤਰੀ ਅਮਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਮੋਦੀ ਕੋਲ ਜਾ ਪੰਜਾਬ ਦੇ ਹਾਲਾਤਾਂ ਬਾਰੇ ਦੱਸ ਹੜਾਂ ਤੋਂ ਰਾਹਤ ਲਈ ਫੰਡ ਦੀ ਮੰਗ ਕਰੀਏ ਤਾਂ ਕੇਂਦਰ ਸਰਕਾਰ ਪਹਿਲ ਦੇ ਆਧਾਰ ਤੇ ਪੰਜਾਬ ਦੀ ਮਦਦ ਕਰੇਗੀ ਪਰ ਪੰਜਾਬ ਸਰਕਾਰ ਕੇਜਰੀਵਾਲ ਤੇ ਸਿਸੋਦੀਆ ਦੇ ਇਸ਼ਾਰਿਆਂ ਤੇ ਚੱਲਦੀ ਹੈ ਜਿਸ ਕਾਰਨ ਪੰਜਾਬ ਨੂੰ ਡੁੱਬਦਾ ਦੇਖ ਇਹ ਕੋਈ ਕਦਮ ਨਹੀਂ ਚੁੱਕ ਰਹੀ।
ਇਸ ਸਬੰਧ ਦੇ ਵਿੱਚ ਨਿਸ਼ੂ ਸ਼ਰਮਾ ਨੇ ਕਿਹਾ ਕਿ ਸਟੂਡੈਂਟ ਨੇਤਾ ਬਣਨ ਤੋਂ ਬਾਅਦ ਹਮੇਸ਼ਾ ਸਮਾਜ ਦੀ ਭਲਾਈ ਲਈ ਕੁਝ ਕਰਨ ਲਈ ਇੱਛਾ ਰਹੀ ਤੇ ਭਾਜਪਾ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਅੱਜ ਭਾਜਪਾ ਪਾਰਟੀ ਵਿੱਚ ਸ਼ਾਮਿਲ ਹੋਇਆ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਰਣਨੀਤੀ ਬਣਾ ਸਮਾਜ ਦੇ ਭਵਿੱਖ ਨੂੰ ਸੁਧਾਰਨ ਲਈ ਕਾਰਜ ਕਰਾਂਗਾ।
ਇਸ ਸੰਬੰਧ ਵਿੱਚ ਗੇਜਾ ਰਾਮ ਵਾਲਮੀਕੀ ਨੇ ਕਿਹਾ ਕਿ ਭਾਜਪਾ ਦੀ ਨੀਤੀਆਂ ਤੋਂ ਪੰਜਾਬ ਦੇ ਲੋਕ ਪ੍ਰਭਾਵਿਤ ਹਨ ਜਿਸ ਦਾ ਸਬੂਤ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਯੂਥ ਦਾ ਠਾਠਾ ਮਾਰਦਾ ਇਕੱਠ ਸਮਰਾਲਾ ਦੀ ਦਾਣਾ ਮੰਡੀ ਵੀ ਦੇਖਣ ਨੂੰ ਮਿਲਿਆ। ਉਹਨਾਂ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਡੇ ਮਾਰਜਨ ਨਾਲ ਜਿੱਤ ਹਾਸਿਲ ਕਰੇਗੀ। ਉਹਨਾਂ ਕਿਹਾ ਕਿ ਰੋਜਾਨਾ ਭਾਜਪਾ ਵਿੱਚ ਸੈਂਕੜੇ ਪਰਿਵਾਰ ਸ਼ਾਮਿਲ ਹੋ ਰਹੇ ਹਨ ਕਿਉਂਕਿ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੇ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ।
ਇਸ ਸੰਬੰਧ ਵਿੱਚ ਸਤਨਾਮ ਸਿੰਘ ਸੰਧੂ ਰਾਜਸਭਾ ਮੈਂਬਰ ਕਿਹਾ ਕਿ ਅੱਜ ਦੇ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਨੌਜਵਾਨ ਪੀੜੀ ਭਾਜਪਾ ਤੇ ਹੱਕ ਵਿੱਚ ਨਿੱਤਰ ਆਈ ਹੈ। ਉਹਨਾਂ ਕਿਹਾ ਕਿ ਅੱਜ ਦੀ ਜੋ ਰੈਲੀ ਸਮਰਾਲਾ ਦੀ ਦਾਣਾ ਮੰਡੀ ਵਿੱਚ ਹੋਈ ਹੈ ਉਸ ਤੇ ਕਈ ਹਲਕਿਆਂ ਦੇ ਰਾਜਨੇਤਾਵਾਂ ਦੀ ਅੱਖ ਸੀ ਕਿ ਦਾਣਾ ਮੰਡੀ ਵਿੱਚ ਯੂਥ ਦਾ ਕਿੰਨਾ ਇਕੱਠ ਭਾਜਪਾ ਰੈਲੀ ਵਿੱਚ ਹੋ ਸਕਦਾ ਹੈ ਤੇ ਇਹ ਜਵਾਬ ਯੂਥ ਦੇ ਇਕੱਠ ਨੇ ਵਿਰੋਧੀਆਂ ਨੂੰ ਦੇ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਰੈਲੀ ਦਾ ਅਸਰ ਪੰਜਾਬ ਦੀ ਰਾਜਨੀਤੀ ਤੇ ਵੀ ਦਿਖੇਗਾ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਯੂਥ ਭਾਜਪਾ ਦੇ ਰੈਲੀ ਵਿੱਚ ਆਉਣਾ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਬਦਲਾਵ ਦਾ ਸੰਕੇਤ ਹੈ।
ਜ਼ਿਕਰਯੋਗ ਹੈ ਕਿ ਭਾਰੀ ਬਾਰਿਸ਼ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰੈਲੀ ਵਿੱਚ ਪਹੁੰਚੇ। ਕਰੀਬ ਤਿੰਨ ਤੋਂ ਚਾਰ ਕਿਲੋਮੀਟਰ ਤੱਕ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ। ਜਦੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਯੂਥ ਨੇ ਨਿਸ਼ੂ ਸ਼ਰਮਾ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਪੰਡਾਲ ਵਿੱਚ ਨਿਸ਼ੂ ਸ਼ਰਮਾ ਦਾ ਨਾਮ ਗੂੰਜ ਉੱਠਿਆ। ਇਹ ਦੇਖ ਰਵਨੀਤ ਬਿੱਟੂ ਕੁਝ ਮਿੰਟਾਂ ਲਈ ਚੁੱਪ ਹੋ ਗਏ ਤੇ ਉਹਨਾਂ ਨੇ ਇਸ ਗੱਲ ਦੀ ਖੁੱਲ ਕੇ ਤਾਰੀਫ ਕੀਤੀ ।
ਇਸ ਮੌਕੇ ਚਹਲਾ ਮੰਦਰ ਪ੍ਰਧਾਨ ਚੰਦਰ ਮੋਹਨ ਸ਼ਰਮਾ, ਆਸ਼ੀਸ਼ ਸ਼ਰਮਾ ਆਸ਼ੂ, ਨੀਲ ਕਮਲ ਸ਼ਰਮਾ ਲੁਧਿਆਣਾ,ਪਵਨ ਗੁਪਤਾ, ਐਡਵੋਕੇਟ ਅਨਿਲ ਗੁਪਤਾ, ਅਜੀਤ ਗੁਪਤਾ, ਡਾਕਟਰ ਅਸ਼ੋਕ ਸਲਵਾਹਨ, ਬਲਰਾਮ ਸ਼ਰਮਾ, ਅਮਰੇਸ਼ ਵਰਮਾ, ਤਜਿੰਦਰ ਸਿੰਘ ਕੂਨਰ ਮਾਛੀਵਾੜਾ, ਰਾਜਵੰਤ ਸਿੰਘ ਕੂਨਰ,ਸੰਜੀਵ ਲੀਹਲ,ਮੰਡਲ ਪ੍ਰਧਾਨ ਸੰਦੀਪ ਭਾਰਤੀ, ਮੰਚ ਸੰਚਾਲਨ ਮਨੋਜ ਤਿਵਾੜੀ, ਮਨੋਜ ਕੁਮਾਰ, ਸੁਖਵਿੰਦਰ ਸਿੰਘ ਸੁੱਖੀ, ਹਰਪ੍ਰੀਤ ਸਿੰਘ ਭੰਗਲਾ ਸਰਪੰਚ, ਮਨੀ ਕੋਟਲਾ, ਸ਼ਿਵ ਸੇਨਾ ਯੂਥ ਪੰਜਾਬ ਪ੍ਰਧਾਨ ਰਮਨ ਵਡੇਰਾ, ਪਵਨ ਸੋਤਾ,
ਅਮਿਤ ਮੌਦਗਿਲ, ਬੰਟੀ ਸ਼ਰਮਾ,ਬੱਬੂ ਭਨੋਟ, ਡਾਕਟਰ ਰਵੀ, ਅਮਨ ਸੂਦ, ਅਸ਼ੋਕ ਸ਼ਰਮਾ , ਗਗਨ ਬਰਮਾ, ਰਮਨ ਖੁੱਲਰ, ਸੱਤੀ ਮੁੱਲਾਂਪੁਰ, ਸੁਨੀਲ ਅਗਰਵਾਲ, ਦੀਪਕ ਮਰਵਾਹਾ, ਸਤਨਾਮ ਸਿੰਘ, ਵਿਕਾਸ ਪੁਰੀ, ਸੁਰੇਸ਼ ਪੰਡਿਤ, ਰਾਣਾਗਰੇਵਾਲ ਰਾਜਾ ਢਾਬਾ ਆਦਿ ਸ਼ਾਮਲ ਹੋਏ।